OMG: ਏਅਰ ਇੰਡੀਆ ਦੀ ਫਲਾਈਟ 'ਚ ਯਾਤਰੀਆਂ ਨੂੰ ਪਰੋਸੇ ਗਏ ਖਾਣੇ 'ਚ ਮਿਲਿਆ ਕਾਕਰੋਚ, ਖਾਣ ਤੋਂ ਬਾਅਦ ਮਾਂ-ਪੁੱਤ ਦੀ ਸਿਹਤ ਖਰਾਬ | Air India flight passenger found cockroach in her food read full news details in Punjabi Punjabi news - TV9 Punjabi

OMG: ਏਅਰ ਇੰਡੀਆ ਦੀ ਫਲਾਈਟ ‘ਚ ਯਾਤਰੀ ਨੂੰ ਪਰੋਸੇ ਗਏ ਖਾਣੇ ‘ਚ ਮਿਲਿਆ ਕਾਕਰੋਚ, ਖਾਣ ਤੋਂ ਬਾਅਦ ਮਾਂ-ਪੁੱਤ ਦੀ ਸਿਹਤ ਖਰਾਬ

Updated On: 

29 Sep 2024 15:23 PM

Shocking News: ਨਵੀਂ ਦਿੱਲੀ ਤੋਂ ਨਿਊਯਾਰਕ ਜਾ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਯਾਤਰੀਆਂ ਨੂੰ ਦਿੱਤੇ ਗਏ ਖਾਣੇ 'ਚ ਕਾਕਰੋਚ ਮਿਲਿਆ। ਯਾਤਰੀ ਨੇ ਇਸ ਦੀ ਸ਼ਿਕਾਇਤ ਏਅਰਲਾਈਨ ਅਧਿਕਾਰੀਆਂ ਨੂੰ ਕੀਤੀ ਹੈ। ਜਿਸ ਤੋਂ ਬਾਅਦ ਏਅਰ ਇੰਡੀਆ ਨੇ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ।

OMG: ਏਅਰ ਇੰਡੀਆ ਦੀ ਫਲਾਈਟ ਚ ਯਾਤਰੀ ਨੂੰ ਪਰੋਸੇ ਗਏ ਖਾਣੇ ਚ ਮਿਲਿਆ ਕਾਕਰੋਚ, ਖਾਣ ਤੋਂ ਬਾਅਦ ਮਾਂ-ਪੁੱਤ ਦੀ ਸਿਹਤ ਖਰਾਬ

ਏਅਰ ਇੰਡੀਆ ਦੀ ਫਲਾਈਟ 'ਚ ਯਾਤਰੀਆਂ ਨੂੰ ਪਰੋਸੇ ਗਏ ਖਾਣੇ 'ਚ ਮਿਲਿਆ ਕਾਕਰੋਚ

Follow Us On

ਏਅਰ ਇੰਡੀਆ ਦੇ ਇੱਕ ਯਾਤਰੀ ਨੇ ਦਿੱਲੀ ਤੋਂ ਨਿਊਯਾਰਕ ਜਾਣ ਵਾਲੀ ਫਲਾਈਟ ਵਿੱਚ ਪਰੋਸੇ ਜਾਣ ਵਾਲੇ ਆਮਲੇਟ ਵਿੱਚ ਕਾਕਰੋਚ ਮਿਲਣ ਦੀ ਸ਼ਿਕਾਇਤ ਕੀਤੀ ਹੈ। ਇਸ ਦੇ ਨਾਲ ਹੀ ਏਅਰ ਇੰਡੀਆ ਨੇ ਕਿਹਾ ਹੈ ਕਿ ਉਸ ਨੇ ਇਹ ਮਾਮਲਾ ਹੋਰ ਜਾਂਚ ਲਈ ਕੇਟਰਿੰਗ ਸੇਵਾ ਪ੍ਰਦਾਤਾ ਕੋਲ ਉਠਾਇਆ ਹੈ। ਇਸ ਘਟਨਾ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਏਅਰ ਇੰਡੀਆ ਦੇ ਬੁਲਾਰੇ ਨੇ ਇਕ ਬਿਆਨ ‘ਚ ਕਿਹਾ, ”ਅਸੀਂ 17 ਸਤੰਬਰ 2024 ਨੂੰ ਦਿੱਲੀ ਤੋਂ JFK ਜਾਣ ਵਾਲੀ AI 101 ਫਲਾਈਟ ‘ਚ ਉਸ ਨੂੰ ਪਰੋਸੇ ਗਏ ਖਾਣੇ ਦੇ ਸੰਬੰਧ ‘ਚ ਇਕ ਯਾਤਰੀ ਦੁਆਰਾ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਜਾਣਕਾਰੀ ਤੋਂ ਜਾਣੂ ਹਾਂ। ਕਿਹਾ ਗਿਆ ਹੈ ਕਿ ਇਸ ਵਿੱਚ ਕਾਕਰੋਚ ਪਾਏ ਗਏ ਹਨ।

ਯਾਤਰੀ ਨੇ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ ਕਿ ਦਿੱਲੀ ਤੋਂ ਨਿਊਯਾਰਕ ਜਾਣ ਵਾਲੀ ਫਲਾਈਟ ‘ਚ ਪਰੋਸੇ ਗਏ ਆਮਲੇਟ ‘ਚ ਕਾਕਰੋਚ ਮਿਲਿਆ ਹੈ। “ਜਦੋਂ ਸਾਨੂੰ ਇਹ ਅਹਿਸਾਸ ਹੋਇਆ, ਮੇਰੇ ਦੋ ਸਾਲ ਦੇ ਬੱਚੇ ਨੇ ਅੱਧੇ ਤੋਂ ਵੱਧ ਆਮਲੇਟ ਖਾ ਲਿਆ ਸੀ, ਨਤੀਜੇ ਵਜੋਂ, ਉਹ ਬੀਮਾਰ ਹੋ ਗਿਆ” । ਯਾਤਰੀ ਨੇ ਫਲਾਈਟ ਦੌਰਾਨ ਪਰੋਸੇ ਗਏ ਖਾਣੇ ਦੀਆਂ ਚੀਜ਼ਾਂ ਦੀ ਇੱਕ ਛੋਟੀ ਵੀਡੀਓ ਅਤੇ ਤਸਵੀਰ ਵੀ ਸਾਂਝੀ ਕੀਤੀ, ਉਸਨੇ ਪੋਸਟ ਵਿੱਚ ਏਅਰ ਇੰਡੀਆ, ਰੈਗੂਲੇਟਰ ਡੀਜੀਸੀਏ ਅਤੇ ਮੰਤਰੀ ਕੇ ਰਾਮਮੋਹਨ ਨਾਇਡੂ ਨੂੰ ਟੈਗ ਕੀਤਾ ਅਤੇ ਕਿਹਾ ਕਿ ਉਸਨੇ 17 ਸਤੰਬਰ ਨੂੰ ਦਿੱਲੀ ਤੋਂ ਨਿਊਯਾਰਕ ਲਈ ਉਡਾਣ ਭਰੀ ਸੀ। 15-ਘੰਟੇ ਦੀ ਉਡਾਣ ਦੇ ਸ਼ੁਰੂ ਵਿੱਚ ਮੈਨੂੰ ਸਭ ਤੋਂ ਪਹਿਲਾਂ ਨਾਸ਼ਤਾ ਦਿੱਤਾ ਗਿਆ ਸੀ, ਆਮਲੇਟ ਵਿੱਚ ਇੱਕ ਕਾਕਰੋਚ ਸੀ।

ਇਹ ਵੀ ਪੜ੍ਹੋ- ਬੱਚੇ ਨੂੰ ਬਚਾਉਣ ਲਈ ਸ਼ੇਰ ਨਾਲ ਭੀੜੀ ਮਾਂ, ਭਾਲੂ ਅਤੇ ਬਾਘ ਦੀ ਲੜਾਈ ਦਾ ਵੀਡੀਓ ਇੰਟਰਨੈੱਟ ਤੇ ਵਾਇਰਲ

ਏਅਰ ਇੰਡੀਆ ਦੇ ਇਕ ਬਿਆਨ ਵਿਚ ਬੁਲਾਰੇ ਨੇ ਕਿਹਾ ਕਿ ਕੰਪਨੀ ਉਪਰੋਕਤ ਮਾਮਲੇ ਵਿਚ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਲੈ ਕੇ ਚਿੰਤਤ ਹੈ ਅਤੇ ਇਸ ਮਾਮਲੇ ਨੂੰ ਕੇਟਰਿੰਗ ਸੇਵਾ ਪ੍ਰਦਾਤਾ ਕੋਲ ਉਠਾਇਆ ਹੈ। ਬੁਲਾਰੇ ਨੇ ਕਿਹਾ, “ਅਸੀਂ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਮੁੜ ਤੋਂ ਰੋਕਣ ਲਈ ਲੋੜੀਂਦੀ ਕਾਰਵਾਈ ਕਰਾਂਗੇ।”

Exit mobile version