ਬੱਬਰ ਸ਼ੇਰ ਦੇ ਅੱਗੇ ਤੋਂ ਇੰਝ ਲੰਘਿਆ ਬਾਈਕ ਸਵਾਰ, ਜਨਤਾ ਨੇ ਕਿਹਾ -ਜਦੋਂ ਗ੍ਰਲਫ੍ਰੈਂਡ ਨਾਲ ਹੋਵੇ ਤਾਂ ਸ਼ੇਰ ਕੀ ਚੀਜ਼ ਹੈ?

Published: 

04 Dec 2024 13:21 PM

Biker Passing Lion: ਸ਼ੇਰ ਦੇ ਕੋਲੋਂ ਲੰਘਣ ਵਾਲੇ ਬਾਈਕਰ ਦੀ ਵੀਡੀਓ @kashyap_memer ਨਾਮ ਦੇ ਅਕਾਊਂਟ 'ਤੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਹੈ। ਯੂਜ਼ਰ ਨੇ ਮਜ਼ਾਕ ਉਡਾਉਂਦੇ ਹੋਏ ਕੈਪਸ਼ਨ ਦਿੱਤਾ, 'ਸ਼ੇਰ ਦੀ ਕੋਈ ਇੱਜ਼ਤ ਹੀ ਨਹੀਂ ਹੈ ।' ਕੁਝ ਹੀ ਸਕਿੰਟਾਂ ਦੇ ਇਸ ਵੀਡੀਓ 'ਤੇ ਮਜ਼ੇਦਾਰ ਕਮੈਂਟਸ ਦਾ ਹੜ੍ਹ ਆ ਗਿਆ ਹੈ। ਜਨਤਾ ਮਜ਼ੇ ਲੈ ਰਹੀ ਹੈ ਅਤੇ ਕਹਿ ਰਹੀ ਹੈ ਕਿ ਜਦੋਂ ਸਹੇਲੀ ਨਾਲ ਹੋਵੇ ਤਾਂ ਸ਼ੇਰ ਕੀ ਚੀਜ਼ ਹੈ।

ਬੱਬਰ ਸ਼ੇਰ ਦੇ ਅੱਗੇ ਤੋਂ ਇੰਝ ਲੰਘਿਆ ਬਾਈਕ ਸਵਾਰ, ਜਨਤਾ ਨੇ ਕਿਹਾ -ਜਦੋਂ ਗ੍ਰਲਫ੍ਰੈਂਡ ਨਾਲ ਹੋਵੇ ਤਾਂ ਸ਼ੇਰ ਕੀ ਚੀਜ਼ ਹੈ?
Follow Us On

ਜੰਗਲ ਸਫਾਰੀ ਦੀਆਂ ਕਈ ਰੋਮਾਂਚਕ ਵੀਡੀਓਜ਼ ਤੁਸੀਂ ਦੇਖੀਆਂ ਹੋਣਗੀਆਂ ਪਰ ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਵਾਇਰਲ ਹੋਈ ਵੀਡੀਓ ਕਲਿੱਪ ਕੁਝ ਹੀ ਸਕਿੰਟਾਂ ਦੀ ਹੈ ਪਰ ਇਸ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹੋ ਰਹੇ ਹਨ। ਦਰਅਸਲ, ਵੀਡੀਓ ਵਿੱਚ ਇੱਕ ਬਾਈਕ ਸਵਾਰ ਬੱਬਰ ਸ਼ੇਰ ਨੂੰ ਸੜਕ ਕਿਨਾਰੇ ਬੈਠੇ ਦੇਖ ਕੇ ਵੀ ਉੱਥੋਂ ਇਸ ਤਰ੍ਹਾਂ ਲੰਘਦਾ ਹੈ ਜਿਵੇਂ ਉਹ ਸ਼ੇਰ ਨਹੀਂ ਸਗੋਂ ਗਲੀ ਦਾ ਕੁੱਤਾ ਹੋਵੇ। ਇਸ ਵੀਡੀਓ ਨੂੰ ਦੇਖ ਕੇ ਜਨਤਾ ਹੁਣ ਮਜ਼ੇ ਲੈ ਰਹੀ ਹੈ ਅਤੇ ਕਹਿ ਰਹੀ ਹੈ ਕਿ ਜਦੋਂ ਸਹੇਲੀ ਨਾਲ ਹੋਵੇ ਤਾਂ ਇਹ ਸ਼ੇਰ ਕੀ ਚੀਜ਼ ਹੈ।

ਵਾਇਰਲ ਹੋ ਰਹੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੰਘਣੇ ਜੰਗਲ ਦੇ ਵਿਚਕਾਰ ਇੱਕ ਕੱਚਾ ਰਸਤਾ ਹੈ, ਜਿਸ ਵਿੱਚੋਂ ਇੱਕ ਬਾਈਕ ਸਵਾਰ ਲੰਘਦਾ ਨਜ਼ਰ ਆ ਰਿਹਾ ਹੈ। ਬਾਈਕ ਦੇ ਪਿੱਛੇ ਇਕ ਔਰਤ ਵੀ ਬੈਠੀ ਹੈ, ਜੋ ਸ਼ਾਇਦ ਉਸ ਦੀ ਪਤਨੀ ਹੈ। ਪਰ ਵੀਡੀਓ ‘ਚ ਅਗਲੇ ਹੀ ਪਲ ਸਾਹਮਣੇ ਆਉਣ ਵਾਲਾ ਸੀਨ ਬੇਹੱਦ ਹੈਰਾਨ ਕਰਨ ਵਾਲਾ ਹੈ। ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਸਾਹਮਣੇ ਸੜਕ ਦੇ ਕਿਨਾਰੇ ਇਕ ਸ਼ੇਰ ਬੈਠਾ ਸੀ ਪਰ ਬਾਈਕ ਸਵਾਰ ਉਸ ਨੂੰ ਨਜ਼ਰਅੰਦਾਜ਼ ਕਰ ਕੇ ਇਸ ਤਰ੍ਹਾਂ ਲੰਘ ਜਾਂਦਾ ਹੈ ਜਿਵੇਂ ਉਹ ਪਾਲਤੂ ਕੁੱਤਾ ਹੋਵੇ। ਇਸ ਦੌਰਾਨ ਸ਼ੇਰ ਦਾ ਪ੍ਰਤੀਕਰਮ ਦੇਖਣ ਯੋਗ ਹੈ। ਇੰਜ ਲੱਗਦਾ ਹੈ ਜਿਵੇਂ ਸ਼ੇਰ ਮਨ ਵਿੱਚ ਕਹਿ ਰਿਹਾ ਹੋਵੇ- ਭਾਈ ਮੈਂ ਸ਼ੇਰ ਹਾਂ, ਕੋਈ ਇੱਜ਼ਤ ਤਾਂ ਦਿਖਾ।

ਇਹ ਵੀ ਪੜ੍ਹੋ- ਪਾਲਤੂ ਕੁੱਤੇ ਦਾ ਪਿੱਛਾ ਕਰਦਾ ਹੋਇਆ ਘਰ ਚ ਵੜਿਆ ਤੇਂਦੁਆ, ਅੱਗੇ ਜੋ ਹੋਇਆ, ਦੇਖ ਕੇ ਹੋ ਜਾਓਗੇ ਹੈਰਾਨ

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ @kashyap_memer ਨਾਮ ਦੇ ਅਕਾਊਂਟ ‘ਤੇ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਲਿਖਿਆ, ‘ਸ਼ੇਰ ਦੀ ਕੋਈ ਇੱਜ਼ਤ ਨਹੀਂ ਹੈ।’ ਕੁਝ ਹੀ ਸੈਕਿੰਡ ਦੇ ਇਸ ਵੀਡੀਓ ‘ਤੇ ਮਜ਼ੇਦਾਰ ਕਮੈਂਟਸ ਦਾ ਹੜ੍ਹ ਆ ਗਿਆ ਹੈ। ਇਕ ਯੂਜ਼ਰ ਨੇ ਲਿਖਿਆ, ਇੰਝ ਹੀ ਨਹੀਂ ਕਿਹਾ ਜਾਂਦਾ ਕਿ ਕੁੜੀ ਦੇ ਚੱਕਰ ਵਿੱਚ ਮੁੰਡੇ ਮੌਤ ਨਾਲ ਪੰਗਾ ਲੈ ਲੈਂਦੇ ਹਨ। ਇਕ ਹੋਰ ਯੂਜ਼ਰ ਦਾ ਕਹਿਣਾ ਹੈ, ਸ਼ੇਰ ਵੀ ਇਹ ਸੋਚ ਰਿਹਾ ਹੋਵੇਗਾ ਕਿ ਲੱਗਦਾ ਹੈ ਕਿ ਉਸ ਦਾ ਆਤੰਕ ਖਤਮ ਹੋ ਗਿਆ ਹੈ। ਇਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ਇਹ ਗੁਜਰਾਤ ਹੈ ਲਾਲਾ , ਇੱਥੇ ਸਭ ਕੁਝ ਚਲਦਾ ਹੈ।

Exit mobile version