Viral Video: ਨਵਦੁਰਗਾ ਦੇ 9 ਅਦਭੁਤ ਰੂਪ…ਕੁੜੀ ਦਾ ਟ੍ਰਾਂਸਫੋਮੇਸ਼ਨ ਦੇਖ ਕੇ ਲੋਕ ਹੈਰਾਨ
Navdurga Transformationn Video Viral: ਅਦਰੀਮਾ ਦੇਬਨਾਥ ਨਾਮ ਦੀ ਇਸ ਕੁੜੀ ਨੇ ਦੇਵੀ ਦੁਰਗਾ ਦੇ ਹਰੇਕ ਰੂਪ ਨੂੰ ਦਰਸਾਇਆ ਹੈ । ਸੱਚ ਵਿੱਚ ਕਮਾਲ ਦਾ ਰੂਪ ਹੈ। ਇੰਸਟਾਗ੍ਰਾਮ ਹੈਂਡਲ @aww_drima ਤੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਕਾਫੀ ਕਮੈਂਟਾ ਨਾਲ ਭਰ ਦਿੱਤਾ ਗਿਆ ਹੈ। ਵੀਡੀਓ ਨੂੰ ਹੁਣ ਤੱਕ 56 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
Image Credit source: Instagram/@aww_drima
ਇੱਕ ਕੁੜੀ ਨੇ ਨਰਾਤਿਆਂ ਦੌਰਾਨ ਪੂਰੇ ਨੌਂ ਦਿਨ ਤੱਕ ਦੇਵੀ ਦੁਰਗਾ ਦੇ ਨੌ ਅਦਭੁਤ ਰੂਪਾਂ ਨੂੰ ਧਾਰਨ ਕਰ ਕੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਅਦਰੀਮਾ ਦੇਬਨਾਥ ਨਾਮ ਦੀ ਇਸ ਮੇਕਅਪ ਆਰਟਿਸਟ ਵਲੋਂ ਬਣਾਈ ਗਈ ਇਹ ਨਵਰਾਤਰੀ-ਵਿਸ਼ੇਸ਼ ਰੀਲ ਇਸ ਸਮੇਂ ਇੰਸਟਾਗ੍ਰਾਮ ‘ਤੇ ਵਾਇਰਲ ਹੋ ਰਹੀ ਹੈ। ਨੇਟੀਜ਼ਨਸ ਉਨ੍ਹਾਂ ਦੀ ਕ੍ਰਿਏਟੀਵਿਟੀ ਅਤੇ ਹੁਨਰ ਤੋਂ ਹੈਰਾਨ ਹਨ ਅਤੇ ਨਾਲ ਹੀ ਉਨ੍ਹਾਂ ਦੀ ਤਾਰੀਫ ਵੀ ਕਰ ਰਹੇ ਹਨ।
ਅਦਰੀਮਾ ਦਾ ਵੀਡੀਓ ਕ੍ਰਿਏਟੀਵਿਟੀ ਅਤੇ ਹੁਨਰ ਦਾ ਸ਼ਾਨਦਾਰ ਮੇਲ ਹੈ। ਉਨ੍ਹਾਂ ਨੇ ਹਰ ਰੋਜ਼ ਦੇਵੀ ਦੁਰਗਾ ਦੇ ਨਵੇਂ ਰੂਪ ਨੂੰ ਧਾਰਨ ਕੀਤਾ ਹੈ। ਅਦਰੀਮਾ ਦੇ ਰਵਾਇਤੀ ਮੇਕਅਪ, ਗਹਿਣਿਆਂ ਅਤੇ ਸ਼ਾਨਦਾਰ ਪਹਿਰਾਵੇ ਨਾਲ ਮਾਂ ਸ਼ੈਲਪੁਤਰੀ ਤੋਂ ਲੈ ਕੇ ਸਿੱਧੀਦਾਤਰੀ ਤੱਕ ਦੇਵੀ ਦੇ ਸਾਰੇ ਰੂਪਾਂ ਨੂੰ ਇੰਨੀ ਬਾਰੀਕੀ ਨਾਲ ਜੀਵੰਤ ਕੀਤਾ ਹੈ ਕਿ ਇਹ ਵਰਣਨ ਤੋਂ ਪਰੇ ਹੈ। ਉਨ੍ਹਾਂ ਦੀ ਕਲਾ ਅਤੇ ਸ਼ਰਧਾ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ।
ਕੁੜੀ ਨੇ ਜਿਸ ਸਮਰਪਣ ਭਾਵਨਾ ਨਾਲ ਮਾਂ ਦੇ ਹਰ ਰੂਪ ਨੂੰ ਦਰਸਾਇਆ ਹੈ ਉਹ ਹੈਰਾਨ ਕਰ ਦੇਣ ਵਾਲਾ ਹੈ। @aww_drima ਹੈਂਡਲ ਵਲੋਂ ਇੰਸਟਾਗ੍ਰਾਮ ‘ਤੇ ਅਪਲੋਡ ਕੀਤੇ ਗਏ ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਕੁਮੈਂਟ ਸੈਕਸ਼ਨ ਲੋਕਾਂ ਦੇ ਰਿਐਕਸ਼ਨਸ ਨਾਲ ਭਰ ਗਿਆ ਹੈ। ਅਪਲੋਡ ਹੋਣ ਤੋ ਇੱਕ ਦਿਨ ਦੇ ਅੰਦਰ ਵੀਡੀਓ ਨੂੰ 56 ਕਰੋੜ ਤੋਂ ਵੱਧ ਵਿਊਜ਼ ਅਤੇ 6 ਲੱਖ 60 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।
ਨੇਟੀਜ਼ਨਸ ਆਰਟਿਸਟ ਅਦਰੀਮਾ ਦੀ ਦਿਲ ਖੋਲ੍ਹ ਕੇ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ ਹੈ ਕਿ “ਤੁਹਾਡੀ ਮਿਹਨਤ ਅਤੇ ਸੁੰਦਰਤਾ ਸਾਫ ਝਲੱਕ ਰਹੀ ਹੈ” । ਇੱਕ ਨੇ ਕਿਹਾ “ਡੈਡੀਕੇਸ਼ਨ ਅਤੇ ਕ੍ਰਿਏਟੀਵੀਟੀ ਨੈਕਸਟ ਲੈਵਲ ਦੀ ਹੈ।” ਕਮੈਂਟ ਬਾਕਸ “ਜੈ ਮਾਤਾ ਦੀ” ਵਰਗੇ ਕੁਮੈਂਟਸ ਨਾਲ ਗੂੰਜ ਰਿਹਾ ਹੈ।
ਨਵਦੁਰਗਾ ਦੇ ਨੌਂ ਰੂਪ
ਮਾਂ ਦੁਰਗਾ, ਜਿਨ੍ਹਾਂ ਨੂੰ ਨਵਦੁਰਗਾ ਵੀ ਕਿਹਾ ਜਾਂਦਾ ਹੈ, ਦਾ ਪਹਿਲਾ ਰੂਪ ਦੇਵੀ ਸ਼ੈਲਪੁੱਤਰੀ ਦਾ ਹੈ, ਜੋ ਜੀਵਨ ਵਿੱਚ ਸਥਿਰਤਾ ਅਤੇ ਤਾਕਤ ਦਿੰਦੀ ਕਰਦੀ ਹੈ। ਦੂਜਾ ਬ੍ਰਹਮਚਾਰਿਣੀ ਹੈ, ਜੋ ਗਿਆਨ, ਤਪੱਸਿਆ ਅਤੇ ਅਨੁਸ਼ਾਸਨ ਦੀ ਦੇਵੀ ਹੈ। ਤੀਜਾ ਮਾਂ ਚੰਦਰਘੰਟਾ ਹੈ, ਜੋ ਦਇਆ ਅਤੇ ਹਿੰਮਤ ਨੂੰ ਦਰਸਾਉਂਦੀ ਹੈ। ਚੌਥਾ ਮਾਂ ਕੁਸ਼ਮਾਂਡਾ ਹੈ, ਜਿਸਦਾ ਰੂਪ ਜੀਵਨ ਵਿੱਚ ਸਕਾਰਾਤਮਕਤਾ, ਊਰਜਾ, ਰਚਨਾ ਅਤੇ ਸੰਤੁਲਨ ਦਾ ਪ੍ਰਤੀਕ ਹੈ। ਪੰਜਵੀਂ ਸਕੰਦਮਾਤਾ ਹੈ, ਜਿਸਨੂੰ ਮਾਂ ਅਤੇ ਸੁਰੱਖਿਆ ਦੀ ਦੇਵੀ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ
ਕਾਤਿਆਯਨੀ ਮਾਂ ਦੁਰਗਾ ਦਾ ਛੇਵਾਂ ਰੂਪ ਹੈ, ਜੋ ਕਿ ਦ੍ਰਿੜਤਾ ਅਤੇ ਹਿੰਮਤ ਦੀ ਪ੍ਰਤੀਕ ਹੈ। ਕਾਲਰਾਤਰੀ ਨੂੰ ਬੁਰਾਈ ਦਾ ਨਾਸ਼ ਕਰਨ ਵਾਲੀ ਦੇਵੀ ਵਜੋਂ ਪੂਜਿਆ ਜਾਂਦਾ ਹੈ। ਉਨ੍ਹਾਂ ਦਾ ਰੂਪ ਬਹੁਤ ਭਿਆਨਕ ਹੈ। ਮਹਾਗੌਰੀ ਮਾਂ ਦੁਰਗਾ ਦਾ ਅੱਠਵਾਂ ਰੂਪ ਹੈ, ਜੋ ਕਿ ਸ਼ਾਂਤੀ ਅਤੇ ਪਵਿੱਤਰਤਾ ਦੀ ਦੇਵੀ ਹੈ। ਨੌਵੀਂ, ਮਾਂ ਸਿੱਧੀਦਾਤਰੀ, ਗਿਆਨ ਅਤੇ ਸਫਲਤਾ ਦਾ ਆਸ਼ੀਰਵਾਦ ਦਿੰਦੀ ਹੈ।
