AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Ajab-Gajab: ਦੀਦੀ ਨੇ ਪੈਕੇਟ ਸਮੇਤ ਹੀ ਪਕਾ ਦਿੱਤਾ ‘ਫ੍ਰੋਜ਼ਨ ਚਿਕਨ’, ਕੂਕਰ ਖੋਲ੍ਹਦੇ ਹੀ ਬੰਦੇ ਨੂੰ ਮਿਲਿਆ ਸਰਪ੍ਰਾਈਜ

Viral Video: ਇਨ੍ਹੀਂ ਦਿਨੀਂ ਇੱਕ ਦੀਦੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਸਨੇ ਅਜਗਿਹਾ ਫ੍ਰੋਜ਼ਨ ਚਿਕਨ ਬਣਾਇਆ ਕਿ ਲੋਕ ਇਸਨੂੰ ਦੇਖਣ ਤੋਂ ਬਾਅਦ ਹੈਰਾਨ ਰਹਿ ਗਏ ਹਨ। ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਹੈ, ਜੋ ਆਉਂਦੇ ਹੀ ਵਾਇਰਲ ਹੋ ਗਈ।

Ajab-Gajab: ਦੀਦੀ ਨੇ ਪੈਕੇਟ ਸਮੇਤ ਹੀ ਪਕਾ ਦਿੱਤਾ 'ਫ੍ਰੋਜ਼ਨ ਚਿਕਨ', ਕੂਕਰ ਖੋਲ੍ਹਦੇ ਹੀ ਬੰਦੇ ਨੂੰ ਮਿਲਿਆ ਸਰਪ੍ਰਾਈਜ
Image Credit source: Social Media
tv9-punjabi
| Updated On: 23 Feb 2026 12:42 PM IST

ਘਰ ਵਿੱਚ ਕੁਕ ਰੱਖਣ ਦਾ ਸਭ ਤੋਂ ਵੱਡਾ ਕਾਰਨ ਇਹੀ ਹੁੰਦਾ ਹੈ ਕਿ ਹਰ ਰੋਜ਼ ਸੁਆਦੀ ਅਤੇ ਵਧੀਆ ਖਾਣਾ ਖਾਣ ਨੂੰ ਮਿਲੇ। ਪਰ ਕਈ ਵਾਰ ਇਹ ਉਮੀਦ ਇੱਕ ਮਜ਼ਾਕੀਆ ਘਟਨਾ ਵਿੱਚ ਬਦਲ ਜਾਂਦੀ ਹੈ। ਇਸੇ ਨਾਲ ਜੁੜੀ ਇੱਕ ਵੀਡੀਓ ਇਨ੍ਹੀਂ ਦਿਨੀਂ ਲੋਕਾਂ ਵਿੱਚ ਵਾਇਰਲ ਹੋ ਰਹੀ ਹੈ। ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਰਹੀ ਹੈ। ਇਸਨੂੰ ਦੇਖਣ ਤੋਂ ਬਾਅਦ, ਤੁਸੀਂ ਆਪਣੇ ਹਾਸੇ ਨੂੰ ਕਾਬੂ ਨਹੀਂ ਕਰ ਸਕੋਗੇ।

ਦਰਅਸਲ, ਸੌਰਵ ਨੇ ਸੋਚਿਆ ਕਿ ਉਸਦੇ ਘਰ ਵਿੱਚ ਫ੍ਰੋਜ਼ਨ ਚਿਕਨ ਰੱਖਿਆ ਹੈ ਤਾਂ ਕੁਕ ਉਸ ਨਾਲ ਕੋਈ ਟੇਸਟੀ ਡਿਸ਼ ਤਿਆਰ ਕਰ ਦੇਵੇਗੀ। ਉਸਨੂੰ ਕੀ ਪਤਾ ਸੀ ਕਿ ਚਿਕਨ ਤਾਂ ਬਣੇਗਾ, ਪਰ ਥੋੜੇ ਵੱਖਰੇ ਤਰੀਕੇ ਨਾਲ! ਜਦੋਂ ਕੁਕ ਖਾਣਾ ਬਣਾ ਕੇ ਚਲੀ ਗਈ ਤਾਂ ਸੌਰਵ ਨੇ ਕੂਕਰ ਖੋਲ੍ਹਿਆ, ਉਹ ਹੈਰਾਨ ਰਹਿ ਗਿਆ। ਚਿਕਨ ਅੰਦਰ ਤਾਂ ਸੀ, ਪਰ ਪੈਕੇਟ ਦੇ ਨਾਲ।ਯਾਨੀ ਚਿਕਨ ਨੂੰ ਪੈਕੇਟ ਹਟਾਏ ਬਿਨਾਂ ਹੀ ਕੂਕਰ ਵਿੱਚ ਪਕਾ ਦਿੱਤਾ ਗਿਆ ਸੀ। ਸੌਰਵ ਨੇ ਪੂਰੀ ਘਟਨਾ ਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਦਿੱਤੀ। ਵੀਡੀਓ ਵਿੱਚ, ਉਹ ਕੁੱਕਰ ਖੋਲ੍ਹ ਕੇ ਦਿਖਾਉਂਦੇ ਹਨ ਅਤੇ ਹੱਸਦੇ ਹੋਏ ਕਹਿੰਦੇ ਹਨ, “ਦੇਖੋ, ਮੇਰੀ ਮੇਡ ਨੇ ਅੱਜ ਖਾਣਾ ਬਣਾਇਆ।”

ਮੇਡ ਨੇ ਆਖਿਰ ਕੀ ਕੀਤਾ?

ਘਰ ਵਿੱਚ ਫ੍ਰੋਜਨ ਚਿਕਨ ਰੱਖਿਆ ਸੀ, ਇਸ ਲਈ ਉਸਨੇ ਉਹੀ ਬਣਾ ਦਿੱਤਾ। ਉਹ ਅੱਗੇ ਦੱਸਦਾ ਹੈ ਕਿ ਸ਼ਾਇਦ ਕਿਸੇ ਨੇ ਉਸਨੂੰ ਨਹੀਂ ਦੱਸਿਆ ਕਿ ਫ੍ਰੋਜਨ ਚਿਕਨ ਨੂੰ ਪਕਾਉਣ ਤੋਂ ਪਹਿਲਾਂ ਉਸ ਤੋਂ ਪਲਾਸਟਿਕ ਦੀ ਪੈਕਿੰਗ ਹਟਾਉਣਾ ਜ਼ਰੂਰੀ ਹੈ। ਉਸਦੀ ਆਵਾਜ਼ ਵਿੱਚ ਹੈਰਾਨੀ ਅਤੇ ਥੋੜ੍ਹੀ ਜਿਹੀ ਬੇਵੱਸੀ ਵੀ ਸੀ।

ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੂਕਰ ਦੇ ਅੰਦਰ ਸਾਰਾ ਚਿਕਨ ਪੈਕੇਟ ਵਿੱਚ ਉਵੇਂ ਦਾ ਉਵੇਂ ਹੀ ਪਿਆ ਹੈ। ਸੌਰਵ ਪੁੱਛਦਾ ਹੈ, “ਹੁਣ ਮੈਂ ਉਸਨੂੰ ਕੀ ਕਹਾਂ?” ਇਹ ਕਹਿੰਦੇ ਹੋਏ ਉਸਦੇ ਚਿਹਰੇ ‘ਤੇ ਮੁਸਕਰਾਹਟ ਦੇ ਨਾਲ-ਨਾਲ ਉਲਝਣ ਵੀ ਹੈ। ਇਹ ਪ੍ਰਗਟਾਵਾ ਵੀਡੀਓ ਨੂੰ ਹੋਰ ਵੀ ਮਜ਼ੇਦਾਰ ਬਣਾਉਂਦਾ ਹੈ। ਇਸ ਘਟਨਾ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜਰਸ ਨੇ ਉਤਸ਼ਾਹ ਨਾਲ ਪ੍ਰਤੀਕਿਰਿਆ ਦਿੱਤੀ। ਇੱਕ ਯੂਜਰ ਨੇ ਮਜ਼ਾਕ ਵਿੱਚ ਲਿਖਿਆ ਕਿ ਸ਼ਾਇਦ ਮੇਡ ਨੇ ਸੋਚਿਆ ਸੀ ਕਿ ਜਿਵੇਂ ਕੁਝ ਭਾਂਡੇ ਮਾਈਕ੍ਰੋਵੇਵ-ਸੇਫ ਹਨ, ਇਹ ਪੈਕੇਟ ਵੀ ਪ੍ਰੈਸ਼ਰ ਕੁੱਕਰ-ਸੇਫ ਹੋਵੇਗਾ। ਇੱਕ ਹੋਰ ਯੂਜਰ ਨੇ ਟਿੱਪਣੀ ਕੀਤੀ ਕਿ ਉਹ ਆਪਣੇ ਮੇਡ ਦੇ ਪੈਰਾਂ ਛੂਹ ਲਵੇਗਾ ਕਿਉਂਕਿ ਘੱਟੋ ਘੱਟ ਉਸਦੀ ਕੁਕ ਅਜਿਹੀ ਗਲਤੀ ਨਹੀਂ ਕਰਦੀ।

ਇਸ ਤਰ੍ਹਾਂ ਦੇ ਵੀਡੀਓ ਅਕਸਰ ਸਾਨੂੰ ਹਸਾਉਂਦੇ ਹਨ, ਪਰ ਇਹ ਸਾਨੂੰ ਇਹ ਵੀ ਯਾਦ ਦਿਵਾਉਂਦੇ ਹਨ ਕਿ ਘਰੇਲੂ ਕੰਮਾਂ ਵਿੱਚ ਛੋਟੀਆਂ-ਛੋਟੀਆਂ ਗੱਲਾਂ ਕਿੰਨੀਆਂ ਅਹਿਮ ਹੁੰਦੀਆਂ ਹਨ। ਕਈ ਵਾਰ, ਉਹ ਚੀਜ਼ਾਂ ਜੋ ਸਾਨੂੰ ਇੰਨੀਆਂ ਆਮ ਲੱਗਦੀਆਂ ਹਨ, ਕਿਸੇ ਹੋਰ ਲਈ ਨਵੀਆਂ ਹੋ ਸਕਦੀਆਂ ਹਨ। ਜੇਕਰ ਸਹੀ ਢੰਗ ਨਾਲ ਸਮਝਾਇਆ ਨਾ ਜਾਵੇ, ਤਾਂ ਇਹ ਹਾਸੋਹੀਣੀਆਂ ਸਥਿਤੀਆਂ ਪੈਦਾ ਕਰ ਸਕਦੀਆਂ ਹਨ।

Follow Us
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ......
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ...