iPhone 18 Pro ਦੀ ਸੇਲ ਸ਼ੁਰੂ, Apple ਸਟੋਰਾਂ ਬਾਹਰ ਰਾਤ ਤੋਂ ਹੀ ਲੱਗੀਆਂ ਲੰਬੀਆਂ ਕਤਾਰਾਂ; ਜਾਣੋ ਕੀਮਤਾਂ ਤੇ ਆਫ਼ਰਜ਼
ਐਪਲ ਦੇ ਨਵੇਂ ਸਮਾਰਟਫ਼ੋਨ iPhone 18 Pro ਅਤੇ iPhone 18 Pro Max ਦੀ ਉਡੀਕ ਕਰ ਰਹੇ ਗੈਜੇਟ ਪ੍ਰੇਮੀਆਂ ਲਈ ਅੱਜ ਦਾ ਦਿਨ ਵੱਡੀ ਖ਼ੁਸ਼ਖ਼ਬਰੀ ਲੈ ਕੇ ਆਇਆ ਹੈ। ਦੋਵਾਂ ਫ਼ੋਨਾਂ ਦੀ ਪਹਿਲੀ ਅਧਿਕਾਰਤ ਵਿਕਰੀ ਅੱਜ ਯਾਨੀ 18 ਸਤੰਬਰ ਤੋਂ ਦੇਸ਼ ਭਰ ਵਿੱਚ ਸ਼ੁਰੂ ਹੋ ਚੁੱਕੀ ਹੈ। ਦਿੱਲੀ ਹੋਵੇ ਜਾਂ ਮੁੰਬਈ, ਐਪਲ ਦੇ ਅਧਿਕਾਰਤ ਸਟੋਰਾਂ ਦੇ ਬਾਹਰ ਸਵੇਰ ਤੋਂ ਹੀ ਗਾਹਕਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ।
ਐਪਲ ਦੇ ਨਵੇਂ ਸਮਾਰਟਫ਼ੋਨ iPhone 18 Pro ਅਤੇ iPhone 18 Pro Max ਦੀ ਉਡੀਕ ਕਰ ਰਹੇ ਗੈਜੇਟ ਪ੍ਰੇਮੀਆਂ ਲਈ ਅੱਜ ਦਾ ਦਿਨ ਵੱਡੀ ਖ਼ੁਸ਼ਖ਼ਬਰੀ ਲੈ ਕੇ ਆਇਆ ਹੈ। ਦੋਵਾਂ ਫ਼ੋਨਾਂ ਦੀ ਪਹਿਲੀ ਅਧਿਕਾਰਤ ਵਿਕਰੀ ਅੱਜ ਯਾਨੀ 18 ਸਤੰਬਰ ਤੋਂ ਦੇਸ਼ ਭਰ ਵਿੱਚ ਸ਼ੁਰੂ ਹੋ ਚੁੱਕੀ ਹੈ। ਦਿੱਲੀ ਹੋਵੇ ਜਾਂ ਮੁੰਬਈ, ਐਪਲ ਦੇ ਅਧਿਕਾਰਤ ਸਟੋਰਾਂ ਦੇ ਬਾਹਰ ਸਵੇਰ ਤੋਂ ਹੀ ਗਾਹਕਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ।
ਦਿੱਲੀ ਦੇ ਮਸ਼ਹੂਰ ਸਿਲੈਕਟ ਸਿਟੀਵਾਕ ਮਾਲ ਸਥਿਤ ਐਪਲ ਸਟੋਰ ਦੇ ਬਾਹਰ ਨਵੀਂ ਆਈਫ਼ੋਨ ਸੀਰੀਜ਼ ਨੂੰ ਲੈ ਕੇ ਲੋਕਾਂ ਵਿੱਚ ਬੇਹੱਦ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਵੱਡੀ ਗਿਣਤੀ ਨੌਜਵਾਨਾਂ ਦੇ ਨਾਲ-ਨਾਲ ਉਹ ਖ਼ਪਤਕਾਰ ਵੀ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ, ਜੋ ਆਪਣੇ ਪੁਰਾਣੇ ਆਈਫ਼ੋਨ ਨੂੰ ਨਵੇਂ ਮਾਡਲ ਨਾਲ ਅਪਗ੍ਰੇਡ ਕਰਨਾ ਚਾਹੁੰਦੇ ਹਨ।
ਆਪਣੇ ਮਨਪਸੰਦ ਰੰਗ ਖ਼ਰੀਦਣ ਲਈ ਰਾਤ ਤੋਂ ਹੀ ਡਟੇ ਲੋਕ
ਆਈਫ਼ੋਨ 18 ਸੀਰੀਜ਼ ਨੂੰ ਸਭ ਤੋਂ ਪਹਿਲਾਂ ਹਾਸਲ ਕਰਨ ਦੇ ਜਨੂੰਨ ਵਿੱਚ ਲੋਕ ਬੀਤੀ ਰਾਤ 10 ਵਜੇ ਤੋਂ ਹੀ ਸਿਲੈਕਟ ਸਿਟੀਵਾਕ ਮਾਲ ਦੇ ਬਾਹਰ ਕਤਾਰਾਂ ਵਿੱਚ ਖੜ੍ਹੇ ਨਜ਼ਰ ਆਏ। ਕੁਝ ਗਾਹਕ ਰਾਤ 10 ਵਜੇ, ਕੁਝ 11 ਵਜੇ ਅਤੇ ਕਈ ਅੱਧੀ ਰਾਤ 12 ਵਜੇ ਤੋਂ ਲਾਈਨਾਂ ਵਿੱਚ ਲੱਗੇ ਹੋਏ ਸਨ ਤਾਂ ਜੋ ਉਨ੍ਹਾਂ ਨੂੰ ਆਪਣੀ ਪਸੰਦ ਦਾ ਕਲਰ ਵੇਰੀਐਂਟ ਮਿਲ ਸਕੇ। ਇਸ ਦੌਰਾਨ ਕਈ ਅਜਿਹੇ ਪ੍ਰਸ਼ੰਸਕ ਵੀ ਦੇਖੇ ਗਏ ਜੋ ਹਰਿਆਣਾ ਤੋਂ ਲਗਭਗ 200 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਸਿਰਫ਼ ਆਈਫ਼ੋਨ ਖ਼ਰੀਦਣ ਲਈ ਰਾਤ ਤੋਂ ਹੀ ਲਾਈਨ ਵਿੱਚ ਖੜ੍ਹੇ ਸਨ। ਗਾਹਕਾਂ ਵਿਚਾਲੇ ਸਭ ਤੋਂ ਜ਼ਿਆਦਾ ਚਰਚਾ ਅਤੇ ਉਤਸੁਕਤਾ iPhone 18 Pro Max ਨੂੰ ਲੈ ਕੇ ਹੈ। ਲੋਕ ਇਸ ਦੇ ਨਵੇਂ ਡਿਜ਼ਾਈਨ, ਕੈਮਰਾ ਸੈੱਟਅੱਪ, ਡਿਸਪਲੇਅ ਅਤੇ ਨਵੇਂ ਫ਼ੀਚਰਜ਼ ਦੀ ਬਾਰੀਕੀ ਨਾਲ ਪਰਖ ਕਰ ਰਹੇ ਹਨ।
iPhone 18 Pro ਅਤੇ Pro Max ਦੀਆਂ ਵੱਖ-ਵੱਖ ਮਾਡਲਾਂ ਮੁਤਾਬਕ ਕੀਮਤਾਂ
ਐਪਲ ਵੱਲੋਂ ਜਾਰੀ ਕੀਤੀਆਂ ਗਈਆਂ ਕੀਮਤਾਂ ਮੁਤਾਬਕ ਆਈਫ਼ੋਨ 18 ਪ੍ਰੋ ਦੀ ਸ਼ੁਰੂਆਤੀ ਕੀਮਤ 256GB ਸਟੋਰੇਜ ਮਾਡਲ ਲਈ ਕਰੀਬ 1,64,900 ਰੁਪਏ ਰੱਖੀ ਗਈ ਹੈ, ਜਦਕਿ ਇਸ ਦਾ 2TB ਵਾਲਾ ਸਿਖ਼ਰਲਾ (ਟਾਪ) ਵੇਰੀਐਂਟ ਲਗਭਗ 3,14,900 ਰੁਪਏ ਤੱਕ ਜਾਂਦਾ ਹੈ। ਦੂਜੇ ਪਾਸੇ, iPhone 18 Pro Max ਦੀ ਸ਼ੁਰੂਆਤੀ ਕੀਮਤ 256GB ਮਾਡਲ ਲਈ ਲਗਭਗ 1,79,900 ਰੁਪਏ ਹੈ ਅਤੇ ਇਸ ਦਾ 2TB ਵਾਲਾ ਵੇਰੀਐਂਟ ਤਕਰੀਬਨ 3,29,900 ਰੁਪਏ ਦਾ ਪਵੇਗਾ।
#WATCH | Delhi | Apple begins the official sale of the iPhone 18 Pro and iPhone 18 Pro Max; customers throng the company’s store at Select City Walk Mall in Saket pic.twitter.com/c32tbBVbiL
— ANI (@ANI) September 18, 2026ਇਹ ਵੀ ਪੜ੍ਹੋ
ਵੇਰੀਐਂਟ ਅਨੁਸਾਰ ਕੀਮਤਾਂ ਦਾ ਵੇਰਵਾ
iPhone 18 Pro: 256GB (1,64,900 ਰੁਪਏ), 512GB (1,89,900 ਰੁਪਏ), 1TB (2,39,900 ਰੁਪਏ), 2TB (3,14,900 ਰੁਪਏ)
iPhone 18 Pro Max: 256GB (1,79,900 ਰੁਪਏ), 512GB (2,04,900 ਰੁਪਏ), 1TB (2,54,900 ਰੁਪਏ), 2TB (3,29,900 ਰੁਪਏ)
ਇਸ ਤੋਂ ਇਲਾਵਾ, ਜਿਹੜੇ ਗਾਹਕ ਇਕਮੁਸ਼ਤ ਰਕਮ ਅਦਾ ਨਹੀਂ ਕਰਨਾ ਚਾਹੁੰਦੇ, ਉਨ੍ਹਾਂ ਲਈ 6 ਮਹੀਨਿਆਂ ਦੀ ਨੋ-ਕਾਸਟ ਈਐੱਮਆਈ (No-Cost EMI) ਦਾ ਵਿਕਲਪ ਵੀ ਮੁਹੱਈਆ ਕਰਵਾਇਆ ਗਿਆ ਹੈ, ਜਿਸ ਤਹਿਤ iPhone 18 Pro ਦੀ ਕਿਸ਼ਤ ਕਰੀਬ 26,316 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦੀ ਹੈ।
ਖ਼ਰੀਦਦਾਰੀ ‘ਤੇ ਮਿਲ ਰਹੇ ਹਨ ਇਹ ਆਕਰਸ਼ਕ ਆਫ਼ਰਜ਼
ਇਨ੍ਹਾਂ ਪ੍ਰੀਮੀਅਮ ਫ਼ੋਨਾਂ ਨੂੰ ਐਪਲ ਦੇ ਅਧਿਕਾਰਤ ਆਨਲਾਈਨ ਪੋਰਟਲ ਅਤੇ ਸਟੋਰਾਂ ਤੋਂ ਆਰਡਰ ਕੀਤਾ ਜਾ ਸਕਦਾ ਹੈ। ਖ਼ਰੀਦਦਾਰੀ ਦੌਰਾਨ ਚੋਣਵੇਂ ਬੈਂਕ ਕਾਰਡਾਂ ਦੀ ਵਰਤੋਂ ਕਰਨ ‘ਤੇ 7,000 ਰੁਪਏ ਤੱਕ ਦਾ ਤੁਰੰਤ ਕੈਸ਼ਬੈਕ (Instant Cashback) ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਰਾਣੇ ਸਮਾਰਟਫ਼ੋਨ ਨੂੰ ਐਕਸਚੇਂਜ ਕਰਵਾਉਣ ‘ਤੇ ਫ਼ੋਨ ਦੇ ਮਾਡਲ ਅਤੇ ਕੰਡੀਸ਼ਨ ਮੁਤਾਬਕ 21,000 ਰੁਪਏ ਤੋਂ ਲੈ ਕੇ 81,500 ਰੁਪਏ ਤੱਕ ਦਾ ਐਕਸਚੇਂਜ ਬੋਨਸ/ਕ੍ਰੈਡਿਟ ਪ੍ਰਾਪਤ ਕੀਤਾ ਜਾ ਸਕਦਾ ਹੈ।
ਜਾਣੋ ਨਵੀਂ ਸੀਰੀਜ਼ ਦੇ ਦਮਦਾਰ ਫ਼ੀਚਰਜ਼
ਦੋਵਾਂ ਫ਼ੋਨਾਂ ਵਿੱਚ ਸ਼ਾਨਦਾਰ LTPO OLED ਡਿਸਪਲੇਅ ਦਿੱਤੀ ਗਈ ਹੈ। iPhone 18 Pro ਵਿੱਚ 6.3 ਇੰਚ ਅਤੇ Pro Max ਵਿੱਚ 6.9 ਇੰਚ ਦੀ ਸਕਰੀਨ ਦਿੱਤੀ ਗਈ ਹੈ, ਜੋ 120Hz ਰਿਫ਼ਰੈੱਸ਼ ਰੇਟ ਅਤੇ 3,000 ਨਿਟਸ ਤੱਕ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪਰਫ਼ਾਰਮੈਂਸ ਲਈ ਇਸ ਵਿੱਚ 2nm ਤਕਨੀਕ ‘ਤੇ ਆਧਾਰਿਤ ਨਵੀਨਤਮ A20 Pro ਚਿੱਪਸੈੱਟ ਮੌਜੂਦ ਹੈ ਅਤੇ ਇਹ ਫ਼ੋਨ iOS 27 ਆਪਰੇਟਿੰਗ ਸਿਸਟਮ ‘ਤੇ ਕੰਮ ਕਰਦੇ ਹਨ। ਕੈਮਰਾ ਸੈਕਸ਼ਨ ਵਿੱਚ ਪਿਛਲੇ ਪਾਸੇ 48 ਮੈਗਾਪਿਕਸਲ ਦਾ ਮੁੱਖ ਕੈਮਰਾ, 48 ਮੈਗਾਪਿਕਸਲ ਦਾ 4x ਪੈਰੀਸਕੋਪ ਟੈਲੀਫ਼ੋਟੋ ਕੈਮਰਾ ਅਤੇ 48 ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਸ਼ਾਮਲ ਹੈ, ਜਿਸ ਨਾਲ LiDAR ਸੈਂਸਰ ਵੀ ਲਗਾਇਆ ਗਿਆ ਹੈ।
ਕਦੋਂ ਸ਼ੁਰੂ ਹੋਵੇਗੀ ਪਹਿਲੇ ਫੋਲਡੇਬਲ ਫ਼ੋਨ iPhone Duo ਦੀ ਵਿਕਰੀ?
ਐਪਲ ਨੇ ਆਪਣਾ ਪਹਿਲਾ ਫੋਲਡੇਬਲ ਸਮਾਰਟਫ਼ੋਨ ‘iPhone Duo’ ਵੀ ਪੇਸ਼ ਕਰ ਦਿੱਤਾ ਹੈ, ਜਿਸ ਦੀ ਪਹਿਲੀ ਵਿਕਰੀ 23 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਦੀ ਸ਼ੁਰੂਆਤੀ ਕੀਮਤ ਲਗਭਗ 2.99 ਲੱਖ ਰੁਪਏ ਦੱਸੀ ਗਈ ਹੈ, ਜਦਕਿ ਇਸ ਦੇ ਸਿਖ਼ਰਲੇ ਵੇਰੀਐਂਟ ਦੀ ਕੀਮਤ ਤਕਰੀਬਨ 4.5 ਲੱਖ ਰੁਪਏ ਤੱਕ ਪਹੁੰਚ ਸਕਦੀ ਹੈ।
ਇੰਝ ਕਰੋ ਘਰ ਬੈਠੇ ਆਨਲਾਈਨ ਆਰਡਰ
ਆਨਲਾਈਨ ਖ਼ਰੀਦਦਾਰੀ ਕਰਨ ਲਈ ਸਭ ਤੋਂ ਪਹਿਲਾਂ ਐਪਲ ਦੇ ਅਧਿਕਾਰਤ ਪੋਰਟਲ ‘ਤੇ ਜਾਓ ਅਤੇ ਆਪਣੀ ਪਸੰਦ ਦਾ ਮਾਡਲ, ਸਟੋਰੇਜ ਅਤੇ ਰੰਗ ਚੁਣੋ। ਜੇਕਰ ਪੁਰਾਣਾ ਫ਼ੋਨ ਐਕਸਚੇਂਜ ਕਰਨਾ ਹੈ ਤਾਂ ‘ਟ੍ਰੇਡ-ਇਨ’ ਵਿਕਲਪ ਰਾਹੀਂ ਆਪਣੇ ਪੁਰਾਣੇ ਫ਼ੋਨ ਦਾ IMEI ਨੰਬਰ ਦਰਜ ਕਰਕੇ ਐਕਸਚੇਂਜ ਮੁੱਲ ਚੈੱਕ ਕਰੋ। ਇਸ ਤੋਂ ਬਾਅਦ ਯੋਗ ਬੈਂਕ ਕਾਰਡ ਰਾਹੀਂ ਭੁਗਤਾਨ ਕਰਕੇ ਕੈਸ਼ਬੈਕ ਦਾ ਲਾਭ ਲਓ।
ਭੁਗਤਾਨ ਮੁਕੰਮਲ ਹੋਣ ਤੋਂ ਬਾਅਦ ਆਰਡਰ ਦੀ ਪੁਸ਼ਟੀ ਹੋ ਜਾਵੇਗੀ। ਗਾਹਕਾਂ ਨੂੰ ਧਿਆਨ ਦੇਣਾ ਹੋਵੇਗਾ ਕਿ ਡਿਲੀਵਰੀ ਦਾ ਸਮਾਂ ਚੁਣੇ ਗਏ ਮਾਡਲ, ਸਟੋਰੇਜ ਅਤੇ ਖੇਤਰ ਦੇ ਪਿੰਨਕੋਡ ਮੁਤਾਬਕ ਵੱਖ-ਵੱਖ ਹੋ ਸਕਦਾ ਹੈ। ਕਈ ਮਾਡਲਾਂ ਦੀ ਡਿਲੀਵਰੀ ਅਕਤੂਬਰ ਮਹੀਨੇ ਤੱਕ ਮਿਲਣ ਦੀ ਸੰਭਾਵਨਾ ਹੈ, ਜਿਸ ਦੀ ਜਾਣਕਾਰੀ ਐਪਲ ਦੇ ਆਰਡਰ ਸਟੇਟਸ ਪੇਜ ‘ਤੇ ਲੌਗਇਨ ਕਰਕੇ ਦੇਖੀ ਜਾ ਸਕਦੀ ਹੈ।
