Green Anaconda Viral Video: ਮਛੇਰੇ ਦੇ ਜਾਲ ‘ਚ ਫੱਸਿਆ ਵਿਸ਼ਾਲ ਐਨਾਕੋਂਡਾ, VIDEO ਦੇਖ ਲੋਕ ਰਹਿ ਗਏ ਦੰਗ
Green Anaconda Viral Video: ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਇੱਕ ਮਛੇਰਾ ਦਰਿਆ ਦੇ ਵਿਚਕਾਰ ਇੱਕ ਛੋਟੀ ਜਿਹੀ ਕਿਸ਼ਤੀ 'ਤੇ ਖੜ੍ਹਾ ਨਜ਼ਰ ਆ ਰਿਹਾ ਹੈ। ਉਸ ਨੇ ਆਪਣੇ ਹੱਥਾਂ ਵਿੱਚ ਇੱਕ ਬਹੁਤ ਹੀ ਭਾਰੀ ਅਤੇ ਡਰਾਉਣਾ ਐਨਾਕੋਂਡਾ ਫੜਿਆ ਹੋਇਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਸੱਪ ਦਾ ਸਿਰ ਮਛੇਰੇ ਦੇ ਆਪਣੇ ਸਿਰ ਤੋਂ ਵੀ ਵੱਡਾ ਦਿਖਾਈ ਦੇ ਰਿਹਾ ਸੀ।
ਮਛੇਰੇ ਦੇ ਜਾਲ 'ਚ ਫੱਸਿਆ ਵਿਸ਼ਾਲ ਐਨਾਕੋਂਡਾ
ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਵੱਡੇ-ਵੱਡਿਆਂ ਦੇ ਵੀ ਪਸੀਨੇ ਛੁੱਟ ਜਾਣ। Amazon Rainforest ਦੇ ਜੰਗਲਾਂ ਅਤੇ ਉੱਥੋਂ ਦੀਆਂ ਨਦੀਆਂ ਵਿੱਚ ਖਤਰਨਾਕ ਜੀਵ ਮਿਲਣਾ ਆਮ ਗੱਲ ਹੈ, ਪਰ ਇਸ ਵਾਰ ਇੱਕ ਮਛੇਰੇ ਦੇ ਜਾਲ ਵਿੱਚ ਜੋ ਫੱਸਿਆ, ਉਸ ਨੇ ਇੰਟਰਨੈੱਟ ‘ਤੇ ਸਨਸਨੀ ਮਚਾ ਦਿੱਤੀ। ਮਛੇਰੇ ਦੇ ਜਾਲ ਵਿੱਚ ਇੱਕ ਵਿਸ਼ਾਲ ਹਰਾ ਐਨਾਕੋਂਡਾ ( Green Anaconda ) ਫੱਸ ਗਿਆ, ਜਿਸ ਦਾ ਆਕਾਰ ਇੰਨਾ ਵੱਡਾ ਸੀ ਕਿ ਇਸ ਨੂੰ ਦੇਖਣ ਵਾਲਿਆਂ ਦੀ ਰੂਹ ਕੰਬ ਗਈ।
ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਇੱਕ ਮਛੇਰਾ ਦਰਿਆ ਦੇ ਵਿਚਕਾਰ ਇੱਕ ਛੋਟੀ ਜਿਹੀ ਕਿਸ਼ਤੀ ‘ਤੇ ਖੜ੍ਹਾ ਨਜ਼ਰ ਆ ਰਿਹਾ ਹੈ। ਉਸ ਨੇ ਆਪਣੇ ਹੱਥਾਂ ਵਿੱਚ ਇੱਕ ਬਹੁਤ ਹੀ ਭਾਰੀ ਅਤੇ ਡਰਾਉਣਾ ਐਨਾਕੋਂਡਾ ਫੜਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸੱਪ ਦਾ ਸਿਰ ਮਛੇਰੇ ਦੇ ਆਪਣੇ ਸਿਰ ਨਾਲੋਂ ਵੀ ਵੱਡਾ ਦਿਖਾਈ ਦੇ ਰਿਹਾ ਸੀ।
ਸੱਪ ਇੰਨਾ ਭਾਰੀ-ਭਰਕਮ ਸੀ ਕਿ ਉਸ ਨੂੰ ਚੁੱਕਣ ਵਿੱਚ ਮਛੇਰੇ ਦੀ ਹਾਲਤ ਖਰਾਬ ਹੋ ਰਹੀ ਸੀ। ਵੀਡੀਓ ਵਿੱਚ ਮਛੇਰਾ ਖੁਦ ਕਹਿੰਦਾ ਸੁਣਾਈ ਦਿੰਦਾ ਹੈ ਕਿ ਇਸ ਸੱਪ ਦਾ ਆਕਾਰ ਇੰਨਾ ਵੱਡਾ ਹੈ ਕਿ ਇਹ ਇੱਕੋ ਵਾਰ ਕਈ ਇਨਸਾਨਾਂ ਨੂੰ ਨਿਗਲ ਸਕਦਾ ਹੈ। ਵਾਇਰਲ ਪੋਸਟ ਮੁਤਾਬਕ, ਜਦੋਂ ਇਹ ਐਨਾਕੋਂਡਾ ਜਾਲ ਵਿੱਚ ਫੱਸਿਆ, ਉਦੋਂ ਤੱਕ ਇਸ ਦੀ ਮੌਤ ਹੋ ਚੁੱਕੀ ਸੀ। ਜੇਕਰ ਇਹ ਸੱਪ ਜ਼ਿੰਦਾ ਹੁੰਦਾ, ਤਾਂ ਮਛੇਰੇ ਦੀ ਜਾਨ ਨੂੰ ਵੱਡਾ ਖ਼ਤਰਾ ਹੋ ਸਕਦਾ ਸੀ।
ਸੋਸ਼ਲ ਮੀਡੀਆ ‘ਤੇ ਲੋਕਾਂ ਦੇ ਉੱਡੇ ਹੋਸ਼
ਇਹ ਵੀਡੀਓ ਇੰਸਟਾਗ੍ਰਾਮ ‘ਤੇ @pontodevistaabr ਨਾਮ ਦੇ ਪੇਜ ਵੱਲੋਂ ਸਾਂਝੀ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਦੇਖ ਕੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, “ਚੰਗਾ ਹੋਇਆ ਕਿ ਸੱਪ ਮਰਿਆ ਹੋਇਆ ਸੀ, ਨਹੀਂ ਤਾਂ ਹੁਣ ਤੱਕ ਇਹ ਮਛੇਰੇ ਦਾ ਕੰਮ ਤਮਾਮ ਕਰ ਚੁੱਕਾ ਹੁੰਦਾ। ਦੂਜੇ ਯੂਜ਼ਰ ਨੇ ਲਿਖਿਆ, “ਮੈਂ ਤਾਂ ਇਹ ਸੋਚ ਕੇ ਹੀ ਕੰਬ ਰਿਹਾ ਹਾਂ ਕਿ ਜੇ ਇਹ ਸੱਪ ਜ਼ਿੰਦਾ ਹੁੰਦਾ ਤਾਂ ਉੱਥੇ ਕੀ ਮੰਜ਼ਰ ਹੁੰਦਾ।” ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, “ਸੱਪ ਦੇ ਮੂੰਹ ਦਾ ਆਕਾਰ ਦੇਖ ਕੇ ਹੀ ਮੇਰੀ ਤਾਂ ਹਵਾ ਨਿਕਲ ਗਈ।
ਇੱਕ ਨਜ਼ਰ ਵਿੱਚ ਤੱਥ (Green Anaconda Facts)
- Green Anaconda ਦੁਨੀਆ ਦੇ ਸਭ ਤੋਂ ਵੱਡੇ ਅਤੇ ਭਾਰੀ-ਭਰਕਮ ਸੱਪਾਂ ਵਿੱਚੋਂ ਇੱਕ ਹੈ। ਇਹ ਲਗਭਗ 30 ਫੁੱਟ ਤੱਕ ਲੰਬਾ ਅਤੇ 250 ਕਿਲੋਗ੍ਰਾਮ ਤੋਂ ਵੱਧ ਭਾਰ ਵਾਲਾ ਹੋ ਸਕਦਾ ਹੈ।
- ਜ਼ਿਆਦਾਤਰ ਸੱਪ ਅੰਡੇ ਦਿੰਦੇ ਹਨ, ਪਰ Green Anaconda ਜੀਊਂਦੇ ਬੱਚਿਆਂ ਨੂੰ ਜਨਮ ਦਿੰਦੀ ਹੈ। ਇਹ ਇੱਕ ਵਾਰ ਵਿੱਚ ਆਮ ਤੌਰ ‘ਤੇ 20 ਤੋਂ 40 ਬੱਚਿਆਂ ਨੂੰ ਜਨਮ ਦੇ ਸਕਦੀ ਹੈ, ਜਦਕਿ ਕੁਝ ਮਾਮਲਿਆਂ ਵਿੱਚ ਇਹ ਗਿਣਤੀ 100 ਤੱਕ ਵੀ ਪਹੁੰਚ ਸਕਦੀ ਹੈ।
- ਮਾਦਾ Green Anaconda ਕਈ ਵਾਰ ਮੈਟਿੰਗ ਤੋਂ ਬਾਅਦ ਨਰ ਨੂੰ ਹੀ ਨਿਗਲ ਜਾਂਦੀ ਹੈ। ਮਾਹਿਰਾਂ ਦੇ ਅਨੁਸਾਰ, ਇਸ ਨਾਲ ਉਸ ਨੂੰ ਗਰਭ ਅਵਸਥਾ ਦੌਰਾਨ ਵਾਧੂ ਪੋਸ਼ਣ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ।
- ਇਹ ਸੱਪ ਜ਼ਮੀਨ ‘ਤੇ ਹੌਲੀ-ਹੌਲੀ ਚਲਦੇ ਦਿਖਾਈ ਦਿੰਦੇ ਹਨ ਕਿਉਂਕਿ ਇਹ ਕਾਫ਼ੀ ਭਾਰੀ-ਭਰਕਮ ਹੁੰਦੇ ਹਨ। ਪਰ ਪਾਣੀ ਵਿੱਚ Green Anaconda ਲਗਭਗ 16 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੈਰ ਸਕਦੇ ਹਨ।
- ਇਨਸਾਨਾਂ ਨੂੰ ਨਿਗਲਣਾ ਇਨ੍ਹਾਂ ਲਈ ਆਮ ਗੱਲ ਨਹੀਂ ਹੈ ਅਤੇ ਇਨਸਾਨਾਂ ‘ਤੇ ਹਮਲੇ ਦੇ ਮਾਮਲੇ ਵੀ ਬਹੁਤ ਘੱਟ ਦੇਖੇ ਜਾਂਦੇ ਹਨ। ਹਾਲਾਂਕਿ, ਆਪਣੇ ਵਿਸ਼ਾਲ ਆਕਾਰ ਅਤੇ ਤਾਕਤ ਕਾਰਨ ਇਹ ਵੱਡੇ ਸ਼ਿਕਾਰ ਨੂੰ ਕਾਬੂ ਕਰਨ ਅਤੇ ਨਿਗਲਣ ਦੀ ਸਮਰੱਥਾ ਰੱਖਦੇ ਹਨ।
