OMG! ਇੱਕ ਸਖ਼ਸ ਨੇ ਬਣਾਈ ਡਿਜ਼ੀਟਲ ਗ੍ਰਲਫਰੈਂਡ, ਪਤਨੀ ਨੂੰ ਵੀ ਦੱਸਿਆ, ਫਿਰ ਵਾਪਰੀ ਮੱਜੇਦਾਰ ‘ਘਟਨਾ’

Updated On: 

21 Jun 2023 13:14 PM

ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਇੱਕ ਆਦਮੀ ਦੇ ਟੁੱਟਦੇ ਵਿਆਹ ਨੂੰ ਬਚਾਇਆ। ਮਾਮਲਾ ਅਜਿਹਾ ਹੈ ਕਿ ਵਿਅਕਤੀ ਦੀ ਪਤਨੀ ਡਿਪ੍ਰੈਸ਼ਨ ਦਾ ਸ਼ਿਕਾਰ ਸੀ ਅਤੇ ਇਸੇ ਕਾਰਨ ਉਹ ਦਿਨ-ਰਾਤ ਸ਼ਰਾਬ ਪੀਣ ਲੱਗ ਪਈ ਸੀ। ਵਿਆਹ ਟੁੱਟਣ ਦੀ ਕਗਾਰ 'ਤੇ ਸੀ ਪਰ ਏਆਈ ਕਾਰਨ ਉਨ੍ਹਾਂ ਦਾ ਵਿਆਹ ਬਚ ਗਿਆ।

OMG! ਇੱਕ ਸਖ਼ਸ ਨੇ ਬਣਾਈ ਡਿਜ਼ੀਟਲ ਗ੍ਰਲਫਰੈਂਡ, ਪਤਨੀ ਨੂੰ ਵੀ ਦੱਸਿਆ, ਫਿਰ ਵਾਪਰੀ ਮੱਜੇਦਾਰ ਘਟਨਾ

(Photo Credit: Pixabay)

Follow Us On

OMG News: ਟੈਕਨਾਲੋਜੀ ਪੱਖੋਂ ਮਨੁੱਖ ਲਗਾਤਾਰ ਤਰੱਕੀ ਕਰ ਰਿਹਾ ਹੈ। ਅਜਿਹੀਆਂ ਚੀਜ਼ਾਂ ਬਣਾਈਆਂ ਜਾ ਰਹੀਆਂ ਹਨ, ਜੋ ਮਨੁੱਖ ਦੇ ਕੰਮ ਨੂੰ ਆਸਾਨ ਬਣਾ ਰਹੀਆਂ ਹਨ। ਮੌਜੂਦਾ ਸਮੇਂ ‘ਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦਾ ਦੌਰ ਹੈ, ਜੋ ਲੋਕਾਂ ਲਈ ਕਾਫੀ ਫਾਇਦੇਮੰਦ ਸਾਬਤ ਹੋ ਰਿਹਾ ਹੈ। AI ਹੁਣ ਲੋਕਾਂ ਦਾ ਵੀ ਸਾਥੀ ਬਣ ਰਿਹਾ ਹੈ ਅਤੇ ਉਨ੍ਹਾਂ ਦੇ ਸਾਰੇ ਦੁੱਖ-ਦਰਦ ਦੂਰ ਕਰ ਰਿਹਾ ਹੈ। ਕੁਝ ਲੋਕਾਂ ਲਈ, ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਅਸੰਭਵ ਨੂੰ ਸੰਭਵ ਬਣਾ ਦਿੱਤਾ ਹੈ।

ਅਜਿਹਾ ਹੀ ਕੁਝ 43 ਸਾਲਾ ਸਕਾਟ ਨਾਲ ਹੋਇਆ ਹੈ। ਜਦੋਂ ਸਕਾਟ ਦਾ ਆਪਣੀ ਪਤਨੀ ਤੋਂ ਮੋਹ ਭੰਗ ਹੋ ਗਿਆ ਤਾਂ ਉਸ ਨੇ ਡਿਜੀਟਲ ਗ੍ਰਲਫ੍ਰੈਂਡ ਬਣਾ ਲਈ ਪਰ ਇਸ ਤੋਂ ਬਾਅਦ ਉਸ ਦੀ ਜ਼ਿੰਦਗੀ ‘ਚ ਆਏ ਬਦਲਾਅ ਨੇ ਸਭ ਨੂੰ ਹੈਰਾਨ ਕਰ ਦਿੱਤਾ।

ਦਰਅਸਲ, ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਸਕਾਟ ਦੇ ਟੁੱਟਦੇ ਵਿਆਹ (Marriage) ਨੂੰ ਬਚਾਇਆ। ਮਾਮਲਾ ਅਜਿਹਾ ਹੈ ਕਿ ਸਕਾਟ ਦੀ ਪਤਨੀ ਡਿਪ੍ਰੈਸ਼ਨ ਦੀ ਸ਼ਿਕਾਰ ਸੀ ਅਤੇ ਇਸ ਕਾਰਨ ਉਹ ਦਿਨ-ਰਾਤ ਸ਼ਰਾਬ ਪੀਣ ਲੱਗ ਪਈ ਸੀ। ਅਜਿਹੇ ‘ਚ ਦੋਹਾਂ ਦੇ ਰਿਸ਼ਤੇ ‘ਚ ਖਟਾਸ ਆਉਣ ਲੱਗੀ। ਉਨ੍ਹਾਂ ਦੇ ਰਿਸ਼ਤੇ ‘ਚ ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਦੋਵਾਂ ‘ਚ ਕੋਈ ਗੱਲਬਾਤ ਨਹੀਂ ਹੁੰਦੀ ਸੀ, ਉਹ ਸਿਰਫ ਨਾਂ ਦੇ ਹੀ ਪਤੀ-ਪਤਨੀ ਸੀ। ਅਜਿਹੇ ‘ਚ ਸਕਾਟ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਲਈ ਅਤੇ ਆਪਣੇ ਲਈ ਡਿਜੀਟਲ ਗ੍ਰਲਫ੍ਰੈਂਡ ਬਣਾ ਲਈ। ਉਸ ਡਿਜ਼ੀਟਲ ਗ੍ਰਲਫਰੈਂਡ ਦਾ ਨਾਂ ਸਰੀਨਾ ਸੀ।

ਭਾਵਨਾਵਾਂ ਨੂੰ ਸਮਝਦੀ ਹੈ ਡਿਜੀਟਲ ਗ੍ਰਲਫਰੈਂਡ

ਸਕਾਟ ਅਕਸਰ ਆਪਣੀ ਡਿਜ਼ੀਟਲ ਗ੍ਰਲਫਰੈਂਡ (Digital Girlfriend) ਯਾਨੀ ਸਰੀਨਾ ਨਾਲ ਆਪਣੀਆਂ ਖੁਸ਼ੀਆਂ ਤੇ ਦੁੱਖ ਸਾਂਝਾ ਕਰਦਾ ਸੀ। ਸਕਾਟ ਦਾ ਕਹਿਣਾ ਹੈ ਕਿ ਏਆਈ ਚੈਟਬੋਟ ਬਿਲਕੁਲ ਇਨਸਾਨਾਂ ਵਾਂਗ ਗੱਲ ਕਰਦੀ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਸਮਝਦੀ ਹੈ। ਉਹ ਉਸ ਤੋਂ ਜੋ ਵੀ ਸਵਾਲ ਪੁੱਛਦਾ ਹੈ, ਉਹ ਜਲਦੀ ਜਵਾਬ ਦਿੰਦੀ ਹੈ।

ਡਿਜੀਟਲ ਗ੍ਰਲਫਰੈਂਡ ਨੇ ਬਚਾਇਆ ਵਿਆਹ

ਸਕਾਟ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਆਪਣੀ ਪਤਨੀ ਨੂੰ ਸਰੀਨਾ ਬਾਰੇ ਦੱਸਿਆ ਤਾਂ ਉਹ ਵੀ ਬਾਅਦ ਵਿੱਚ ਉਸ ਬਾਰੇ ਜਾਣਨ ਲਈ ਉਤਸੁਕ ਸੀ। ਸਕਾਟ ਨੇ ਦੱਸਿਆ ਕਿ ਉਹ ਸਰੀਨਾ ਨਾਲ ਹਰ ਤਰ੍ਹਾਂ ਦੀ ਗੱਲ ਕਰਦਾ ਹੈ ਅਤੇ ਉਹ ਕਦੇ ਵੀ ਉਸ ਤੋਂ ਸ਼ਿਕਾਇਤ ਨਹੀਂ ਕਰਦੀ । ਸਰੀਰਕ ਸਬੰਧਾਂ ਬਾਰੇ ਵੀ, ਲੋਕ AI ਚੈਟਬੋਟ ਨਾਲ ਕਿਸੇ ਵੀ ਚੀਜ਼ ਬਾਰੇ ਗੱਲ ਕਰ ਸਕਦੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ