Poco C51: 7 ਜੀਬੀ ਰੈਮ ਨਾਲ ਲਾਂਚ ਹੋਇਆ Poco ਦਾ ਨਵਾਂ ਫ਼ੋਨ, ਕੀਮਤ 10,000 ਰੁਪਏ ਤੋਂ ਘੱਟ

Published: 

07 Apr 2023 14:41 PM

Poco New Phone:ਜੇਕਰ ਤੁਸੀਂ 10 ਹਜ਼ਾਰ ਰੁਪਏ ਦੇ ਬਜਟ 'ਚ ਨਵਾਂ ਸਮਾਰਟਫੋਨ ਲੱਭ ਰਹੇ ਹੋ, ਤਾਂ Poco C51 ਤੁਹਾਡੇ ਲਈ ਵਧੀਆ ਵਿਕਲਪ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਸਪੈਸੀਫਿਕੇਸ਼ਨ ਬਾਰੇ...

Follow Us On

Poco C51 ਸਮਾਰਟਫੋਨ ਨੂੰ ਭਾਰਤ ‘ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਇੱਕ ਬਜਟ ਸਮਾਰਟਫੋਨ ਹੈ, ਜੋ ਯੂਜ਼ਰਸ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਇਸ ਫੋਨ ਨੂੰ ਫਲਿੱਪਕਾਰਟ ਅਤੇ ਕੰਪਨੀ ਦੀ ਵੈੱਬਸਾਈਟ ‘ਤੇ ਖਰੀਦਿਆ ਜਾ ਸਕਦਾ ਹੈ।
Poco ਦੇ ਲੇਟੈਸਟ ਸਮਾਰਟਫੋਨ ‘ਚ 6.52 ਇੰਚ ਦੀ ਡਿਸਪਲੇ ਸਕਰੀਨ ਹੈ, ਜੋ HD+ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ। ਸੁਰੱਖਿਆ ਲਈ ਇਸ ‘ਚ ਫਿੰਗਰਪ੍ਰਿੰਟ ਰੀਡਰ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ
ਪਰਫਾਰਮੈਂਸ ਦੀ ਗੱਲ ਕਰੀਏ ਤਾਂ ਇਹ ਸਮਾਰਟਫੋਨ MediaTek Helio G36 SoC ਚਿਪਸੈੱਟ ਦੇ ਨਾਲ ਆਉਂਦਾ ਹੈ। ਇਹ ਸਮਾਰਟਫੋਨ ਐਂਡ੍ਰਾਇਡ 13 ਗੋ ਐਡੀਸ਼ਨ ‘ਤੇ ਚੱਲਦਾ ਹੈ। ਇਸ ਫੋਨ ‘ਚ 2G, 3G, 4G, 4G VOLTE ਕਨੈਕਟੀਵਿਟੀ ਦਿੱਤੀ ਗਈ ਹੈ।

Poco C51 ਦਾ ਕੈਮਰਾ

Poco C51 ‘ਚ ਪਿਛਲੇ ਪਾਸੇ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ‘ਚ ਪ੍ਰਾਇਮਰੀ ਕੈਮਰਾ 8 ਮੈਗਾਪਿਕਸਲ ਦਾ ਹੈ। ਇਹ HDR ਮੋਡ, ਫੋਟੋ ਮੋਡ, ਵੀਡੀਓ ਮੋਡ, ਪੋਰਟਰੇਟ ਮੋਡ, ਸ਼ਾਰਟ ਵੀਡੀਓ, ਟਾਈਮਲੈਂਪਸ ਅਤੇ ਟਿਲਟ ਸ਼ਿਫਟ ਮੋਡ ਨੂੰ ਸਪੋਰਟ ਕਰਦਾ ਹੈ। ਇਸ ਦਾ ਸੈਕੰਡਰੀ ਕੈਮਰਾ 5MP ਦਾ ਹੈ। ਇਸ ਦੇ ਨਾਲ ਹੀ ਸੈਲਫੀ ਲਈ ਫੋਨ ‘ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

Poco C51 ਦੀ ਸਟੋਰੇਜ ਅਤੇ ਬੈਟਰੀ

ਸਟੋਰੇਜ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ‘ਚ ਕੁੱਲ 7 ਜੀਬੀ ਟਰਬੋ ਰੈਮ ਮੌਜੂਦ ਹੈ। ਇਸ ਵਿੱਚ 4GB LPDDR4X ਰੈਮ ਅਤੇ 3GB ਵਰਚੁਅਲ ਰੈਮ (Virtual Ram) ਸ਼ਾਮਲ ਹੈ। ਨਾਲ ਹੀ, ਡਿਵਾਈਸ ਵਿੱਚ 64GB ਦੀ ਬਾਹਰੀ ਸਟੋਰੇਜ ਉਪਲਬਧ ਹੈ। ਇਸ ਤੋਂ ਇਲਾਵਾ ਫੋਨ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ।

Poco C51 ਦੀ ਕੀਮਤ

Poco C51 ਨੂੰ ਭਾਰਤੀ ਬਾਜ਼ਾਰ ‘ਚ 9,999 ਰੁਪਏ ਦੀ ਕੀਮਤ ‘ਤੇ ਲਾਂਚ ਕੀਤਾ ਗਿਆ ਹੈ। ਹਾਲਾਂਕਿ ਸ਼ੁਰੂਆਤੀ ਗਾਹਕ ਇਸ ਨੂੰ 7,799 ਰੁਪਏ ‘ਚ ਖਰੀਦ ਸਕਦੇ ਹਨ। ਇਸ ਸਮਾਰਟਫੋਨ ਦੀ ਸੇਲ 10 ਅਪ੍ਰੈਲ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ