TRAI ਨੇ ਮੋਬਾਇਲ ਯੂਜ਼ਰਸ ਨੂੰ ਦਿੱਤੀ ਸਖਤ ਚੇਤਾਵਨੀ, ਜੇਕਰ ਇਹ ਮੈਸੇਜ ਆਉਂਦਾ ਹੈ ਤਾਂ ਗਲਤੀ ਨਾਲ ਵੀ ਨਾ ਕਰੋ ਰਿਪਲਾਈ
TRAI ਨੇ ਮੋਬਾਇਲ ਯੂਜ਼ਰਸ ਨੂੰ ਚਿਤਾਵਨੀ ਜਾਰੀ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਜੇਕਰ ਤੁਹਾਨੂੰ ਟਰਾਈ ਦੇ ਨਾਂ 'ਤੇ ਕੋਈ ਮੈਸੇਜ ਆਉਂਦਾ ਹੈ ਅਤੇ ਇਸ 'ਚ ਮੋਬਾਇਲ ਟਾਵਰਾਂ ਲਈ ਕੇਵਾਈਸੀ ਅਤੇ ਐਨਓਸੀ ਦੀ ਗੱਲ ਹੁੰਦੀ ਹੈ, ਤਾਂ ਤੁਸੀਂ ਇਸ ਜਗ੍ਹਾ 'ਤੇ ਸ਼ਿਕਾਇਤ ਕਰ ਸਕਦੇ ਹੋ, ਕਿਉਂਕਿ ਇਹ ਸੰਦੇਸ਼ ਸਾਈਬਰ ਅਪਰਾਧੀਆਂ ਦੁਆਰਾ ਭੇਜੇ ਜਾ ਰਹੇ ਹਨ।
ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ Airtel, BSNL, Reliance Jio ਅਤੇ Vodafone-Idea ਦੇ ਮੋਬਾਇਲ ਯੂਜ਼ਰਸ ਲਈ ਸਖਤ ਚਿਤਾਵਨੀ ਜਾਰੀ ਕੀਤੀ ਹੈ, ਜਿਸ ‘ਚ TRAI ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਤੁਹਾਨੂੰ TRAI ਦੇ ਨਾਂ ‘ਤੇ ਕੋਈ ਮੈਸੇਜ ਆਉਂਦਾ ਹੈ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ, ਕਿਉਂਕਿ ਇਹ ਮੈਸੇਜ ਕਿਸੇ ਸਾਈਬਰ ਅਪਰਾਧੀ ਦਾ ਹੋ ਸਕਦਾ ਹੈ।
ਟਰਾਈ ਦੇ ਸਕੱਤਰ ਵੀ ਰਘੂਨੰਦਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜਕੱਲ੍ਹ ਟਰਾਈ ਦੇ ਨਾਂ ‘ਤੇ ਕਈ ਸੰਦੇਸ਼ ਭੇਜੇ ਜਾ ਰਹੇ ਹਨ ਅਤੇ ਜਨਤਾ ਨੂੰ ਧੋਖਾ ਦਿੱਤਾ ਜਾ ਰਿਹਾ ਹੈ। ਇਸ ਲਈ ਟਰਾਈ ਮੋਬਾਈਲ ਉਪਭੋਗਤਾਵਾਂ ਨੂੰ ਚੇਤਾਵਨੀ ਜਾਰੀ ਕਰ ਰਿਹਾ ਹੈ ਕਿ ਜੇਕਰ ਤੁਹਾਨੂੰ ਅਜਿਹਾ ਕੋਈ ਸੰਦੇਸ਼ ਮਿਲਦਾ ਹੈ ਤਾਂ ਤੁਸੀਂ ਸਾਵਧਾਨ ਹੋ ਜਾਓ।
ਫੇਕ ਮੈਸੇਜ ਭੇਜੇ ਜਾ ਰਹੇ
ਟਰਾਈ ਦੇ ਨਾਮ ‘ਤੇ ਸਾਈਬਰ ਅਪਰਾਧੀ ਮੋਬਾਈਲ ਉਪਭੋਗਤਾਵਾਂ ਨੂੰ ਜੋ ਸੰਦੇਸ਼ ਭੇਜ ਰਹੇ ਹਨ, ਉਹ ਟਾਵਰ ਲਗਾਉਣ ਲਈ ਐਨਓਸੀ ਪ੍ਰਦਾਨ ਕਰਨ ਅਤੇ ਕੇਵਾਈਸੀ ਪੂਰਾ ਕਰਨ ਲਈ ਵੇਰਵੇ ਮੰਗ ਰਹੇ ਹਨ ਤਾਂ ਜੋ ਮੋਬਾਈਲ ਨੰਬਰ ਬਲੌਕ ਨਾ ਹੋਵੇ। ਜਿਸ ‘ਚ ਮੋਬਾਇਲ ਯੂਜ਼ਰਸ ਨੂੰ ਮੈਸੇਜ ‘ਚ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰਨ ਲਈ ਕਿਹਾ ਜਾਂਦਾ ਹੈ। ਜੇਕਰ ਤੁਸੀਂ ਗਲਤੀ ਨਾਲ ਵੀ ਇਸ ਲਿੰਕ ‘ਤੇ ਕਲਿੱਕ ਕਰਦੇ ਹੋ, ਤਾਂ ਤੁਹਾਡਾ ਖਾਤਾ ਪੂਰੀ ਤਰ੍ਹਾਂ ਖਾਲੀ ਹੋ ਜਾਵੇਗਾ। ਅਜਿਹੇ ‘ਚ ਤੁਹਾਨੂੰ ਇਸ ਤਰ੍ਹਾਂ ਦੇ ਮੈਸੇਜ ਤੋਂ ਬਚਣਾ ਚਾਹੀਦਾ ਹੈ।
ਟਰਾਈ ਨੇ ਇਹ ਗੱਲ ਮੋਬਾਈਲ ਉਪਭੋਗਤਾਵਾਂ ਲਈ ਕਹੀ
ਟਰਾਈ ਨੇ ਸਪੱਸ਼ਟ ਕੀਤਾ ਹੈ ਕਿ ਉਹ ਮੋਬਾਈਲ ਨੰਬਰਾਂ ਦੀ ਗੈਰ-ਕਾਨੂੰਨੀ ਗਤੀਵਿਧੀਆਂ ਦੀ ਪੁਸ਼ਟੀ, ਡਿਸਕਨੈਕਟ ਜਾਂ ਰਿਪੋਰਟ ਕਰਨ ਲਈ ਉਪਭੋਗਤਾਵਾਂ ਨੂੰ ਕਦੇ ਵੀ ਕੋਈ ਸੁਨੇਹਾ ਨਹੀਂ ਭੇਜਦਾ ਹੈ। ਨਾਲ ਹੀ, TRAI ਅਜਿਹੀਆਂ ਕਾਲਾਂ ਵੀ ਨਹੀਂ ਕਰਦਾ ਹੈ। ਟਰਾਈ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਕਾਲ ਜਾਂ ਮੈਸੇਜ ਆਉਂਦਾ ਹੈ ਤਾਂ ਤੁਸੀਂ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ‘ਤੇ ਇਸ ਦੀ ਸ਼ਿਕਾਇਤ ਕਰ ਸਕਦੇ ਹੋ।
ਭਾਰਤ ਵਿੱਚ ਰਿਲਾਇੰਸ ਜੀਓ (450 ਮਿਲੀਅਨ), ਭਾਰਤੀ ਏਅਰਟੈੱਲ (380 ਮਿਲੀਅਨ), ਵੋਡਾਫੋਨ ਆਈਡੀਆ (220 ਮਿਲੀਅਨ), ਅਤੇ ਸਰਕਾਰੀ ਮਾਲਕੀ ਵਾਲੀ ਭਾਰਤ ਸੰਚਾਰ ਨਿਗਮ ਲਿਮਿਟੇਡ (95 ਮਿਲੀਅਨ) ਸਮੇਤ ਲਗਭਗ 1.15 ਬਿਲੀਅਨ ਮੋਬਾਈਲ ਗਾਹਕ ਹਨ। ਜਿਨ੍ਹਾਂ ਨੂੰ ਟੈਲੀਕਾਮ ਕੰਪਨੀਆਂ ਵੱਲੋਂ 1 ਜਨਵਰੀ ਤੋਂ 10 ਜਨਵਰੀ ਦਰਮਿਆਨ ਸਾਵਧਾਨੀ ਸੰਦੇਸ਼ ਭੇਜੇ ਜਾਣਗੇ।