Australia Gold Discovery: ਮਿੱਟੀ ਚ ਦਿਖੀ ਪੀਲੀ ਚਮਕ, ਜ਼ਮੀਨ ਪੁੱਟੀ ਤਾਂ ਚਮਕੀ ਕਿਸਮਤ, ਮਿਲਿਆ 1.2 ਕਰੋੜ ਦਾ ਸੋਨਾ!

Updated On: 

28 Oct 2026 14:08 PM IST

Australia Gold Discovery: ਆਸਟ੍ਰੇਲੀਆ ਵਿੱਚ ਇੱਕ ਵਿਅਕਤੀ ਦੀ ਕਿਸਮਤ ਰਾਤੋ-ਰਾਤ ਚਮਕ ਗਈ। ਉਸ ਨੂੰ ਮੈਟਲ ਡਿਟੈਕਟਰ ਦੀ ਮਦਦ ਨਾਲ ਲਾਲ ਮਿੱਟੀ ਹੇਠੋਂ 1.2 ਕਿਲੋ ਸੋਨੇ ਦਾ ਇੱਕ ਵੱਡਾ ਟੁਕੜਾ ਮਿਲਿਆ। ਇਸ ਖ਼ਜ਼ਾਨੇ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਪੜ੍ਹੋ ਪੂਰੀ ਰਿਪੋਰਟ।

Australia Gold Discovery: ਮਿੱਟੀ ਚ ਦਿਖੀ ਪੀਲੀ ਚਮਕ, ਜ਼ਮੀਨ ਪੁੱਟੀ ਤਾਂ ਚਮਕੀ ਕਿਸਮਤ, ਮਿਲਿਆ 1.2 ਕਰੋੜ ਦਾ ਸੋਨਾ!

ਜ਼ਮੀਨ ਹੇਠੋਂ ਮਿਲਿਆ 1.2 ਕਰੋੜ ਦਾ ਸੋਨਾ

ਕਈ ਵਾਰ ਕਿਸਮਤ ਦਰਵਾਜ਼ਾ ਖੜਕਾ ਕੇ ਨਹੀਂ, ਸਗੋਂ ਜ਼ਮੀਨ ਵਿੱਚੋਂ ਚਮਕ ਕੇ ਬਾਹਰ ਆਉਂਦੀ ਹੈ। ਆਸਟ੍ਰੇਲੀਆ ਵਿੱਚ ਖ਼ਜ਼ਾਨੇ ਦੀ ਭਾਲ ਕਰਨ ਵਾਲੇ ਇੱਕ ਸ਼ੌਕੀਨ ਵਿਅਕਤੀ ਨਾਲ ਵੀ ਕੁਝ ਅਜਿਹਾ ਹੀ ਹੋਇਆ, ਜਿਸ ਬਾਰੇ ਜਾਣ ਕੇ ਕਿਸੇ ਨੂੰ ਵੀ ਯਕੀਨ ਕਰਨਾ ਮੁਸ਼ਕਲ ਹੋ ਸਕਦਾ ਹੈ।

ਆਮ ਦਿਨਾਂ ਵਾਂਗ ਉਹ ਲਾਲ ਮਿੱਟੀ ਵਾਲੇ ਬੰਜਰ ਇਲਾਕੇ ਵਿੱਚ ਮੈਟਲ ਡਿਟੈਕਟਰ ਲੈ ਕੇ ਘੁੰਮ ਰਿਹਾ ਸੀ। ਇਸੇ ਦੌਰਾਨ ਉਸ ਦੀ ਨਜ਼ਰ ਮਿੱਟੀ ਵਿੱਚ ਦੱਬੀ ਇੱਕ ਛੋਟੀ ਜਿਹੀ ਪੀਲੀ ਚਮਕ ‘ਤੇ ਪਈ। ਜਦੋਂ ਉਸ ਨੇ ਉਸ ਥਾਂ ਦੀ ਖੁਦਾਈ ਕੀਤੀ, ਤਾਂ ਉਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਉਸ ਦੇ ਹੱਥ ਅਜਿਹਾ ਖ਼ਜ਼ਾਨਾ ਲੱਗਾ, ਜਿਸ ਦੀ ਕੀਮਤ ਜਾਣ ਕੇ ਉਸ ਦੀ ਜ਼ਿੰਦਗੀ ਰਾਤੋ-ਰਾਤ ਬਦਲ ਸਕਦੀ ਹੈ।

ਕੀ ਹੈ ਪੂਰਾ ਮਾਮਲਾ?

ਇਹ ਘਟਨਾ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (New South Wales) ਦੇ ਟਿਬੂਬੁਰਾ (Tibooburra) ਇਲਾਕੇ ਦੀ ਹੈ। ਮਾਊਂਟ ਸਟੂਅਰਟ ਸਟੇਸ਼ਨ ਦੇ ਨੇੜੇ ਇਹ ਵਿਅਕਤੀ ਅਕਸਰ ਪੁਰਾਣੀਆਂ ਅਤੇ ਬੇਕਾਰ ਧਾਤਾਂ ਦੀ ਭਾਲ ਵਿੱਚ ਨਿਕਲਦਾ ਸੀ।

ਇਸ ਵਾਰ ਵੀ ਉਸ ਨੂੰ ਪਹਿਲਾਂ ਵਾਂਗ ਪੁਰਾਣੀਆਂ ਕਿੱਲਾਂ, ਲੋਹੇ ਦੇ ਟੁਕੜੇ ਅਤੇ ਗੋਲੀਆਂ ਦੇ ਛਰਰੇ ਹੀ ਮਿਲ ਰਹੇ ਸਨ। ਉਹ ਨਿਰਾਸ਼ ਹੋਣ ਹੀ ਵਾਲਾ ਸੀ ਕਿ ਅਚਾਨਕ ਉਸ ਦੀ ਨਜ਼ਰ ਲਾਲ ਮਿੱਟੀ ਵਿੱਚ ਦੱਬੇ ਇੱਕ ਛੋਟੇ ਜਿਹੇ ਪੀਲੇ ਟੁਕੜੇ ‘ਤੇ ਪਈ।

ਕਿਵੇਂ ਚਮਕੀ ਕਿਸਮਤ?

ਉਤਸੁਕਤਾ ਵੱਸ ਉਸ ਨੇ ਉਸੇ ਥਾਂ ‘ਤੇ ਹੋਰ ਡੂੰਘੀ ਖੁਦਾਈ ਕੀਤੀ। ਮਿੱਟੀ ਹਟਾਉਂਦੇ ਹੀ ਅੰਦਰੋਂ ਸੋਨੇ ਦਾ ਇੱਕ ਵੱਡਾ ਟੁਕੜਾ ਨਿਕਲਿਆ। ਕੁਆਰਟਜ਼ ਨਾਲ ਮਿਲਿਆ ਇਹ ਦੁਰਲੱਭ ਸੋਨਾ ਲਗਭਗ 1.2 ਕਿਲੋ ਵਜ਼ਨ ਦਾ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਇਸ ਵਿੱਚ ਕਰੀਬ 940 ਗ੍ਰਾਮ ਸ਼ੁੱਧ ਸੋਨਾ ਮੌਜੂਦ ਹੈ।

ਕਿੰਨੀ ਹੈ ਇਸ ਸੋਨੇ ਦੇ ਟੁਕੜੇ ਦੀ ਕੀਮਤ?

ਜਾਣਕਾਰਾਂ ਮੁਤਾਬਕ, ਸੋਨੇ ਦੇ ਇਸ ਟੁਕੜੇ ਨੂੰ Tibooburra Spud ਨਾਮ ਦਿੱਤਾ ਗਿਆ ਹੈ। ਇਸ ਦੀ ਕੀਮਤ ਲਗਭਗ 1.5 ਤੋਂ 1.6 ਲੱਖ ਅਮਰੀਕੀ ਡਾਲਰ ਦੱਸੀ ਜਾ ਰਹੀ ਹੈ। ਭਾਰਤੀ ਕਰੰਸੀ ਵਿੱਚ ਇਹ ਰਕਮ ਤਕਰੀਬਨ 1.2 ਤੋਂ 1.3 ਕਰੋੜ ਰੁਪਏ ਬਣਦੀ ਹੈ। ਜੇਕਰ ਇਸ ਨੂੰ ਨਿਲਾਮੀ ਵਿੱਚ ਵੇਚਿਆ ਜਾਂਦਾ ਹੈ, ਤਾਂ ਇਸ ਦੀ ਕੀਮਤ ਹੋਰ ਵੀ ਵੱਧ ਸਕਦੀ ਹੈ। ਸੋਨੇ ਦੇ ਇਸ ਦੁਰਲੱਭ ਟੁਕੜੇ ਦੀ ਖੋਜ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਸੋਨਾ ਮਿਲਣ ਤੋਂ ਬਾਅਦ ਵਿਅਕਤੀ ਦੀ ਖ਼ੁਸ਼ੀ ਦੇਖਣ ਵਾਲੀ ਹੈ।

Loading...
Unable to load recommendations.
Follow Us
Related Stories
Viral Bride Video: ਸਾੜੀ ਤੇ ਚੂੜਾ ਪਾ ਕੇ ਨਵੀਂ-ਨਵੇਲੀ ਦੁਲਹਨ ਨੇ ਚਲਾਈ ਟ੍ਰੇਨ? ਜਾਣੋ ਵਾਇਰਲ ਵੀਡੀਓ ਦੀ ਸੱਚਾਈ
ਹੁਸ਼ਿਆਰਪੁਰ ਦੇ ਪਿੰਡ ਵਿੱਛੋਹੀ ਵਿੱਚ ਤੇਂਦੂਏ ਦੀ ਦਸਤਕ ਨਾਲ ਦਹਿਸ਼ਤ, ਟਾਰਚ ਦੀ ਰੌਸ਼ਨੀ ਤੇ ਰੌਲਾ ਪਾ ਕੇ ਲੋਕਾਂ ਨੇ ਭਜਾਇਆ
ਵਾਇਰਲ ਹੋਈ ਮਾਸੂਮੀਅਤ ਦੀ ਮਿਸਾਲ, ਗੁੱਲਕ ਤੋੜ ਕੇ CM ਨੂੰ ਪੈਸੇ ਦੇਣ ਵਾਲੀ ਇਸ ਬੱਚੀ ਨੇ ਜਿੱਤਿਆ ਸਭ ਦਾ ਦਿਲ
Viral Elephant Video: 7 ਘੰਟਿਆਂ ਦੇ Rescue ਤੋਂ ਬਾਅਦ ਮਾਂ ਨਾਲ ਮਿਲਿਆ ਹਾਥੀ ਦਾ ਬੱਚਾ, ਭਾਵੁਕ ਕਰ ਦੇਵੇਗਾ ਦੋਵਾਂ ਦੇ ਮਿਲਾਪ ਦਾ ਇਹ ਨਜ਼ਾਰਾ
ਚੈਂਪੀਅਨ ਰਾਜਾ ਝੋਟਾ ਨੂੰ ਲੱਭਣ ਵਾਲੇ ਲਈ 1 ਲੱਖ ਦੇ ਇਨਾਮ ਦਾ ਐਲਾਨ… ਲਾਪਤਾ ਹੋਣ ‘ਤੇ ਮਾਲਕ ਦਾ ਐਲਾਨ
ਚੰਡੀਗੜ੍ਹ ਦੇ ਫਾਰਮਾ ਕਾਰੋਬਾਰੀ ਐੱਮਕੇ ਭਾਟੀਆ ਦੀ ਨਵੀਂ ਪਹਿਲ, ਹੁਣ ਸੁਰੱਖਿਆ ਗਾਰਡ ਤੋਂ ਅਧਿਕਾਰੀਆਂ ਤੱਕ ਲੱਕੀ ਡਰਾਅ ਰਾਹੀਂ ਜਿੱਤ ਸਕਣਗੇ ਕਾਰ