Tech News: 2 ਮਹੀਨਿਆਂ ‘ਚ ਲਾਂਚ ਹੋਏ ਸਿਰਫ 28 ਸਮਾਰਟਫੋਨ, ਇਸ ਸਾਲ ਰਹੇਗਾ ਸੁਸਤੀ ਦਾ ਮਾਹੌਲ
Less Launcing: ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਅਤੇ ਨਵੀਂ ਲਾਂਚਿੰਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ, ਤਾਂ ਤੁਹਾਨੂੰ ਨਿਰਾਸ਼ ਹੋਣਾ ਪੈ ਸਕਦਾ ਹੈ। ਇਸ ਸਾਲ ਨਵੇਂ ਸਮਾਰਟਫੋਨ ਦੀ ਗਿਣਤੀ ਘੱਟ ਹੋਣ ਜਾ ਰਹੀ ਹੈ।
ਇਸ ਸਾਲ ਭਾਰਤੀ ਬਾਜ਼ਾਰ (Indian Market) ‘ਚ ਘੱਟ ਸਮਾਰਟਫੋਨ ਲਾਂਚ ਕੀਤੇ ਜਾਣਗੇ। ਸਮਾਰਟਫੋਨ (Smartphone) ਨਿਰਮਾਤਾਵਾਂ ਨੇ ਕਮਜ਼ੋਰ ਮੰਗ ਕਾਰਨ ਨਵੇਂ ਮਾਡਲਾਂ ਦੀ ਲਾਂਚਿੰਗ ਨੂੰ ਘਟਾ ਦਿੱਤਾ ਹੈ। ਨਵੇਂ ਫ਼ੋਨ ਮਾਡਲਸ ਸਿਰਫ਼ ਮਿੱਡ ਅਤੇ ਹਾਇਰ-ਐਂਡ ਪ੍ਰਾਈਸ ਸੇਗਮੈਂਟ ਵਿੱਚ ਹੀ ਲਾਂਚ ਹੋ ਰਹੇ ਹਨ।
ਸਾਲ 2023 ਦੀ ਗੱਲ ਕਰੀਏ ਤਾਂ ਪਹਿਲੇ ਦੋ ਮਹੀਨਿਆਂ ‘ਚ 28 ਨਵੇਂ ਸਮਾਰਟਫੋਨ ਮਾਡਲ ਲਾਂਚ ਕੀਤੇ ਗਏ ਹਨ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ‘ਚ 10 ਤੋਂ 20 ਹਜ਼ਾਰ ਰੁਪਏ ਦੇ ਸੈਗਮੈਂਟ ‘ਚ ਘੱਟ ਨਵੇਂ ਸਮਾਰਟਫੋਨ (Smartphone)ਲਾਂਚ ਕੀਤੇ ਜਾਣਗੇ।
ਉਦਯੋਗ ਮਾਹਿਰਾਂ ਨੇ ਕਹੀ ਇਹ ਗੱਲ
ਉਦਯੋਗ ਦੇ ਮਾਹਿਰਾਂ ਮੁਤਾਬਕ ਕੰਪਨੀਆਂ ਆਪਣੇ ਉਤਪਾਦ ਪੋਰਟਫੋਲੀਓ ਨੂੰ ਲੈ ਕੇ ਸਾਵਧਾਨੀ ਨਾਲ ਕੰਮ ਕਰਨਗੀਆਂ। ਇਸ ਦੇ ਨਾਲ ਹੀ ਕੰਪਨੀਆਂ ਪਿਛਲੇ ਸਾਲ ਦੀ ਇਨਵੈਂਟਰੀ ਖਤਮ ਹੋਣ ਤੱਕ ਨਵੇਂ ਹੈਂਡਸੈੱਟ ਲਾਂਚ ਨਹੀਂ ਕਰਨਗੀਆਂ। ਇਸ ਤੋਂ ਇਲਾਵਾ ਕਈ ਸਮਾਰਟਫੋਨ ਬ੍ਰਾਂਡ ਦਸੰਬਰ ਦੀ ਸ਼ੁਰੂਆਤ ਤੱਕ 2022 ਦੇ ਸ਼ੇਅਰਾਂ ਨੂੰ ਕਲੀਅਰ ਨਹੀਂ ਕਰ ਸਕੇ।
Xiaomi India ਦੇ ਫੋਨ ਵੀ ਘੱਟ ਆਉਣਗੇ
ਭਾਰਤ ਦੇ ਦੂਜੇ ਸਭ ਤੋਂ ਵੱਡੇ ਸਮਾਰਟਫੋਨ ਵਿਕਰੇਤਾ Xiaomi India ਦੇ ਪ੍ਰੈਸੀਡੈਂਟ ਮੁਰਲੀਕ੍ਰਿਸ਼ਨਨ ਬੀ ਦੇ ਅਨੁਸਾਰ, ਕੰਪਨੀ ਆਪਣੇ ਚੁਣੇ ਹੋਏ ਉਤਪਾਦਾਂ ‘ਤੇ ਧਿਆਨ ਦੇ ਰਹੀ ਹੈ। ਇਸ ਦੇ ਤਹਿਤ ਆਰਥਿਕ ਦਾਇਰੇ ਨੂੰ ਵਧਾਉਣ ਅਤੇ ਮੰਗ ਨੂੰ ਪੂਰਾ ਕਰਨ ‘ਤੇ ਜ਼ਿਆਦਾ ਜ਼ੋਰ ਦਿੱਤਾ ਜਾਵੇਗਾ। ਇਸ ਸਥਿਤੀ ਵਿੱਚ, ਬ੍ਰਾਂਡ ਦਾ ਇੱਕ ਸੀਮਤ ਪੋਰਟਫੋਲੀਓ ਹੋਵੇਗਾ।
Realme ਫੌਲੇ ਕਰੇਗੀ ਕਸਸਟਮਰ ਟਰੈਂਡ
ਭਾਰਤੀ ਗਾਹਕਾਂ ਦੀ ਬਦਲਦੀ ਮੰਗ ਅਤੇ ਮੰਦੀ ਦੇ ਕਾਰਨ Realme ਵੀ ਆਪਣੇ ਪੋਰਟਫੋਲੀਓ ਵਿੱਚ ਬਦਲਾਅ ਕਰ ਰਿਹਾ ਹੈ। ਕੰਪਨੀ ਦੇ ਸੀਈਓ ਮਾਧਵ ਸੇਠ ਨੇ ਕਿਹਾ- ਬਦਲਦੀਆਂ ਤਰਜੀਹਾਂ ਅਤੇ ਜਰੂਰਤਾਂ ਨੂੰ ਪੂਰਾ ਕਰਨ ਲਈ, ਅਸੀਂ ਗਾਹਕਾਂ ਦੇ ਰੁਝਾਨ ਨੂੰ ਨੇੜਿਓਂ ਦੇਖ ਰਹੇ ਹਾਂ ਅਤੇ ਉਸੇ ਅਨੁਸਾਰ ਆਪਣੇ ਉਤਪਾਦ ਲਿਆ ਰਹੇ ਹਾਂ।
ਇਹ ਵੀ ਪੜ੍ਹੋ
ਭਾਰਤ ‘ਚ ਸਮਾਰਟਫੋਨ ਦੀ ਸ਼ਿਪਮੈਂਟ ਘਟੀ
ਦੱਸ ਦੇਈਏ ਕਿ ਕਾਊਂਟਰਪੁਆਇੰਟ ਰਿਸਰਚ, IDC (ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ) ਅਤੇ ਕੈਨਾਲਿਸ ਵਰਗੇ ਕੁਝ ਮਾਰਕੀਟ ਟ੍ਰੈਕਰਸ ਨੇ ਹਾਲ ਹੀ ਵਿੱਚ ਭਾਰਤ ਦੇ ਸਮਾਰਟਫੋਨ ਮਾਰਕੀਟ ਵਿੱਚ ਗਿਰਾਵਟ ਦਰਜ ਕੀਤੀ ਹੈ। ਉਨ੍ਹਾਂ ਦੀਆਂ ਰਿਪੋਰਟਾਂ ਦੇ ਅਨੁਸਾਰ, 2022 ਵਿੱਚ, ਭਾਰਤ ਵਿੱਚ ਸਮਾਰਟਫੋਨ ਦੀ ਸ਼ਿਪਮੈਂਟ ਵਿੱਚ 9% ਦੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਇਕ ਸਾਲ ਪਹਿਲਾਂ ਦੇ ਮੁਕਾਬਲੇ ਦਸੰਬਰ ਤਿਮਾਹੀ ‘ਚ ਸ਼ਿਪਮੈਂਟ ‘ਚ 27 ਫੀਸਦੀ ਦੀ ਗਿਰਾਵਟ ਆਈ ਹੈ।