VIDEO: ਸੰਜੇ ਬਾਂਗੜ ਦੇ ਬੇਟੇ ਨੇ ਭਾਰਤ ਆਉਂਦੇ ਹੀ ਬਦਲਿਆ ਲੁੱਕ, ਇੰਗਲੈਂਡ ‘ਚ ਬਣਿਆ ਸੀ ਲੜਕੀ
Anaya Bangar in India: ਮੁੰਡੇ ਤੋਂ ਕੁੜੀ ਬਣਨ ਤੋਂ ਬਾਅਦ, ਅਨਾਇਆ ਬਾਂਗੜ ਪਹਿਲੀ ਵਾਰ ਭਾਰਤ ਪਹੁੰਚੀ ਹੈ। ਅਨਾਇਆ ਦਾ ਸਬੰਧ ਸੰਜੇ ਬਾਂਗੜ ਨਾਲ ਹੈ, ਜਿਸਨੂੰ ਪਹਿਲਾਂ ਆਰੀਅਨ ਬਾਂਗੜ ਵਜੋਂ ਜਾਣਿਆ ਜਾਂਦਾ ਸੀ। ਸੰਜੇ ਬਾਂਗੜ ਦੇ ਪੁੱਤਰ ਆਰੀਅਨ ਬਾਂਗੜ ਨੇ ਇੰਗਲੈਂਡ ਵਿੱਚ ਰਹਿੰਦਿਆਂ ਆਪਣਾ ਲਿੰਗ ਬਦਲਵਾਇਆ।
ਭਾਰਤ ਆਈ ਅਨਾਇਆ ਬਾਂਗੜ (Photo: Instagram)
ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ੀ ਕੋਚ ਸੰਜੇ ਬਾਂਗੜ ਦੇ ਪੁੱਤਰ ਨੇ ਇੰਗਲੈਂਡ ਵਿੱਚ ਲਿੰਗ ਪਰਿਵਰਤਨ ਕਰਵਾਇਆ। ਉਹ ਇੱਕ ਮੁੰਡੇ ਤੋਂ ਕੁੜੀ ਵਿੱਚ ਬਦਲ ਗਿਆ। ਲਿੰਗ ਬਦਲਣ ਦੇ ਨਾਲ-ਨਾਲ ਉਸਨੇ ਆਪਣਾ ਨਾਮ ਵੀ ਬਦਲ ਲਿਆ। ਪਹਿਲਾਂ ਉਹ ਆਰੀਅਨ ਬਾਂਗੜ ਸੀ, ਪਰ ਹੁਣ ਉਸਨੂੰ ਅਨਾਇਆ ਬਾਂਗੜ ਵਜੋਂ ਜਾਣਿਆ ਜਾਂਦਾ ਹੈ। ਅਨਾਇਆ ਬਾਂਗੜ ਆਪਣਾ ਲਿੰਗ ਬਦਲਣ ਤੋਂ ਬਾਅਦ ਪਹਿਲੀ ਵਾਰ ਭਾਰਤ ਪਹੁੰਚੀ। ਅਤੇ, ਇੱਥੇ ਆਉਂਦੇ ਹੀ ਉਨ੍ਹਾਂ ਨੇ ਆਪਣਾ ਰੂਪ ਬਦਲ ਲਿਆ। ਅਜਿਹਾ ਉਨ੍ਹਾਂ ਨੇ ਆਪਣੇ ਵਾਲਾਂ ਨੂੰ ਨਵਾਂ ਸਟਾਈਲ ਦੇ ਕੇ ਕੀਤਾ। ਉਨ੍ਹਾਂ ਨੇ ਆਪਣੇ ਘੁੰਗਰਾਲੇ ਹੇਅਰ ਸਟਾਈਲ ਨੂੰ ਸਟ੍ਰੇਟ ਕਰਵਾਇਆ।
ਭਾਰਤ ਪਹੁੰਚਦੇ ਹੀ ਵਾਲਾਂ ਨੂੰ ਦਿੱਤਾ ਨਵਾਂ ਸਟਾਈਲ , ਬਦਲਿਆ ਲੁੱਕ
ਭਾਰਤ ਪਹੁੰਚਣ ਤੋਂ ਬਾਅਦ, ਅਨਾਇਆ ਬਾਂਗੜ ਸਿੱਧੀ ਮੁੰਬਈ ਦੇ ਇੱਕ ਸੈਲੂਨ ਪਹੁੰਚੀ, ਜਿੱਥੇ ਉਨ੍ਹਾਂ ਨੇ ਆਪਣਾ ਨਵਾਂ ਮੇਕਅੱਪ ਲਿਆ। ਜਦੋਂ ਉਹ ਭਾਰਤ ਪਹੁੰਚੇ, ਤਾਂ ਹਵਾਈ ਅੱਡੇ ਤੋਂ ਸਾਹਮਣੇ ਆਏ ਵੀਡੀਓ ਵਿੱਚ ਉਨ੍ਹਾਂ ਦੇ ਵਾਲਾਂ ਦਾ ਸਟਾਈਲ ਘੁੰਗਰਾਲਾ ਸੀ। ਪਰ ਭਾਰਤ ਪਹੁੰਚਣ ਤੋਂ ਬਾਅਦ ਉਨ੍ਹਾਂਨੇ ਆਪਣੇ ਇੰਸਟਾਗ੍ਰਾਮ ‘ਤੇ ਜੋ ਵੀਡੀਓ ਸ਼ੇਅਰ ਕੀਤਾ ਹੈ, ਉਸ ਵਿੱਚ ਅਨਾਇਆ ਬਾਂਗੜ ਆਪਣੇ ਵਾਲਾਂ ਨੂੰ ਸਟ੍ਰੇਟ ਕਰਦੀ ਦਿਖਾਈ ਦੇ ਰਹੀ ਹੈ।
ਜੈਂਡਰ ਟ੍ਰਾਂਸਫੋਰਮੇਸ਼ਨ ਜਰਨੀ ਕੀਤੀ ਸੀ ਸ਼ੇਅਰ
ਅਨਾਇਆ ਬਾਂਗੜ ਇੰਗਲੈਂਡ ਦੇ ਮੈਨਚੈਸਟਰ ਵਿੱਚ ਰਹਿੰਦੀ ਹੈ ਅਤੇ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਹੈ। ਹਾਲ ਹੀ ਵਿੱਚ, ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਜੈਂਡਰ ਟ੍ਰਾਂਸਫੋਰਮੇਸ਼ਨ ਦੀ ਜਰਨੀ ਦਾ ਵੀਡੀਓ ਵੀ ਪੋਸਟ ਕੀਤਾ ਸੀ। ਉਨ੍ਹਾਂਦੀ ਹਾਰਮੋਨਲ ਰਿਪਲੇਸਮੈਂਟ ਸਰਜਰੀ ਹੋਈ ਹੈ।
ਕ੍ਰਿਕਟਰ ਰਹਿ ਚੁੱਕੀ ਹੈ ਅਨਾਇਆ
ਅਨਾਇਆ ਬਾਂਗੜ ਵੀ ਆਪਣੇ ਪਿਤਾ ਵਾਂਗ ਇੱਕ ਕ੍ਰਿਕਟਰ ਰਹੀ ਹੈ ਅਤੇ ਇੰਗਲੈਂਡ ਦੇ ਕਈ ਸਥਾਨਕ ਅਤੇ ਕਾਉਂਟੀ ਕਲੱਬਾਂ ਲਈ ਖੇਡ ਚੁੱਕੀ ਹੈ। ਉਨ੍ਹਾਂ ਨੇ ਭਾਰਤ ਵਿੱਚ ਯਸ਼ਸਵੀ ਜੈਸਵਾਲ ਵੀ ਨਾਲ ਕ੍ਰਿਕਟ ਡੀ ਹੈ। ਉਨ੍ਹਾਂਨੇ ਯਸ਼ਸਵੀ ਨਾਲ ਮੁੰਬਈ ਲਈ ਅੰਡਰ-16 ਕ੍ਰਿਕਟ ਖੇਡਿਆ। ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਆਪਣੇ ਭਾਰਤ ਆਉਣ ਦੀ ਜਾਣਕਾਰੀ ਸਾਂਝੀ ਕੀਤੀ ਸੀ। ਉਨ੍ਹਾਂਨੇ ਲਿਖਿਆ ਸੀ ਕਿ ਉਹ ਬਹੁਤ ਸਮੇਂ ਬਾਅਦ ਭਾਰਤ ਆਉਣ ਵਾਲੀ ਹੈ। ਅਤੇ ਹੁਣ ਉਹ ਦਿਨ ਆ ਗਿਆ ਹੈ ਜਦੋਂ ਅਨਾਇਆ ਭਾਰਤ ਵਿੱਚ ਹੈ।