Online Scam: ਬੈਂਕ ਖਾਤੇ ਵਿੱਚ ਜ਼ੀਰੋ ਬੈਲੇਂਸ, ਤਾਂ ਵੀ ਲੱਗ ਸਕਦਾ ਹੈ ਲੱਖਾਂ ਦਾ ਚੂਨਾ, ਕੀ ਹੈ ਇਹ ਘੁਟਾਲਾ?
Online Fraud: ਹਰ ਰੋਜ਼ ਬਹੁਤ ਸਾਰੇ ਲੋਕ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋ ਰਹੇ ਹਨ, ਅਜਿਹੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀਆਂ ਗਲਤੀਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਆਓ ਜਾਣਦੇ ਹਾਂ ਕਿ ਤੁਹਾਡਾ ਬੈਂਕ ਖਾਤਾ ਖਾਲੀ ਹੋਣ 'ਤੇ ਵੀ ਕਿਵੇਂ ਸਕੈਮਰਸ ਤੁਹਾਡੇ ਨਾਲ ਲੱਖਾਂ ਦੀ ਠੱਗੀ ਮਾਰ ਸਕਦੇ ਹਨ।
ਦੁਨੀਆ ਭਰ ‘ਚ ਸਾਈਬਰ ਕ੍ਰਾਈਮ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ, ਇਕ ਛੋਟੀ ਜਿਹੀ ਗਲਤੀ ਨਾਲ ਸਕੈਮਰਸ ਲੋਕਾਂ ਦੇ ਖਾਤਿਆਂ ‘ਚੋਂ ਲੱਖਾਂ ਰੁਪਏ ਚੋਰੀ ਕਰ ਰਹੇ ਹਨ। ਕੀ ਤੁਸੀਂ ਜਾਣਦੇ ਹੋ ਕਿ ਬੈਂਕ ਖਾਤੇ ‘ਚ ਜ਼ੀਰੋ ਬੈਲੇਂਸ ਹੋਣ ਦੇ ਬਾਵਜੂਦ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਹੋ ਰਹੀ ਹੈ? ਹੈਰਾਨ ਹੋ ਗਏ ਨਾ? ਇਹ ਸਵਾਲ ਹਰ ਕਿਸੇ ਨੂੰ ਪਰੇਸ਼ਾਨ ਕਰ ਰਿਹਾ ਹੈ ਕਿ ਇਹ ਕਿਵੇਂ ਹੋਇਆ? ਜੇਕਰ ਖਾਤੇ ‘ਚ ਪੈਸੇ ਨਹੀਂ ਹਨ ਤਾਂ ਲੱਖਾਂ ਰੁਪਏ ਦੀ ਧੋਖਾਧੜੀ ਕਿਵੇਂ ਹੋ ਸਕਦੀ ਹੈ?
ਦਿੱਲੀ ਪੁਲਿਸ ਮੁਤਾਬਕ, ਇਸ ਸਾਲ ਇਕ ਮਾਮਲਾ ਸਾਹਮਣੇ ਆਇਆ ਸੀ, ਜਿਸ ‘ਚ ਇਕ ਔਰਤ ਨੇ ਪਹਿਲਾਂ ਆਪਣੇ ਖਾਤੇ ‘ਚੋਂ ਟਰੇਨ ਟਿਕਟ ਬੁੱਕ ਕਰਵਾਈ ਪਰ ਬਾਅਦ ‘ਚ ਕਿਸੇ ਕਾਰਨ ਔਰਤ ਨੂੰ ਟਰੇਨ ਦੀ ਟਿਕਟ ਕੈਂਸਲ ਕਰਨੀ ਪਈ। ਟਰੇਨ ਦੀ ਟਿਕਟ ਕੈਂਸਲ ਕਰਨ ਤੋਂ ਬਾਅਦ ਵੀ ਮਹਿਲਾ ਦੇ ਖਾਤੇ ‘ਚ ਪੈਸੇ ਵਾਪਸ ਨਹੀਂ ਆਏ, ਜਿਸ ਤੋਂ ਬਾਅਦ ਮਹਿਲਾ ਨੇ ਗੂਗਲ ਦੀ ਮਦਦ ਲਈ।
ਗੂਗਲ ਦੀ ਮਦਦ ਨਾਲ ਇਸ ਔਰਤ ਨੂੰ ਇੱਕ ਨੰਬਰ ਮਿਲਿਆ ਜਿਸ ‘ਤੇ ਉਸਨੇ ਕਾਲ ਡਾਇਲ ਕੀਤੀ। ਇਹ ਇਸ ਔਰਤ ਦੀ ਸਭ ਤੋਂ ਵੱਡੀ ਗਲਤੀ ਜਾਂ ਭੁੱਲ ਸੀ। ਨੰਬਰ ‘ਤੇ ਕਾਲ ਕਰਨ ਤੋਂ ਬਾਅਦ, ਸਕੈਮਰਸ ਨੇ ਔਰਤ ਨੂੰ ਇੱਕ ਲਿੰਕ ਭੇਜਿਆ, ਜਿਵੇਂ ਹੀ ਔਰਤ ਨੇ ਇਸ ਅਣਜਾਣ ਲਿੰਕ ‘ਤੇ ਕਲਿੱਕ ਕੀਤਾ, ਸਕੈਮਰਸ ਨੂੰ ਔਰਤ ਦੇ ਫੋਨ ਦਾ ਐਕਸਸ ਮਿਲ ਗਿਆ।
ਸਕੈਮਰਸ ਦੀ ਖੇਡ ਹੋਈ ਸ਼ੁਰੂ
ਔਰਤ ਦੇ ਫੋਨ ਦਾ ਐਕਸਸ ਮਿਲਣ ਤੋਂ ਬਾਅਦ ਸਕੈਮਰਸ ਨੇ ਔਰਤ ਦੇ ਦੂਜੇ ਬੈਂਕ ਖਾਤੇ ‘ਚੋਂ ਕਰੀਬ 3 ਲੱਖ ਰੁਪਏ ਕਢਵਾ ਲਏ ਅਤੇ ਔਰਤ ਦੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਲੱਖਾਂ ਰੁਪਏ ਦਾ ਲੋਨ ਵੀ ਲੈ ਲਿਆ। ਇਸ ਤਰ੍ਹਾਂ ਖਾਤੇ ਵਿੱਚ ਜ਼ੀਰੋ ਬੈਲੇਂਸ ਹੋਣ ਦੇ ਬਾਵਜੂਦ ਇਸ ਔਰਤ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
ਕੀ ਹੈ ਬਚਣ ਦਾ ਤਰੀਕਾ?
ਜੇਕਰ ਤੁਸੀਂ ਵੀ ਰੇਲ ਟਿਕਟ ਬੁੱਕ ਕਰਦੇ ਹੋ ਅਤੇ ਕਿਸੇ ਕਾਰਨ ਤੁਹਾਡਾ ਰਿਫੰਡ ਨਹੀਂ ਆਉਂਦਾ ਹੈ, ਤਾਂ ਗੂਗਲ ‘ਤੇ ਕਿਸੇ ਅਣਜਾਣ ਨੰਬਰ ‘ਤੇ ਕਾਲ ਕਰਨ ਦੀ ਬਜਾਏ, IRCTC ਦੀ ਅਧਿਕਾਰਤ ਸਾਈਟ ‘ਤੇ ਜਾਓ ਅਤੇ ਉੱਥੇ ਦਿੱਤੇ ਕਾਂਟੈਕਟ ਨੰਬਰਾਂ ਤੇ ਸੰਪਰਕ ਕਰੋ।
ਇਹ ਵੀ ਪੜ੍ਹੋ
Contact Us ‘ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਅਧਿਕਾਰਤ ਨੰਬਰ ਆਵੇਗਾ, ਇਸ ਨੰਬਰ ‘ਤੇ ਹੀ ਕਾਲ ਕਰੋ। ਸਕੈਮਰਸ ਨੇ ਗੂਗਲ ‘ਤੇ ਅਜਿਹੇ ਫਰਜ਼ੀ ਨੰਬਰ ਪੋਸਟ ਕੀਤੇ ਹੁੰਦੇ ਹਨ, ਇਸ ਲਈ ਅਗਲੀ ਵਾਰ ਅਜਿਹਾ ਨੰਬਰ ਡਾਇਲ ਕਰਨ ਦੀ ਗਲਤੀ ਨਾ ਕਰੋ।
ਦੂਜੀ ਮਹੱਤਵਪੂਰਨ ਗੱਲ, ਜੇਕਰ ਕੋਈ ਤੁਹਾਨੂੰ ਤੁਹਾਡੇ ਪੈਸੇ ਲਈ ਕਿਸੇ ਅਣਜਾਣ ਲਿੰਕ ‘ਤੇ ਕਲਿੱਕ ਕਰਨ ਲਈ ਕਹਿੰਦਾ ਹੈ, ਤਾਂ ਸਮਝੋ ਕਿ ਦੂਜਾ ਵਿਅਕਤੀ ਤੁਹਾਡੇ ਨਾਲ ਫਰਾਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ
ਜੇਕਰ ਤੁਹਾਡੇ ਨਾਲ ਵੀ ਅਜਿਹਾ ਕੁਝ ਵਾਪਰਦਾ ਹੈ, ਤਾਂ ਤੁਹਾਨੂੰ ਤੁਰੰਤ 1930 ‘ਤੇ ਕਾਲ ਕਰਕੇ ਸ਼ਿਕਾਇਤ ਦਰਜ ਕਰਨੀ ਚਾਹੀਦੀ ਹੈ, ਇਹ ਸਾਈਬਰ ਕ੍ਰਾਈਮ ਨੈਸ਼ਨਲ ਹੈਲਪਲਾਈਨ ਨੰਬਰ ਹੈ।