ਕਰੋੜਾਂ ਦੀ Porsche ‘ਤੇ ਘੋਲਿਆ ਸੀਮੈਂਟ, Bengaluru ਦੀ ਸੜਕ ‘ਤੇ ਹੋਏ ਇਸ ਤਮਾਸ਼ੇ ਦਾ ਸੱਚ ਜਾਣ ਕੇ ਰਹਿ ਜਾਓਗੇ ਹੈਰਾਨ; ਦੇਖੋ ਵੀਡੀਓ

Updated On: 

22 Apr 2026 10:33 AM IST

Viral Video: ਇੰਟਰਨੈੱਟ 'ਤੇ ਇਨ੍ਹੀਂ ਦਿਨੀਂ ਇੱਕ ਵੀਡੀਓ ਨੇ ਧੂਮ ਮਚਾਈ ਹੋਈ ਹੈ। ਇਸ ਵਿੱਚ ਇੱਕ ਬੰਦਾ ਆਪਣੀ ਲਾਲ ਰੰਗ ਦੀ ਚਮਕਦੀ ਪੋਰਸ਼ੇ ਕਾਰ ਨੂੰ ਸੜਕ ਦੇ ਵਿਚਕਾਰ ਰੋਕ ਲੈਂਦਾ ਹੈ। ਪਰ ਅਸਲੀ ਤਮਾਸ਼ਾ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਉਸ ਬੰਦੇ ਨੇ ਕਾਰ ਦੇ ਬੋਨਟ ਨੂੰ ਹੀ ਤਸਲਾ ਬਣਾ ਲਿਆ।

ਕਰੋੜਾਂ ਦੀ Porsche ਤੇ ਘੋਲਿਆ ਸੀਮੈਂਟ, Bengaluru ਦੀ ਸੜਕ ਤੇ ਹੋਏ ਇਸ ਤਮਾਸ਼ੇ ਦਾ ਸੱਚ ਜਾਣ ਕੇ ਰਹਿ ਜਾਓਗੇ ਹੈਰਾਨ; ਦੇਖੋ ਵੀਡੀਓ

ਪੋਰਸ਼ੇ ਅਤੇ ਸੀਮਿੰਟ ਵੀਡੀਓ ਦੇ ਪਿੱਛੇ ਦੀ ਸੱਚਾਈ ਆਈ ਸਾਹਮਣੇ

Viral Video: Bengaluru ਦੀਆਂ ਸੜਕਾਂ ‘ਤੇ ਅਕਸਰ ਟ੍ਰੈਫਿਕ ਦਾ ਸ਼ੋਰ ਸੁਣਨ ਨੂੰ ਮਿਲਦਾ ਹੈ, ਪਰ ਇਸ ਵਾਰ ਇੱਥੋਂ ਵਾਇਰਲ ਹੋਈ ਇੱਕ ਕਲਿੱਪ ਨੇ ਸੋਸ਼ਲ ਮੀਡੀਆ ‘ਤੇ ਹੰਗਾਮਾ ਮਚਾ ਦਿੱਤਾ ਹੈ। ਇਸਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਸੋਚੋ ਕਿ ਇੱਕ ਐਸੀ ਕਾਰ, ਜਿਸ ਦੀ ਕੀਮਤ ਵਿੱਚ ਦੋ-ਤਿੰਨ ਲਗਜ਼ਰੀ ਫਲੈਟ ਆ ਸਕਦੇ ਹਨ, ਉਸ ਦੇ ਬੋਨਟ ‘ਤੇ ਜੇ ਕੋਈ ਸੀਮੈਂਟ ਅਤੇ ਕੰਕਰੀਟ ਘੋਲਣ ਲੱਗ ਪਏ ਤਾਂ?

ਇੰਟਰਨੈੱਟ ‘ਤੇ ਇਨ੍ਹੀਂ ਦਿਨੀਂ ਇੱਕ ਵੀਡੀਓ ਨੇ ਧੂਮ ਮਚਾਈ ਹੋਈ ਹੈ। ਇਸ ਵਿੱਚ ਇੱਕ ਸ਼ਖ਼ਸ ਆਪਣੀ ਲਾਲ ਰੰਗ ਦੀ ਚਮਕਦੀ Porsche ਕਾਰ ਨੂੰ ਸੜਕ ਦੇ ਵਿਚਕਾਰ ਰੋਕ ਲੈਂਦਾ ਹੈ। ਪਰ ਅਸਲੀ ਤਮਾਸ਼ਾ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਉਸ ਨੇ ਕਾਰ ਦੇ ਬੋਨਟ ਨੂੰ ਹੀ ਤਸਲਾ ਬਣਾ ਲਿਆ। ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਉਸ ਨੇ ਬੋਨਟ ‘ਤੇ ਸੀਮੈਂਟ ਪਾਇਆ, ਪਾਣੀ ਮਿਲਾਇਆ ਅਤੇ ਫਿਰ ਆਸਾਨੀ ਨਾਲ ਮਸਾਲਾ ਤਿਆਰ ਕਰਕੇ ਨੇੜੇ ਦੇ ਇੱਕ ਖੱਡੇ ਨੂੰ ਭਰ ਦਿੱਤਾ। ਕਾਰ ਲਵਰਸ ਲਈ, ਇਹ ਵੀਡੀਓ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਸੀ।

ਸੇਵਾ ਜਾਂ ਮਾਰਕੀਟਿੰਗ?

ਜਿਵੇਂ ਹੀ ਨੈਟਿਜ਼ਨਜ਼ ਨੇ ਇਸ ਸ਼ਖ਼ਸ ਦੇ ਇਸ ਪਾਗਲਪਨ ਤੇ ਕਮੈਂਟਾਂ ਦੀ ਬਾਰਿਸ਼ ਕਰਨੀ ਸ਼ੁਰੂ ਕੀਤੀ, ਵੀਡੀਓ ਵਿੱਚ ਇੱਕ ਜ਼ਬਰਦਸਤ ਟਵਿਸਟ ਦੇਖਣ ਨੂੰ ਮਿਲਿਆ। ਤੁਸੀਂ ਵੇਖੋਗੇ ਕਿ ਮਸਾਲਾ ਸਾਫ਼ ਕਰਨ ਤੋਂ ਬਾਅਦ ਉਸ ਸ਼ਖ਼ਸ ਨੇ ਬੋਨਟ ਤੋਂ ਇੱਕ ਪਾਰਦਰਸ਼ੀ ਪਲਾਸਟਿਕ ਵਰਗੀ ਪਰਤ (Paint Protection Film) ਹਟਾਈ, ਅਤੇ ਹੇਠਾਂ ਤੋਂ ਕਾਰ ਦਾ ਲਾਲ ਰੰਗ ਬਿਲਕੁਲ ਉਹੀ ਨਿਕਲਿਆ, ਜਿਵੇਂ ਹੁਣੇ ਹੀ ਸ਼ੋਰੂਮ ਤੋਂ ਬਾਹਰ ਆਈ ਹੋਵੇ। ਮਤਲਬ ਕਿ ਜਿਸਨੂੰ ਲੋਕ ਹੁਣ ਤੱਕ ਸਮਾਜ ਸੇਵਾ ਸਮਝ ਰਹੇ ਸਨ, ਉਹ ਅਸਲ ਵਿੱਚ PPF ਦੀ ਮਜ਼ਬੂਤੀ ਦਿਖਾਉਣ ਲਈ ਕੀਤਾ ਗਿਆ ਇੱਕ ਕ੍ਰੀਏਟਿਵ ਮਾਰਕੀਟਿੰਗ ਸਟੰਟ ਨਿਕਲਿਆ।

ਇਸ ਵੀਡੀਓ ਨੇ ਨੈਟਿਜ਼ਨਜ਼ ਨੂੰ ਦੋ ਗਰੁੱਪਾਂ ਵਿੱਚ ਵੰਡ ਦਿੱਤਾ ਹੈ। ਇੱਕ ਨੇ ਲਿਖਿਆ, ਧਿਆਨ ਖਿੱਚਣ ਦਾ ਇਸ ਤੋਂ ਵਧੀਆ ਤਰੀਕਾ ਹੋ ਹੀ ਨਹੀਂ ਸਕਦਾ। ਦੂਜੇ ਨੇ ਲਿਖਿਆ, ਇਹ ਸਿਰਫ਼ ਦੁਕਾਨ ਚਮਕਾਉਣ ਦਾ ਤਰੀਕਾ ਹੈ, ਸੀਮੈਂਟ ਨਾਲ ਭਰਿਆ ਖੱਡਾ ਦੋ ਦਿਨ ਵੀ ਨਹੀਂ ਟਿਕੇਗਾ। ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦਾ ਸ਼ਾਨਦਾਰ ਅੰਦਾਜ਼। ਇੱਕ ਹੋਰ ਯੂਜ਼ਰ ਨੇ ਕਿਹਾ, ਕਰੋੜਾਂ ਦੀ ਕਾਰ ਦਾ ਅਜਿਹਾ ਅਪਮਾਨ

ਇੱਥੇ ਦੇਖੋ ਵੀਡੀਓ

Szource ਟੀਵੀ9 ਭਾਰਤਵਰਸ਼

Follow Us