ChatGPT ਨਹੀਂ ਬਾਜ਼ਾਰ ਵਿੱਚ ਛਾਈ ChaiGPT, ਸਟਾਲ ਦੀ ਫੋਟੋ ਹੋ ਰਹੀ ਹੈ ਸੋਸ਼ਲ ਮੀਡੀਆ ‘ਤੇ ਵਾਇਰਲ
Viral Photo: ਇਕ ਸ਼ਖਸ ਨੇ ਕਮਾਲ ਦੀ ਰਚਨਾਤਮਕਤਾ ਦਿਖਾਉਂਦੇ ਹੋਏ ਆਪਣੇ ਟੀ ਸਟਾਲ ਦਾ ਨਾਂ ਇਸ ਤਰ੍ਹਾਂ ਰੱਖਿਆ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਵਾਇਰਲ ਹੋ ਰਹੀ ਹੈ। ਯੂਜ਼ਰਸ ਇਸ ਪੋਸਟ 'ਤੇ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।
ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਦੁਨੀਆ ਦੀਆਂ ਕਈ ਅਜੀਬੋ-ਗਰੀਬ ਅਤੇ ਰਚਨਾਤਮਕ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ। ਜੇਕਰ ਤੁਸੀਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਰਗਰਮ ਹੋ, ਤਾਂ ਤੁਸੀਂ ਬਹੁਤ ਸਾਰੀਆਂ ਅਜਿਹੀਆਂ ਪੋਸਟਾਂ ਜ਼ਰੂਰ ਦੇਖੀਆਂ ਹੋਣਗੀਆਂ, ਜਿਨ੍ਹਾਂ ‘ਚ ਕੁਝ ਅਨੋਖਾ ਜਾਂ ਵੱਖਰਾ ਨਜ਼ਰ ਆਇਆ ਹੋਵੇਗਾ।
ਕਈ ਵਾਰ ਦੁਕਾਨਾਂ ਦੇ ਨਾਵਾਂ ਵਿੱਚ ਵੀ ਹੈਰਾਨੀਜਨਕ ਰਚਨਾਤਮਕਤਾ ਦੇਖਣ ਨੂੰ ਮਿਲਦੀ ਹੈ। ਆਪਣੀ ਦੁਕਾਨ ਨੂੰ ਵਿਲੱਖਣ ਬਣਾਉਣ ਅਤੇ ਲੋਕਾਂ ਦਾ ਧਿਆਨ ਖਿੱਚਣ ਲਈ ਲੋਕ ਆਪਣੀ ਦੁਕਾਨ ਦਾ ਨਾਂ ਬਹੁਤ ਸੋਚ ਸਮਝ ਕੇ ਅਤੇ ਵੱਖਰਾ ਰੱਖਦੇ ਹਨ। ਫਿਲਹਾਲ ਇਕ ਅਜਿਹੀ ਹੀ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਟਾਲ ਦਾ ਨਾਂ ਕਾਫੀ ਵੱਖਰਾ ਨਜ਼ਰ ਆ ਰਿਹਾ ਹੈ।
ਫੋਟੋ ਸੋਸ਼ਲ ਮੀਡੀਆ ‘ਤੇ ਹੋਈ ਵਾਇਰਲ
ਹੁਣ ਤੱਕ ਤੁਸੀਂ ਬਹੁਤ ਸਾਰੀਆਂ ਦੁਕਾਨਾਂ ਅਤੇ ਸਟਾਲ ਦੇਖੇ ਹੋਣਗੇ ਜਿੱਥੇ ਚਾਹ ਵਿਕਦੀ ਹੈ। ਬਹੁਤੇ ਲੋਕ ਆਪਣੀਆਂ ਦੁਕਾਨਾਂ ਦਾ ਨਾਂ ਆਪਣੇ ਨਾਂਅ ‘ਤੇ ਰੱਖਦੇ ਹਨ। ਇਸ ਤੋਂ ਇਲਾਵਾ ਲੋਕ ਟੀ ਸਟੈਂਡ, ਟੀ ਬਾਰ ਵਰਗੀਆਂ ਰਚਨਾਤਮਕਤਾ ਵੀ ਦਿਖਾਉਂਦੇ ਹਨ। ਪਰ ਇੱਕ ਸ਼ਖਸ ਨੇ ChatGPT ਨਾਲ ਜੁੜਿਆ ਇੱਕ ਨਾਮ ਰੱਖਿਆ ਜੋ ਬਹੁਤ ਵੱਖਰਾ ਹੈ।
ਸ਼ਖਸ ਨੇ ਆਪਣੀ ਦੁਕਾਨ ਦਾ ਨਾਂਅ ChaiGPT ਰੱਖਿਆ। ਇਸ ਦੇ ਹੇਠਾਂ ਲਿਖਿਆ ਹੈ, ”ChaiGPT (Genuinely Pure Teas) Enhanced with AI (Adrak & Ilaichi.)’ ਸ਼ਖਸ ਨੇ ਦੁਕਾਨ ਦੇ ਨਾਂਅ ਉੱਤੇ ਹੈਰਾਨੀਜਨਕ ਰਚਨਾਤਮਕਤਾ ਦਿਖਾਈ ਹੈ।
ਇਹ ਵੀ ਪੜ੍ਹੋਂ- 540 ਫੁੱਟ ਡੂੰਘੇ ਬੋਰਵੈੱਲ ਚ ਡਿੱਗਿਆ ਕੋਬਰਾ, 10 ਘੰਟੇ ਤੱਕ ਚੱਲਿਆ ਬਚਾਅ ਕਾਰਜ, ਦੇਖੋ ਕਿਵੇਂ ਕੱਢਿਆ ਖਤਰਨਾਕ ਸੱਪ ਨੂੰ ਬਾਹਰ
ਇਹ ਵੀ ਪੜ੍ਹੋ
ਜੋ ਫੋਟੋ ਤੁਸੀਂ ਹੁਣੇ ਦੇਖੀ ਹੈ ਉਹ ਮਾਈਕਰੋ ਬਲੌਗਿੰਗ ਪਲੇਟਫਾਰਮ X ‘ਤੇ ਪੋਸਟ ਕੀਤੀ ਗਈ ਹੈ, ਜੋ ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ, @MathRestaurant ਨਾਂਅ ਦੇ ਅਕਾਉਂਟ ਤੋਂ ਇਸ ਪੋਸਟ ਕੀਤਾ ਗਿਆ ਹੈ। ਫੋਟੋ ਪੋਸਟ ਕਰਦੇ ਸਮੇਂ ਕੈਪਸ਼ਨ ‘ਚ ‘ChaiGPT’ ਲਿਖਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਪੋਸਟ ਨੂੰ 9 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਫੋਟੋ ਦੇਖਣ ਤੋਂ ਬਾਅਦ ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ‘ਗੌਡ ਆਫ ਮਾਰਕਟਿੰਗ।’ ਜਦਕਿ ਇੱਕ ਹੋਰ ਯੂਜ਼ਰ ਨੇ ਲਿਖਿਆ- ChaiGPT ਬਿਲਕੁੱਲ ਪਾਗਲ ਹੈ।