ਫੈਸਟਿਵ ਸੀਜ਼ਨ ਤੋਂ ਪਹਿਲਾਂ Amazon-Flipkart ਨੇ ਬਦਲੇ ਨਿਯਮ, ਇੱਕ ਗਲਤੀ ਤੇ ਲੱਗੇਗੀ ਭਾਰੀ ਪੈਨਲਟੀ

Published: 

26 Aug 2026 16:17 PM IST

Amazon: ਐਮਾਜ਼ਾਨ ਅਤੇ ਫਲਿੱਪਕਾਰਟ ਨੇ ਸੈਲਰਜ਼ ਲਈ ਆਰਡਰ ਕੈਂਸਲ ਕਰਨ ਅਤੇ ਡਿਲਿਵਰੀ ਵਿੱਚ ਦੇਰੀ ਹੋਣ 'ਤੇ ਨਵੇਂ ਚਾਰਜ ਲਾਗੂ ਕੀਤੇ ਹਨ। ਐਮਾਜ਼ਨ 'ਤੇ ਆਰਡਰ ਦੀ ਕੀਮਤ ਦੇ ਹਿਸਾਬ ਨਾਲ ਫੀਸ ਲੱਗੇਗੀ, ਜਦਕਿ ਫਲਿੱਪਕਾਰਟ 'ਤੇ ਵੱਧ ਤੋਂ ਵੱਧ 90 ਰੁਪਏ ਤੱਕ ਦੀ ਪੈਨਲਟੀ ਲਗ ਸਕਦੀ ਹੈ।

ਫੈਸਟਿਵ ਸੀਜ਼ਨ ਤੋਂ ਪਹਿਲਾਂ Amazon-Flipkart ਨੇ ਬਦਲੇ ਨਿਯਮ, ਇੱਕ ਗਲਤੀ ਤੇ ਲੱਗੇਗੀ ਭਾਰੀ ਪੈਨਲਟੀ

Amazon-Flipkart ਦੇ ਬਦਲੇ ਨਿਯਮ

ਫੈਸਟਿਵ ਸੀਜ਼ਨ ਦੌਰਾਨ ਆਨਲਾਈਨ ਸ਼ਾਪਿੰਗ ਵਧਣ ਨਾਲ ਐਮਾਜ਼ਾਨ ਅਤੇ ਫਲਿੱਪਕਾਰਟ ‘ਤੇ ਆਰਡਰਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧਦੀ ਹੈ। ਇਸੇ ਦੌਰਾਨ ਦੋਵਾਂ ਈ-ਕਾਮਰਸ ਪਲੇਟਫਾਰਮਾਂ ਨੇ ਸੈਲਰਜ਼ ਲਈ ਕੈਂਸਲੇਸ਼ਨ ਅਤੇ ਦੇਰੀ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਐਮਾਜ਼ਾਨ ਨੇ ਸੈਲਰ ਵੱਲੋਂ ਆਰਡਰ ਕੈਂਸਲ ਕਰਨ ‘ਤੇ ਆਰਡਰ ਦੀ ਕੀਮਤ ਦੇ ਆਧਾਰ ‘ਤੇ ਫੀਸ ਤੈਅ ਕੀਤੀ ਹੈ, ਜਦਕਿ ਫਲਿੱਪਕਾਰਟ ਨੇ ਆਰਡਰ ਸਮੇਂ ਸਿਰ ਨਾ ਸੌਂਪਣ ਜਾਂ ਕੈਂਸਲ ਕਰਨ ‘ਤੇ ਵੱਖ-ਵੱਖ ਪੈਨਲਟੀ ਲਾਗੂ ਕੀਤੀਆਂ ਹਨ। ਇਨ੍ਹਾਂ ਬਦਲਾਵਾਂ ਦਾ ਸਿੱਧਾ ਅਸਰ ਸੈਲਰਜ਼ ‘ਤੇ ਪਵੇਗਾ ਅਤੇ ਗਾਹਕਾਂ ਨੂੰ ਫੈਸਟਿਵ ਸੇਲ ਦੌਰਾਨ ਘੱਟ ਕੈਂਸਲੇਸ਼ਨ ਦੇਖਣ ਨੂੰ ਮਿਲ ਸਕਦੇ ਹਨ।

ਐਮਾਜ਼ਾਨ ਨੇ ਬਦਲਿਆ ਕੈਂਸਲੇਸ਼ਨ ਫੀਸ ਦਾ ਨਿਯਮ

ਐਮਾਜ਼ਾਨ ਨੇ Easy Ship ਅਤੇ Self Ship ਸੇਵਾਵਾਂ ਦੀ ਵਰਤੋਂ ਕਰਨ ਵਾਲੇ ਸੈਲਰਜ਼ ਲਈ ਨਵਾਂ ਕੈਂਸਲੇਸ਼ਨ ਫੀਸ ਸਟਰਕਚਰ ਲਾਗੂ ਕੀਤਾ ਹੈ। ਇਹ ਬਦਲਾਅ 17 ਅਗਸਤ ਤੋਂ ਲਾਗੂ ਹੋ ਗਿਆ ਹੈ। ਹੁਣ ਪਹਿਲਾਂ ਦੀ ਤਰ੍ਹਾਂ ਰੈਫਰਲ ਫੀਸ ਦੇ ਆਧਾਰ ‘ਤੇ ਚਾਰਜ ਨਹੀਂ ਲੱਗੇਗਾ, ਸਗੋਂ ਕੈਂਸਲ ਕੀਤੇ ਗਏ ਆਰਡਰ ਦੀ ਕੀਮਤ ਦੇ ਹਿਸਾਬ ਨਾਲ ਫੀਸ ਤੈਅ ਹੋਵੇਗੀ। 10,000 ਰੁਪਏ ਤੋਂ ਘੱਟ ਕੀਮਤ ਵਾਲੇ ਆਰਡਰ ‘ਤੇ 10 ਫ਼ੀਸਦੀ, 10,001 ਤੋਂ 50,000 ਰੁਪਏ ਤੱਕ ਦੇ ਆਰਡਰ ‘ਤੇ 8 ਫ਼ੀਸਦੀ, 50,001 ਤੋਂ 1 ਲੱਖ ਰੁਪਏ ਤੱਕ ਦੇ ਆਰਡਰ ‘ਤੇ 5 ਫ਼ੀਸਦੀ ਅਤੇ 1 ਲੱਖ ਰੁਪਏ ਤੋਂ ਵੱਧ ਦੇ ਆਰਡਰ ‘ਤੇ 2 ਫ਼ੀਸਦੀ ਫੀਸ ਲੱਗੇਗੀ।

ਸੈਲਰ ਦੀ ਦੇਰੀ ‘ਤੇ ਵੀ ਲੱਗੇਗਾ ਚਾਰਜ

ਜੇਕਰ ਗਾਹਕ ਵੱਲੋਂ ਕੈਂਸਲੇਸ਼ਨ ਦੀ ਕੋਈ ਬੇਨਤੀ ਨਹੀਂ ਕੀਤੀ ਗਈ ਹੈ ਅਤੇ ਸੈਲਰ ਖੁਦ ਆਰਡਰ ਕੈਂਸਲ ਕਰਦਾ ਹੈ, ਤਾਂ ਐਮਾਜ਼ਾਨ ਦੀ ਫੀਸ ਲਾਗੂ ਹੋ ਸਕਦੀ ਹੈ। ਇਸ ਤੋਂ ਇਲਾਵਾ, ਜੇਕਰ ਸੈਲਰ ਸ਼ਿਪਿੰਗ ਦੀ ਤੈਅ ਸਮਾਂ-ਸੀਮਾ ਤੱਕ ਆਰਡਰ ਡਿਸਪੈਚ ਨਹੀਂ ਕਰਦਾ ਅਤੇ ਅਗਲੇ 24 ਘੰਟਿਆਂ ਵਿੱਚ ਵੀ ਡਿਸਪੈਚ ਦੀ ਪੁਸ਼ਟੀ ਨਹੀਂ ਕਰਦਾ, ਤਾਂ ਐਮਾਜ਼ਾਨ ਆਰਡਰ ਕੈਂਸਲ ਕਰ ਸਕਦਾ ਹੈ ਅਤੇ ਸੈਲਰ ‘ਤੇ ਫੀਸ ਲਗ ਸਕਦੀ ਹੈ। ਮਹਿੰਗੇ ਪ੍ਰੋਡਕਟਸ ਦੇ ਮਾਮਲੇ ਵਿੱਚ ਆਰਡਰ ਦੀ ਕੀਮਤ ਦੇ ਆਧਾਰ ‘ਤੇ ਇਹ ਚਾਰਜ ਕਾਫ਼ੀ ਜ਼ਿਆਦਾ ਹੋ ਸਕਦਾ ਹੈ।

ਫਲਿੱਪਕਾਰਟ ‘ਤੇ 90 ਰੁਪਏ ਤੱਕ ਪੈਨਲਟੀ

ਫਲਿੱਪਕਾਰਟ ਨੇ ਸੈਲਰਜ਼ ਲਈ ਵੱਖਰੀ ਪੈਨਲਟੀ ਵਿਵਸਥਾ ਲਾਗੂ ਕੀਤੀ ਹੈ। ਜੇਕਰ ਸੈਲਰ ਤੈਅ ਡਿਸਪੈਚ ਤਾਰੀਖ ਤੱਕ ਆਰਡਰ ਨੂੰ ਫਲਿੱਪਕਾਰਟ ਦੇ ਲੌਜਿਸਟਿਕਸ ਪਾਰਟਨਰ ਨੂੰ ਨਹੀਂ ਸੌਂਪਦਾ, ਤਾਂ 30 ਰੁਪਏ ਦਾ ਚਾਰਜ ਲੱਗੇਗਾ। ਗਾਹਕ ਤੋਂ ਆਰਡਰ ਮਿਲਣ ਤੋਂ ਬਾਅਦ ਜੇਕਰ ਸੈਲਰ ਇਸ ਨੂੰ ਕੈਂਸਲ ਕਰਦਾ ਹੈ, ਤਾਂ ਪੈਨਲਟੀ ਵਧ ਕੇ 60 ਰੁਪਏ ਹੋ ਜਾਵੇਗੀ। ਉੱਥੇ ਹੀ ਡਿਸਪੈਚ ਦੀ ਸਮਾਂ-ਸੀਮਾ ਲੰਘਣ ਤੋਂ ਬਾਅਦ ਆਰਡਰ ਕੈਂਸਲ ਕਰਨ ‘ਤੇ 90 ਰੁਪਏ ਦਾ ਚਾਰਜ ਲਗਾਇਆ ਜਾ ਸਕਦਾ ਹੈ।

ਗਾਹਕਾਂ ਨੂੰ ਕੀ ਫਾਇਦਾ ਹੋਵੇਗਾ

ਇਨ੍ਹਾਂ ਨਿਯਮਾਂ ਦਾ ਸਭ ਤੋਂ ਵੱਡਾ ਫਾਇਦਾ ਫੈਸਟਿਵ ਸੀਜ਼ਨ ਦੌਰਾਨ ਗਾਹਕਾਂ ਨੂੰ ਮਿਲ ਸਕਦਾ ਹੈ। ਸਖ਼ਤ ਪੈਨਲਟੀ ਕਾਰਨ ਸੈਲਰਜ਼ ਲਈ ਬਿਨਾਂ ਜ਼ਰੂਰੀ ਕਾਰਨ ਆਰਡਰ ਕੈਂਸਲ ਕਰਨਾ ਮਹਿੰਗਾ ਹੋਵੇਗਾ। ਇਸ ਨਾਲ ਆਖਰੀ ਸਮੇਂ ਹੋਣ ਵਾਲੇ ਕੈਂਸਲੇਸ਼ਨ ਘੱਟ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸੈਲਰਜ਼ ਨੂੰ ਸਟਾਕ ਦੀ ਉਪਲਬਧਤਾ ਨੂੰ ਲੈ ਕੇ ਵਧੇਰੇ ਸਾਵਧਾਨ ਰਹਿਣਾ ਪਵੇਗਾ ਅਤੇ ਆਊਟ ਆਫ ਸਟਾਕ ਪ੍ਰੋਡਕਟਸ ਦੀ ਜਾਣਕਾਰੀ ਸਮੇਂ ਸਿਰ ਅਪਡੇਟ ਕਰਨੀ ਹੋਵੇਗੀ। ਇਸ ਨਾਲ ਫੈਸਟਿਵ ਸੇਲ ਦੌਰਾਨ ਗਾਹਕਾਂ ਨੂੰ ਆਰਡਰ ਕੈਂਸਲ ਹੋਣ ਦੀ ਸਮੱਸਿਆ ਘੱਟ ਦੇਖਣ ਨੂੰ ਮਿਲ ਸਕਦੀ ਹੈ।

Source:TV9Hindi.com

Loading...
Unable to load recommendations.
Follow Us