ਡਿਜੀਟਲ ਪੇਮੇਂਟ ਵਿੱਚ ਐਲੋਨ ਮਸਕ ਦਾ ਦਾਅ, X ਦਵੇਗਾ ਚੀਨੀ WeChat ਨੂੰ ਟੱਕਰ
Elon Musk: ਐਲੋਨ ਮਸਕ ਨੇ ਆਪਣੇ ਯੂਜ਼ਰਸ ਲਈ ਇੱਕ ਵੱਡਾ ਐਲਾਨ ਕੀਤਾ ਹੈ। ਹੁਣ ਯੂਜ਼ਰਸ ਐਕਸ ਐਪ 'ਤੇ ਡਿਜੀਟਲ ਭੁਗਤਾਨ ਦਾ ਲਾਭ ਲੈ ਸਕਣਗੇ। ਕੰਪਨੀ ਨੇ Payment Service Provider Visa ਨਾਲ ਭਾਈਵਾਲੀ ਕੀਤੀ ਹੈ। X Money Account ਜਲਦੀ ਹੀ ਲਾਂਚ ਕੀਤਾ ਜਾਵੇਗਾ।

ਐਲੋਨ ਮਸਕ ਆਪਣੇ ਐਕਸ ਪਲੇਟਫਾਰਮ ‘ਤੇ ਹਰ ਸੰਭਵ ਸੇਵਾ ਪ੍ਰਦਾਨ ਕਰਵਾਉਂਦੇ ਹਨ। ਮਸਕ ਦਾ ਉਦੇਸ਼ ਯੂਜ਼ਰਸ ਨੂੰ ਪਲੇਟਫਾਰਮ ਨਾਲ ਜੋੜਨਾ ਹੈ। ਯੂਜ਼ਰ ਨੂੰ ਕਿਸੇ ਵੀ ਕੰਮ ਲਈ ਕਿਸੇ ਹੋਰ ਐਪ ‘ਤੇ ਜਾਣ ਦੀ ਲੋੜ ਨਾ ਪਵੇ। ਇਸ ਦੇ ਲਈ, ਮਸਕ ਨੇ ਡਿਜੀਟਲ ਭੁਗਤਾਨ ਸੇਵਾ ਦੇ ਖੇਤਰ ਵਿੱਚ ਵੀ ਪ੍ਰਵੇਸ਼ ਕੀਤਾ ਹੈ।
ਐਲੋਨ ਮਸਕ ਨੇ ਭੁਗਤਾਨ ਸੇਵਾ ਪ੍ਰਦਾਤਾ ਵੀਜ਼ਾ ਨਾਲ ਭਾਈਵਾਲੀ ਕੀਤੀ ਹੈ। ਯੂਜ਼ਰ ਦੀ ਸਹੂਲਤ ਲਈ ਐਕਸ ਮਨੀ ਖਾਤਾ ਜਲਦੀ ਹੀ ਲਾਂਚ ਕੀਤਾ ਜਾ ਸਕਦਾ ਹੈ। ਐਲੋਨ ਮਸਕ ਆਪਣੇ ਪਲੇਟਫਾਰਮ ਨੂੰ ਚੀਨੀ ਪਲੇਟਫਾਰਮ WeChat ਵਰਗਾ ਬਣਾਉਣਾ ਚਾਹੁੰਦਾ ਹੈ। ਉਹ WeChat ਵਰਗੀ Everything App’ਤੇ ਕੰਮ ਕਰ ਰਹੇ ਹਨ।
ਐਕਸ ਮਨੀ ਅਕਾਊਂਟ ਇੱਕ ਡਿਜੀਟਲ ਵਾਲਿਟ ਹੋਵੇਗਾ ਜਿਸ ਰਾਹੀਂ ਪੈਸੇ ਦਾ ਲੈਣ-ਦੇਣ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਰਿਪੋਰਟਾਂ ਅਨੁਸਾਰ, ਇਸਦੇ ਲਈ ਤੁਹਾਨੂੰ ਕੋਈ ਹੋਰ ਐਪ ਇੰਸਟਾਲ ਨਹੀਂ ਕਰਨੀ ਪਵੇਗੀ। ਇਹ ਸੇਵਾ ਸਿਰਫ਼ X ਪਲੇਟਫਾਰਮ ‘ਤੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।
WeChat ਵਰਗਾ ਬਣ ਜਾਵੇਗਾ X ਪਲੇਟਫਾਰਮ?
ਐਲੋਨ ਮਸਕ X ਪਲੇਟਫਾਰਮ ‘ਤੇ WeChat ਵਰਗੀਆਂ ਸਾਰੀਆਂ ਸੇਵਾਵਾਂ ਪ੍ਰਦਾਨ ਕਰਨਾ ਚਾਹੁੰਦੇ ਹਨ। ਖਰੀਦਦਾਰੀ ਤੋਂ ਲੈ ਕੇ ਚੈਟਿੰਗ ਅਤੇ ਵੀਡੀਓ ਦੇਖਣ ਤੱਕ, ਉਹ ਯੂਜ਼ਰਸ ਨੂੰ ਆਪਣੇ ਪਲੇਟਫਾਰਮ ‘ਤੇ ਰੁਝੇ ਰੱਖਣਾ ਚਾਹੁੰਦੇ ਹਨ। ਵੀਚੈਟ ਇੱਕ ਚੀਨੀ ਪਲੇਟਫਾਰਮ ਹੈ। ਇਸ ‘ਤੇ ਬਹੁਤ ਸਾਰੀਆਂ ਡਿਜੀਟਲ ਸੇਵਾਵਾਂ ਉਪਲਬਧ ਹਨ। ਇਸ ਵਿੱਚ ਚੈਟਿੰਗ, ਗੇਮਜ਼, ਵੀਡੀਓਜ਼, ਡਿਜੀਟਲ ਪੇਮੈਂਟਸ, ਸ਼ਾਪਿੰਗ, ਲੋਕੇਸ਼ਨ ਸ਼ੇਅਰਿੰਗ ਵਰਗੀਆਂ ਸੇਵਾਵਾਂ ਸ਼ਾਮਲ ਹਨ।
ਡੈਬਿਟ ਕਾਰਡ ਨੂੰ ਜੋੜ ਸਕੋਗੇ
ਰਿਪੋਰਟਾਂ ਦੇ ਅਨੁਸਾਰ, ਵੀਜ਼ਾ ਸੇਵਾ ਰਾਹੀ ਯੂਜ਼ਰਸ ਆਪਣੇ ਡੈਬਿਟ ਕਾਰਡਾਂ ਨੂੰ ਜੋੜਨ ਅਤੇ X ਪਲੇਟਫਾਰਮ ‘ਤੇ ਡਿਜੀਟਲ ਸੇਵਾ ਦੀ ਮਦਦ ਨਾਲ ਲੈਣ-ਦੇਣ ਕਰਨ ਦੇ ਯੋਗ ਹੋਣਗੇ।
ਇਹ ਵੀ ਪੜ੍ਹੋ
ਐਲੋਨ ਮਸਕ ਦੀ ਇਹ ਹੈ ਯੋਜਨਾ
Visa ਨਾਲ ਇਹ ਸੌਦਾ ਸਫਲ ਸਾਬਤ ਹੋ ਸਕਦਾ ਹੈ। ਐਲੋਨ ਮਸਕ ਆਪਣੇ ਐਕਸ ਪਲੇਟਫਾਰਮ ਨੂੰ ਵਨ-ਸਟਾਪ ਪਲੇਟਫਾਰਮ ਬਣਾਉਣਾ ਚਾਹੁੰਦੇ ਹਨ। ਇਸ ਸੌਦੇ ਰਾਹੀਂ, ਮਸਕ ਇੱਕ ਪਲੇਟਫਾਰਮ ‘ਤੇ ਸੋਸ਼ਲ ਮੀਡੀਆ, ਵਿੱਤ ਅਤੇ ਏਆਈ ਫੀਚਰ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਹੇ ਹਨ।
ਐਲੋਨ ਮਸਕ ਅਤੇ ਵਿੱਤੀ ਐਪਸ
ਐਲੋਨ ਮਸਕ 1999 ਵਿੱਚ X.com ਦੇ ਸਹਿ-ਸੰਸਥਾਪਕ ਸਨ। ਇੱਕ ਤਰ੍ਹਾਂ ਨਾਲ, ਇਹ ਇੱਕ ਔਨਲਾਈਨ ਬੈਂਕ ਸੀ। ਇਹ ਪਲੇਟਫਾਰਮ ਬਹੁਤ ਮਸ਼ਹੂਰ ਹੋ ਗਿਆ ਅਤੇ ਪਹਿਲੇ ਕੁਝ ਮਹੀਨਿਆਂ ਵਿੱਚ ਹੀ 2 ਲੱਖ ਗਾਹਕ ਪ੍ਰਾਪਤ ਕਰ ਲਏ।
ਸਾਲ 2000 ਵਿੱਚ, X.com ਅਤੇ Confinity ਦਾ ਰਲੇਵਾਂ ਹੋ ਗਿਆ। ਜਿਸਨੂੰ ਹੁਣ PayPal ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦੋ ਸਾਲ ਬਾਅਦ ਈ-ਬੇe-Bay ਨੇ Paypal ਨੂੰ ਹਾਸਲ ਕਰ ਲਿਆ। ਹੁਣ ਐਲੋਨ ਮਸਕ ਫਿਰ ਤੋਂ ਡਿਜੀਟਲ ਭੁਗਤਾਨ ਦੀ ਦੁਨੀਆ ਵਿੱਚ ਪ੍ਰਵੇਸ਼ ਕਰ ਰਹੇ ਹਨ।