AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਦੱਖਣੀ ਅਫਰੀਕਾ ਨੇ ਖੋਲ੍ਹੀਆਂ ਟੀਮ ਇੰਡੀਆ ਦੀਆਂ ਅੱਖਾਂ, ਹੁਣ ਹੋਵੇਗੀ ਇਸ ਖਿਡਾਰੀ ਵਾਪਸੀ! ਕੋਚ ਨੇ ਖੁਦ ਦਿੱਤਾ ਸੰਕੇਤ

T20 World Cup 2026: ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ ਨੂੰ ਆਪਣੀ ਇੱਕ ਕਮਜ਼ੋਰੀ ਭਾਰੀ ਪੈ ਰਹੀ ਹੈ । ਸਾਰੀਆਂ ਟੀਮਾਂ ਇਸ ਦਾ ਫਾਇਦਾ ਉਠਾ ਰਹੀਆਂ ਹਨ, ਇਸ ਲਈ ਭਾਰਤੀ ਟੀਮ ਆਉਣ ਵਾਲੇ ਮੈਚਾਂ 'ਚ ਮਹੱਤਵਪੂਰਨ ਬਦਲਾਅ ਕਰ ਸਕਦੀ ਹੈ।

ਦੱਖਣੀ ਅਫਰੀਕਾ ਨੇ ਖੋਲ੍ਹੀਆਂ ਟੀਮ ਇੰਡੀਆ ਦੀਆਂ ਅੱਖਾਂ, ਹੁਣ ਹੋਵੇਗੀ ਇਸ ਖਿਡਾਰੀ ਵਾਪਸੀ! ਕੋਚ ਨੇ ਖੁਦ ਦਿੱਤਾ ਸੰਕੇਤ
ਦੱਖਣੀ ਅਫਰੀਕਾ ਨੇ ਖੋਲ੍ਹੀਆਂ ਟੀਮ ਇੰਡੀਆ ਦੀਆਂ ਅੱਖਾਂ (Pic: PTI)
tv9-punjabi
| Published: 23 Feb 2026 07:54 AM IST

ਟੀ-20 ਵਿਸ਼ਵ ਕੱਪ ‘ਚ ਟੀਮ ਇੰਡੀਆ ਦੀ ਜਿੱਤ ਦੀ ਲੜੀ ਟੁੱਟ ਗਈ ਹੈ। ਭਾਰਤੀ ਟੀਮ ਨੂੰ 12 ਮੁਕਾਬਲਿਆਂ ਤੋਂ ਬਾਅਦ ਇਸ ਟੂਰਨਾਮੈਂਟ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਇੰਡੀਆ ਨੂੰ ਹਰਾਉਣ ਦੀ ਇਹ ਉਪਲਬਧੀ ਦੱਖਣੀ ਅਫਰੀਕਾ ਨੇ ਹਾਸਲ ਕੀਤੀ, ਜਿਸ ਨੇ ਅਹਿਮਦਾਬਾਦ ‘ਚ ਖੇਡੇ ਗਏ ਸੁਪਰ 8 ਮੈਚ ‘ਚ ਭਾਰਤ ਨੂੰ 76 ਦੌੜਾਂ ਨਾਲ ਹਰਾਇਆ। ਇਹ ਟੀ-20 ਵਿਸ਼ਵ ਕੱਪ ‘ਚ ਭਾਰਤ ਦੀ ਪਹਿਲੀ ਹਾਰ ਹੈ ਤੇ ਇਸ ਹਾਰ ਨੇ ਟੀਮ ਇੰਡੀਆ ਦੀਆਂ ਅੱਖਾਂ ਵੀ ਖੋਲ੍ਹ ਦਿੱਤੀਆਂ ਹਨ। ਬਾਕੀ ਬਚੇ ਦੋ ਸੁਪਰ 8 ਮੈਚ ਹੁਣ ਭਾਰਤੀ ਟੀਮ ਲਈ ਕਰੋ ਜਾਂ ਮਰੋ ਦੇ ਹਨ, ਜਿਸ ਕਾਰਨ ਟੀਮ ‘ਚ ਵੱਡੇ ਬਦਲਾਅ ਆ ਸਕਦੇ ਹਨ। ਸਹਾਇਕ ਕੋਚ ਰਿਆਨ ਟੈਨ ਡੋਸ਼ੇਟ ਨੇ ਖੁਦ ਇਸ ਗੱਲ ਦਾ ਸੰਕੇਤ ਦਿੱਤਾ ਹੈ।

ਟੀਮ ਇੰਡੀਆ ‘ਚ ਹੋਵੇਗਾ ਕੋਈ ਵੱਡਾ ਬਦਲਾਅ?

ਦੱਖਣੀ ਅਫਰੀਕਾ ਤੋਂ 76 ਦੌੜਾਂ ਦੀ ਕਰਾਰੀ ਹਾਰ ਤੋਂ ਬਾਅਦ, ਟੀਮ ਇੰਡੀਆ ‘ਚ ਵੱਡੇ ਬਦਲਾਅ ਦੀ ਸੰਭਾਵਨਾ ਵੱਧ ਗਈ ਹੈ। ਸਹਾਇਕ ਕੋਚ ਰਿਆਨ ਟੈਨ ਡੋਸ਼ੇਟ ਨੇ ਮੈਚ ਤੋਂ ਬਾਅਦ ਦੀ ਪ੍ਰੈਸ ਕਾਨਫਰੰਸ ‘ਚ ਸੰਜੂ ਸੈਮਸਨ ਦੀ ਪਲੇਇੰਗ ਇਲੈਵਨ ‘ਚ ਵਾਪਸੀ ਦਾ ਜ਼ੋਰਦਾਰ ਸੰਕੇਤ ਦਿੱਤਾ, ਜੋ ਕਿ ਟਾਪ ਆਰਡਰ ਨਾਲ ਟੀਮ ਦੀਆਂ ਲਗਾਤਾਰ ਸਮੱਸਿਆਵਾਂ ਨੂੰ ਦੇਖਦੇ ਹੋਏ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਸਕਦਾ ਹੈ। ਮੈਚ ਤੋਂ ਬਾਅਦ, ਟੈਨ ਡੋਸ਼ੇਟ ਨੇ ਕਿਹਾ ਕਿ ਟੂਰਨਾਮੈਂਟ ‘ਚ ਹੁਣ ਤੱਕ ਦੇ ਪੰਜ ਮੈਚਾਂ ‘ਚ, ਚਾਰ ਟੀਮਾਂ ਨੇ ਪਾਰਟ-ਟਾਈਮ ਆਫ-ਸਪਿਨਰ ਨਾਲ ਸ਼ੁਰੂਆਤ ਕੀਤੀ ਹੈ ਤੇ ਹਰ ਵਾਰ ਵਿਕਟਾਂ ਲਈਆਂ ਹਨ। ਉਨ੍ਹਾਂ ਕਿਹਾ ਕਿ ਹਰ ਵਾਰ ਜਦੋਂ ਪਾਰੀ ਦੀ ਸ਼ੁਰੂਆਤ 0/1 ਜਾਂ ਕੁੱਝ ਦੌੜਾਂ ‘ਤੇ 1 ਵਿਕਟ ਗੁਆਉਣ ਨਾਲ ਸ਼ੁਰੂ ਹੁੰਦੀ ਹੈ, ਤਾਂ ਮੱਧ ਕ੍ਰਮ ‘ਤੇ ਬਹੁਤ ਦਬਾਅ ਹੁੰਦਾ ਹੈ। ਤਿਲਕ ਵਰਮਾ ਤੇ ਸੂਰਿਆਕੁਮਾਰ ਯਾਦਵ ਦੀ ਭੂਮਿਕਾ ਬੈਕ-ਐਂਡ ਬੱਲੇਬਾਜ਼ਾਂ ਨਾਲ ਜੁੜਨ ਦੀ ਹੈ, ਪਰ ਸ਼ੁਰੂਆਤੀ ਝਟਕਿਆਂ ਕਾਰਨ, ਇਹ ਸਾਂਝੇਦਾਰੀ ਨਹੀਂ ਬਣ ਰਹੀ ਹੈ।

ਟੇਨ ਡੋਸ਼ੇਟ ਨੇ ਟੀਮ ‘ਚ ਤਜਰਬੇ ਦੀ ਘਾਟ ਨੂੰ ਸਵੀਕਾਰ ਕੀਤਾ ਤੇ ਕਿਹਾ ਕਿ ਟੀਮ ਨੂੰ ਸਥਿਰਤਾ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਕੀ ਸਾਨੂੰ ਉਨ੍ਹਾਂ ਖਿਡਾਰੀਆਂ ਨਾਲ ਜੁੜੇ ਰਹਿਣਾ ਚਾਹੀਦਾ ਹੈ, ਜਿਨ੍ਹਾਂ ਨੇ ਪਿਛਲੇ 18 ਮਹੀਨਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਵਰਤਮਾਨ ‘ਚ ਕੁਝ ਦੌੜਾਂ ਤੋਂ ਖੁੰਝ ਰਹੇ ਹਨ? ਜਾਂ ਹੋ ਸਕਦਾ ਹੈ ਕਿ ਇੱਕ ਟਵਿਸਟ ਲਓ ਤੇ ਸੰਜੂ ਸੈਮਸਨ ਨੂੰ ਲਿਆਓ, ਜੋ ਨਾ ਸਿਰਫ ਇੱਕ ਸ਼ਾਨਦਾਰ ਖਿਡਾਰੀ ਹੈ ਸਗੋਂ ਸਿਖਰਲੇ ਕ੍ਰਮ ‘ਚ ਸੱਜੇ ਹੱਥ ਦੇ ਬੱਲੇਬਾਜ਼ ਵਜੋਂ ਰਣਨੀਤਕ ਫਾਇਦਾ ਵੀ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਇਹ ਅਗਲੇ ਕੁਝ ਦਿਨਾਂ ‘ਚ ਚਰਚਾ ਦਾ ਇੱਕ ਮੁੱਖ ਵਿਸ਼ਾ ਹੋਵੇਗਾ, ਖਾਸ ਕਰਕੇ ਦੋ ਮਹੱਤਵਪੂਰਨ ਮੈਚਾਂ ਤੋਂ ਪਹਿਲਾਂ।

ਕੀ ਸੰਜੂ ਦੀ ਭਾਗੀਦਾਰੀ ਟੀਮ ਇੰਡੀਆ ਨੂੰ ਲਾਭ ਪਹੁੰਚਾਏਗੀ?

ਟੀ-20 ਵਿਸ਼ਵ ਕੱਪ 2026 ‘ਚ ਟੀਮ ਇੰਡੀਆ ਦੀ ਬੱਲੇਬਾਜ਼ੀ ‘ਚ ਆਫ-ਸਪਿਨ ਵਿਰੁੱਧ ਕਮਜ਼ੋਰੀ ਇੱਕ ਵੱਡਾ ਮੁੱਦਾ ਬਣ ਕੇ ਉਭਰੀ ਹੈ। ਵਿਰੋਧੀ ਟੀਮਾਂ ਮੈਚ ਦੇ ਸ਼ੁਰੂ ‘ਚ ਆਫ-ਸਪਿਨਰਾਂ ਦੀ ਵਰਤੋਂ ਕਰਕੇ ਭਾਰਤ ਦੇ ਮਜ਼ਬੂਤ ​​ਸਿਖਰਲੇ ਕ੍ਰਮ ਨੂੰ ਰੋਕਣ ‘ਚ ਸਫਲ ਰਹੀਆਂ ਹਨ। ਇਹ ਮੁੱਖ ਤੌਰ ‘ਤੇ ਭਾਰਤ ਦੀ ਬੱਲੇਬਾਜ਼ੀ ਲਾਈਨਅੱਪ ਦੇ ਕਾਰਨ ਹੈ, ਜਿਸ ‘ਚ ਜ਼ਿਆਦਾਤਰ ਖੱਬੇ ਹੱਥ ਦੇ ਬੱਲੇਬਾਜ਼ ਹਨ। ਆਫ-ਸਪਿਨਰ ਆਉਣ ਵਾਲੇ ਸੁਪਰ 8 ਮੈਚਾਂ ‘ਚ ਭਾਰਤ ਲਈ ਇੱਕ ਚੁਣੌਤੀ ਸਾਬਤ ਹੋ ਸਕਦੇ ਹਨ। ਜ਼ਿੰਬਾਬਵੇ ਕੋਲ ਸਿਕੰਦਰ ਰਜ਼ਾ ਤੇ ਬ੍ਰਾਇਨ ਬੇਨੇਟ ਵਰਗੇ ਆਫ-ਸਪਿਨਰ ਹਨ ਤੇ ਵੈਸਟਇੰਡੀਜ਼ ਕੋਲ ਰੋਸਟਨ ਚੇਜ਼ ਵਰਗੇ ਆਫ-ਸਪਿਨਰ ਹਨ। ਇਸ ਲਈ, ਸੱਜੇ ਹੱਥ ਦੇ ਬੱਲੇਬਾਜ਼ ਸੰਜੂ ਸੈਮਸਨ ਨੂੰ ਖਿਡਾਉਣਾ ਟੀਮ ਲਈ ਲਾਭਦਾਇਕ ਹੋ ਸਕਦਾ ਹੈ।

Follow Us
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ...
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ...
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration...