Viral Video: ਬਿਨਾਂ ਤਰਾਜੂ ਸਬਜ਼ੀ ਕੱਟ ਕੇ ਦੱਸਿਆ ਸਹੀ ਵਜ਼ਨ, ਸ਼ੈਫ਼ਾਂ ਦਾ ਟੈਲੈਂਟ ਦੇਖ ਹੈਰਾਨ ਹੋਏ ਲੋਕ
Chefs Slicing Veggies To Exact Weights: ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦੋ ਸ਼ੈਫ਼ ਇੱਕ ਅਨੋਖਾ ਚੈਲੈਂਜ ਕਰਦੇ ਹੋਏ ਨਜ਼ਰ ਆ ਰਹੇ ਹਨ। ਸ਼ਰਤ ਇਹ ਹੈ ਕਿ ਉਨ੍ਹਾਂ ਨੂੰ ਬਿਨਾਂ ਤੋਲਿਆਂ ਸਬਜ਼ੀ ਦਾ ਇੱਕ ਟੁਕੜਾ ਕੱਟਣਾ ਹੈ, ਜਿਸ ਦਾ ਵਜ਼ਨ ਪਹਿਲਾਂ ਹੀ ਤੈਅ ਕੀਤਾ ਗਿਆ ਹੁੰਦਾ ਹੈ। ਤੁਸੀਂ ਇਹ ਦੇਖ ਕੇ ਹੈਰਾਨ ਰਹਿ ਜਾਵੋਗੇ ਕਿ ਜਦੋਂ ਸ਼ੈਫ਼ ਸਬਜ਼ੀ ਕੱਟਦੇ ਹਨ, ਤਾਂ ਉਸ ਦਾ ਵਜ਼ਨ ਬਿਲਕੁਲ ਸਹੀ ਅਤੇ ਤੈਅ ਕੀਤੇ ਵਜ਼ਨ ਦੇ ਬਰਾਬਰ ਨਿਕਲਦਾ ਹੈ।
ਬਿਨਾਂ ਤਰਾਜੂ ਸਬਜ਼ੀ ਕੱਟ ਕੇ ਸ਼ੈਫ਼ ਨੇ ਕੀਤਾ ਕਮਾਲ
ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਇੱਕ ਵੀਡੀਓ ਕਾਫ਼ੀ ਹਲਚਲ ਮਚਾ ਰਿਹਾ ਹੈ, ਜਿਸ ਨੂੰ ਦੇਖ ਕੇ ਨੈੱਟੀਜ਼ਨ ਹੈਰਾਨ ਹਨ ਕਿ ਵਾਇਰਲ ਕਲਿੱਪ ਵਿੱਚ ਨਜ਼ਰ ਆ ਰਿਹਾ ਵਿਅਕਤੀ ਇਨਸਾਨ ਹੈ ਜਾਂ ਫਿਰ ਕੋਈ ਕੰਪਿਊਟਰ। ਦਰਅਸਲ, ਇਸ ਵੀਡੀਓ ਵਿੱਚ ਕੁਝ ਸ਼ੈਫ਼ ਬਿਨਾਂ ਕਿਸੇ ਤਰਾਜੂ ਦੀ ਮਦਦ ਤੋਂ, ਸਿਰਫ਼ ਆਪਣੇ ਅੰਦਾਜ਼ੇ ਨਾਲ ਸਬਜ਼ੀਆਂ ਨੂੰ ਬਿਲਕੁਲ ਸਹੀ ਵਜ਼ਨ ਵਿੱਚ ਕੱਟਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਲੈ ਕੇ ਇੰਟਰਨੈੱਟ ‘ਤੇ ਤਿੱਖੀ ਚਰਚਾ ਛਿੜ ਗਈ ਹੈ ਅਤੇ ਲੋਕ ਦੋ ਧੜਿਆਂ ਵਿੱਚ ਵੰਡੇ ਹੋਏ ਹਨ।
ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦੋ ਸ਼ੈਫ਼ ਇੱਕ ਅਨੋਖਾ ਚੈਲੈਂਜ ਕਰਦੇ ਹੋਏ ਨਜ਼ਰ ਆ ਰਹੇ ਹਨ। ਸ਼ਰਤ ਇਹ ਹੈ ਕਿ ਉਨ੍ਹਾਂ ਨੂੰ ਬਿਨਾਂ ਤੋਲੇ ਸਬਜ਼ੀ ਦਾ ਇੱਕ ਟੁਕੜਾ ਕੱਟਣਾ ਹੈ, ਜਿਸ ਦਾ ਵਜ਼ਨ ਪਹਿਲਾਂ ਹੀ ਤੈਅ ਕੀਤਾ ਗਿਆ ਹੁੰਦਾ ਹੈ। ਵੀਡੀਓ ਵਿੱਚ ਇੱਕ ਸ਼ੈਫ਼ ਕਹਿੰਦਾ ਹੈ ਕਿ ਉਹ ਬਿਲਕੁਲ 69 ਗ੍ਰਾਮ ਦਾ ਟੁਕੜਾ ਕੱਟੇਗਾ ਅਤੇ ਜਦੋਂ ਸਬਜ਼ੀ ਨੂੰ ਤੋਲਿਆ ਜਾਂਦਾ ਹੈ ਤਾਂ ਉਸ ਦਾ ਵਜ਼ਨ ਸਹੀ 69 ਗ੍ਰਾਮ ਹੀ ਨਿਕਲਦਾ ਹੈ। ਉੱਥੇ ਹੀ ਦੂਜਾ ਸ਼ੈਫ਼ ਪੁੱਛਦਾ ਹੈ ਕਿ ਉਸ ਨੂੰ ਕਿੰਨੇ ਗ੍ਰਾਮ ਦਾ ਟੁਕੜਾ ਕੱਟਣਾ ਹੈ। ਪਿੱਛੋਂ ਆਵਾਜ਼ ਆਉਂਦੀ ਹੈ 58 ਗ੍ਰਾਮ। ਸ਼ੈਫ਼ ਚਾਕੂ ਚਲਾਉਂਦਾ ਹੈ ਅਤੇ ਜਦੋਂ ਵਜ਼ਨ ਕੀਤਾ ਜਾਂਦਾ ਹੈ ਤਾਂ ਉਹ 57 ਗ੍ਰਾਮ ਨਿਕਲਦਾ ਹੈ, ਯਾਨੀ ਤੈਅ ਕੀਤੇ ਵਜ਼ਨ ਤੋਂ ਸਿਰਫ਼ ਇੱਕ ਗ੍ਰਾਮ ਘੱਟ।
ਦੋਵੇਂ ਸ਼ੈਫ਼ ਜਿਸ ਸਹਿਜਤਾ ਅਤੇ ਆਤਮਵਿਸ਼ਵਾਸ ਨਾਲ ਇਹ ਕੰਮ ਕਰ ਰਹੇ ਹਨ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਸਾਲਾਂ ਦੀ ਪ੍ਰੈਕਟਿਸ ਅਤੇ ਤਜਰਬੇ ਨੇ ਉਨ੍ਹਾਂ ਦੇ ਹੱਥਾਂ ਨੂੰ ਹੀ ਤਰਾਜੂ ਬਣਾ ਦਿੱਤਾ ਹੈ। ਰੈੱਡਿਟ ‘ਤੇ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ। ਹਾਲਾਂਕਿ, ਇਹ ਵੀਡੀਓ ਕਦੋਂ ਅਤੇ ਕਿੱਥੇ ਦੀ ਹੈ, ਇਸ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ ਹੈ।
ਅਸਲੀ ਜਾਂ ਨਕਲੀ? ਛਿੜੀ ਚਰਚਾ
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇੰਟਰਨੈੱਟ ‘ਤੇ ਬਹਿਸ ਛਿੜ ਗਈ ਹੈ। ਕੁਝ ਲੋਕ ਇਸ ਨੂੰ ਐਡਿਟਿੰਗ ਦਾ ਕਮਾਲ ਦੱਸ ਰਹੇ ਹਨ, ਜਦਕਿ ਕੁਝ ਯੂਜ਼ਰ ਇਸ ਨੂੰ ਸਾਲਾਂ ਦੀ ਮਿਹਨਤ ਅਤੇ ਤਜਰਬੇ ਦਾ ਨਤੀਜਾ ਮੰਨ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਲਿਖਿਆ, ਜੇ ਵਜ਼ਨ ਵਿੱਚ 10 ਗ੍ਰਾਮ ਦਾ ਵੀ ਫਰਕ ਹੁੰਦਾ ਤਾਂ ਮੈਂ ਮੰਨ ਲੈਂਦਾ, ਪਰ ਜਿੰਨਾ ਕਿਹਾ ਗਿਆ ਓਨਾ ਹੀ ਸਹੀ ਕੱਟ ਦੇਣਾ ਲਗਭਗ ਨਾਮੁਮਕਿਨ ਜਿਹਾ ਲੱਗਦਾ ਹੈ।
ਉੱਥੇ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਸ਼ਾਇਦ ਸ਼ੈਫ਼ਾਂ ਨੇ ਕਈ ਵਾਰ ਗਲਤ ਕੱਟ ਲਗਾਏ ਹੋਣਗੇ ਅਤੇ ਜਿਹੜੇ ਇੱਕ-ਦੋ ਸ਼ਾਟ ਬਿਲਕੁਲ ਸਹੀ ਨਿਕਲੇ, ਉਹਨਾਂ ਦੀ ਹੀ ਕਲਿੱਪ ਇੰਟਰਨੈੱਟ ‘ਤੇ ਅਪਲੋਡ ਕਰ ਦਿੱਤੀ ਗਈ। ਦੂਜੇ ਪਾਸੇ, ਕਈ ਲੋਕ ਸ਼ੈਫ਼ਾਂ ਦੇ ਸਮਰਥਨ ਵਿੱਚ ਕਹਿ ਰਹੇ ਹਨ ਕਿ ਇਹ ਪੂਰੀ ਤਰ੍ਹਾਂ ਸੰਭਵ ਹੈ। ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਲਿਖਿਆ, ਮੈਂ ਪਿਛਲੇ 16 ਸਾਲਾਂ ਤੋਂ ਹਰ ਸਵੇਰ ਆਪਣੇ ਲਈ ਕੌਫੀ ਬੀਨਜ਼ ਤੋਲਦਾ ਹਾਂ। ਮੈਨੂੰ ਰੋਜ਼ 18 ਗ੍ਰਾਮ ਬੀਨਜ਼ ਦੀ ਲੋੜ ਹੁੰਦੀ ਹੈ ਅਤੇ ਹੁਣ ਹਾਲਤ ਇਹ ਹੈ ਕਿ ਮੈਂ ਬਿਨਾਂ ਵੇਖੇ ਹੀ ਆਪਣੇ ਹੱਥ ਵਿੱਚ ਬਿਲਕੁਲ 18 ਗ੍ਰਾਮ ਬੀਨਜ਼ ਚੁੱਕ ਲੈਂਦਾ ਹਾਂ।
ਇਹ ਵੀ ਪੜ੍ਹੋ
ਇੱਥੇ ਦੇਖੋ ਵੀਡੀਓ
Professional at work by u/godfather_wanderlust in nextfuckinglevel
