ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਦੁਨੀਆ ਦੇ ਹਰ ਹੱਥ ਵਿੱਚ ਹੋਵੇਗਾ ਭਾਰਤੀ iPhone, Apple ਕਰਨ ਜਾ ਰਿਹਾ ਹੈ ਇਹ ਡੀਲ

iPhone, Apple Big Deal in India: ਜਲਦੀ ਹੀ ਤੁਹਾਨੂੰ ਉਹ ਦਿਨ ਦੇਖਣ ਨੂੰ ਮਿਲ ਸਕਦਾ ਹੈ ਜਦੋਂ ਦੁਨੀਆ ਵਿੱਚ ਵਰਤਿਆ ਜਾਣ ਵਾਲਾ ਹਰ ਆਈਫੋਨ ਭਾਰਤ ਵਿੱਚ ਬਣਿਆ ਹੋਵੇਗਾ। ਚੀਨ ਤੋਂ ਮੋਹਭੰਗ ਹੋਣ ਤੋਂ ਬਾਅਦ, ਐਪਲ ਨਾ ਸਿਰਫ਼ ਭਾਰਤ ਵਿੱਚ ਆਪਣਾ ਮੈਨੂਫੈਕਚਰਿੰਗ ਵਧਾ ਰਿਹਾ ਹੈ, ਸਗੋਂ ਭਾਰਤ ਵਿੱਚ ਆਪਣਾ ਇੰਡੀਅਨਾਈਜੇਸ਼ਨ ਜਾਂ ਇੰਡੀਆ ਚ ਲੋਕਲਾਈਜੇਸ਼ਨ ਵੀ ਵਧਾ ਰਿਹਾ ਹੈ। ਹੁਣ ਐਪਲ ਭਾਰਤ ਵਿੱਚ ਇੱਕ ਹੋਰ ਵੱਡਾ ਕੰਮ ਕਰਨ ਜਾ ਰਿਹਾ ਹੈ।

ਦੁਨੀਆ ਦੇ ਹਰ ਹੱਥ ਵਿੱਚ ਹੋਵੇਗਾ ਭਾਰਤੀ iPhone, Apple ਕਰਨ ਜਾ ਰਿਹਾ ਹੈ ਇਹ ਡੀਲ
Apple ਭਾਰਤ ‘ਚ ਕਰਨ ਜਾ ਰਿਹਾ ਹੈ ਵੱਡੀ ਡੀਲ
Follow Us
tv9-punjabi
| Updated On: 27 Jan 2025 14:15 PM

ਚੀਨ ਤੋਂ ਮੋਹਭੰਗ ਹੋਣ ਤੋਂ ਬਾਅਦ, ਐਪਲ ਵਰਗੀ ਵੱਡੀ ਕੰਪਨੀ ਹੁਣ ਭਾਰਤ ਵਿੱਚ ਹੀ ਆਪਣੇ ਪ੍ਰਸਿੱਧ Apple iPhone ਸਮਾਰਟਫੋਨ ਦੇ ਨਿਰਮਾਣ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਇੰਨਾ ਹੀ ਨਹੀਂ, ਕੰਪਨੀ ਐਪਲ ਆਈਫੋਨ ਦੇ ਲੋਕਲਾਈਜੇਸ਼ਨ ‘ਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ, ਯਾਨੀ ਕਿ ਕੰਪਨੀ ਹੁਣ ਭਾਰਤ ਵਿੱਚ ਬਣੇ ਕੰਪੋਨੇਟਸ ਦੀ ਵਰਤੋਂ ਵਧਾ ਰਹੀ ਹੈ। ਇਸ ਸਬੰਧ ਵਿੱਚ, ਉਹ ਹੁਣ ਬਾਬਾ ਕਲਿਆਣੀ ਦੀ ਕੰਪਨੀ ਭਾਰਤ ਫੋਰਜ ਨਾਲ ਇੱਕ ਡੀਲ ਨੂੰ ਲੈ ਕੇ ਗੱਲਬਾਤ ਕਰ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ਦੇ ਹਰ ਹੱਥ ਵਿੱਚ ਇੱਕ ਇੰਡੀਅਨ ਆਈਫੋਨ ਹੋਵੇਗਾ।

ਐਪਲ ਨੇ 2020 ਤੋਂ ਭਾਰਤ ਵਿੱਚ ਆਈਫੋਨ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਸਰਕਾਰ ਦੀ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (PLI) ਸਕੀਮ ਦਾ ਫਾਇਦਾ ਉਠਾਇਆ। ਕੰਪਨੀ ਇੱਥੇ ਬਣੇ ਆਪਣੇ ਜ਼ਿਆਦਾਤਰ ਆਈਫੋਨ ਨਿਰਯਾਤ ਕਰਦੀ ਹੈ। ਸਾਲ 2024 ਵਿੱਚ, ਕੰਪਨੀ ਦਾ ਭਾਰਤ ਵਿੱਚ ਬਣੇ ਆਈਫੋਨ ਦਾ ਨਿਰਯਾਤ ਰਿਕਾਰਡ 12.8 ਬਿਲੀਅਨ ਡਾਲਰ (ਲਗਭਗ 1100 ਅਰਬ ਰੁਪਏ) ਦਾ ਰਿਹਾ ਹੈ। ਇਸੇ ਤਰ੍ਹਾਂ, ਕੰਪਨੀ ਨੇ ਆਉਣ ਵਾਲੇ ਸਾਲਾਂ ਵਿੱਚ ਭਾਰਤ ਵਿੱਚ 30 ਬਿਲੀਅਨ ਡਾਲਰ ਦੀ ਵੈਲਿਊ ਦੇ ਪ੍ਰੋਡੇਕਸ਼ਨ ਦਾ ਟੀਚਾ ਰੱਖਿਆ ਹੈ।

ਬਾਬਾ ਕਲਿਆਣੀ ਬਣਨਗੇ ਐਪਲ ਦੇ ਸਾਥੀ?

ਪੁਣੇ ਦੇ ‘ਭਾਰਤ ਫੋਰਜ’ ਦਾ ਪ੍ਰਬੰਧਨ 76 ਸਾਲਾ ਬਾਬਾ ਕਲਿਆਣੀ ਦੁਆਰਾ ਕੀਤਾ ਜਾਂਦਾ ਹੈ। ਉਨ੍ਹਾਂ ਦੀ ਕੰਪਨੀ ਆਟੋਮੋਟਿਵ ਤੋਂ ਲੈ ਕੇ ਕੰਸਟ੍ਰਕਸ਼ਨ, ਮਾਈਨਿੰਗ, ਰੇਲਵੇ, ਏਰੋਸਪੇਸ ਅਤੇ ਡਿਫੈਂਸ ਸੈਕਟਰ ਵਿੱਚ ਕੰਮ ਕਰਦੀ ਹੈ। ਜੇਕਰ ਐਪਲ ਨਾਲ ਕੰਪਨੀ ਦੀ ਗੱਲਬਾਤ ਸਫਲ ਹੁੰਦੀ ਹੈ, ਤਾਂ ਉਹ ਇਸਦੇ ਲਈ ਕੰਪੋਨੈਂਟਸ ਅਤੇ ਮਕੈਨਿਕਸ ਬਣਾਏਗੀ। ਇਹ ਭਾਰਤ ਦੀ ਚੌਥੀ ਅਜਿਹੀ ਕੰਪਨੀ ਹੋਵੇਗੀ ਜੋ ਐਪਲ ਆਈਫੋਨ ਲਈ ਸਪਲਾਇਰ ਵਜੋਂ ਕੰਮ ਕਰੇਗੀ। ਵਰਤਮਾਨ ਵਿੱਚ ਟਾਟਾ ਗਰੁੱਪ, ਮਦਰਸਨ ਗਰੁੱਪ ਅਤੇ ਐਇਕਿਊਸ ਕੰਪਨੀ ਐਪਲ ਲਈ ਕੰਮ ਕਰ ਰਹੇ ਹਨ।

ਚੀਨ ਛੱਡ ਕੇ ਭਾਰਤ ਆਏ ਐਪਲ ਸਪਲਾਇਰ

ਜੇਕਰ ਅਸੀਂ ਐਪਲ ਦੇ ਸਪਲਾਇਰਾਂ ਦੀ ਸੂਚੀ ‘ਤੇ ਨਜ਼ਰ ਮਾਰੀਏ, ਤਾਂ ਬਹੁਤ ਸਾਰੀਆਂ ਕੰਪਨੀਆਂ ਨੇ ਚੀਨ ਛੱਡ ਕੇ ਭਾਰਤ ਦਾ ਰੁਖ ਕੀਤਾ ਹੈ। ਐਪਲ ਦੇ ਸਭ ਤੋਂ ਵੱਡੇ ਅਸੈਂਬਲਿੰਗ ਪਾਰਟਨਰ ਫੌਕਸਕੌਨ ਨੇ ਭਾਰਤ ਵਿੱਚ ਆਪਣਾ ਪਲਾਂਟ ਸਥਾਪਤ ਕੀਤਾ ਹੈ। ਜਦੋਂ ਕਿ ਟਾਟਾ ਗਰੁੱਪ ਦੋ ਫੈਕਟਰੀਆਂ ਵਿੱਚ ਐਪਲ ਨੂੰ ਅਸੈਂਬਲ ਕਰ ਰਿਹਾ ਹੈ। ਇਸ ਤੋਂ ਇਲਾਵਾ, ਸਨਵੋਡਾ ਐਪਲ ਲਈ ਬੈਟਰੀ ਪੈਕ ਬਣਾ ਰਿਹਾ ਹੈ, ਫੌਕਸਲਿੰਕ ਕੇਬਲ ਬਣਾ ਰਿਹਾ ਹੈ ਅਤੇ ਏਕੁਸ ਐਨਕਲੋਜ਼ਰ ਬਣਾ ਰਿਹਾ ਹੈ।

ਐਪਲ ਦੇ ਸਭ ਤੋਂ ਵੱਡੇ ਸਪਲਾਇਰਾਂ ਵਿੱਚੋਂ ਇੱਕ, ਐਂਪਰੈਕਸ ਟੈਕਨਾਲੋਜੀ ਨੇ ਹਰਿਆਣਾ ਦੇ ਮਾਨੇਸਰ ਵਿੱਚ ਇੱਕ ਬੈਟਰੀ ਸੈੱਲ ਫੈਕਟਰੀ ਸਥਾਪਤ ਕੀਤੀ ਹੈ, ਜਿਸਦਾ ਉਤਪਾਦਨ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਉੱਧਰ, ਮਦਰਸਨ ਗਰੁੱਪ ਕੋਲ ਹਾਂਗ ਕਾਂਗ ਦੀ BIEL ਕ੍ਰਿਸਟਲ ਮੈਨੂਫੈਕਚਰਿੰਗ ਨਾਲ ਇੱਕ ਜੁਆਂਇੰਟ ਵੈਂਚਰ ਬਣਾਉਣ ਦਾ ਪ੍ਰਸਤਾਵ ਹੈ, ਜਿਸ ‘ਤੇ ਸਰਕਾਰ ਇਸ ਸਮੇਂ ਵਿਚਾਰ ਕਰ ਰਹੀ ਹੈ।

ਐਪਲ ਨੇ ਜਦੋਂ 2020 ਵਿੱਚ ਭਾਰਤ ਵਿੱਚ ਆਈਫੋਨ ਬਣਾਉਣੇ ਸ਼ੁਰੂ ਕੀਤੇ ਸਨ, ਤਾਂ ਇਸਦੀ ਲੋਕਲ ਵੈਲਿਊ ਐਡੀਸ਼ਨ 5 ਤੋਂ 8 ਪ੍ਰਤੀਸ਼ਤ ਸੀ। ਹੁਣ ਕੰਪਨੀ ਇਸਨੂੰ 15 ਤੋਂ 18 ਪ੍ਰਤੀਸ਼ਤ ਤੱਕ ਵਧਾਉਣ ‘ਤੇ ਕੰਮ ਕਰ ਰਹੀ ਹੈ।

ਮਹਾਂਕੁੰਭ ​​2025: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਗਮ ਵਿੱਚ ਡੁੱਬਕੀ ਲਗਾਈ, ਸੀਐਮ ਯੋਗੀ ਸਮੇਤ ਉਨ੍ਹਾਂ ਦੇ ਨਾਲ ਸਨ ਕਈ ਸੰਤ
ਮਹਾਂਕੁੰਭ ​​2025: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਗਮ ਵਿੱਚ ਡੁੱਬਕੀ ਲਗਾਈ, ਸੀਐਮ ਯੋਗੀ ਸਮੇਤ ਉਨ੍ਹਾਂ ਦੇ ਨਾਲ ਸਨ ਕਈ ਸੰਤ...
ਪਟਿਆਲਾ 'ਚ ਗਣਤੰਤਰ ਦਿਵਸ ਮੌਕੇ ਸੀਐਮ ਮਾਨ ਨੇ ਕਿਸਾਨਾਂ ਲਈ ਕਹੀ ਵੱਡੀ ਗੱਲ
ਪਟਿਆਲਾ 'ਚ ਗਣਤੰਤਰ ਦਿਵਸ ਮੌਕੇ ਸੀਐਮ ਮਾਨ ਨੇ ਕਿਸਾਨਾਂ ਲਈ ਕਹੀ ਵੱਡੀ ਗੱਲ...
ਗਣਤੰਤਰ ਦਿਵਸ ਪਰੇਡ ਲਈ ਇਸ ਤਰ੍ਹਾਂ ਚੁਣੀਆਂ ਜਾਂਦੀਆਂ ਹਨ ਝਾਂਕੀਆਂ, ਇਨ੍ਹਾਂ ਗੱਲਾਂ ਵੱਲ ਦਿੱਤਾ ਜਾਂਦਾ ਹੈ ਵਿਸ਼ੇਸ਼ ਧਿਆਨ
ਗਣਤੰਤਰ ਦਿਵਸ ਪਰੇਡ ਲਈ ਇਸ ਤਰ੍ਹਾਂ ਚੁਣੀਆਂ ਜਾਂਦੀਆਂ ਹਨ ਝਾਂਕੀਆਂ, ਇਨ੍ਹਾਂ ਗੱਲਾਂ ਵੱਲ ਦਿੱਤਾ ਜਾਂਦਾ ਹੈ ਵਿਸ਼ੇਸ਼ ਧਿਆਨ...
ਵਕਫ਼ 'ਤੇ ਜੇਪੀਸੀ ਮੀਟਿੰਗ ਵਿੱਚ ਹੰਗਾਮਾ, ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਕਾਰ ਬਹਿਸ
ਵਕਫ਼ 'ਤੇ ਜੇਪੀਸੀ ਮੀਟਿੰਗ ਵਿੱਚ ਹੰਗਾਮਾ, ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਕਾਰ ਬਹਿਸ...
ਪੰਜਾਬ 'ਚ ਪਤੰਗ ਉਡਾਉਣ ਦਾ ਸੀਜ਼ਨ ਸ਼ੁਰੂ, ਪਰ ਕਰਦੇ ਹੋ ਇਹ ਹਰਕਤ ਤਾਂ ਹੋ ਸਕਦਾ ਹੈ Action
ਪੰਜਾਬ 'ਚ ਪਤੰਗ ਉਡਾਉਣ ਦਾ ਸੀਜ਼ਨ ਸ਼ੁਰੂ, ਪਰ ਕਰਦੇ ਹੋ ਇਹ ਹਰਕਤ ਤਾਂ ਹੋ ਸਕਦਾ ਹੈ Action...
ਕਪਿਲ ਸ਼ਰਮਾ ਨੂੰ ਮਿਲੀ ਧਮਕੀ ਭਰੀ ਈਮੇਲ ਵਿੱਚ ਕੀ ਲਿਖਿਆ ਹੈ?
ਕਪਿਲ ਸ਼ਰਮਾ ਨੂੰ ਮਿਲੀ ਧਮਕੀ ਭਰੀ ਈਮੇਲ ਵਿੱਚ ਕੀ ਲਿਖਿਆ ਹੈ?...
ਦਿੱਲੀ ਚੋਣਾਂ 'ਤੇ ਟੈਲੀਵਿਜ਼ਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਇੰਟਰਵਿਊ, ਰਾਤ ​​9 ਵਜੇ
ਦਿੱਲੀ ਚੋਣਾਂ 'ਤੇ ਟੈਲੀਵਿਜ਼ਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਇੰਟਰਵਿਊ, ਰਾਤ ​​9 ਵਜੇ...
ਭਾਜਪਾ ਪੰਜਾਬੀਆਂ ਤੋਂ ਨਫ਼ਰਤ ਕਰਦੀ ਹੈ- ਕੇਜਰੀਵਾਲ, ਟੀਵੀ ਦੇ ਇਤਿਹਾਸ ਵਿੱਚ ਪਹਿਲੀ ਵਾਰ, ਟੀਵੀ9 'ਤੇ 'ਅਰਵਿੰਦ ਆਰਮੀ'ਰਾਤ ​​9 ਵਜੇ
ਭਾਜਪਾ ਪੰਜਾਬੀਆਂ ਤੋਂ ਨਫ਼ਰਤ ਕਰਦੀ ਹੈ- ਕੇਜਰੀਵਾਲ, ਟੀਵੀ ਦੇ ਇਤਿਹਾਸ ਵਿੱਚ ਪਹਿਲੀ ਵਾਰ, ਟੀਵੀ9 'ਤੇ 'ਅਰਵਿੰਦ ਆਰਮੀ'ਰਾਤ ​​9 ਵਜੇ...
Delhi Election 2025: ਕੇਜਰੀਵਾਲ ਦਾ ਦਾਅਵਾ, ਜੇਕਰ ਤੁਸੀਂ ਭਾਜਪਾ ਨੂੰ ਵੋਟ ਪਾਓਗੇ ਤਾਂ ਤੁਸੀਂ ਦਿੱਲੀ ਵਿੱਚ ਨਹੀਂ ਰਹਿ ਸਕੋਗੇ
Delhi Election 2025: ਕੇਜਰੀਵਾਲ ਦਾ ਦਾਅਵਾ, ਜੇਕਰ ਤੁਸੀਂ ਭਾਜਪਾ ਨੂੰ ਵੋਟ ਪਾਓਗੇ ਤਾਂ ਤੁਸੀਂ ਦਿੱਲੀ ਵਿੱਚ ਨਹੀਂ ਰਹਿ ਸਕੋਗੇ...