ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਟ੍ਰਾਈ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, 4 ਖਿਡਾਰੀ ਬਾਹਰ, 3 ਨਵੇਂ ਗੇਂਦਬਾਜ਼ਾਂ ਨੂੰ ਮਿਲਿਆ ਮੌਕਾ

BCCI ਨੇ ਸ਼੍ਰੀਲੰਕਾ ਵਿੱਚ ਹੋਣ ਵਾਲੀ ਵਨਡੇ ਟ੍ਰਾਈ ਸੀਰੀਜ਼ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤ ਅਤੇ ਸ਼੍ਰੀਲੰਕਾ ਤੋਂ ਇਲਾਵਾ, ਦੱਖਣੀ ਅਫਰੀਕਾ ਦੀ ਟੀਮ ਵੀ ਇਸ ਲੜੀ ਵਿੱਚ ਹਿੱਸਾ ਲੈਣ ਜਾ ਰਹੀ ਹੈ। ਇਸ ਦੇ ਲਈ ਬੋਰਡ ਨੇ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ।

ਟ੍ਰਾਈ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, 4 ਖਿਡਾਰੀ ਬਾਹਰ, 3 ਨਵੇਂ ਗੇਂਦਬਾਜ਼ਾਂ ਨੂੰ ਮਿਲਿਆ ਮੌਕਾ
(Photo: PTI)
Follow Us
tv9-punjabi
| Updated On: 08 Apr 2025 20:11 PM

ਬੀਸੀਸੀਆਈ ਨੇ ਸ਼੍ਰੀਲੰਕਾ ਵਿੱਚ ਹੋਣ ਵਾਲੀ ਵਨਡੇ ਟ੍ਰਾਈ ਸੀਰੀਜ਼ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤ ਅਤੇ ਸ਼੍ਰੀਲੰਕਾ ਤੋਂ ਇਲਾਵਾ, ਦੱਖਣੀ ਅਫਰੀਕਾ ਦੀ ਟੀਮ ਵੀ ਇਸ ਲੜੀ ਵਿੱਚ ਹਿੱਸਾ ਲੈਣ ਜਾ ਰਹੀ ਹੈ। ਇਸ ਦੇ ਲਈ ਬੋਰਡ ਨੇ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਬੋਰਡ ਨੇ ਪਹਿਲੀ ਵਾਰ 3 ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ। ਇਸ ਦੇ ਨਾਲ ਹੀ 4 ਖਿਡਾਰੀ ਟੀਮ ਤੋਂ ਬਾਹਰ ਹਨ, ਜਿਨ੍ਹਾਂ ਵਿੱਚ ਓਪਨਰ ਸ਼ੈਫਾਲੀ ਵਰਮਾ ਦਾ ਨਾਂਅ ਵੀ ਸ਼ਾਮਲ ਹੈ। ਹਾਲਾਂਕਿ, ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਵਾਪਸ ਆ ਗਈ ਹੈ। ਉਹ ਆਇਰਲੈਂਡ ਵਿਰੁੱਧ ਘਰੇਲੂ ਲੜੀ ਵਿੱਚ ਆਰਾਮ ਕਰਨ ਤੋਂ ਬਾਅਦ ਇਸ ਲੜੀ ਵਿੱਚ ਖੇਡਣ ਜਾ ਰਹੀ ਹੈ।

ਸ਼ੈਫਾਲੀ ਵਰਮਾ ਸਮੇਤ 4 ਖਿਡਾਰੀ ਬਾਹਰ

ਟੀਮ ਇੰਡੀਆ ਦੇ ਚਾਰ ਵੱਡੇ ਖਿਡਾਰੀ ਬੀਸੀਸੀਆਈ ਵੱਲੋਂ ਐਲਾਨੀ ਗਈ ਟੀਮ ਵਿੱਚੋਂ ਬਾਹਰ ਹਨ। ਇਸ ਵਿੱਚ ਮੁੱਖ ਤੇਜ਼ ਗੇਂਦਬਾਜ਼ਾਂ ਰੇਣੂਕਾ ਸਿੰਘ ਠਾਕੁਰ, ਟਿਟਾਸ ਸਾਧੂ ਅਤੇ ਪੂਜਾ ਵਸਤਰਕਾਰ ਦੇ ਨਾਂਅ ਸ਼ਾਮਲ ਹਨ। ਤਿੰਨੋਂ ਗੇਂਦਬਾਜ਼ ਇਸ ਸਮੇਂ ਸੱਟਾਂ ਦਾ ਸਾਹਮਣਾ ਕਰ ਰਹੇ ਹਨ। ਇਸ ਲਈ, ਉਹਨਾਂ ਨੂੰ ਵਨਡੇ ਸੀਰੀਜ਼ ਤੋਂ ਬਾਹਰ ਰੱਖਿਆ ਗਿਆ ਹੈ।

ਇਨ੍ਹਾਂ ਤਿੰਨਾਂ ਤੋਂ ਇਲਾਵਾ, ਟੀਮ ਦੀ ਵਿਸਫੋਟਕ ਓਪਨਰ ਸ਼ੇਫਾਲੀ ਵਰਮਾ ਨੂੰ ਇੱਕ ਵਾਰ ਫਿਰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਹਨਾਂ ਨੇ ਮਹਿਲਾ ਪ੍ਰੀਮੀਅਰ ਲੀਗ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਸ਼ੈਫਾਲੀ ਨੇ 9 ਪਾਰੀਆਂ ਵਿੱਚ 152 ਦੇ ਪ੍ਰਭਾਵਸ਼ਾਲੀ ਸਟ੍ਰਾਈਕ ਰੇਟ ਨਾਲ 304 ਦੌੜਾਂ ਬਣਾਈਆਂ ਸਨ। ਉਹ ਟੂਰਨਾਮੈਂਟ ਵਿੱਚ ਚੌਥੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਸੀ। ਇਸ ਦੇ ਬਾਵਜੂਦ, ਉਹਨਾਂ ਨੂੰ ਟੀਮ ਵਿੱਚ ਜਗ੍ਹਾ ਨਹੀਂ ਮਿਲੀ।

3 ਨਵੇਂ ਗੇਂਦਬਾਜ਼ਾਂ ਨੂੰ ਮੌਕਾ

ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਬੀਸੀਸੀਆਈ ਨੇ ਪਹਿਲੀ ਵਾਰ ਟੀਮ ਵਿੱਚ 3 ਨਵੇਂ ਗੇਂਦਬਾਜ਼ਾਂ ਨੂੰ ਸ਼ਾਮਲ ਕੀਤੇ ਹਨ। ਇਸ ਵਿੱਚ ਪਹਿਲਾ ਨਾਂਅ ਤੇਜ਼ ਗੇਂਦਬਾਜ਼ ਕਾਸ਼ਵੀ ਗੌਤਮ ਦਾ ਹੈ। ਉਹਨਾਂ ਨੇ ਮਹਿਲਾ ਪ੍ਰੀਮੀਅਰ ਲੀਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਕਾਸ਼ਵੀ ਨੇ WPL 2025 ਸੀਜ਼ਨ ਵਿੱਚ ਗੁਜਰਾਤ ਜਾਇੰਟਸ ਲਈ 9 ਮੈਚਾਂ ਵਿੱਚ 11 ਵਿਕਟਾਂ ਲਈਆਂ। ਉਹ ਇਸ ਸੀਜ਼ਨ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਸੀ। ਉਨ੍ਹਾਂ ਤੋਂ ਇਲਾਵਾ, 20 ਸਾਲਾ ਖੱਬੇ ਹੱਥ ਦੀ ਸਪਿਨਰ ਐਨ ਸ਼੍ਰੀ ਚਰਨੀ ਨੂੰ ਵੀ ਪਹਿਲੀ ਵਾਰ ਮੌਕਾ ਮਿਲਿਆ ਹੈ।

ਉਹਨਾਂ ਨੇ ਦਿੱਲੀ ਕੈਪੀਟਲਜ਼ ਲਈ ਦੋ ਮੈਚ ਖੇਡੇ ਅਤੇ 4 ਵਿਕਟਾਂ ਲੈਣ ਵਿੱਚ ਸਫਲ ਰਹੀ। ਖੱਬੇ ਹੱਥ ਦੀ ਸਪਿਨਰ ਸ਼ੁਚੀ ਉਪਾਧਿਆਏ ਵੀ ਪਹਿਲੀ ਵਾਰ ਟੀਮ ਇੰਡੀਆ ਦੀ ਟੀਮ ਵਿੱਚ ਸ਼ਾਮਲ ਹੋਈ ਹੈ। ਉਹਨਾਂ ਨੇ ਪਿਛਲੇ ਸਾਲ ਦਸੰਬਰ ਵਿੱਚ ਸੀਨੀਅਰ ਮਹਿਲਾ ਇੱਕ ਰੋਜ਼ਾ ਟਰਾਫੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਹ ਟੂਰਨਾਮੈਂਟ ਦੀ ਤੀਜੀ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਸੀ। ਸ਼ੁਚੀ ਨੇ 3.48 ਦੀ ਇਕਾਨਮੀ ਅਤੇ 15.44 ਦੀ ਔਸਤ ਨਾਲ 18 ਵਿਕਟਾਂ ਲਈਆਂ।

ਭਾਰਤ ਵਿੱਚ ਕੋਵਿਡ ਦੇ ਵੱਧ ਰਹੇ ਹਨ ਮਾਮਲੇ, ਦਿੱਲੀ ਨੇ ਜਾਰੀ ਕੀਤੀ ਐਡਵਾਈਜ਼ਰੀ
ਭਾਰਤ ਵਿੱਚ ਕੋਵਿਡ ਦੇ ਵੱਧ ਰਹੇ ਹਨ ਮਾਮਲੇ, ਦਿੱਲੀ ਨੇ ਜਾਰੀ ਕੀਤੀ ਐਡਵਾਈਜ਼ਰੀ...
ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ 'ਚ ਮਾਨ ਸਰਕਾਰ ਨੇ ਆਪਣੇ ਹੀ MLA ਰਮਨ ਅਰੋੜਾ ਨੂੰ ਕੀਤਾ ਗ੍ਰਿਫਤਾਰ
ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ 'ਚ ਮਾਨ ਸਰਕਾਰ ਨੇ ਆਪਣੇ ਹੀ MLA ਰਮਨ ਅਰੋੜਾ ਨੂੰ ਕੀਤਾ ਗ੍ਰਿਫਤਾਰ...
ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀਆਂ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ
ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀਆਂ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ...
ਟ੍ਰਾਈਸਿਟੀ 'ਚ ਦਿਨ ਵੇਲ੍ਹੇ ਛਾਇਆ ਹਨੇਰਾ, ਮੀਂਹ ਅਤੇ ਗੜ੍ਹੇਮਾਰੀ ਨਾਲ ਮਿਲੀ ਗਰਮੀ ਤੋਂ ਰਾਹਤ
ਟ੍ਰਾਈਸਿਟੀ 'ਚ ਦਿਨ ਵੇਲ੍ਹੇ ਛਾਇਆ ਹਨੇਰਾ, ਮੀਂਹ ਅਤੇ ਗੜ੍ਹੇਮਾਰੀ ਨਾਲ ਮਿਲੀ ਗਰਮੀ ਤੋਂ ਰਾਹਤ...
ਦਾਨਿਸ਼ ਨੇ ਪੰਜਾਬ ਦੀ ਗਜ਼ਾਲਾ ਨੂੰ ਦਿੱਤੀ ਸੀ ਵਿਆਹ ਦੀ ਆਫ਼ਰ!
ਦਾਨਿਸ਼ ਨੇ ਪੰਜਾਬ ਦੀ ਗਜ਼ਾਲਾ ਨੂੰ ਦਿੱਤੀ ਸੀ ਵਿਆਹ ਦੀ ਆਫ਼ਰ!...
ਪੋਸਟਰ ਨੂੰ ਲੈ ਕੇ JJP और INLD ਵਿਚਾਲੇ ਹੋਇਆ ਕਲੇਸ਼?
ਪੋਸਟਰ ਨੂੰ ਲੈ ਕੇ JJP और INLD ਵਿਚਾਲੇ ਹੋਇਆ ਕਲੇਸ਼?...
India-Pakistan Conflict : ਪਾਕਿਸਤਾਨ ਦਾ ਨਿਸ਼ਾਨਾ ਸੀ ਹਰਿਮੰਦਰ ਸਾਹਿਬ, 6-7 ਮਈ ਨੂੰ ਹੋਇਆ ਸੀ ਹਮਲਾ!
India-Pakistan Conflict : ਪਾਕਿਸਤਾਨ ਦਾ ਨਿਸ਼ਾਨਾ ਸੀ ਹਰਿਮੰਦਰ ਸਾਹਿਬ, 6-7 ਮਈ ਨੂੰ ਹੋਇਆ ਸੀ ਹਮਲਾ!...
ਫੌਜ ਦੇ Operation Sindoor ਦਾ ਨਵਾਂ ਵੀਡੀਓ ਆਇਆ ਸਾਹਮਣੇ
ਫੌਜ ਦੇ Operation Sindoor ਦਾ ਨਵਾਂ ਵੀਡੀਓ  ਆਇਆ ਸਾਹਮਣੇ...
ਹਰਿਆਣਾ ਦੇ ਕੈਥਲ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ISI ਨੇ ਫਸਾਉਣ ਲਈ ਵਿਛਾਇਆ ਸੀ ਇਹ ਜਾਲ
ਹਰਿਆਣਾ ਦੇ ਕੈਥਲ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ISI ਨੇ ਫਸਾਉਣ ਲਈ ਵਿਛਾਇਆ ਸੀ ਇਹ ਜਾਲ...