Viral Dance Video: 82 ਸਾਲ ਦੀ ਦਾਦੀ ਨੇ ਆਪਣੇ ਡਾਂਸ ਨਾਲ ਜਿੱਤਿਆ ਇੰਟਰਨੈੱਟ ਯੂਜ਼ਰਸ ਦਾ ਦਿਲ, ਵੀਡੀਓ ‘ਤੇ ਲੋਕਾਂ ਨੇ ਖੂਬ ਲੁਟਾਇਆ ਪਿਆਰ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਦਿਨ ਬਣ ਜਾਵੇਗਾ। ਵੀਡੀਓ 'ਚ ਇਕ 82 ਸਾਲਾ ਬਜ਼ੁਰਗ ਔਰਤ ਸਟੇਜ 'ਤੇ 'ਮੇਰਾ ਨਾਮ ਚਿਨ ਚਿਨ ਚੂ' ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਇਸ ਉਮਰ ਵਿਚ ਵੀ ਦਾਦੀ ਦੀ ਅਦਭੁਤ ਊਰਜਾ ਦੀ ਤਾਰੀਫ਼ ਕਰਨੀ ਬਣਦੀ ਹੈ। ਉਨ੍ਹਾਂ ਦੀਆਂ ਡਾਂਸ ਮੂਵਜ਼ ਇੰਨੀਆਂ ਪਰਫੈਕਟ ਹਨ ਜਿਵੇਂ ਕੋਈ ਕੋਰੀਓਗ੍ਰਾਫਰ ਡਾਂਸ ਕਰ ਰਿਹਾ ਹੋਵੇ।
ਆਪਣੇ ਸ਼ੌਂਕ ਨੂੰ ਪਾਲੇ ਰੱਖਣ ਵਾਲਾ ਇੰਨਸਾਨ ਹਮੇਸ਼ਾ ਬਹੁਤ ਹੀ ਖੁਸ਼ ਰਹਿੰਦਾ ਹੈ। ਇਸ ਗੱਲ ਦੀ ਗਵਾਹੀ ਤੁਹਾਨੂੰ ਇਹ ਵਾਇਰਲ ਹੋ ਰਹੀ ਵੀਡੀਓ ਦੇਵੇਗੀ। ਜਿਸ ਵਿੱਚ ਇੱਕ 82 ਸਾਲ ਦੀ ਦਾਦੀ ਸਟੇਜ ‘ਤੇ ਆਪਣਾ ਡਾਂਸ ਕਰਦੀ ਨਜ਼ਰ ਆ ਰਹੀ ਹੈ। ਸ਼ੌਕ ਭਾਵੇਂ ਕੋਈ ਵੀ ਹੋਵੇ, ਜਿੰਨਾ ਚਿਰ ਇਹ ਤੁਹਾਡੇ ਅੰਦਰ ਜ਼ਿੰਦਾ ਹੈ, ਤੁਸੀਂ ਅੰਦਰੋਂ ਖੁਸ਼ ਅਤੇ ਉਤਸ਼ਾਹਿਤ ਰਹੋਗੇ। ਉਮਰ ਕਦੇ ਵੀ ਸ਼ੌਕ ਦਾ ਅੜਿੱਕਾ ਨਹੀਂ ਬਣ ਸਕਦੀ। ਇਹ ਗੱਲ ਵੀ ਦਾਦੀ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪਤਾ ਚੱਲਦੀ ਹੈ। ਦਾਦੀ ਦਾ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਦਾਦੀ ਨੇ ਫਰੌਕ ਪਾਈ ਹੋਈ ਹੈ ਅਤੇ ਉਹ ਸਟੇਜ ‘ਤੇ ‘ਮੇਰਾ ਨਾਮ ਚਿਨ ਚਿਨ ਚੂ’ ਗੀਤ ‘ਤੇ ਡਾਂਸ ਕਰ ਰਹੀ ਹੈ। ਦਾਦੀ ਸਟੇਜ ‘ਤੇ ਬਹੁਤ ਹੀ ਖੂਬਸੂਰਤੀ ਨਾਲ ਆਪਣਾ ਡਾਂਸ ਪੇਸ਼ ਕਰ ਰਹੀ ਹੈ। ਉਸ ਦੇ ਪਹਿਰਾਵੇ ਤੋਂ ਲੈ ਕੇ ਉਸ ਦੇ ਮੇਕਅਪ ਤੱਕ, ਸਭ ਕੁਝ ਬਿਲਕੁਲ ਸਹੀ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਇਸ ਉਮਰ ਵਿਚ ਵੀ ਦਾਦੀ ਦੀ ਅਦਭੁਤ ਊਰਜਾ ਦੀ ਤਾਰੀਫ਼ ਕਰਨੀ ਬਣਦੀ ਹੈ। ਉਨ੍ਹਾਂ ਦੀਆਂ ਡਾਂਸ ਮੂਵਜ਼ ਇੰਨੀਆਂ ਪਰਫੈਕਟ ਹਨ ਜਿਵੇਂ ਕੋਈ ਕੋਰੀਓਗ੍ਰਾਫਰ ਡਾਂਸ ਕਰ ਰਿਹਾ ਹੋਵੇ ਨਾ ਕਿ ਉਹ। ਇਹ ਵੀ ਸੰਭਵ ਹੈ ਕਿ ਦਾਦੀ ਜੀ ਪੇਸ਼ੇ ਤੋਂ ਕੋਰੀਓਗ੍ਰਾਫਰ ਸਨ।
ਇਹ ਵੀ ਪੜ੍ਹੋ- ਹਾਥੀ ਆਪਣੇ ਮਾਲਕ ਨੂੰ ਛੱਡਣ ਲਈ ਨਹੀਂ ਸੀ ਤਿਆਰ, ਦੂਰ ਜਾਂਦੇ ਦੇਖ ਲੁਟਾਇਆ ਪਿਆਰ, ਦੇਖੋ Video
ਇਹ ਵੀ ਪੜ੍ਹੋ
ਵੀਡੀਓ ਨੂੰ ਇੰਸਟਾਗ੍ਰਾਮ ‘ਤੇ @hum.kalakaar ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਕੈਪਸ਼ਨ ‘ਚ ਦੱਸਿਆ ਗਿਆ ਹੈ ਕਿ ਦਾਦੀ ਦਾ ਨਾਂ ਕੰਚਨ ਮਾਲਾ ਹੈ ਅਤੇ ਉਹ ਹਰ ਸਾਲ ਪਰਫਾਰਮ ਕਰਦੇ ਹਨ। ਅੱਗੇ ਲਿਖਿਆ ਹੈ ਕਿ, ‘ਹਰ ਸਾਲ ਮੈਂ ਉਨ੍ਹਾਂ ਨੂੰ ਨੱਚਦਾ ਦੇਖਦਾ ਹਾਂ, ਇਸ ਨੂੰ ਜਨੂੰਨ ਕਿਹਾ ਜਾਂਦਾ ਹੈ। ਬਹੁਤ ਸਾਰਾ ਪਿਆਰ ਅਤੇ ਸਤਿਕਾਰ। ਇਸ ਸਮਾਗਮ ਦਾ ਆਯੋਜਨ ਕਰਨ ਲਈ ਬਹੁਤ ਬਹੁਤ ਧੰਨਵਾਦ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਜਦੋਂ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਦਾਦੀ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।