OMG! ਸ਼ਖ਼ਸ ਨੇ ਆਰਡਰ ਕੀਤਾ ਸੀ 27 ਹਜ਼ਾਰ ਦਾ ਫੋਨ, ਡੱਬਾ ਖੋਲ੍ਹਦੇ ਹੀ ਨਿੱਕਲਿਆ ਸਾਬਨ, ਵੀਡੀਓ ਵੇਖ ਕੇ ਹੋ ਜਾਵੋਗੇ ਹੈਰਾਨ

Published: 

02 Jan 2024 06:31 AM

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਇੱਕ ਵਿਅਕਤੀ ਕਿਸੇ ਡਿਲਵਰੀ ਬੁਆਏ ਨਾਲ ਝਗੜਾ ਕਰਦੇ ਹੋਏ ਨਜ਼ਰ ਆ ਰਿਹਾ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਉਸ ਨੇ ਆਨਲਾਈਨ 27 ਹਜ਼ਾਰ ਰੁਪਏ ਦਾ ਫੋਨ ਮੰਗਵਾਇਆ ਸੀ ਪਰ ਡੱਬਾ ਖੋਲਣ 'ਤੇ ਉਸ ਵਿੱਚੋਂ ਵਿਅਕਤੀ ਨੂੰ ਸਾਬਨ ਦੀ ਟਿੱਕੀ ਮਿਲੀ। ਜਿਸ ਨੂੰ ਦੇਖਕੇ ਉਹ ਹੈਰਾਨ ਅਤੇ ਨਰਾਜ ਦਿਖਾਈ ਦੇ ਰਿਹਾ ਹੈ।

OMG! ਸ਼ਖ਼ਸ ਨੇ ਆਰਡਰ ਕੀਤਾ ਸੀ 27 ਹਜ਼ਾਰ ਦਾ ਫੋਨ, ਡੱਬਾ ਖੋਲ੍ਹਦੇ ਹੀ ਨਿੱਕਲਿਆ ਸਾਬਨ, ਵੀਡੀਓ ਵੇਖ ਕੇ ਹੋ ਜਾਵੋਗੇ ਹੈਰਾਨ

Pic Credit: X

Follow Us On

ਆਨਲਾਈਨ ਵਰਲਡ ਹਰ ਕਿਸੇ ਦੀ ਜ਼ਿੰਦਗੀ ਵਿੱਚ ਆਰਾਮ ਲੈ ਕੇ ਆਇਆ ਹੈ। ਪਹਿਲਾਂ ਸਾਨੂੰ ਸਮਾਨ ਖਰੀਦਣ ਲਈ ਆਲੇ-ਦੁਆਲੇ ਜਾਂ ਦੂਰ ਦੀਆਂ ਦੁਕਾਨਾਂ ‘ਤੇ ਜਾਣਾ ਪੈਂਦਾ ਸੀ ਅਤੇ ਜੇਕਰ ਆਪਣੀ ਮਰਜ਼ੀ ਦਾ ਸਮਾਨ ਨਹੀਂ ਮਿਲਦਾ ਸੀ ਤਾਂ ਥਾਂ-ਥਾਂ ਭਟਕਣਾ ਵੀ ਪੈਂਦਾ ਸੀ। ਹੁਣ ਆਨਲਾਈਨ ਸਹੁਲਤ ਆਉਣ ਤੋਂ ਬਾਅਦ ਲੋਕ ਹੁਣ ਘਰ ਬੈਠ ਕੇ ਆਪਣੀ ਪਸੰਦ ਦੀਆਂ ਚੀਜ਼ਾਂ ਮੰਗਵਾ ਲੈਂਦੇ ਹਨ। ਘਰ ਦੇ ਰਾਸ਼ਨ ਤੋਂ ਲੈ ਕੇ ਮਹਿੰਗੇ ਇਲੈਕਟ੍ਰਾਨਿਕ ਸਮਾਨ, ਹੁਣ ਹਰ ਚੀਜ਼ ਤੁਹਾਨੂੰ ਆਨਲਾਈਨ ਅਸਾਨੀ ਨਾਲ ਮਿਲ ਜਾਂਦੀ ਹੈ। ਪਰ ਕਦੇ-ਕਦੇ ਇਹ ਸਹੁਲਤ ਸਮੱਸਿਆ ਵੀ ਬਣ ਜਾਂਦੀ ਹੈ, ਇਸ ਗੱਲ ਨੂੰ ਤੁਸੀਂ ਇਸ ਵੀਡੀਓ ਰਾਂਹੀ ਸਮਝ ਸਕਦੇ ਹੋ।

ਵਾਇਰਲ ਵੀਡੀਓ ਦਾ ਸੱਚ

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਵਿਅਕਤੀ ਡਿਲੀਵਰੀ ਬੁਆਏ ਤੋਂ ਆਪਣੇ 27 ਹਜ਼ਾਰ ਰੁਪਏ ਮੰਗਦਾ ਨਜ਼ਰ ਆ ਰਿਹਾ ਹੈ। ਡਿਲੀਵਰੀ ਬੁਆਏ ਉਸ ਵਿਅਕਤੀ ਨੂੰ ਕਹਿੰਦਾ ਹੈ ਕਿ, ‘ਤੁਸੀਂ ਕੰਪਨੀ ਨਾਲ ਸੰਪਰਕ ਕਰਕੇ ਉਨ੍ਹਾਂ ਤੋਂ ਰਿਫੰਡ ਮੰਗਵਾਓ। ਮੇਰੇ ਨਾਲ ਬਹਿਸ ਨਾ ਕਰੋ ਅਤੇ ਕੈਮਰਾ ਬੰਦ ਕਰੋ।’ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਿਅਕਤੀ ਨੇ ਵੀਡੀਓ ਵਿੱਚ ਦਿਖਾਇਆ ਕਿ ਉਸ ਨੇ Realme 11 pro+ ਦਾ ਫੋਨ ਮੰਗਵਾਇਆ ਸੀ।

ਲੋਕਾਂ ਨੇ ਕੀ ਕਿਹਾ?

ਇਸ ਵੀਡੀਓ ਨੂੰ ਮਾਇਕਰੋ ਬਲਾਗਿੰਗ ਪਲੇਟਫਾਰਮ ਐਕਸ ‘ਤੇ @gharkekalesh ਨਾਂਅ ਦੇ ਪੇਜ਼ ਨੇ ਸ਼ੇਅਰ ਕੀਤਾ ਹੈ। ਖ਼ਬਰ ਲਿਖੇ ਜਾਣ ਤੱਕ ਵੀਡੀਓ ਨੂੰ 56 ਹਜ਼ਾਰ ਤੋਂ ਵੱਧ ਲੋਕਾਂ ਨੇ ਦੇਖ ਲਿਆ ਸੀ। ਇੱਕ ਯੂਜ਼ਰ ਨੇ ਲਿਖਿਆ- ਸਾਬਨ ਕੁੱਝ ਜ਼ਿਆਦਾ ਮਹਿੰਗਾ ਨਹੀਂ ਪੈ ਗਿਆ। ਦੂਜੇ ਨੇ ਲਿਖਿਆ- ਇਸ ਲਈ COD ਚੰਗਾ ਆਪਸ਼ਨ ਰਹਿੰਦਾ ਹੈ। ਹੋਰ ਨੇ ਲਿਖਿਆ- ਇਹ ਕਿਹੜਾ ਮਜ਼ਾਕ ਹੋਇਆ ਹੈ।