Viral Video: ਮੂੰਹ ‘ਚ ਬੀੜੀ ਤੇ ਹੱਥ ‘ਚ ਲਾਈਟਰ… ਨਸ਼ੇ ਨਾਲ ਧੁੱਤ ਡਿਲੀਵਰੀ ਬੁਆਏ ਘੰਟਿਆਂ ਤੱਕ ਹਿੱਲ ਨਹੀਂ ਪਾਇਆ
ਸਥਾਨਕ ਲੋਕਾਂ ਨੇ ਉਸ ਦੀ ਵੀਡੀਓ ਬਣਾ ਲਈ ਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਸੈਕਟਰ-34 ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਨੌਜਵਾਨ ਨੂੰ ਲੈ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਕਾਲ ਆਈ ਸੀ ਕਿ ਡਿਲੀਵਰੀ ਬੁਆਏ ਨਸ਼ੇ ਨਾਲ ਧੁੱਤ ਹੈ ਤੇ ਚੱਲਣ ਦੇ ਸਮਰੱਥ ਨਹੀਂ ਹੈ। ਸਾਡੀ ਟੀਮ ਮੌਕੇ 'ਤੇ ਪਹੁੰਚੀ ਤੇ ਉਸ ਨੂੰ ਥਾਣੇ ਲੈ ਗਈ।
ਨਸ਼ੇ ‘ਚ ਧੁੱਤ ਇੱਕ ਨੌਜਵਾਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਨੌਜਵਾਨ ਨੇ ਮੋਢਿਆਂ ‘ਤੇ ‘ਬਲਿੰਕ ਇਟ’ ਡਿਲੀਵਰੀ ਵਾਲਾ ਬੈਗ ਟੰਗਿਆ ਹੋਇਆ ਹੈ ਤੇ ਉਸ ‘ਤੇ ਮੂੰਹ ‘ਚ ਬੀੜੀ ਹੈ ਤੇ ਹੱਥ ‘ਚ ਲਾਈਟਰ ਹੈ। ਉਹ ਨਸ਼ੇ ਨਾਲ ਇੰਨਾ ਧੁੱਤ ਹੈ ਕਿ ਲਾਈਟਰ ਤੱਕ ਨਹੀਂ ਜਲਾ ਪਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕਰੀਬ 2 ਤੋਂ ਢਾਈ ਘੰਟਿਆਂ ਤੱਕ ਇੱਕੋ ਜਗ੍ਹਾ ‘ਤੇ ਖੜ੍ਹਾ ਰਿਹਾ ਹੈ ਤੇ ਉਸ ਨੂੰ ਕੋਈ ਹੋਸ਼ ਨਹੀਂ ਸੀ।
ਮਾਮਲਾ ਚੰਡੀਗੜ੍ਹ ਦੇ ਸੈਕਟਰ 33B ਦਾ ਦੱਸਿਆ ਜਾ ਰਿਹਾ ਹੈ। ਇੱਥੇ ਇੱਕ ਡਿਲੀਵਰੀ ਬੁਆਏ, ਜਿਸ ਨੇ ਕਿ ਮੋਢਿਆਂ ‘ਤੇ ਬਲਿੰਕ ਇਟ ਦਾ ਡਿਲੀਵਰੀ ਬੈਗ ਟੰਗਿਆ ਹੋਇਆ ਹੈ, ਉਹ ਆਮ ਹਾਲਾਤਾਂ ‘ਚ ਦਿਖਾਈ ਨਹੀਂ ਦੇ ਰਿਹਾ ਸੀ। ਉਸ ਨੇ ਮੂੰਹ ‘ਚ ਬੀੜੀ ਰੱਖੀ ਹੋਈ ਹੈ ਤੇ ਹੱਥ ‘ਚ ਲਾਈਟਰ ਫੜਿਆ ਹੋਇਆ ਹੈ, ਪਰ ਨਸ਼ੇ ਦੀ ਹੈਵੀ ਡੋਜ਼ (ਭਾਰੀ ਮਾਤਰਾ) ਹੋਣ ਕਾਰਨ ਉਹ ਇੱਕ ਇੰਚ ਵੀ ਹਿੱਲਣ ਦੇ ਸਮਰੱਥ ਨਹੀਂ ਸੀ। ਦੱਸਿਆ ਗਿਆ ਕਿ ਉਹ ਕਰੀਬ 2 ਤੋਂ ਢਾਈ ਘੰਟਿਆਂ ਤੱਕ ਖੜ੍ਹਾ ਰਿਹਾ। ਇਸ ਦੌਰਾਨ ਨਾ ਤਾ ਉਹ ਲਾਈਟਰ ਜਲਾ ਪਾਇਆ ਤੇ ਨਾ ਹੀ ਲਾਈਟਰ ਨਾਲ ਬੀੜੀ ਜਲਾ ਪਾਇਆ।
ਸਥਾਨਕ ਲੋਕਾਂ ਨੇ ਉਸ ਦੀ ਵੀਡੀਓ ਬਣਾ ਲਈ ਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਸੈਕਟਰ-34 ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਨੌਜਵਾਨ ਨੂੰ ਲੈ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਕਾਲ ਆਈ ਸੀ ਕਿ ਡਿਲੀਵਰੀ ਬੁਆਏ ਨਸ਼ੇ ਨਾਲ ਧੁੱਤ ਹੈ ਤੇ ਚੱਲਣ ਦੇ ਸਮਰੱਥ ਨਹੀਂ ਹੈ। ਸਾਡੀ ਟੀਮ ਮੌਕੇ ‘ਤੇ ਪਹੁੰਚੀ ਤੇ ਉਸ ਨੂੰ ਥਾਣੇ ਲੈ ਗਈ।
What is happening here? A disturbing incident in Chandigarhs Sector 33B has left residents alarmed after a Blinkit delivery worker was seen standing completely still for nearly two hours. Eyewitnesses reported that the man appeared unresponsive, staring blankly in one pic.twitter.com/19aeXDVVmQ
— Woke Eminent (@WokePandemic) March 25, 2026
ਪੁਲਿਸ ਮੁਤਾਬਕ ਨੌਜਵਾਨ ਨੇ ਕਿਸੇ ਨਾਲ ਕੋਈ ਅਪਰਾਧ ਨਹੀਂ ਕੀਤਾ ਸੀ। ਉਸ ਦੀ ਜਾਂਚ ਕੀਤੀ ਗਈ ਤੇ ਨਾਮ-ਪਤਾ ਦਰਜ ਕਰਕੇ ਉਸ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ। ਇਸ ਤੋਂ ਬਾਅਦ ਨੌਜਵਾਨ ਨੂੰ ਹੋਸ਼ ਆਈ ਤੇ ਉਹ ਖ਼ੁਦ ਹੀ ਥਾਣੇ ਤੋਂ ਚਲਾ ਗਿਆ।


