TRAI ਅਣਚਾਹੇ ਕਾਲਾਂ ਅਤੇ ਮੈਸਜ ਤੋਂ ਛੁਟਕਾਰਾ ਦਵਾਏਗਾ, ਟੈਲੀਕਾਮ ਕੰਪਨੀਆਂ ਨਾਲ ਬੁਲਾਈ ਮੀਟਿੰਗ

Published: 

22 Mar 2023 16:30 PM

TRAI Action: TRAI ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਅਣਚਾਹੇ ਕਾਲਾਂ ਬਾਰੇ ਫੈਸਲਾ ਲਿਆ ਜਾ ਸਕਦਾ ਹੈ। ਅਣਚਾਹੇ ਕਾਲਾਂ ਅਤੇ ਮੈਸੇਜ ਆਉਣ 'ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਜਲਦੀ ਹੀ ਇਸ ਸਮੱਸਿਆ ਤੋਂ ਛੁਟਕਾਰਾ ਮਿਲਣ ਦੀ ਸੰਭਾਵਨਾ ਹੈ।

TRAI ਅਣਚਾਹੇ ਕਾਲਾਂ ਅਤੇ ਮੈਸਜ ਤੋਂ ਛੁਟਕਾਰਾ ਦਵਾਏਗਾ, ਟੈਲੀਕਾਮ ਕੰਪਨੀਆਂ ਨਾਲ ਬੁਲਾਈ ਮੀਟਿੰਗ

TRAI ਅਣਚਾਹੇ ਕਾਲਾਂ ਅਤੇ ਮੈਸਜ ਤੋਂ ਛੁਟਕਾਰਾ ਦਵਾਏਗਾ। Image Credit Source: File Photo

Follow Us On

TRAI Take Action: ਸਰਕਾਰ ਅਣਚਾਹੇ ਕਾਲਾਂ ਅਤੇ ਮੈਸੇਜ ‘ਤੇ ਰੋਕ ਲਗਾਉਣ ਲਈ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਇਸ ਮੁੱਦੇ ਦਾ ਹੱਲ ਕਰਨ ਲਈ ਟੈਲੀਕਾਮ ਕੰਪਨੀਆਂ ਨਾਲ ਮੀਟਿੰਗ ਬੁਲਾਈ ਹੈ। TRAI ਦੇ ਚੇਅਰਮੈਨ ਪੀਡੀ ਵਾਘੇਲਾ ਅਣਸੋਲੀਸਾਈਟਿਡ ਕਮਰਸ਼ੀਅਲ ਕਮਿਊਨੀਕੇਸ਼ਨ (ਯੂਸੀਸੀ) ‘ਤੇ ਪਾਬੰਦੀ ਬਾਰੇ ਚਰਚਾ ਕਰਨ ਲਈ ਦੂਰਸੰਚਾਰ ਆਪਰੇਟਰਾਂ ਨਾਲ ਮੀਟਿੰਗ ਕਰਨਗੇ। ਟੈਲੀਮਾਰਕੀਟਿੰਗ ਕੰਪਨੀਆਂ ਵੱਲੋਂ ਯੂਸੀਸੀ ਭਾਵ ਵਪਾਰਕ ਆਧਾਰ ਤੇ ਕੀਤੀਆਂ ਜਾਣ ਵਾਲੀਆਂ ਕਾਲਾਂ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਹੁਣ ਇਸ ਸਮੱਸਿਆ ਤੋਂ ਜਲਦੀ ਰਾਹਤ ਮਿਲਣ ਦੀ ਉਮੀਦ ਹੈ।

ਅਣਚਾਹੇ ਕਾਲਾਂ ਅਤੇ ਸੁਨੇਹੇ ਲੋਕਾਂ ਦੀ ਨਿੱਜਤਾ ਵਿੱਚ ਦਖਲ ਦਿੰਦੇ ਹਨ। ਇਨ੍ਹਾਂ ਨੂੰ ਰੋਕਣ ਲਈ ਟਰਾਈ ਟੈਲੀਕਾਮ ਆਪਰੇਟਰਾਂ ਦੀ ਮਦਦ ਨਾਲ ਇਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਰਸੰਚਾਰ ਰੈਗੂਲੇਟਰੀ UCC ਦੀ ਰੋਕਥਾਮ ਲਈ ਬਹੁ-ਪੱਖੀ ਪਹੁੰਚ ਅਪਣਾਏਗੀ। ਇਸ ਦੇ ਲਈ 27 ਮਾਰਚ ਨੂੰ ਟੈਲੀਕਾਮ ਜਗਤ ਦੀਆਂ ਸਾਰੀਆਂ ਕੰਪਨੀਆਂ ਨਾਲ ਮੀਟਿੰਗ ਕੀਤੀ ਜਾਵੇਗੀ।

ਅਣਚਾਹੇ ਕਾਲਾਂ-ਸੁਨੇਹਿਆਂ ‘ਤੇ ਨਿਯਮ

ਇਸ ਮੀਟਿੰਗ ਦਾ ਆਯੋਜਨ TRAI ਦੇ ਦਫ਼ਤਰ ਵਿੱਚ ਕੀਤਾ ਜਾਵੇਗਾ। ਇਸ ਮੀਟਿੰਗ ਦੀ ਪ੍ਰਧਾਨਗੀ ਟੈਲੀਕਾਮ ਰੈਗੂਲੇਟਰੀ ਬਾਡੀ ਦੇ ਚੇਅਰਮੈਨ ਡਾ.ਪੀ.ਡੀ.ਵਾਘੇਲਾ ਕਰਨਗੇ। TRAI ਨੇ UCC ‘ਤੇ ਲਗਾਮ ਲਗਾਉਣ ਲਈ 19 ਜੁਲਾਈ 2018 ਨੂੰ UCC ਟੈਲੀਕਾਮ ਕਮਰਸ਼ੀਅਲ ਕਮਿਊਨੀਕੇਸ਼ਨ ਕਸਟਮਰ ਪ੍ਰੈਫਰੈਂਸ ਰੈਗੂਲੇਸ਼ਨ (TCCCPR) 2018 ਦੇ ਤਹਿਤ ਨਿਯਮ ਜਾਰੀ ਕੀਤੇ। ਇਹ ਨਿਯਮ 28-02-2019 ਨੂੰ ਲਾਗੂ ਹੋਏ। ਇਨ੍ਹਾਂ ਦਾ ਪਾਲਣ ਸਾਰੇ ਟੈਲੀਕਾਮ ਸਰਵਿਸ ਪ੍ਰੋਵਾਈਡਰਾਂ (ਟੀ.ਐੱਸ.ਪੀ.) ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।

ਅਣਚਾਹੇ ਕਾਲ-ਸੁਨੇਹਿਆਂ ਨੂੰ ਬਲੌਕ ਕਰੋ

TRAI ਦੇ ਮੁਤਾਬਕ, ਗਾਹਕ ਹਰ ਤਰ੍ਹਾਂ ਦੇ ਵਪਾਰਕ ਸੰਚਾਰ (ਕਾਲ ਅਤੇ ਐਸਐਮਐਸ) ਨੂੰ ਰੋਕ ਸਕਦੇ ਹਨ। ਇਸ ਤੋਂ ਇਲਾਵਾ, ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਬੈਂਕਿੰਗ, ਵਿੱਤੀ ਉਤਪਾਦ, ਬੀਮਾ, ਕ੍ਰੈਡਿਟ ਕਾਰਡ, ਰੀਅਲ ਅਸਟੇਟ, ਸਿੱਖਿਆ, ਸਿਹਤ, ਖਪਤਕਾਰ ਵਸਤੂਆਂ ਅਤੇ ਆਟੋਮੋਬਾਈਲ, ਸੰਚਾਰ, ਪ੍ਰਸਾਰਣ, ਮਨੋਰੰਜਨ, ਆਈਟੀ ਅਤੇ ਸੈਰ-ਸਪਾਟਾ ਤੋਂ ਇੱਕ ਜਾਂ ਇੱਕ ਤੋਂ ਵੱਧ ਸ਼੍ਰੇਣੀਆਂ ਨੂੰ ਬਲਾਕ ਕਰਨ ਦੀ ਚੋਣ ਕਰ ਸਕਦੇ ਹੋ। .

ਇਸ ਤਰ੍ਹਾਂ ਕਰਨਾ ਪੜੇਗਾ ਭਾਰੀ

ਜੇਕਰ ਕੋਈ ਗਾਹਕ ਪ੍ਰਚਾਰ ਸੰਬੰਧੀ ਜਾਂ ਮਾਰਕੀਟਿੰਗ ਸੁਨੇਹੇ ਭੇਜਣ ਲਈ ਟੈਲੀਫੋਨ ਕਨੈਕਸ਼ਨ ਦੀ ਵਰਤੋਂ ਕਰਦਾ ਹੈ, ਤਾਂ ਉਸ ਦਾ ਕੁਨੈਕਸ਼ਨ ਕੱਟਿਆ ਜਾ ਸਕਦਾ ਹੈ। ਪਹਿਲੀ ਵਾਰ ਸ਼ਿਕਾਇਤ ਮਿਲਣ ‘ਤੇ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ ਅਤੇ ਗਾਹਕ ਦਾ ਨਾਮ ਅਤੇ ਪਤਾ ਦੋ ਸਾਲਾਂ ਲਈ ਬਲੈਕਲਿਸਟ ਕਰ ਦਿੱਤਾ ਜਾਵੇਗਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ