ਬਿਨਾਂ ਚਿੱਪ ਤੇ ਸਰਜਰੀ ਦੇ ਇਹ ‘ਟੋਪੀ’ ਪੜ੍ਹ ਲਵੇਗੀ ਦਿਮਾਗ਼ ਦੀ ਹਰ ਗੱਲ! ਐਲਨ ਮਸਕ ਦੀ Neuralink ਨੂੰ ਮਿਲੇਗੀ ਸਿੱਧੀ ਟੱਕਰ

Published: 

17 Apr 2026 18:14 PM IST

ਜ਼ਰਾ ਕਲਪਨਾ ਕਰੋ ਕਿ ਤੁਸੀਂ ਬਿਨਾਂ ਹੱਥ ਲਗਾਏ ਸਿਰਫ਼ ਸੋਚ ਕੇ ਹੀ ਲੈਪਟਾਪ 'ਤੇ ਟਾਈਪ ਕਰ ਸਕੋ ਜਾਂ ਬਿਨਾਂ ਉਂਗਲ ਹਿਲਾਏ ਆਪਣੇ ਫ਼ੋਨ ਦੀ ਸਕਰੀਨ ਸਕ੍ਰੋਲ ਕਰ ਸਕੋ। ਇਹ ਸਭ ਸ਼ਾਇਦ ਕਿਸੇ ਸੁਪਨੇ ਜਾਂ ਵਿਗਿਆਨਕ ਫ਼ਿਲਮ ਵਰਗਾ ਲੱਗ ਸਕਦਾ ਹੈ, ਪਰ ਹੁਣ ਇਹ ਹਕੀਕਤ ਬਣਨ ਜਾ ਰਿਹਾ ਹੈ।

ਬਿਨਾਂ ਚਿੱਪ ਤੇ ਸਰਜਰੀ ਦੇ ਇਹ ਟੋਪੀ ਪੜ੍ਹ ਲਵੇਗੀ ਦਿਮਾਗ਼ ਦੀ ਹਰ ਗੱਲ! ਐਲਨ ਮਸਕ ਦੀ Neuralink ਨੂੰ ਮਿਲੇਗੀ ਸਿੱਧੀ ਟੱਕਰ

ਜ਼ਰਾ ਕਲਪਨਾ ਕਰੋ ਕਿ ਤੁਸੀਂ ਬਿਨਾਂ ਹੱਥ ਲਗਾਏ ਸਿਰਫ਼ ਸੋਚ ਕੇ ਹੀ ਲੈਪਟਾਪ ‘ਤੇ ਟਾਈਪ ਕਰ ਸਕੋ ਜਾਂ ਬਿਨਾਂ ਉਂਗਲ ਹਿਲਾਏ ਆਪਣੇ ਫ਼ੋਨ ਦੀ ਸਕਰੀਨ ਸਕ੍ਰੋਲ ਕਰ ਸਕੋ। ਇਹ ਸਭ ਸ਼ਾਇਦ ਕਿਸੇ ਸੁਪਨੇ ਜਾਂ ਵਿਗਿਆਨਕ ਫ਼ਿਲਮ ਵਰਗਾ ਲੱਗ ਸਕਦਾ ਹੈ, ਪਰ ਹੁਣ ਇਹ ਹਕੀਕਤ ਬਣਨ ਜਾ ਰਿਹਾ ਹੈ। ਐਲਨ ਮਸਕ ਦੀ ਕੰਪਨੀ ‘ਨਿਊਰਾਲਿੰਕ’ ਪਹਿਲਾਂ ਹੀ ਦਿਮਾਗ ਵਿੱਚ ਚਿੱਪ ਲਗਾ ਕੇ ਇਸ ਦਿਸ਼ਾ ਵਿੱਚ ਕੰਮ ਕਰ ਰਹੀ ਹੈ, ਪਰ ਹੁਣ ਕੈਲੀਫੋਰਨੀਆ ਦੇ ਇੱਕ ਨਵੇਂ ਸਟਾਰਟਅੱਪ ‘ਸਾਬੀ’ (Sabi) ਨੇ ਇੱਕ ਅਜਿਹੀ ‘ਬੀਨੀ’ ਬਣਾਈ ਹੈ ਜੋ ਬਿਨਾਂ ਕਿਸੇ ਸਰਜਰੀ ਦੇ ਤੁਹਾਡੇ ਵਿਚਾਰਾਂ ਨੂੰ ਟੈਕਸਟ ਵਿੱਚ ਬਦਲਣ ਦਾ ਦਾਅਵਾ ਕਰਦੀ ਹੈ।

ਭਾਰਤੀ ਨੌਜਵਾਨ ਦਾ ਕਮਾਲ ਅਤੇ ਵੱਡੇ ਨਿਵੇਸ਼ਕਾਂ ਦਾ ਸਾਥ

ਇਸ ਸਟਾਰਟਅੱਪ ਨੂੰ ਓਪਨ-ਏਆਈ (OpenAI) ਦੇ ਸ਼ੁਰੂਆਤੀ ਨਿਵੇਸ਼ਕ ਵਿਨੋਦ ਖੋਸਲਾ ਦਾ ਸਮਰਥਨ ਪ੍ਰਾਪਤ ਹੈ। ‘ਸਾਬੀ’ ਦੀ ਸਹਿ-ਸਥਾਪਨਾ ਰਾਹੁਲ ਛਾਬੜਾ ਨੇ ਕੀਤੀ ਹੈ, ਜਿਨ੍ਹਾਂ ਨੇ ਰਾਜਸਥਾਨ ਦੇ ਮਸ਼ਹੂਰ ਸੰਸਥਾਨ ਬਿਟਸ ਪਿਲਾਨੀ (BITS Pilani) ਤੋਂ ਗ੍ਰੈਜੂਏਸ਼ਨ ਕੀਤੀ ਹੈ। ਰਾਹੁਲ ਛਾਬੜਾ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਕੰਪਨੀ ਸਿਰਫ਼ ਉਨੀ ਟੋਪੀ ਹੀ ਨਹੀਂ, ਸਗੋਂ ਬਾਸਕਟਬਾਲ ਕੈਪ ਦੇ ਵਰਜ਼ਨ ‘ਤੇ ਵੀ ਕੰਮ ਕਰ ਰਹੀ ਹੈ, ਤਾਂ ਜੋ ਹਰ ਕੋਈ ਆਪਣੀ ਪਸੰਦ ਅਨੁਸਾਰ ਇਸ ਦੀ ਵਰਤੋਂ ਕਰ ਸਕੇ।

ਕੀ ਟੋਪੀ ਸੱਚਮੁੱਚ ਮਨ ਪੜ੍ਹ ਸਕਦੀ ਹੈ?

ਇਹ ਤਕਨੀਕ ‘ਬ੍ਰੇਨ-ਕੰਪਿਊਟਰ ਇੰਟਰਫੇਸ’ (BCI) ‘ਤੇ ਅਧਾਰਤ ਹੈ। ਜਿੱਥੇ ਐਲਨ ਮਸਕ ਦੀ ਨਿਊਰਾਲਿੰਕ ਨੂੰ ਦਿਮਾਗ ਦੇ ਅੰਦਰ ਚਿੱਪ ਲਗਾਉਣ ਲਈ ਗੁੰਝਲਦਾਰ ਸਰਜਰੀ ਦੀ ਲੋੜ ਪੈਂਦੀ ਹੈ, ਉੱਥੇ ‘ਸਾਬੀ’ ਇਸ ਤਕਨੀਕ ਨੂੰ ਇੱਕ ਟੋਪੀ ਦੇ ਅੰਦਰ ਫਿੱਟ ਕਰ ਰਹੀ ਹੈ। ਇਹ ਟੋਪੀ ਦਿਮਾਗ ਦੀ ਇਲੈਕਟ੍ਰੀਕਲ ਐਕਟੀਵਿਟੀ ਨੂੰ ਰਿਕਾਰਡ ਕਰਨ ਲਈ ‘ਇਲੈਕਟਰੋਐਂਸੇਫੈਲੋਗ੍ਰਾਫੀ’ (EEG) ਦੀ ਵਰਤੋਂ ਕਰਦੀ ਹੈ। ਟੋਪੀ ਦੇ ਅੰਦਰ ਲੱਗੀਆਂ ਮੈਟਲ ਡਿਸਕਾਂ ਖੋਪੜੀ ਰਾਹੀਂ ਦਿਮਾਗੀ ਸੰਕੇਤਾਂ ਨੂੰ ਫੜਦੀਆਂ ਹਨ। ਹਾਲਾਂਕਿ, ਇਸ ਵਿੱਚ ਇੱਕ ਚੁਣੌਤੀ ਇਹ ਹੈ ਕਿ ਹੱਡੀਆਂ ਅਤੇ ਚਮੜੀ ਦੇ ਕਾਰਨ ਸੰਕੇਤ ਥੋੜ੍ਹੇ ਕਮਜ਼ੋਰ ਹੋ ਸਕਦੇ ਹਨ, ਪਰ ਇਹ ਸਰਜਰੀ ਦੇ ਖ਼ਤਰੇ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੰਦੀ ਹੈ।

ਕਿਵੇਂ ਕੰਮ ਕਰਦੀ ਹੈ ਇਹ ਟੈਕਨਾਲੋਜੀ?

ਕੰਪਨੀ ਮੁਤਾਬਕ, ਯੂਜ਼ਰਸ ਨੂੰ ਜਦੋਂ ਕੁਝ ਟਾਈਪ ਕਰਨਾ ਹੋਵੇਗਾ, ਤਾਂ ਉਨ੍ਹਾਂ ਨੂੰ ਸਿਰਫ਼ ਉਹ ਸ਼ਬਦ ਸੋਚਣੇ ਪੈਣਗੇ। ਇਹ ਟੋਪੀ ਉਨ੍ਹਾਂ ਵਿਚਾਰਾਂ ਨੂੰ ਫੜ ਕੇ ਕੰਪਿਊਟਰ ਸਕਰੀਨ ‘ਤੇ ਟੈਕਸਟ ਦੇ ਰੂਪ ਵਿੱਚ ਪੇਸ਼ ਕਰ ਦੇਵੇਗੀ। ਸ਼ੁਰੂਆਤੀ ਦੌਰ ਵਿੱਚ ਇਸ ਦੀ ਟਾਈਪਿੰਗ ਸਪੀਡ ਲਗਭਗ 30 ਸ਼ਬਦ ਪ੍ਰਤੀ ਮਿੰਟ ਹੋਵੇਗੀ। ਹਾਲਾਂਕਿ ਇਹ ਆਮ ਇਨਸਾਨੀ ਟਾਈਪਿੰਗ ਸਪੀਡ ਨਾਲੋਂ ਥੋੜ੍ਹੀ ਘੱਟ ਹੈ, ਪਰ ਕੰਪਨੀ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਯੂਜ਼ਰ ਇਸ ਦੀ ਵਰਤੋਂ ਕਰਨਾ ਸ਼ੁਰੂ ਕਰੇਗਾ, ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਇਹ ਸਪੀਡ ਸਮੇਂ ਦੇ ਨਾਲ ਹੋਰ ਵਧਦੀ ਜਾਵੇਗੀ।

Source – ਟੀਵੀ9 ਭਾਰਤਵਰਸ਼

Follow Us