Video: ਵਿਰਾਟ ਦੇ ਛੱਕੇ ਨਾਲ ਸੁਰੱਖਿਆ ਗਾਰਡ ਜ਼ਖਮੀ, ਡਰ ਗਏ ਕੋਹਲੀ, ਆਸਟ੍ਰੇਲੀਆ ਦੀ ਮੈਡੀਕਲ ਟੀਮ ਨੇ ਕੀਤਾ ਇਲਾਜ਼

Updated On: 

24 Nov 2024 13:30 PM

ਆਸਟ੍ਰੇਲੀਆ ਖਿਲਾਫ ਪਰਥ ਟੈਸਟ ਦੀ ਦੂਜੀ ਪਾਰੀ 'ਚ ਭਾਰਤੀ ਟੀਮ ਨੇ ਜ਼ਬਰਦਸਤ ਬੱਲੇਬਾਜ਼ੀ ਕੀਤੀ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਅਤੇ ਕੇਐਲ ਰਾਹੁਲ ਨੇ ਪਹਿਲੀ ਵਿਕਟ ਲਈ 201 ਦੌੜਾਂ ਦੀ ਸਾਂਝੇਦਾਰੀ ਕੀਤੀ। ਯਸ਼ਸਵੀ ਨੇ 161 ਦੌੜਾਂ ਅਤੇ ਰਾਹੁਲ ਨੇ 77 ਦੌੜਾਂ ਦੀ ਪਾਰੀ ਖੇਡੀ।

Video: ਵਿਰਾਟ ਦੇ ਛੱਕੇ ਨਾਲ ਸੁਰੱਖਿਆ ਗਾਰਡ ਜ਼ਖਮੀ, ਡਰ ਗਏ ਕੋਹਲੀ, ਆਸਟ੍ਰੇਲੀਆ ਦੀ ਮੈਡੀਕਲ ਟੀਮ ਨੇ ਕੀਤਾ ਇਲਾਜ਼

ਵਿਰਾਟ ਕੋਹਲੀ ਦੀ ਪੁਰਾਣੀ ਤਸਵੀਰ

Follow Us On

ਆਸਟ੍ਰੇਲੀਆ ਖਿਲਾਫ ਪਰਥ ਟੈਸਟ ਦੀ ਦੂਜੀ ਪਾਰੀ ‘ਚ ਭਾਰਤੀ ਟੀਮ ਨੇ ਜ਼ਬਰਦਸਤ ਬੱਲੇਬਾਜ਼ੀ ਕੀਤੀ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਅਤੇ ਕੇਐਲ ਰਾਹੁਲ ਨੇ ਪਹਿਲੀ ਵਿਕਟ ਲਈ 201 ਦੌੜਾਂ ਦੀ ਸਾਂਝੇਦਾਰੀ ਕੀਤੀ। ਯਸ਼ਸਵੀ ਨੇ 161 ਦੌੜਾਂ ਅਤੇ ਰਾਹੁਲ ਨੇ 77 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਬਾਅਦ ਵਿਰਾਟ ਕੋਹਲੀ ਨੇ ਪਾਰੀ ਨੂੰ ਸੰਭਾਲਿਆ। ਕੋਹਲੀ ਬੱਲੇਬਾਜ਼ੀ ਕਰ ਰਹੇ ਸਨ ਤਾਂ ਇੱਕ ਅਜੀਬ ਹਾਦਸਾ ਹੋ ਗਿਆ। ਉਨ੍ਹਾਂ ਦੇ ਬੱਲੇ ਤੋਂ ਨਿਕਲੇ ਛੱਕੇ ਨਾਲ ਇਕ ਸੁਰੱਖਿਆ ਗਾਰਡ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਮੈਦਾਨ ‘ਚ ਹਫੜਾ-ਦਫੜੀ ਮਚ ਗਈ।

ਕੋਹਲੀ ਨੇ 101ਵੇਂ ਓਵਰ ਦੀ 5ਵੀਂ ਗੇਂਦ ‘ਤੇ ਸ਼ਾਨਦਾਰ ਛੱਕਾ ਲਗਾਇਆ। ਉਸ ਨੇ ਮਿਸ਼ੇਲ ਸਟਾਰਕ ਦੀ ਗੇਂਦ ਨੂੰ ਆਫ ਸਾਈਡ ‘ਤੇ ਲਗਾਇਆ। ਗੇਂਦ ਬਾਊਂਡਰੀ ਤੋਂ ਬਾਹਰ ਜਾ ਡਿੱਗੀ। ਉੱਥੇ ਇੱਕ ਸੁਰੱਖਿਆ ਗਾਰਡ ਕੁਰਸੀ ‘ਤੇ ਬੈਠਾ ਸੀ, ਜਿਸ ਦੇ ਸਿਰ ‘ਤੇ ਬੋਲ ਜਾ ਵੱਜੀ। ਉਹ ਦਰਦ ਨਾਲ ਪ੍ਰੇਸ਼ਾਨ ਹੋ ਗਿਆ। ਉਸ ਨੂੰ ਦੇਖ ਕੇ ਵਿਰਾਟ ਵੀ ਚਿੰਤਤ ਹੋ ਗਏ। ਬਾਊਂਡਰੀ ‘ਤੇ ਖੜ੍ਹੇ ਨਾਥਨ ਲਿਓਨ ਨੇ ਉਸ ਦਾ ਹਾਲ-ਚਾਲ ਪੁੱਛਿਆ। ਇਸ ਤੋਂ ਬਾਅਦ ਆਸਟ੍ਰੇਲੀਅਨ ਟੀਮ ਦਾ ਫਿਜ਼ੀਓ ਮੈਡੀਕਲ ਕਿੱਟ ਲੈ ਕੇ ਉੱਥੇ ਪਹੁੰਚਿਆ ਅਤੇ ਸੁਰੱਖਿਆ ਗਾਰਡ ਦੀ ਜਾਂਚ ਕੀਤੀ। ਚੰਗੀ ਗੱਲ ਇਹ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ।

ਹੁਣ ਤੱਕ ਦੇ ਮੈਚ ਵਿੱਚ ਕੀ ਹੋਇਆ?

ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਪਹਿਲੀ ਪਾਰੀ ‘ਚ 150 ਦੌੜਾਂ ‘ਤੇ ਹੀ ਸੀਮਤ ਰਹੀ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਆਸਟ੍ਰੇਲੀਆਈ ਟੀਮ ਨੂੰ 104 ਦੌੜਾਂ ‘ਤੇ ਢੇਰ ਕਰ ਦਿੱਤਾ। ਇਸ ਨਾਲ ਟੀਮ ਇੰਡੀਆ ਨੂੰ 46 ਦੌੜਾਂ ਦੀ ਬੜ੍ਹਤ ਮਿਲ ਗਈ। ਭਾਰਤ ਨੇ ਦੂਜੀ ਪਾਰੀ ‘ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਤੀਜੇ ਦਿਨ ਟੀ ਬ੍ਰੇਕ ਤੱਕ 5 ਵਿਕਟਾਂ ‘ਤੇ 359 ਦੌੜਾਂ ਬਣਾਈਆਂ। ਟੀਮ ਦੀ ਕੁੱਲ ਬੜ੍ਹਤ ਹੁਣ 405 ਦੌੜਾਂ ‘ਤੇ ਪਹੁੰਚ ਗਈ ਹੈ।

Exit mobile version