AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Apple iPhone: ਚੀਨ ਤੋਂ ਬਾਅਦ ਇਸ ਦੇਸ਼ ਨੇ ਦਿੱਤਾ Apple ਨੂੰ ਝਟਕਾ, iPhone ਨੂੰ ਕੀਤਾ ਬੈਨ

ਐਪਲ ਨੂੰ ਇਕ ਤੋਂ ਬਾਅਦ ਇਕ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਹਿਲਾਂ ਚੀਨ ਦੀਆਂ ਸਰਕਾਰੀ ਏਜੰਸੀਆਂ ਵਿਚ ਨਵੇਂ ਆਈਫੋਨ ਦੀ ਵਰਤੋਂ 'ਤੇ ਪਾਬੰਦੀ ਲਗਾਈ ਗਈ ਸੀ ਅਤੇ ਹੁਣ ਫਰਾਂਸ ਵਿਚ ਆਈਫੋਨ 12 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਆਖ਼ਰਕਾਰ, ਆਈਫੋਨ 12 'ਤੇ ਪਾਬੰਦੀ ਦਾ ਕਾਰਨ ਕੀ ਹੈ? ਇੱਥੇ ਜਾਣੋ ਕੀ ਹੈ ਪੂਰਾ ਮਾਮਲਾ।

Apple iPhone: ਚੀਨ ਤੋਂ ਬਾਅਦ ਇਸ ਦੇਸ਼ ਨੇ ਦਿੱਤਾ Apple ਨੂੰ ਝਟਕਾ, iPhone ਨੂੰ ਕੀਤਾ ਬੈਨ
tv9-punjabi
| Updated On: 14 Sep 2023 14:31 PM IST
Share
ਹਰ ਫ਼ੋਨ ਨੂੰ SAR Value ਮਿਲਦੀ ਹੈ, ਇਹ Value ਦਿਖਾਉਂਦੀ ਹੈ ਕਿ ਫ਼ੋਨ ਕਿੰਨੀ ਰੇਡੀਏਸ਼ਨ ਛੱਡਦਾ ਹੈ। ਆਈਫੋਨ 15 ਸੀਰੀਜ਼ ਦੇ ਲਾਂਚ ਨੂੰ ਲੈ ਕੇ ਜਿੱਥੇ ਐਪਲ ਪ੍ਰੇਮੀਆਂ ‘ਚ ਕ੍ਰੇਜ਼ ਹੈ, ਉੱਥੇ ਹੀ ਐਪਲ ਲਈ ਇਕ ਤੋਂ ਬਾਅਦ ਇਕ ਬੁਰੀ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਤੋਂ ਪਹਿਲਾਂ ਚੀਨ ਨੇ ਆਈਫੋਨ 15 ਨੂੰ ਸੁਰੱਖਿਆ ਖਤਰਾ ਦੱਸਦੇ ਹੋਏ ਸਰਕਾਰੀ ਏਜੰਸੀਆਂ ‘ਚ ਇਸ ਫੋਨ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਸੀ, ਜਦਕਿ ਹੁਣ ਫਰਾਂਸ ‘ਚ ਆਈਫੋਨ 12 ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਫਰਾਂਸ ਨੇ ਆਈਫੋਨ 12 ‘ਤੇ ਪਾਬੰਦੀ ਕਿਉਂ ਲਾਈ ਹੈ? ਆਈਫੋਨ 12 ‘ਤੇ ਪਾਬੰਦੀ ਲਗਾਉਣ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਫੋਨ ਤੋਂ ਨਿਕਲਣ ਵਾਲੀ ਰੇਡੀਏਸ਼ਨ ਸਰਕਾਰ ਦੁਆਰਾ ਨਿਰਧਾਰਤ ਸੀਮਾ ਤੋਂ ਵੱਧ ਹੈ। ਸੀਮਾ ਤੋਂ ਜ਼ਿਆਦਾ ਰੇਡੀਏਸ਼ਨ ਨਿਕਲਣ ਦਾ ਮਤਲਬ ਹੈ ਕਿ ਫ਼ੋਨ ਤੁਹਾਡੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਫਰਾਂਸ ਦੀ ਨੈਸ਼ਨਲ ਫ੍ਰੀਕੁਐਂਸੀ ਏਜੰਸੀ (ANFR) ਦਾ ਕਹਿਣਾ ਹੈ ਕਿ ਆਈਫੋਨ 12 ਨੂੰ ਤੁਰੰਤ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਅਜਿਹਾ ਇਸ ਲਈ ਹੈ ਕਿਉਂਕਿ ਇਹ ਫੋਨ ਜ਼ਿਆਦਾ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਛੱਡਦਾ ਹੈ।

ਇਹ ਗੱਲ ਕਿਵੇਂ ਸਾਹਮਣੇ ਆਈ?

ਏਜੰਸੀ ਨੇ SAR Value ਦੀ ਜਾਂਚ ਕਰਨ ਲਈ ਕੁੱਲ 141 ਫੋਨਾਂ ਦੀ ਜਾਂਚ ਕੀਤੀ ਹੈ, ਜਿਸ ਵਿੱਚ ਆਈਫੋਨ 12 ਵੀ ਸ਼ਾਮਲ ਸੀ। ਟੈਸਟਿੰਗ ਦੌਰਾਨ ਇਕ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ, ਜਿਸ ‘ਚ ਪਤਾ ਲੱਗਾ ਹੈ ਕਿ ਜਦੋਂ ਆਈਫੋਨ 12 ਨੂੰ ਜੇਬ ‘ਚ ਰੱਖਿਆ ਜਾਂਦਾ ਹੈ ਤਾਂ ਇਹ ਫੋਨ 5.74 ਵਾਟ ਪ੍ਰਤੀ ਕਿਲੋਗ੍ਰਾਮ ਰੇਡੀਏਸ਼ਨ ਛੱਡ ਰਿਹਾ ਹੈ। ਹੁਣ ਤੁਸੀਂ ਇਹ ਵੀ ਜਾਣਨਾ ਚਾਹੋਗੇ ਕਿ SAR Value ਕੀ ਹੋਣਾ ਚਾਹੀਦਾ ਹੈ? ਤੁਹਾਨੂੰ ਦੱਸ ਦੇਈਏ ਕਿ ਯੂਰਪੀਅਨ ਦੇਸ਼ਾਂ ਵਿੱਚ 40 ਵਾਟ ਪ੍ਰਤੀ ਕਿਲੋਗ੍ਰਾਮ ਦੇ ਅੰਦਰ SAR Value ਲ ਹੋਣਾ ਲਾਜ਼ਮੀ ਹੈ। ANFR ਨੇ ਇਕ ਬਿਆਨ ‘ਚ ਕਿਹਾ ਕਿ ਐਪਲ ਨੂੰ ਇਸ ਮਾਮਲੇ ਦਾ ਜਲਦ ਹੀ ਕੋਈ ਹੱਲ ਕੱਢਣਾ ਹੋਵੇਗਾ, ਨਹੀਂ ਤਾਂ ਕੰਪਨੀ ਨੂੰ ਯੂਰਪੀ ਦੇਸ਼ਾਂ ‘ਚ ਵੇਚੀਆਂ ਗਈਆਂ ਯੂਨਿਟਾਂ ਨੂੰ ਵਾਪਸ ਮੰਗਵਾਉਣਾ ਪੈ ਸਕਦਾ ਹੈ।

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...