Funny Video: ਬੱਚਿਆਂ ਨੇ ਲੱਭਿਆ ਆਸ਼ੀਰਵਾਦ ਲੈਣ ਦਾ ਮਾਡਰਨ ਤਰੀਕਾ, Video ਵੇਖ ਨਹੀਂ ਰੋਕ ਪਾਓਗੇ ਹਾਸਾ

Published: 

29 Oct 2025 14:38 PM IST

Funny Viral Video : ਕੁਝ ਬੱਚਿਆਂ ਦਾ ਇੱਕ ਸ਼ਾਨਦਾਰ ਵੀਡੀਓ ਇਸ ਵੇਲ੍ਹੇ ਸੋਸ਼ਲ ਮੀਡੀਆ ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਘਰ ਆਏ ਰਿਸ਼ਤੇਦਾਰਾਂ ਤੋਂ ਆਸ਼ੀਰਵਾਦ ਲੈਂਦੇ ਨਜ਼ਰ ਆ ਰਹੇ ਹਨ । ਬੱਚਿਆਂ ਦਾ ਇਹ ਮਾਡਰਨ ਤਰੀਕਾ ਇੰਨਾ ਵਧੀਆ ਹੈ ਕਿ ਜੋ ਵੀ ਵੇਖ ਰਿਹਾ ਹੈ, ਹੱਸਦੇ-ਹੱਸਦੇ ਦੋਹਰਾ ਹੋ ਰਿਹਾ ਹੈ ।

Funny Video: ਬੱਚਿਆਂ ਨੇ ਲੱਭਿਆ ਆਸ਼ੀਰਵਾਦ ਲੈਣ ਦਾ ਮਾਡਰਨ ਤਰੀਕਾ, Video ਵੇਖ ਨਹੀਂ ਰੋਕ ਪਾਓਗੇ ਹਾਸਾ

ਰਿਸ਼ਤੇਦਾਰਾਂ ਤੋਂ ਆਸ਼ੀਰਵਾਦ ਲੈਣ ਦਾ ਤਰੀਕਾ

Follow Us On

ਤਿਉਹਾਰਾਂ ਦੇ ਮੌਕੇ ਤੇ ਬਜ਼ੁਰਗਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲੈਣ ਦੀ ਰਿਵਾਇਤ ਸਾਡੇ ਸਭਿਆਚਾਰ ਵਿੱਚ ਕਈ ਪੀੜ੍ਹੀਆਂ ਤੋਂ ਚੱਲਦੀ ਆ ਰਹੀ ਹੈ. ਇਹ ਸਿਰਫ਼ ਇੱਕ ਰਸਮ ਨਹੀਂ, ਸਗੋਂ ਵੱਡਿਆਂ ਲਈ ਸਨਮਾਨ ਅਤੇ ਪਿਆਰ ਦੀ ਨਿਸ਼ਾਨੀ ਮੰਨੀ ਜਾਂਦੀ ਹੈ. ਪਰ ਇਸ ਵਾਰੀ ਸੋਸ਼ਲ ਮੀਡੀਆ ਤੇ ਇੱਕ ਅਜਿਹਾ ਵੀਡੀਓ ਵਾਇਰਲ ਹੋਇਆ ਹੈ, ਜਿਸ ਚ ਇਸ ਰਿਵਾਇਤ ਨੂੰ ਬਿਲਕੁਲ ਹੀ ਮਾਡਰਨ ਟੱਚ ਦੇ ਦਿੱਤਾ ਗਿਆ ਹੈ. ਇਸੀ ਕਰਕੇ ਇਸਨੂੰ ਵੇਖ ਕੇ ਹਰ ਕੋਈ ਖੁਸ਼ ਵੀ ਹੋ ਰਿਹਾ ਹੈ ਅਤੇ ਹੈਰਾਨ ਵੀ।

ਅਸਲ ਵਿਚ ਵੀਡੀਓ ਚ ਇੱਕ ਛੋਟੀ ਬੱਚੀ ਆਪਣੇ ਰਿਸ਼ਤੇਦਾਰਾਂ ਦੇ ਪੈਰ ਛੂਹਣ ਜਾਂਦੀ ਹੈ. ਸਭ ਕੁਝ ਆਮ ਹੀ ਲੱਗਦਾ ਹੈ, ਪਰ ਜਿਵੇਂ ਹੀ ਉਹ ਝੁਕਦੀ ਹੈ, ਉਸਦੀ ਪਿੱਠ ਤੇ ਲੱਗਿਆ ਵੱਡਾ ਜਿਹਾ QR ਕੋਡ ਦਿਖਾਈ ਦਿੰਦਾ ਹੈ। ਰਿਸ਼ਤੇਦਾਰ ਪਹਿਲਾਂ ਤਾਂ ਹੈਰਾਨ ਹੋ ਜਾਂਦੇ ਹਨ ਕਿ ਇਹ ਕੀ ਹੈ, ਪਰ ਤੁਰੰਤ ਹੀ ਉਹ ਗੱਲ ਸਮਝ ਜਾਂਦੇ ਹਨ. ਦਰਅਸਲ, ਬੱਚੀ ਨੇ ਪੁਰਾਣੀ ਰਸਮ — ਪੈਸਿਆਂ ਵਾਲੇ ਲਿਫ਼ਾਫ਼ੇ ਦੀ ਥਾਂ ਡਿਜ਼ਿਟਲ ਯੁੱਗ ਵਾਲਾ ਤਰੀਕਾ ਚੁਣਿਆ ਹੋਇਆ ਹੈ!

ਹੁਣ ਆਸ਼ੀਰਵਾਦ ਵੀ ਹੋ ਗਿਆ ਡਿਜ਼ਿਟਲ!

ਵੀਡੀਓ ਚ ਨਜਰ ਆ ਰਿਹਾ ਹੈ ਕਿ ਬੱਚੀ ਉਦੋਂ ਤੱਕ ਪੈਰ ਛੂਹਿੰਦੀ ਰਹਿੰਦੀ ਹੈ, ਜਦੋਂ ਤੱਕ ਸਾਹਮਣੇ ਵਾਲੇ ਦੀ ਨਜ਼ਰ QR ਕੋਡ ਤੇ ਨਹੀਂ ਪੈਂਦੀ. ਜਿਵੇਂ ਹੀ ਰਿਸ਼ਤੇਦਾਰਾਂ ਨੂੰ ਗੱਲ ਸਮਝ ਆਉਂਦੀ ਹੈ, ਉਹ ਹੱਸਦੇ-ਹੱਸਦੇ ਆਪਣਾ ਮੋਬਾਈਲ ਫ਼ੋਨ ਕੱਢਦੇ ਹਨ ਅਤੇ ਬੱਚੀ ਦਾ QR ਕੋਡ ਸਕੈਨ ਕਰਕੇ ਉਸਦੇ ਅਕਾਊਂਟ ਵਿੱਚ ਪੈਸੇ ਟ੍ਰਾਂਸਫਰ ਕਰ ਦਿੰਦੇ ਹਨ।

ਇੰਟਰਨੈੱਟ ਤੇ ਧਮਾਲ ਮਚਾਉਂਦਾ ਵੀਡੀਓ

ਇਹ ਮਜ਼ੇਦਾਰ ਵੀਡੀਓ Instagram ਤੇ @indiawithoutpolitics ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਅਸਲ ਵਿੱਚ ਇਹ ਵੀਡੀਓ ਦਿਖਾਉਂਦਾ ਹੈ ਕਿ ਕਿਵੇਂ ਅੱਜ ਦੀ ਨਵੀ ਪੀੜ੍ਹੀ ਰਸਮਾ-ਰਵਾਇਤਾਂ ਨੂੰ ਨਿਭਾਉਂਦੀ ਵੀ ਹੈ ਤੇ ਉਨ੍ਹਾਂ ਵਿਚ ਆਪਣੀ ਰਚਨਾਤਮਕਤਾ ਅਤੇ ਮਾਡਰਨ ਸਵਾਦ ਵੀ ਜੋੜ ਲੈਂਦੀ ਹੈ। ਇਹ ਵੀਡੀਓ ਬੇਸ਼ਕ ਕਾਫੀ ਮਜੇਦਾਰ ਹੈ, ਪਰ ਨਾਲ ਹੀ ਇਹ ਇੱਕ ਸਨੇਹਾ ਵੀ ਦੇ ਰਿਹਾ ਹੈ ਕਿ ਹੈ ਸਮੇ ਦੇ ਨਾਲ ਰਸਮਾਂ ਵੀ ਨਵਾਂ ਰੂਪ ਵਿੱਚ ਢਲ ਰਹੀਆਂ ਹਨ ।

ਵੀਡੀਓ ਇੱਥੇ ਦੇਖੋ।