AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਇਨ੍ਹਾਂ ਆਮ ਗਲਤੀਆਂ ਕਾਰਨ ਹੌਲੀ ਹੋ ਜਾਂਦੀ ਹੈ Wi-Fi ਦੀ ਸਪੀਡ, ਅਪਣਾਓ ਇਹ ਟਿਪਸ

ਵਾਈ-ਫਾਈ ਦੀ ਹੌਲੀ ਸਪੀਡ ਦਾ ਕਾਰਨ ਅਕਸਰ ਰਾਊਟਰ ਦੀ ਗਲਤ ਲੋਕੇਸ਼ਨ, ਗਲਤ ਨੈੱਟਵਰਕ ਬੈਂਡ ਦੀ ਚੋਣ ਅਤੇ ਇੱਕੋ ਸਮੇਂ ਬਹੁਤ ਸਾਰੇ ਡਿਵਾਈਸਾਂ ਦਾ ਕਨੈਕਟ ਹੋਣਾ ਹੁੰਦਾ ਹੈ। ਰਾਊਟਰ ਨੂੰ ਸਹੀ ਥਾਂ 'ਤੇ ਰੱਖਣ, ਲੋੜ ਅਨੁਸਾਰ 2.4GHz ਜਾਂ 5GHz ਬੈਂਡ ਦੀ ਵਰਤੋਂ ਕਰਨ ਅਤੇ ਬੇਲੋੜੇ ਡਿਵਾਈਸਾਂ ਨੂੰ ਡਿਸਕਨੈਕਟ ਕਰਨ ਨਾਲ ਇੰਟਰਨੈੱਟ ਦੀ ਕਾਰਗੁਜ਼ਾਰੀ ਅਤੇ ਸਪੀਡ ਵਿੱਚ ਸੁਧਾਰ ਹੋ ਸਕਦਾ ਹੈ।

ਇਨ੍ਹਾਂ ਆਮ ਗਲਤੀਆਂ ਕਾਰਨ ਹੌਲੀ ਹੋ ਜਾਂਦੀ ਹੈ Wi-Fi ਦੀ ਸਪੀਡ, ਅਪਣਾਓ ਇਹ ਟਿਪਸ
ਕੀ ਤੁਸੀ ਵੀ ਹੌਲੀ Wi-Fi ਤੋਂ ਹੋ ਪ੍ਰੇਸ਼ਾਨ?
tv9-punjabi
| Published: 19 Jul 2026 14:21 PM IST
Share

ਅੱਜ ਦੇ ਸਮੇਂ ਵਿੱਚ ਇੰਟਰਨੈੱਟ ਸਾਡੀ ਰੋਜ਼ਾਨਾ ਜ਼ਿੰਦਗੀ ਦੀ ਇੱਕ ਬੁਨਿਆਦੀ ਲੋੜ ਬਣ ਚੁੱਕਾ ਹੈ। ਘਰ ਵਿੱਚ ਆਨਲਾਈਨ ਪੜ੍ਹਾਈ, ਦਫ਼ਤਰ ਦਾ ਕੰਮ, ਵੀਡੀਓ ਸਟ੍ਰੀਮਿੰਗ ਜਾਂ ਗੇਮਿੰਗ ਵਰਗੀਆਂ ਗਤੀਵਿਧੀਆਂ ਲਈ ਤੇਜ਼ ਅਤੇ ਸਥਿਰ Wi-Fi ਕਨੈਕਸ਼ਨ ਬਹੁਤ ਜ਼ਰੂਰੀ ਹੋ ਗਿਆ ਹੈ। ਪਰ ਕਈ ਵਾਰ ਵਧੀਆ ਇੰਟਰਨੈੱਟ ਪਲਾਨ ਹੋਣ ਦੇ ਬਾਵਜੂਦ ਵੀ ਨੈੱਟਵਰਕ ਹੋਲੀ ਹੋ ਜਾਂਦਾ ਹੈ, ਜਿਸ ਕਾਰਨ ਵੀਡੀਓ ਵਾਰ-ਵਾਰ ਰੁਕਣ ਲੱਗਦੀਆਂ ਹਨ ਜਾਂ ਡਾਊਨਲੋਡਿੰਗ ਵਿੱਚ ਕਾਫ਼ੀ ਸਮਾਂ ਲੱਗਦਾ ਹੈ।

ਅਕਸਰ ਲੋਕ ਇਸ ਲਈ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਨੂੰ ਜ਼ਿੰਮੇਵਾਰ ਮੰਨ ਲੈਂਦੇ ਹਨ, ਜਦਕਿ ਕਈ ਵਾਰ ਸਮੱਸਿਆ ਘਰ ਦੇ ਅੰਦਰ ਹੀ ਹੁੰਦੀ ਹੈ। ਰਾਊਟਰ ਨੂੰ ਗਲਤ ਥਾਂ ‘ਤੇ ਰੱਖਣਾ, ਗਲਤ ਨੈੱਟਵਰਕ ਬੈਂਡ ਦੀ ਵਰਤੋਂ ਕਰਨਾ ਅਤੇ ਲੋੜ ਤੋਂ ਵੱਧ ਡਿਵਾਈਸਾਂ ਦਾ ਕਨੈਕਟ ਹੋਣਾ ਵਰਗੀਆਂ ਛੋਟੀਆਂ-ਛੋਟੀਆਂ ਗਲਤੀਆਂ ਵੀ Wi-Fi ਦੀ ਸਪੀਡ ‘ਤੇ ਕਾਫ਼ੀ ਅਸਰ ਪਾ ਸਕਦੀਆਂ ਹਨ। ਜੇਕਰ ਤੁਹਾਡਾ ਇੰਟਰਨੈੱਟ ਵੀ ਹੋਲੀ ਚੱਲ ਰਿਹਾ ਹੈ, ਤਾਂ ਇਨ੍ਹਾਂ ਆਦਤਾਂ ਨੂੰ ਬਦਲ ਕੇ ਤੁਸੀਂ ਆਪਣੇ ਨੈੱਟਵਰਕ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾ ਸਕਦੇ ਹੋ।

ਰਾਊਟਰ ਨੂੰ ਗਲਤ ਥਾਂ ‘ਤੇ ਰੱਖਣਾ

Wi-Fi ਸਿਗਨਲ ਦੀ ਚੰਗੀ ਰੇਂਜ ਲਈ ਰਾਊਟਰ ਦੀ ਲੋਕੇਸ਼ਨ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਕਈ ਲੋਕ ਰਾਊਟਰ ਨੂੰ ਕਮਰੇ ਦੇ ਕਿਸੇ ਕੋਨੇ, ਅਲਮਾਰੀ ਦੇ ਅੰਦਰ ਜਾਂ ਫਰਸ਼ ਦੇ ਨੇੜੇ ਰੱਖ ਦਿੰਦੇ ਹਨ, ਜਿਸ ਕਾਰਨ ਸਿਗਨਲ ਕਮਜ਼ੋਰ ਹੋ ਜਾਂਦਾ ਹੈ।

ਰਾਊਟਰ ਨੂੰ ਸਹੀ ਥਾਂ ‘ਤੇ ਰੱਖੋ

Wi-Fi ਸਿਗਨਲ ਦੀ ਚੰਗੀ ਰੇਂਜ ਲਈ ਰਾਊਟਰ ਦੀ ਲੋਕੇਸ਼ਨ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਕਈ ਲੋਕ ਰਾਊਟਰ ਨੂੰ ਕਮਰੇ ਦੇ ਕਿਸੇ ਕੋਨੇ, ਅਲਮਾਰੀ ਦੇ ਅੰਦਰ ਜਾਂ ਫਰਸ਼ ਦੇ ਨੇੜੇ ਰੱਖ ਦਿੰਦੇ ਹਨ, ਜਿਸ ਨਾਲ ਸਿਗਨਲ ਕਮਜ਼ੋਰ ਹੋ ਜਾਂਦਾ ਹੈ।

ਸਹੀ Wi-Fi ਬੈਂਡ ਦੀ ਵਰਤੋਂ ਨਾ ਕਰਨਾ

ਅੱਜਕੱਲ੍ਹ ਕਈ ਰਾਊਟਰ 2.4GHz ਅਤੇ 5GHz ਦੋਵੇਂ Wi-Fi ਬੈਂਡਾਂ ਨੂੰ ਸਪੋਰਟ ਕਰਦੇ ਹਨ। 2.4GHz ਬੈਂਡ ਦੀ ਰੇਂਜ ਜ਼ਿਆਦਾ ਹੁੰਦੀ ਹੈ, ਪਰ ਇਸ ‘ਤੇ ਵੱਧ ਡਿਵਾਈਸ ਜੁੜੇ ਹੋਣ ਕਾਰਨ ਇੰਟਰਨੈੱਟ ਦੀ ਸਪੀਡ ਘੱਟ ਮਿਲ ਸਕਦੀ ਹੈ। ਦੂਜੇ ਪਾਸੇ, 5GHz ਬੈਂਡ ਤੇਜ਼ ਇੰਟਰਨੈੱਟ ਸਪੀਡ ਅਤੇ ਬਿਹਤਰ ਪਰਫਾਰਮੈਂਸ ਪ੍ਰਦਾਨ ਕਰਦਾ ਹੈ। ਜੇਕਰ ਤੁਹਾਡਾ ਡਿਵਾਈਸ ਅਤੇ ਰਾਊਟਰ ਇਸ ਨੂੰ ਸਪੋਰਟ ਕਰਦੇ ਹਨ, ਤਾਂ 5GHz ਨੈੱਟਵਰਕ ਦੀ ਵਰਤੋਂ ਕਰਨ ਨਾਲ Wi-Fi ਦੀ ਸਪੀਡ ਵਿੱਚ ਕਾਫ਼ੀ ਸੁਧਾਰ ਆ ਸਕਦਾ ਹੈ।

ਬਹੁਤ ਜ਼ਿਆਦਾ ਡਿਵਾਈਸ Wi-Fi ਨਾਲ ਕਨੈਕਟ ਰੱਖਣਾ

ਇੱਕੋ Wi-Fi ਨੈੱਟਵਰਕ ਨਾਲ ਬਹੁਤ ਸਾਰੇ ਡਿਵਾਈਸ ਜੁੜੇ ਹੋਣ ਨਾਲ ਇੰਟਰਨੈੱਟ ਦੀ ਸਪੀਡ ਪ੍ਰਭਾਵਿਤ ਹੋ ਸਕਦੀ ਹੈ। ਕਈ ਵਾਰ ਕੁਝ ਡਿਵਾਈਸ ਵਰਤੋਂ ਵਿੱਚ ਨਹੀਂ ਹੁੰਦੇ, ਪਰ ਉਨ੍ਹਾਂ ਵਿੱਚ ਬੈਕਗ੍ਰਾਊਂਡ ‘ਚ ਐਪ ਅਪਡੇਟ, ਕਲਾਊਡ ਬੈਕਅੱਪ ਜਾਂ ਹੋਰ ਗਤੀਵਿਧੀਆਂ ਚੱਲਦੀਆਂ ਰਹਿੰਦੀਆਂ ਹਨ। ਇਸ ਲਈ ਜਿਹੜੇ ਡਿਵਾਈਸ ਲੋੜੀਂਦੇ ਨਹੀਂ ਹਨ, ਉਨ੍ਹਾਂ ਨੂੰ Wi-Fi ਤੋਂ ਡਿਸਕਨੈਕਟ ਕਰ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਮੇਂ-ਸਮੇਂ ‘ਤੇ ਰਾਊਟਰ ਨਾਲ ਜੁੜੇ ਡਿਵਾਈਸਾਂ ਦੀ ਜਾਂਚ ਕਰਦੇ ਰਹਿਣਾ ਵੀ ਫਾਇਦੇਮੰਦ ਹੁੰਦਾ ਹੈ। ਇਨ੍ਹਾਂ ਆਸਾਨ ਤਬਦੀਲੀਆਂ ਨੂੰ ਅਪਣਾ ਕੇ ਤੁਸੀਂ ਨਵਾਂ ਇੰਟਰਨੈੱਟ ਪਲਾਨ ਲਏ ਬਿਨਾਂ ਹੀ ਆਪਣੇ Wi-Fi ਦੀ ਸਪੀਡ ਅਤੇ ਸਥਿਰਤਾ ਵਿੱਚ ਕਾਫ਼ੀ ਸੁਧਾਰ ਕਰ ਸਕਦੇ ਹੋ।

Source: TV9Hindi.com

Follow Us
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ...
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ...
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ...
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ...
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?...
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ...