SHOCKING Video: ਟਰੈਕਟਰ ਚਲਾ ਰਹੇ ਬੱਚੇ ਵਿਖਾਉਣ ਲੱਗੇ ਸਟੰਟ, ਅੱਗੇ ਜੋ ਹੋਇਆ ਦੇਖ ਕੇ ਕੰਬ ਜਾਵੇਗੀ ਰੂਹ
SHOCKING Video: ਅੱਜ ਕੱਲ੍ਹ ਛੋਟੇ ਬੱਚਿਆਂ ਵਿੱਚ ਨਵੀਆਂ ਚੀਜ਼ਾਂ ਸਿੱਖਣ ਦਾ ਬਹੁਤ ਕ੍ਰੇਜ ਰਹਿੰਦਾ ਹੈ। ਉਹ ਭਾਵੇ ਪੜ੍ਹਾਈ ਵਿੱਚ ਹੋਵੇ ਜਾਂ ਕੋਈ ਐਕਟੀਵਿਟੀ ਬੱਚੇ ਬਿਨ੍ਹਾਂ ਕਿਸੇ ਡਰ ਦੇ ਕੰਮ ਨੂੰ ਹੱਥ ਪਾ ਲੈਂਦੇ ਹਨ। ਹਾਲ ਹੀ ਵਿੱਚ ਅਜਿਹਾ ਹੀ ਉਦਾਹਰਨ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਦੋ ਬੱਚੇ ਤੇਜ਼ ਰਫਤਾਰ ਨਾਲ ਟਰੈਕਟਰ ਚਲਾ ਰਹੇ ਸਨ ਕਿ ਅਚਾਨਕ ਉਨ੍ਹਾਂ ਨੂੰ ਇਕ ਵਿਚਾਰ ਆਇਆ ਅਤੇ ਟਰੈਕਟਰ ਨਾਲ ਸਟੰਟ ਕਰਨ ਲੱਗੇ।
“ਦੁਨੀਆ ਇਹ ਕਹੇ ਕਿ ਤੁਹਾਡੀ ਦੋਸਤੀ ਖਾਸ ਹੈ, ਕਾਸ਼ ਮੇਰਾ ਕੋਈ ਅਜਿਹਾ ਦੋਸਤ ਹੁੰਦਾ…” ਇਹ ਲਾਈਨ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਦੀ ਦੋਸਤੀ ਦੀ ਮਿਸਾਲ ਦੂਸਰੇ ਦਿੰਦੇ ਹਨ। ਅਜਿਹਾ ਉਦੋਂ ਹੀ ਹੁੰਦਾ ਹੈ ਜਦੋਂ ਤੁਹਾਨੂੰ ਆਪਣੀ ਕਿਸਮ ਦਾ ਕੋਈ ਦੋਸਤ ਮਿਲਦਾ ਹੈ। ਉਸ ਦੋਸਤ ਦੇ ਨਾਲ ਉਸ ਸਮੇਂ ਦਿਮਾਗ ਵਿੱਚ ਜੋ ਸ਼ੈਤਾਨੀ ਆਉਂਦੀ ਹੈ, ਉਸਦਾ ਕੋਈ ਤੋੜ ਨਹੀਂ ਹੁੰਦਾ ਹੈ। ਅਜਿਹੀ ਹੀ ਦੋਸਤੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਦੋ ਦੋਸਤਾਂ ਦੀ ਦੋਸਤੀ ਵਿੱਚ ਇੱਕ ਦੋਸਤ ਥੋੜਾ ਜਿਆਦਾ ਸ਼ਰਾਰਤੀ ਹੁੰਦਾ ਹੈ ਅਤੇ ਦੂਜਾ ਵੀ ਉਹ ਜਿਹਾ ਹੀ ਹੁੰਦਾ ਹੈ ਪਰ ਉਹ ਚੀਜ਼ਾਂ ਨੂੰ ਥੋੜਾ ਸਮਝਦਾ ਹੈ ਪਰ ਦੋਸਤੀ ਅਜਿਹੀ ਚੀਜ਼ ਹੈ ਕਿ ਉਹ ਹਰ ਸ਼ਰਾਰਤ ਵਿੱਚ ਆਪਣੇ ਦੋਸਤ ਦਾ ਸਾਥ ਦਿੰਦਾ ਹੈ। ਅਜਿਹੀ ਹੀ ਦੋਸਤੀ ਇਹਨਾਂ ਦੋਵਾਂ ਮੁੰਡਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਦੋ ਬੱਚੇ ਟਰੈਕਟਰ ‘ਤੇ ਬੈਠੇ ਹਨ ਅਤੇ ਉਨ੍ਹਾਂ ‘ਚੋਂ ਇਕ ਉਸ ਟਰੈਕਟਰ ਨੂੰ ਚਲਾ ਰਿਹਾ ਹੈ। ਦੂਜਾ ਟਰੈਕਟਰ ਤੇ ਬੈਠ ਕੇ ਆਪਣੀ ਸ਼ਰਾਰਤ ਦਾ ਆਨੰਦ ਲੈ ਰਿਹਾ ਹੈ। ਟਰੈਕਟਰ ਚਲਾਉਣ ਵਾਲਾ ਬੱਚਾ ਟਰੈਕਟਰ ਨੂੰ ਬਹੁਤ ਤੇਜ਼ ਚਲਾ ਰਿਹਾ ਹੈ। ਸਪੀਡ ਵਿੱਚ ਦੌੜ ਰਹੇ ਟਰੈਕਟਰ ਨਾਲ ਸਟੰਟ ਦਿਖਾਉਣ ਲਈ ਬੱਚਾ ਟਰੈਕਟਰ ਨੂੰ ਮੋੜ ਦਾ ਹੈ। ਫਿਰ ਟਰੈਕਟਰ ਅਚਾਨਕ ਪਲਟ ਜਾਂਦਾ ਹੈ ਅਤੇ ਪਲਟਣ ਤੋਂ ਬਾਅਦ ਟਰੈਕਟਰ ਆਪਣੇ ਆਪ ਹੀ ਉੱਠ ਜਾਂਦਾ ਹੈ ਅਤੇ ਭੱਜਣਾ ਸ਼ੁਰੂ ਕਰ ਦਿੰਦਾ ਹੈ। ਬੱਚੇ ਵੀ ਟਰੈਕਟਰ ਤੋਂ ਹੇਠਾਂ ਡਿੱਗ ਪਏ। ਖੁਸ਼ਕਿਸਮਤੀ ਇਹ ਰਹੀ ਕਿ ਟਰੈਕਟਰ ਉਨ੍ਹਾਂ ਬੱਚਿਆਂ ‘ਤੇ ਨਹੀਂ ਡਿੱਗਿਆ। ਨਹੀਂ ਤਾਂ, ਉਨ੍ਹਾਂ ਦਾ ਬਚਣਾ ਅਸੰਭਵ ਸੀ। ਟਰੈਕਟਰ ਨੂੰ ਚੱਲਦਾ ਦੇਖ ਕੇ ਬੱਚੇ ਵੀ ਜਲਦੀ ਉੱਠ ਕੇ ਉਸ ਟਰੈਕਟਰ ਦੇ ਪਿੱਛੇ ਭੱਜਣ ਲੱਗੇ।
ਇਹ ਵੀ ਪੜ੍ਹੋ- ਲਾੜੇ ਨੇ ਰਸਗੁੱਲੇ ਤੇ ਇਸ ਤਰ੍ਹਾਂ ਮਾਰਿਆ ਝਪਾਟਾ, Video ਦੇਖ ਕੇ ਹਾਸਾ ਨਹੀਂ ਰੋਕ ਪਾਓਗੇ
ਇਹ ਵੀ ਪੜ੍ਹੋ
ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਖਬਰ ਲਿਖੇ ਜਾਣ ਤੱਕ 23 ਲੱਖ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ 1 ਲੱਖ ਤੋਂ ਵੱਧ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ। ਇਸ ਦੇ ਨਾਲ ਹੀ ਵੱਡੀ ਗਿਣਤੀ ‘ਚ ਲੋਕ ਵੀਡੀਓ ‘ਤੇ ਕਮੈਂਟ ਵੀ ਕਰ ਰਹੇ ਹਨ। ਵੀਡੀਓ ‘ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ- ਬੱਚੇ ਬਹੁਤ ਹੈਵੀ ਡਰਾਈਵਰ ਨਿਕਲੇ। ਇਕ ਹੋਰ ਨੇ ਲਿਖਿਆ – ਕੁਝ ਨਹੀਂ ਯਾਰ ਮੈਂ ਆਪਣੀ ਦਾਦੀ ਦੇ ਘਰ ਆਇਆ, ਆਪਣੇ ਚਾਚੇ ਦਾ ਟਰੈਕਟਰ ਲੈ ਆਇਆ, ਸੋਚਿਆ ਥੋੜ੍ਹੀ ਸ਼ਰਾਰਤ ਕਰਾਂ। ਤੀਜੇ ਨੇ ਲਿਖਿਆ- ਇਹ ਦੇਸੀ ਮੁੰਡੇ ਹਨ, ਪਿੰਡ ਦੇ।