ਸਮੁੰਦਰ ਦੀ ਡੂੰਘਾਈ ਵਿੱਚ ਚੀਨ ਦਾ ਨਵਾਂ ਕਮਾਲ, ਇੱਥੇ ਜਾਣੋ ਕਿਉਂ ਖਾਸ ਹੈ ਇਹ Underwater Data Centre?

Published: 

29 Oct 2025 16:05 PM IST

China Establishes World First Underwater Data Center: ਸ਼ੰਘਾਈ ਹਾਈਕਲਾਉਡ ਟੈਕਨਾਲੋਜੀ ਦੇ ਜਨਰਲ ਮੈਨੇਜਰ ਸੁ ਯਾਂਗ ਦੇ ਅਨੁਸਾਰ, ਪਾਣੀ ਦੇ ਹੇਠਾਂ ਡਾਟਾ ਸੈਂਟਰ ਬਣਾਉਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਡਾਟਾ ਸੈਂਟਰ ਨੂੰ ਠੰਡਾ ਰੱਖਣ ਲਈ 10 ਪ੍ਰਤੀਸ਼ਤ ਘੱਟ ਬਿਜਲੀ ਦੀ ਲੋੜ ਪਵੇਗੀ। ਚੀਨ ਵਿੱਚ ਇਹ ਪਾਣੀ ਦੇ ਹੇਠਾਂ ਡਾਟਾ ਸੈਂਟਰ 24 ਮੈਗਾਵਾਟ ਦੀ ਕੁੱਲ ਬਿਜਲੀ ਸਮਰੱਥਾ 'ਤੇ ਕੰਮ ਕਰੇਗਾ

ਸਮੁੰਦਰ ਦੀ ਡੂੰਘਾਈ ਵਿੱਚ ਚੀਨ ਦਾ ਨਵਾਂ ਕਮਾਲ, ਇੱਥੇ ਜਾਣੋ ਕਿਉਂ ਖਾਸ ਹੈ ਇਹ Underwater Data Centre?

Image Credit source: Elizabeth Fernandez/Moment/Getty Images/Freepik

Follow Us On

ਚੀਨ ਕੁਝ ਅਜਿਹਾ ਕਰਨ ਵਾਲਾ ਹੈ ਜਿਸ ਦੀ ਹੁਣ ਤੱਕ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਦਰਅਸਲ ਚੀਨ ਨੇ ਦੁਨੀਆ ਦੇ ਪਹਿਲੇ ਵੱਡੇ ਪੱਧਰ ਦੇ ਅੰਡਰਵਾਟਰ ਡੇਟਾ ਸੈਂਟਰ ਬਣਾਉਣ ਦਾ ਪਹਿਲਾ ਪੜਾਅ ਪੂਰਾ ਕਰ ਲਿਆ ਹੈ। ਇਹ ਡੇਟਾ ਸੈਂਟਰ ਸ਼ੰਘਾਈ ਦੇ ਲਿੰਗਾਂਗ ਸਪੈਸ਼ਲ ਏਰੀਆ ਵਿੱਚ ਸਥਿਤ ਹੈਚੀਨ ਦੇ ਇਸ 226 ਮਿਲੀਅਨ ਡਾਲਰ (1876 ਕਰੋੜ ਰੁਪਏ) ਦੇ ਪ੍ਰੋਜੈਕਟ ਨੂੰ ਟਿਕਾਊ ਅਤੇ ਊਰਜਾ-ਕੁਸ਼ਲ ਕੰਪਿਊਟਿੰਗ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਇੱਕ ਵੱਡੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ।

ਖਾਸ ਕਿਉਂ ਖਾਸ ਹੈ ਇਹ Underwater Data Center?

ਅੰਡਰਵਾਟਰ ਡੇਟਾ ਸੈਂਟਰ ਦਾ ਨਵੀਨਤਾਕਾਰੀ ਕੂਲਿੰਗ ਸਿਸਟਮ ਇਸ ਨੂੰ ਵਿਲੱਖਣ ਬਣਾਉਂਦਾ ਹੈ। ਇੱਕ ਜ਼ਮੀਨ-ਅਧਾਰਤ ਡੇਟਾ ਸੈਂਟਰ ਵਿੱਚ, ਇਸ ਦੀ ਬਿਜਲੀ ਦਾ ਲਗਭਗ 50 ਪ੍ਰਤੀਸ਼ਤ ਏਅਰ ਕੰਡੀਸ਼ਨਿੰਗ ਅਤੇ ਸਰਵਰਾਂ ਦੇ ਓਵਰਹੀਟਿੰਗ ਨੂੰ ਰੋਕਣ ਲਈ ਵਰਤਿਆ ਜਾਂਦਾ ਹੈ। ਇਸ ਦੌਰਾਨ Lin-gang ਅੰਡਰਵਾਟਰ ਡੇਟਾ ਸੈਂਟਰ ਦੇ ਸਰਵਰ ਪਾਣੀ ਦੇ ਹੇਠਾਂ ਰੱਖੇ ਗਏ ਹਨ ਕਿਉਂਕਿ ਸਮੁੰਦਰੀ ਪਾਣੀ ਇੱਕ ਕੁਦਰਤੀ ਕੂਲਿੰਗ ਸਿਸਟਮ ਵਜੋਂ ਕੰਮ ਕਰਦਾ ਹੈ।

ਸ਼ੰਘਾਈ ਹਾਈਕਲਾਉਡ ਟੈਕਨਾਲੋਜੀ ਦੇ ਜਨਰਲ ਮੈਨੇਜਰ ਸੁ ਯਾਂਗ ਦੇ ਅਨੁਸਾਰ, ਪਾਣੀ ਦੇ ਹੇਠਾਂ ਡਾਟਾ ਸੈਂਟਰ ਬਣਾਉਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਡਾਟਾ ਸੈਂਟਰ ਨੂੰ ਠੰਡਾ ਰੱਖਣ ਲਈ 10 ਪ੍ਰਤੀਸ਼ਤ ਘੱਟ ਬਿਜਲੀ ਦੀ ਲੋੜ ਪਵੇਗੀ। ਚੀਨ ਵਿੱਚ ਇਹ ਪਾਣੀ ਦੇ ਹੇਠਾਂ ਡਾਟਾ ਸੈਂਟਰ 24 ਮੈਗਾਵਾਟ ਦੀ ਕੁੱਲ ਬਿਜਲੀ ਸਮਰੱਥਾ ‘ਤੇ ਕੰਮ ਕਰੇਗਾ ਅਤੇ ਮੁੱਖ ਤੌਰ ‘ਤੇ ਆਫਸ਼ੋਰ ਵਿੰਡ ਐਨਰਜੀ ਦੁਆਰਾ ਸੰਚਾਲਿਤ ਹੋਵੇਗਾ।

OpenAI ਨੇ ਅਮਰੀਕੀ ਸਰਕਾਰ ਨੂੰ ਲਿਖਿਆ ਪੱਤਰ

ਚੈਟਜੀਪੀਟੀ ਨਿਰਮਾਤਾ ਓਪਨਏਆਈ ਨੇ ਇੱਕ ਪੱਤਰ ਲਿਖਿਆ ਹੈ ਜਿਸ ਵਿੱਚ ਅਮਰੀਕੀ ਸਰਕਾਰ ਨੂੰ ਘਰੇਲੂ ਊਰਜਾ ਕੁਸ਼ਲਤਾ ਵਿੱਚ ਨਿਵੇਸ਼ ਵਧਾਉਣ ਦੀ ਅਪੀਲ ਕੀਤੀ ਗਈ ਹੈ। ਪੱਤਰ ਵਿੱਚ, ਓਪਨਏਆਈ ਨੇ ਦਲੀਲ ਦਿੱਤੀ ਹੈ ਕਿ ਅਜਿਹਾ ਨਾ ਕਰਨ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਵਿੱਚ ਗਲੋਬਲ ਲੀਡਰਸ਼ਿਪ ਚੀਨ ਦੇ ਹੱਥਾਂ ਵਿਚ ਆ ਸਕਦੀ ਹੈ।

ਇਸ ਪੱਤਰ ਨੂੰ ਲਿਖਣ ਤੋਂ ਬਾਅਦ ਹੁਣ ਚੀਨ ਦੇ ਪਹਿਲੇ ਅੰਡਰਵਾਟਰ ਡੇਟਾ ਸੈਂਟਰ ਦੀ ਖ਼ਬਰ ਸਾਹਮਣੇ ਆਈ ਹੈ। OpenAI ਨੇ ਹਾਲ ਹੀ ਵਿੱਚ ਰਿਪੋਰਟ ਦਿੱਤੀ ਹੈ ਕਿ ਚੀਨ ਨੇ ਪਿਛਲੇ ਸਾਲ ਕੁੱਲ 429 ਗੀਗਾਵਾਟ ਨਵੀਂ ਬਿਜਲੀ ਸਮਰੱਥਾ ਜੋੜੀ ਹੈ, ਜਦੋਂ ਕਿ ਅਮਰੀਕਾ ਨੇ ਇਸੇ ਸਮੇਂ ਦੌਰਾਨ ਸਿਰਫ 51 ਗੀਗਾਵਾਟ ਬਿਜਲੀ ਸਮਰੱਥਾ ਜੋੜੀ ਹੈ