Viral Video: ਬਾਡੀ ਬਿਲਡਰ ਨੂੰਹ ਨੂੰ ਲੈ ਆਏ ਘਰ, ਵੇਖ ਕੇ ਸਹੁਰੇ ਘਰ ‘ਚ ਬਣਿਆ ਡਰ ਦਾ ਮਾਹੌਲ, ਵਾਇਰਲ VIDEO ‘ਤੇ ਲੋਕਾਂ ਨੇ ਕੀਤੇ ਅਜਿਹੇ ਕੁਮੈਂਟ

Updated On: 

24 Feb 2025 10:57 AM IST

ਸੋਸ਼ਲ ਮੀਡੀਆ 'ਤੇ ਇੱਕ ਕੁੜੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜੋ ਆਪਣੇ ਸਹੁਰੇ ਘਰ ਜਾਣ ਲਈ ਤਿਆਰ ਖੜ੍ਹੀ ਹੈ। ਕੁੜੀ ਦੇ ਸਰੀਰ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਕੁੜੀ ਜ਼ਰੂਰ Gym ਜਾਂਦੀ ਹੋਵੇਗੀ। ਵਾਇਰਲ ਹੋ ਰਹੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X 'ਤੇ @Zakhmi_shyar_ ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ। ਇਹ ਖ਼ਬਰ ਲਿਖੇ ਜਾਣ ਤੱਕ, ਇਸਨੂੰ 7 ਲੱਖ ਲੋਕਾਂ ਨੇ ਦੇਖਿਆ ਹੈ ਅਤੇ 4500 ਲੋਕਾਂ ਨੇ ਲਾਈਕ ਕੀਤਾ ਹੈ।

Viral Video: ਬਾਡੀ ਬਿਲਡਰ ਨੂੰਹ ਨੂੰ ਲੈ ਆਏ ਘਰ, ਵੇਖ ਕੇ ਸਹੁਰੇ ਘਰ ਚ ਬਣਿਆ ਡਰ ਦਾ ਮਾਹੌਲ, ਵਾਇਰਲ VIDEO ਤੇ ਲੋਕਾਂ ਨੇ ਕੀਤੇ ਅਜਿਹੇ ਕੁਮੈਂਟ
Follow Us On

ਲੋਕ ਹਮੇਸ਼ਾ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਨੂੰਹਾਂ ਚੰਗੀਆਂ ਹੋਣ ਅਤੇ ਉਨ੍ਹਾਂ ਵਿੱਚ ਸਾਰੇ ਗੁਣ ਹੋਣ। ਇੱਕ ਕੁੜੀ ਜੋ ਘਰ ਅਤੇ ਪਰਿਵਾਰ ਦੋਵਾਂ ਦੀ ਦੇਖਭਾਲ ਕਰ ਸਕਦੀ ਹੈ। ਆਮ ਤੌਰ ‘ਤੇ ਲੋਕਾਂ ਦੀ ਇਹ ਉਮੀਦਾਂ ਹੁੰਦੀਆਂ ਹਨ। ਪਰ ਕੀ ਹੋਵੇਗਾ ਜਦੋਂ ਇੱਕ ਬਾਡੀ ਬਿਲਡਰ ਘਰ ਵਿੱਚ ਨੂੰਹ ਬਣ ਕੇ ਆਵੇਗੀ? ਜ਼ਾਹਿਰ ਹੈ ਕਿ ਕੋਈ ਵੀ ਉਸ ਦੇ ਸਾਹਮਣੇ ਆਪਣਾ ਮੂੰਹ ਖੋਲ੍ਹਣ ਤੋਂ ਪਹਿਲਾਂ ਕਈ ਵਾਰ ਸੋਚੇਗਾ। ਹਾਲ ਹੀ ਵਿੱਚ, ਇੱਕ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ Body Builder ਨੂੰਹ ਘਰ ਵਿੱਚ ਦੁਲਹਨ ਬਣ ਕੇ ਆਈ।

ਇਸ ਵਾਇਰਲ ਵੀਡੀਓ ਵਿੱਚ ਇੱਕ ਬਾਡੀ ਬਿਲਡਰ ਕੁੜੀ ਨੂੰ ਦੁਲਹਨ ਦੀ ਸਾੜੀ,16 ਸ਼ਿੰਗਾਰ ਅਤੇ ਮੇਕਅਪ ਵਿੱਚ ਦੇਖਿਆ ਜਾ ਸਕਦਾ ਹੈ। ਕੁੜੀ ਨੇ ਆਪਣੀ ਬਾਡੀ ਚੰਗੀ ਬਣਾ ਰੱਖੀ ਹੈ। ਬਾਈਸੈਪਸ ਅਤੇ ਸ਼ੋਲਡਰਸ ਉਸ ਦੇ ਅਜਿਹੇ ਹਨ ਕਿ ਚੰਗੇ-ਚੰਗੇ ਬੰਦੇ ਵੀ ਉਸ ਦੇ ਸਾਹਮਣੇ ਖੜ ਨਹੀਂ ਰਹਿ ਸਕਦੇ। ਕੁੜੀ ਨੇ ਆਪਣੇ ਸਰੀਰ ਨੂੰ ਮਰਦਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਰੱਖਿਆ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਗਹਿਣਿਆਂ ਨਾਲ ਲੱਦੀ ਹੋਈ ਹੈ। ਇੱਕ ਔਰਤ ਉਸਦੇ ਸਰੀਰ ‘ਤੇ ਤੇਲ ਲਗਾ ਰਹੀ ਹੈ ਅਤੇ ਉਸਦੀ ਮਾਲਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ- ਜੌਨੀ ਜੌਨੀ ਯੈੱਸ ਪਾਪਾਅੰਗਰੇਜ਼ੀ ਕਵਿਤਾ ਦਾ ਭੋਜਪੁਰੀ ਸੰਸਕਰਣ ਹੋ ਰਿਹਾ ਵਾਇਰਲ

ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ @Zakhmi_shyar_ ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ। ਇਹ ਖ਼ਬਰ ਲਿਖੇ ਜਾਣ ਤੱਕ, ਇਸਨੂੰ 7 ਲੱਖ ਲੋਕਾਂ ਨੇ ਦੇਖਿਆ ਹੈ ਅਤੇ 4500 ਲੋਕਾਂ ਨੇ ਲਾਈਕ ਕੀਤਾ ਹੈ। ਇਸ ਦੇ ਨਾਲ ਹੀ, ਇਸ ਵੀਡੀਓ ‘ਤੇ ਕਈ ਲੋਕਾਂ ਨੇ ਟਿੱਪਣੀਆਂ ਕੀਤੀਆਂ ਹਨ। ਜਿੱਥੇ ਇੱਕ ਯੂਜ਼ਰ ਨੂੰ ਸ਼ਾਹਿਦ ਕਪੂਰ ਦੀ ਫਿਲਮ ਚੁਪ-ਚੁਪ ਯਾਦ ਆ ਗਈ। ਯੂਜ਼ਰ ਨੇ ਵੀਡੀਓ ‘ਤੇ ਕਮੈਂਟ ਕੀਤਾ ਅਤੇ ਲਿਖਿਆ – ਇਹ ਸ਼ੀਤਲ ਹੈ? ਫਿਲਮ ਵਿੱਚ, ਸ਼ੀਤਲ ਉਹ ਬਾਡੀ ਬਿਲਡਰ ਹੈ ਜਿਸਦਾ ਨਾਮ ਸੁਣਦੇ ਹੀ ਰਾਜਪਾਲ ਯਾਦਵ ਲੜਨ ਲਈ ਉਤਸੁਕ ਹੋ ਜਾਂਦੇ ਹਨ। ਪਰ ਬਾਅਦ ਵਿੱਚ ਰਾਜਪਾਲ ਯਾਦਵ ਨੂੰ ਪਤਾ ਲੱਗਦਾ ਹੈ ਕਿ ਸ਼ੀਤਲ ਇੱਕ ਆਦਮੀ ਦਾ ਨਾਮ ਹੈ। ਇੱਕ ਹੋਰ ਨੇ ਲਿਖਿਆ – ਲੱਗਦਾ ਹੈ ਕਿ ਇਸ ਵਿਆਹ ਵਿੱਚ ਸਿਰਫ਼ ਲਾੜੇ ਨੂੰ ਹੀ ਵਿਦਾ ਕੀਤਾ ਜਾਵੇਗਾ। ਤੀਜੇ ਨੇ ਲਿਖਿਆ – ਸਹੁਰਿਆਂ ਸਮੇਤ ਸਾਰਾ ਪਿੰਡ ਅਤੇ ਸ਼ਹਿਰ ਇਸ ਦੁਲਹਨ ਤੋਂ ਡਰਦੇ ਹਨ।