Youtube ਲੈ ਕੇ ਆਇਆ ਕਮਾਲ ਦਾ ਸੇਫਟੀ ਫੀਚਰ, Deepfake ਵੀਡੀਓਜ਼ ਦੀ ਪਛਾਣ ਹੋਈ ਆਸਾਨ
AI Deepfake Detection Tool: YouTube ਇੱਕ ਪਾਵਰਫੁਲ AI ਡੀਪਫੇਕ ਡਿਟੈਕਸ਼ਨ ਟੂਲ ਲੈ ਕੇ ਆ ਰਿਹਾ ਹੈ, ਜਿਸ ਨਾਲ 18 ਸਾਲ ਤੋਂ ਵੱਧ ਉਮਰ ਦੇ ਸਾਰੇ ਯੂਜ਼ਰ ਆਪਣੇ ਚਿਹਰੇ ਵਾਲੇ AI ਜਨਰੇਟ ਕੀਤੇ ਕਲੋਨ ਨੂੰ ਹਟਾਉਣ ਦੀ ਰਿਕਵੈਸਟ ਕਰ ਸਕਣਗੇ। ਇਹ ਫੀਚਰ ਕਿਵੇਂ ਕੰਮ ਕਰਦਾ ਹੈ, ਆਓ ਸਮਝਦੇ ਹਾਂ।
ਯੂਟਿਊਬ ਏਆਈ ਡੀਪਫੇਕ ਟੂਲ
YouTube ਤੇ ਇੱਕ ਬਹੁਤ ਵੱਡਾ ਬਦਲਾਅ ਆ ਰਿਹਾ ਹੈ। ਹਾਲ ਹੀ ਵਿੱਚ ਆਈ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ Google ਦੀ ਮਲਕੀਅਤ ਵਾਲੀ ਕੰਪਨੀ ਨੇ ਇੱਕ ਪਾਵਰਫੁਲ AI Deepfake Detection Tool ਪੇਸ਼ ਕੀਤਾ ਹੈ, ਜਿਸਦਾ ਇਸਤੇਮਾਲ 18 ਸਾਲ ਤੋਂ ਵੱਧ ਉਮਰ ਦੇ ਸਾਰੇ ਯੂਜ਼ਰ ਕਰ ਸਕਣਗੇ। ਇਸਦਾ ਮਤਲਬ ਇਹ ਹੈ ਕਿ ਹੁਣ ਸਿਰਫ਼ ਮਸ਼ਹੂਰ ਹਸਤੀਆਂ ਅਤੇ ਵੱਡੇ ਇਨਫਲੂਐਂਸਰ ਹੀ ਨਹੀਂ, ਸਗੋਂ ਸਾਰੇ ਯੂਜ਼ਰ ਵੀ ਆਪਣੇ ਚਿਹਰੇ ਵਾਲੇ AI ਜਨਰੇਟ ਕੀਤੇ ਕਲੋਨ ਨੂੰ ਹਟਾਉਣ ਲਈ ਰਿਕਵੈਸਟ ਕਰ ਸਕਣਗੇ।
ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ AI ਡੀਪਫੇਕ ਡਿਟੈਕਸ਼ਨ ਟੂਲ?
ਯੂਟਿਊਬ ਦਾ AI Deepfake Detection Tool ਤੁਹਾਡੇ ਚਿਹਰੇ ਲਈ ਇੱਕ ਡਿਜ਼ਿਟਲ ਬਾਡੀਗਾਰਡ ਵਾਂਗ ਕੰਮ ਕਰਦਾ ਹੈ। ਇਹ ਯੂਟਿਊਬ ਦੇ ਮਸ਼ਹੂਰ Content ID ਸਿਸਟਮ ਵਰਗਾ ਹੀ ਹੈ, ਜੋ ਆਪਣੇ ਆਪ ਕਾਪੀਰਾਈਟ ਵਾਲੇ ਮਿਊਜ਼ਿਕ ਅਤੇ ਫਿਲਮ ਕਲਿੱਪਾਂ ਨੂੰ ਫਲੈਗ ਕਰ ਦਿੰਦਾ ਹੈ। ਪਰ ਆਡੀਓ ਸਕੈਨ ਕਰਨ ਦੀ ਬਜਾਏ ਇਹ ਨਵਾਂ ਟੂਲ ਇਨਸਾਨੀ ਚਿਹਰਿਆਂ ਨੂੰ ਸਕੈਨ ਕਰਦਾ ਹੈ।
The Verge ਦੀ ਰਿਪੋਰਟ ਦੇ ਮੁਤਾਬਕ ਦੱਸਿਆ ਗਿਆ ਹੈ ਇਸ ਟੂਲ ਨੂੰ ਸੈਟਅੱਪ ਕਰਨ ਲਈ ਯੂਜ਼ਰਾਂ ਨੂੰ ਆਪਣੇ ਚਿਹਰੇ ਦਾ ਇੱਕ ਛੋਟਾ ਸੈਲਫੀ-ਸਟਾਈਲ ਵੀਡੀਓ ਦੇਣਾ ਹੋਵੇਗਾ। ਇਸ ਤੋਂ ਬਾਅਦ, ਇਹ AI ਟੂਲ ਲਗਾਤਾਰ ਪੂਰੇ ਪਲੇਟਫਾਰਮ ਤੇ ਨਿਗਰਾਨੀ ਰੱਖਦਾ ਹੈ ਅਤੇ ਨਵੇਂ ਅਪਲੋਡ ਕੀਤੇ ਗਏ ਵੀਡੀਓਜ਼ ਨੂੰ ਸਕੈਨ ਕਰਕੇ ਦੇਖਦਾ ਹੈ ਕਿ ਕਿਤੇ ਕੋਈ ਤੁਹਾਡੇ ਚਿਹਰੇ ਦਾ ਨਕਲੀ ਜਾਂ ਬਦਲਿਆ ਹੋਇਆ ਵਰਜਨ ਤਾਂ ਨਹੀਂ ਵਰਤ ਰਿਹਾ।
ਜੇ ਸਿਸਟਮ ਨੂੰ ਕੋਈ ਮੈਚ ਮਿਲਦਾ ਹੈ, ਤਾਂ ਇਹ ਤੁਰੰਤ ਯੂਜ਼ਰ ਨੂੰ ਅਲਰਟ ਕਰਦਾ ਹੈ। ਇਸ ਤੋਂ ਬਾਅਦ ਯੂਜ਼ਰ ਉਸ ਵੀਡੀਓ ਨੂੰ ਦੇਖ ਸਕਦੇ ਹਨ ਅਤੇ YouTube ਤੋਂ ਉਸ ਕੰਟੈਂਟ ਨੂੰ ਹਟਾਉਣ ਦੀ ਆਧਿਕਾਰਿਕ ਰਿਕਵੈਸਟ ਕਰ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਜ਼ਿਆਦਾਤਰ ਮਸ਼ਹੂਰ ਡੀਪਫੇਕ ਵੀਡੀਓਜ਼ ਵਿੱਚ ਰਾਜਨੀਤਿਕ ਨੇਤਾਵਾਂ ਅਤੇ ਪੌਪ ਸਟਾਰਜ਼ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਪਰ ਨਕਲੀ ਵੀਡੀਓ ਬਣਾਉਣ ਦੀ ਟੈਕਨੋਲੋਜੀ ਹੁਣ ਇੰਨੀ ਆਸਾਨ ਹੋ ਗਈ ਹੈ ਕਿ ਆਮ ਲੋਕ ਵੀ ਸਾਇਬਰ ਅਪਰਾਧੀਆਂ ਅਤੇ ਸਕੈਮਰਾਂ ਦਾ ਸ਼ਿਕਾਰ ਬਣ ਰਹੇ ਹਨ।
ਯੂਟਿਊਬ ਬੁਲਾਰੇ ਨੇ ਕਹੀ ਇਹ ਗੱਲ
ਯੂਟਿਊਬ ਦੇ ਬੁਲਾਰੇ ਜੈਕ ਮੈਲੋਨ ਨੇ The Verge ਨੂੰ ਦੱਸਿਆ ਕਿ ਚਾਹੇ ਕ੍ਰੀਏਟਰਜ਼ ਪਿਛਲੇ ਇੱਕ ਦਹਾਕੇ ਤੋਂ ਯੂਟਿਊਬ ਤੇ ਵੀਡੀਓ ਅਪਲੋਡ ਕਰ ਰਹੇ ਹੋਣ ਜਾਂ ਹੁਣੇ ਹੀ ਸ਼ੁਰੂਆਤ ਕਰ ਰਹੇ ਹੋਣ, ਉਨ੍ਹਾਂ ਨੂੰ ਇੱਕੋ ਜਿਹਾ ਪ੍ਰੋਟੈਕਸ਼ਨ ਲੈਵਲ ਮਿਲੇਗਾ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਸ ਟੂਲ ਨੂੰ ਵਰਤਣ ਲਈ ਤੁਹਾਨੂੰ ਵੱਡੀ ਗਿਣਤੀ ਵਿੱਚ ਸਬਸਕ੍ਰਾਈਬਰਜ਼ ਦੀ ਲੋੜ ਨਹੀਂ ਹੈ; ਇਹ ਫੀਚਰ ਇਸ ਪਲੇਟਫਾਰਮ ਤੇ ਮੌਜੂਦ ਹਰ ਕਿਸੇ ਦਾ ਬੁਨਿਆਦੀ ਅਧਿਕਾਰ ਹੈ।
ਇਹ ਵੀ ਪੜ੍ਹੋ
ਯੂਟਿਊਬ ਨੇ ਉਹਨਾਂ ਯੂਜ਼ਰਾਂ ਲਈ ਇੱਕ ਛੋਟੀ ਜਿਹੀ ਚੇਤਾਵਨੀ ਜਾਰੀ ਕੀਤੀ ਹੈ ਜੋ ਇਸ ਸਿਸਟਮ ਨੂੰ ਆਨ ਕਰਨ ਦੀ ਤਿਆਰੀ ਕਰ ਰਹੇ ਹਨ। ਕਿਉਂਕਿ AI ਅਜੇ ਪੂਰੀ ਤਰ੍ਹਾਂ ਸਹੀ ਨਹੀਂ ਹੈ, ਇਸ ਲਈ ਸੰਭਵ ਹੈ ਕਿ ਇਹ AI ਨਾਲ ਬਣੇ ਨਕਲੀ ਵੀਡੀਓ ਦੀ ਬਜਾਏ ਤੁਹਾਡੇ ਅਸਲੀ ਚਿਹਰੇ ਵਾਲੇ ਵੀਡੀਓ ਨੂੰ ਵੀ ਫਲੈਗ ਕਰ ਸਕੇ। ਉਦਾਹਰਨ ਲਈ, ਜੇ ਕੋਈ ਵਿਅਕਤੀ ਕਿਸੇ ਪੁਰਾਣੇ ਪਰਿਵਾਰਕ ਵੀਡੀਓ ਜਾਂ ਕਿਸੇ ਪਬਲਿਕ ਇੰਟਰਵਿਊ ਤੋਂ ਤੁਹਾਡੀ ਕੋਈ ਅਸਲੀ, ਬਿਨਾਂ ਕਿਸੇ ਬਦਲਾਅ ਵਾਲੀ ਕਲਿੱਪ ਅਪਲੋਡ ਕਰਦਾ ਹੈ, ਤਾਂ ਵੀ ਇਹ ਟੂਲ ਉਸਨੂੰ ਫਲੈਗ ਕਰ ਸਕਦਾ ਹੈ। ਅਜਿਹੇ ਮਾਮਲਿਆਂ ਵਿੱਚ ਕੰਪਨੀ ਦਾ ਕਹਿਣਾ ਹੈ ਕਿ ਡੀਪਫੇਕ ਪਾਲਿਸੀ ਦੇ ਤਹਿਤ ਇਹ ਅਸਲੀ ਕਲਿੱਪਸ ਆਪਣੇ ਆਪ ਹਟਾਈਆਂ ਨਹੀਂ ਜਾ ਸਕਦਾ, ਕਿਉਂਕਿ ਇਹ ਸਿੰਥੈਟਿਕ ਮੀਡੀਆ ਖ਼ਿਲਾਫ਼ ਬਣੇ ਨਿਯਮਾਂ ਦੀ ਬਜਾਏ ਆਮ ਪ੍ਰਾਈਵੇਸੀ ਅਤੇ ਫੇਅਰ-ਯੂਜ਼ ਗਾਈਡਲਾਈਨਜ਼ ਦੇ ਦਾਇਰੇ ਵਿੱਚ ਆਉਂਦੀਆਂ ਹਨ।
