Viral VIdeo: ਇਸ ਨੂੰ ਕਹਿੰਦੇ ਹਨ 36 ਦੇ 36 ਗੁਣ ਮਿਲਣਾ! ਐਂਟਰੀ ਹੁੰਦੇ ਹੀ ਲਾੜਾ-ਲਾੜੀ ਵਿਚਾਲੇ ਹੋ ਗਿਆ ਮੁਕਾਬਲਾ
Viral VIdeo: ਵੀਡੀਓ 'ਚ ਲਾੜੀ ਡਾਂਸ ਕਰਦੇ ਹੋਏ ਐਂਟਰੀ ਲੈਂਦੀ ਹੈ ਪਰ ਸ਼ਾਇਦ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਸਿਰਫ ਐਂਟਰੀ ਨਹੀਂ ਹੋਵੇਗੀ ਸਗੋਂ ਡਾਂਸ ਫੇਸ-ਆਫ ਵਰਗਾ ਮਾਹੌਲ ਬਣ ਜਾਵੇਗਾ। ਵਿਆਹ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਬਹੁਤ ਸਾਰੇ ਲੋਕ ਇਸਨੂੰ ਪਸੰਦ ਕਰ ਰਹੇ ਹਨ।
ਲਾੜੀ ਦੀ ਐਂਟਰੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੁੰਦੀਆਂ ਹਨ। ਲੋਕ ਪਹਿਲਾਂ ਹੀ ਵਿਆਹ ਤੋਂ ਐਂਟਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਚਾਰ ਸੋਚਦੇ ਹਨ। ਸੋਸ਼ਲ ਮੀਡੀਆ ‘ਤੇ ਅਜਿਹੀਆਂ ਵੀਡੀਓਜ਼ ਅਕਸਰ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ‘ਚ ਲਾੜੀ ਡਾਂਸ ਕਰਦੇ ਹੋਏ ਐਂਟਰੀ ਲੈਂਦੀ ਹੈ। ਪਰ ਫਿਲਹਾਲ ਲਾੜੀ ਦੀ ਐਂਟਰੀ ਦਾ ਇੱਕ ਬਹੁਤ ਹੀ ਕਿਊਟ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਦਰਅਸਲ ਲਾੜੀ ਇਸ ਵੀਡੀਓ ਦੇ ਵਿੱਚ ਡਾਂਸ ਕਰਦੇ ਹੋਏ ਐਂਟਰੀ ਲੈਂਦੀ ਹੈ ਪਰ ਉਸਨੂੰ ਸ਼ਾਇਦ ਇਹ ਅੰਦਾਜ਼ਾ ਵਿ ਨਹੀਂ ਸੀ ਕਿ ਉਸਨੂੰ ਲਾੜੇ ਨਾਲ ਡਾਂਸ ਵਿੱਚ ਟਕਰ ਮਿਲ ਜਾਵੇਗੀ। ਜਿਵੇਂ ਹੀ ਲਾੜੀ ਸਟੇਜ ‘ਤੇ ਚੜ੍ਹਨ ਤੋਂ ਪਹਿਲਾਂ ਨੱਚਣ ਲੱਗਦੀ ਹੈ, ਲਾੜਾ ਵੀ ਨੱਚਣ ਲੱਗ ਜਾਂਦਾ ਹੈ। ਦੋਵੇਂ ਇਕ-ਇਕ ਕਰਕੇ ਵੱਖ-ਵੱਖ ਗੀਤਾਂ ‘ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਲਾੜਾ-ਲਾੜੀ ਦਾ ਇਹ ਵੀਡੀਓ ਕਿਸੇ ਡਾਂਸ ਫੇਸ-ਆਫ ਤੋਂ ਘੱਟ ਨਹੀਂ ਹੈ। ਇਹ ਇੱਕ ਬਹੁਤ ਹੀ ਦਿਲਚਸਪ ਵੀਡੀਓ ਹੈ ਜਿਸ ਵਿੱਚ ਲਾੜਾ-ਲਾੜੀ ਦਾ ਅੰਦਾਜ਼ ਦਿਲ ਨੂੰ ਛੂਹ ਲੈਣ ਵਾਲਾ ਹੈ। ਦੋਵਾਂ ਨੇ ਮਿਲ ਕੇ ਆਪਣੇ ਇਸ ਖਾਸ ਦਿਨ ਨੂੰ ਹੋਰ ਵੀ ਖਾਸ ਅਤੇ ਯਾਦਗਾਰ ਬਣਾਉਣ ‘ਚ ਕੋਈ ਕਸਰ ਨਹੀਂ ਛੱਡੀ। ਇਸ ਨੂੰ ਇੰਸਟਾਗ੍ਰਾਮ ਦੇ ਹੈਂਡਲ anchor_srasti_shukla ‘ਤੇ ਸ਼ੇਅਰ ਕੀਤਾ ਗਿਆ ਹੈ।
View this post on Instagram
ਇਹ ਵੀ ਪੜ੍ਹੋ
ਲਾੜਾ-ਲਾੜੀ ਦਾ ਸ਼ਾਨਦਾਰ ਪ੍ਰਦਰਸ਼ਨ
ਇਸ ਵੀਡੀਓ ਨੂੰ ਹੁਣ ਤੱਕ 25 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਕਈ ਯੂਜ਼ਰਸ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ- ਇਹ ਬਹੁਤ ਪਿਆਰਾ ਹੈ, ਗੀਤਾਂ ਦੀ ਚੋਣ ਵੀ ਬਹੁਤ ਪਿਆਰੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਖੂਬਸੂਰਤ ਅਤੇ ਪਿਆਰਾ… ਦੋਹਾਂ ਨੇ ਬਹੁਤ ਵਧੀਆ ਡਾਂਸ ਕੀਤਾ ਹੈ।
ਇਹ ਵੀ ਪੜ੍ਹੋਂ- ਟਰੇਨ ਚ ਯਾਤਰੀਆਂ ਵਿਚਾਲੇ ਸਿਗਰਟ ਪੀਂਦਾ ਫੜਿਆ ਗਿਆ ਸ਼ਖਸ, ਸਾਹਮਣੋਂ ਵਿਅਕਤੀ ਨੇ ਵੀਡੀਓ ਬਣਾ ਲਗਾਈ ਕਲਾਸ
ਇਕ ਹੋਰ ਯੂਜ਼ਰ ਨੇ ਲਿਖਿਆ- ਟ੍ਰੋਲ ਕਰਨ ਲਈ ਆਇਆ ਪਰ ਆਸ਼ੀਰਵਾਦ ਦੇ ਕੇ ਜਾ ਰਿਹਾ ਹਾਂ। ਇਕ ਹੋਰ ਵਿਅਕਤੀ ਨੇ ਲਿਖਿਆ- ਕੁਝ ਨਹੀਂ ਪਰ ਉਹ ਅਰਬਪਤੀ ਨਹੀਂ ਹੈ ਇਸ ਲਈ ਉਨ੍ਹਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਹਾਲਾਂਕਿ ਜ਼ਿਆਦਾਤਰ ਲੋਕਾਂ ਨੇ ਦੋਹਾਂ ਦੀ ਤਾਰੀਫ ਕੀਤੀ ਹੈ ਅਤੇ ਉਨ੍ਹਾਂ ‘ਤੇ ਕਾਫੀ ਪਿਆਰ ਲੁਟਾਇਆ ਹੈ। ਵੈਸੇ, ਤੁਹਾਨੂੰ ਲਾੜਾ-ਲਾੜੀ ਵਿਚਾਲੇ ਡਾਂਸ ਕਿਵੇਂ ਲੱਗਿਆ?