ICC World Cup: ਸ਼ੁਭਮਨ ਗਿੱਲ ਡੇਂਗੂ ਦੀ ਲਪੇਟ 'ਚ, ਪਹਿਲਾ ਮੈਚ ਖੇਡਣਾ ਮੁਸ਼ਕਿਲ | Shubman Gill Dengue test Positive know in Punjabi Punjabi news - TV9 Punjabi

ICC World Cup: ਸ਼ੁਭਮਨ ਗਿੱਲ ਡੇਂਗੂ ਦੀ ਲਪੇਟ ‘ਚ, ਪਹਿਲਾ ਮੈਚ ਖੇਡਣਾ ਮੁਸ਼ਕਿਲ

Updated On: 

06 Oct 2023 12:29 PM

ਭਾਰਤ ਨੂੰ ਵਨਡੇ ਵਿਸ਼ਵ ਕੱਪ 'ਚ ਆਪਣਾ ਪਹਿਲਾ ਮੈਚ ਐਤਵਾਰ ਨੂੰ ਚੇਨਈ 'ਚ ਆਸਟ੍ਰੇਲੀਆ ਖਿਲਾਫ ਖੇਡਣਾ ਹੈ। ਇਸ ਮੈਚ ਤੋਂ ਪਹਿਲਾਂ ਭਾਰਤ ਨੂੰ ਝਟਕਾ ਲੱਗਾ ਹੈ ਕਿਉਂਕਿ ਉਸ ਦੇ ਇਨਫਾਰਮ 'ਚ ਚੱਲ ਰਹੇ ਬੱਲੇਬਾਜ਼ਾਂ 'ਚੋਂ ਸ਼ੁਭਮਨ ਗਿੱਲ ਡੇਂਗੂ ਤੋਂ ਪ੍ਰਭਾਵਿਤ ਹੋ ਗਏ ਹਨ ਅਤੇ ਉਨ੍ਹਾਂ ਦਾ ਪਹਿਲੇ ਮੈਚ 'ਚ ਖੇਡਣਾ ਮੁਸ਼ਕਿਲ ਹੈ।

ICC World Cup: ਸ਼ੁਭਮਨ ਗਿੱਲ ਡੇਂਗੂ ਦੀ ਲਪੇਟ ਚ, ਪਹਿਲਾ ਮੈਚ ਖੇਡਣਾ ਮੁਸ਼ਕਿਲ

(Photo Credit: BCCI)

Follow Us On

ਭਾਰਤੀ ਕ੍ਰਿਕਟ ਟੀਮ ਵਨਡੇ ਵਿਸ਼ਵ ਕੱਪ ‘ਚ ਆਪਣਾ ਪਹਿਲਾ ਮੈਚ ਐਤਵਾਰ ਨੂੰ ਖੇਡੇਗੀ। ਚੇਨਈ ਦੇ ਚੇਪੌਕ ਸਟੇਡੀਅਮ ‘ਚ ਖੇਡੇ ਜਾਣ ਵਾਲੇ ਇਸ ਮੈਚ ‘ਚ ਆਸਟ੍ਰੇਲੀਆਈ ਟੀਮ ਦਾ ਸਾਹਮਣਾ ਭਾਰਤ ਨਾਲ ਹੋਵੇਗਾ। ਪਰ ਇਸ ਮੈਚ ਤੋਂ ਪਹਿਲਾਂ ਹੀ ਭਾਰਤ ਨੂੰ ਝਟਕਾ ਲੱਗਾ ਹੈ। ਇਹ ਤੈਅ ਨਹੀਂ ਹੈ ਕਿ ਸ਼ੁਭਮਨ ਗਿੱਲ ਇਸ ਮੈਚ ‘ਚ ਖੇਡਣਗੇ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਸ਼ੁਭਮਨ ਗਿੱਲ ਦਾ ਡੇਂਗੂ ਟੈਸਟ ਪਾਜ਼ੀਟਿਵ ਆਇਆ ਹੈ ਅਤੇ ਮੈਚ ਦੇ ਦਿਨ ਤੱਕ ਉਨ੍ਹਾਂ ਦਾ ਠੀਕ ਹੋਣਾ ਮੁਸ਼ਕਲ ਹੈ।

ਗਿੱਲ ਨੇ ਵੀਰਵਾਰ ਨੂੰ ਟਰੇਨਿੰਗ ਸੈਸ਼ਨ ਵਿੱਚ ਵੀ ਹਿੱਸਾ ਨਹੀਂ ਲਿਆ। ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਆਪਣੀ ਰਿਪੋਰਟ ‘ਚ ਅਖਬਾਰ ਨੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਟੀਮ ਪ੍ਰਬੰਧਨ ਗਿੱਲ ਦਾ ਖਿਆਲ ਰੱਖ ਰਿਹਾ ਹੈ ਅਤੇ ਪਹਿਲੇ ਮੈਚ ‘ਚ ਉਨ੍ਹਾਂ ਦੇ ਖੇਡਣ ਦਾ ਫੈਸਲਾ ਸ਼ੁੱਕਰਵਾਰ ਨੂੰ ਹੋਣ ਵਾਲੇ ਇੱਕ ਹੋਰ ਟੈਸਟ ਤੋਂ ਬਾਅਦ ਲਿਆ ਜਾਵੇਗਾ।

ਕੌਣ ਕਰੇਗਾ ਓਪਨਿੰਗ?

ਜੇਕਰ ਸ਼ੁਭਮਨ ਗਿੱਲ ਇਸ ਮੈਚ ‘ਚ ਨਹੀਂ ਖੇਡਦੇ ਤਾਂ ਭਾਰਤ ਸਾਹਮਣੇ ਰੋਹਿਤ ਸ਼ਰਮਾ ਦਾ ਓਪਨਿੰਗ ਪਾਟਰਨ ਚੁਣਨ ਦੀ ਚੁਣੌਤੀ ਹੋਵੇਗੀ। ਇਸ ਦਾ ਸਭ ਤੋਂ ਮਜ਼ਬੂਤ ​​ਦਾਅਵੇਦਾਰ ਫਿਰ ਈਸ਼ਾਨ ਕਿਸ਼ਨ ਹੈ। ਟੀਮ ਓਪਨਿੰਗ ‘ਚ ਕੇ.ਐੱਲ.ਰਾਹੁਲ ਨੂੰ ਵੀ ਅਜ਼ਮਾ ਸਕਦੀ ਹੈ। ਉਹ ਸਲਾਮੀ ਬੱਲੇਬਾਜ਼ ਹਨ ਪਰ ਵਨਡੇ ‘ਚ ਟੀਮ ਦੀ ਲੋੜ ਮੁਤਾਬਕ ਮੱਧਕ੍ਰਮ ‘ਚ ਖੇਡਦੇ ਹਨ। ਵੈਸੇ ਵੀ ਗਿੱਲ ਦੀ ਗੈਰਹਾਜ਼ਰੀ ਭਾਰਤ ਲਈ ਤਣਾਅ ਦਾ ਸਬੱਬ ਸਾਬਤ ਹੋਵੇਗੀ ਕਿਉਂਕਿ ਉਹ ਇਸ ਸਮੇਂ ਸ਼ਾਨਦਾਰ ਫਾਰਮ ਵਿੱਚ ਹੈ। ਗਿੱਲ ਨੇ ਹਾਲ ਹੀ ਵਿੱਚ 24 ਸਤੰਬਰ ਨੂੰ ਆਸਟ੍ਰੇਲੀਆ ਖ਼ਿਲਾਫ਼ ਦੂਜੇ ਵਨਡੇ ਵਿੱਚ ਸੈਂਕੜਾ ਲਗਾਇਆ ਸੀ। ਉਨ੍ਹਾਂ ਨੇ ਮੁਹਾਲੀ ‘ਚ ਆਸਟ੍ਰੇਲੀਆ ਖਿਲਾਫ 74 ਦੌੜਾਂ ਦੀ ਪਾਰੀ ਖੇਡੀ ਸੀ।

ਚੇਨਈ ਵਿੱਚ ਗਿੱਲ ਬੇਹੱਦ ਜ਼ਰੂਰੀ

ਭਾਰਤ ਨੇ ਆਪਣਾ ਪਹਿਲਾ ਮੈਚ ਚੇਨਈ ਵਿੱਚ ਖੇਡਣ ਹੈ ਜਿੱਥੇ ਪਿੱਚ ਸਪਿਨਰਾਂ ਲਈ ਮਦਦਗਾਰ ਮੰਨੀ ਜਾਂਦੀ ਹੈ। ਆਸਟ੍ਰੇਲੀਆ ਕੋਲ ਐਡਮ ਜ਼ੈਂਪਾ ਵਰਗਾ ਸਪਿਨਰ ਹੈ ਜੋ ਭਾਰਤ ਨੂੰ ਪ੍ਰੇਸ਼ਾਨ ਕਰਨ ਦੀ ਤਾਕਤ ਰੱਖਦਾ ਹੈ। ਗਿੱਲ ਉਨ੍ਹਾਂ ਭਾਰਤੀ ਬੱਲੇਬਾਜ਼ਾਂ ‘ਚੋਂ ਇੱਕ ਹਨ ਜੋ ਸਪਿਨਰਾਂ ਨੂੰ ਚੰਗੀ ਤਰ੍ਹਾਂ ਖੇਡਦੇ ਹਨ ਅਤੇ ਇਸੇ ਲਈ ਉਨ੍ਹਾਂ ਦਾ ਚੇਨਈ ‘ਚ ਖੇਡਣਾ ਟੀਮ ਇੰਡੀਆ ਲਈ ਬਹੁਤ ਮਹੱਤਵਪੂਰਨ ਹੈ, ਜੇਕਰ ਉਹ ਨਹੀਂ ਖੇਡਦੇ ਤਾਂ ਭਾਰਤ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Exit mobile version