ਪੰਜਾਬ ਦੇ ਸਤਨਾਮ ਨੇ ਏਸ਼ੀਅਨ ਗੇਮਜ਼ ਵਿੱਚ ਜਿੱਤਿਆ ਬ੍ਰਾਂਜ ਮੈਡਲ, CM ਮਾਨ ਨੇ ਕੀਤਾ 50 ਲੱਖ ਰੁਪਏ ਦੇ ਇਨਾਮ ਦਾ ਐਲਾਨ

Updated On: 

24 Sep 2026 18:51 PM IST

Satnam Singh Wins Bronze Medal: ਪੰਜਾਬ ਦੇ ਰਹਿਣ ਵਾਲੇ ਸਤਨਾਮ ਸਿੰਘ ਨੇ ਏਸ਼ੀਅਨ ਗੇਮਜ਼ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ।ਹੁਣ ਉਨ੍ਹਾਂ ਨੂੰ ਸੂਬੇ ਦੀ ਖੇਡ ਨੀਤੀ ਤਹਿਤ 50 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਖੁਦ ਇਸ ਗੱਲ ਦਾ ਖੁਦ ਐਲਾਨ ਕੀਤਾ ਹੈ।

ਪੰਜਾਬ ਦੇ ਸਤਨਾਮ ਨੇ ਏਸ਼ੀਅਨ ਗੇਮਜ਼ ਵਿੱਚ ਜਿੱਤਿਆ ਬ੍ਰਾਂਜ ਮੈਡਲ, CM ਮਾਨ ਨੇ ਕੀਤਾ 50 ਲੱਖ ਰੁਪਏ ਦੇ ਇਨਾਮ ਦਾ ਐਲਾਨ

ਏਸ਼ੀਅਨ ਖੇਡਾਂ ਵਿੱਚ ਰੋਇੰਗ ਦੇ ਡਬਲ ਸਕਲਸ ਈਵੈਂਟ ਵਿੱਚ ਬ੍ਰਾਂਜ ਮੈਡਲ ਜਿੱਤਣ ਵਾਲੇ ਪੰਜਾਬ ਦੇ ਐਥਲੀਟ ਸਤਨਾਮ ਸਿੰਘ ਨੂੰ ਸੂਬਾ ਸਰਕਾਰ ਵੱਲੋਂ 50 ਲੱਖ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪ੍ਰਾਪਤੀ ਲਈ ਸਤਨਾਮ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਲਮਾਨ ਖਾਨ ਨੂੰ ਵਧਾਈ ਦਿੱਤੀ।

ਮੁੱਖ ਮੰਤਰੀ ਨੇ ਕਿਹਾ ਕਿ ਦੋਵੇਂ ਐਥਲੀਟਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਤਨਾਮ ਸਿੰਘ ਨੂੰ ਸੂਬੇ ਦੀ ਖੇਡ ਨੀਤੀ ਤਹਿਤ 50 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਇਸ ਪ੍ਰਾਪਤੀ ਲਈ ਦੋਵਾਂ ਐਥਲੀਟਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਵਧਾਈ ਦਿੱਤੀ।

ਮਾਨ ਨੇ ਕਿਹਾ ਕਿ ਐਥਲੀਟਾਂ ਦੀਆਂ ਅਜਿਹੀਆਂ ਪ੍ਰਾਪਤੀਆਂ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਐਥਲੀਟਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।

36 ਸਾਲਾਂ ਦੀ ਜਿੱਤ ਦੀ ਲੜੀ ਨੂੰ ਰੱਖਿਆ ਕਾਇਮ

ਸਲਮਾਨ ਖਾਨ ਅਤੇ ਸਤਨਾਮ ਸਿੰਘ ਨੇ ਆਪਣੀ ਦੌੜ 6:13.25 ਮਿੰਟਾਂ ਵਿੱਚ ਪੂਰੀ ਕੀਤੀ ਅਤੇ ਤੀਜੇ ਸਥਾਨ ‘ਤੇ ਰਹੇ। ਭਾਰਤੀ ਜੋੜੀ 1500 ਮੀਟਰ ਤੱਕ ਦੂਜੇ ਸਥਾਨ ‘ਤੇ ਸੀ, ਪਰ ਫਾਈਨਲ ਲਾਈਨ ਤੋਂ ਪਹਿਲਾਂ ਤੀਜੇ ਸਥਾਨ ‘ਤੇ ਖਿਸਕ ਗਈ। ਭਾਰਤ ਲਈ ਕਾਂਸੀ ਦਾ ਤਗਮਾ ਜਿੱਤ ਕੇ, ਸਲਮਾਨ ਖਾਨ ਅਤੇ ਸਤਨਾਮ ਸਿੰਘ ਨੇ 36 ਸਾਲਾਂ ਦੀ ਜਿੱਤ ਦੀ ਲੜੀ ਨੂੰ ਕਾਇਮ ਰੱਖਿਆ। ਭਾਰਤ 1990 ਤੋਂ ਏਸ਼ੀਆਈ ਖੇਡਾਂ ਵਿੱਚ ਰੋਇੰਗ ਵਿੱਚ ਮੈਡਲ ਜਿੱਤ ਰਿਹਾ ਹੈ, ਅਤੇ ਇਹ ਸਿਲਸਿਲਾ 2026 ਵਿੱਚ ਵੀ ਜਾਰੀ ਰਿਹਾ।

3 ਦਿਨ ਪਹਿਲਾ ਬਦਲ ਦਿੱਤੇ ਗਏ ਸਨ ਈਵੈਂਟ

ਸਲਮਾਨ ਖਾਨ ਅਤੇ ਸਤਨਾਮ ਸਿੰਘ ਦੁਆਰਾ ਜਿੱਤਿਆ ਗਿਆ ਮੈਡਲ ਇਸ ਲਈ ਵੀ ਖਾਸ ਹਨ ਕਿਉਂਕਿ ਏਸ਼ੀਆਈ ਖੇਡਾਂ 2026 ਤੋਂ ਸਿਰਫ਼ ਤਿੰਨ ਦਿਨ ਪਹਿਲਾਂ ਉਨ੍ਹਾਂ ਦੇ ਈਵੈਂਟ ਬਦਲ ਦਿੱਤੇ ਗਏ ਸਨ। ਉਨ੍ਹਾਂ ਨੂੰ ਕਵਾਡਰਪਲ ਸਕਲਸ ਤੋਂ ਪੁਰਸ਼ ਡਬਲ ਸਕਲਸ ਈਵੈਂਟ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਸਦਾ ਮਤਲਬ ਸੀ ਕਿ ਉਨ੍ਹਾਂ ਕੋਲ ਇਕੱਠੇ ਤਿਆਰੀ ਕਰਨ ਲਈ 72 ਘੰਟਿਆਂ ਤੋਂ ਵੀ ਘੱਟ ਸਮਾਂ ਸੀ। ਫਿਰ ਵੀ, ਸਲਮਾਨ ਅਤੇ ਸਤਨਾਮ ਨੇ ਮੈਡਲ ਪੱਕਾ ਕੀਤਾ।

ਭਾਰਤੀ ਰੋਅਰਸ ਨੇ ਆਪਣੇ ਈਵੈਂਟ ਵਿੱਚ ਬਦਲਾਅ ਦਾ ਵਿਰੋਧ ਵੀ ਕੀਤਾ ਸੀ, ਇਹ ਦਲੀਲ ਦਿੱਤੀ ਕਿ ਉਨ੍ਹਾਂ ਨੇ ਪਹਿਲਾਂ ਹੀ ਆਪਣੇ ਈਵੈਂਟ ਲਈ ਤਿਆਰੀ ਕਰ ਲਈ ਹੈ, ਤਾਂ ਉਹ ਕਿਸੇ ਹੋਰ ਈਵੈਂਟ ਵਿੱਚ ਕਿਵੇਂ ਮੁਕਾਬਲਾ ਕਰ ਸਕਦੇ ਹਨ? ਰੋਇੰਗ ਫੈਡਰੇਸ਼ਨ ਨੇ ਕਿਹਾ ਕਿ ਮੈਡਲ ਦੀ ਗਿਣਤੀ ਵਧਾਉਣ ਦੇ ਮਕਸਦ ਨਾਲ ਅਜਿਹਾ ਕੀਤਾ ਸੀ।

ਛੇਵੀਂ ਜਮਾਤ ਤੋਂ ਰੋਇੰਗ, 2017 ਵਿੱਚ ਸਵਰਨ ਸਿੰਘ ਵਿਰਕ ਨੇ ਦਿਖਾਇਆ ਨਵਾਂ ਰਾਹ

ਸਤਨਾਮ ਨੇ ਛੇਵੀਂ ਜਮਾਤ ਤੋਂ ਰੋਇੰਗ ਸ਼ੁਰੂ ਕੀਤੀ ਸੀ। ਇਸ ਤੋਂ ਪਹਿਲਾਂ, ਉਹ ਹੈਂਡਬਾਲ ਨਾਲ ਜੁੜੇ ਹੋਏ ਸਨ। ਪਰਿਵਾਰ ਦੇ ਅਨੁਸਾਰ, ਏਸ਼ੀਆਈ ਖੇਡਾਂ ਦੇ ਮੈਡਲ ਜੇਤੂ ਸਵਰਨ ਸਿੰਘ ਵਿਰਕ 2017 ਵਿੱਚ ਫੱਤਾ ਮਾਲੋਕਾ ਪਹੁੰਚੇ ਸਨ। ਸਤਨਾਮ ਦੇ ਲੰਬੇ ਕੱਦ ਅਤੇ ਐਥਲੈਟਿਕ ਯੋਗਤਾ ਨੂੰ ਵੇਖਦੇ ਹੋਏ, ਉਨ੍ਹਾਂ ਨੇ ਉਨ੍ਹਾਂ ਨੂੰ ਰੋਇੰਗ ਕਰਨ ਲਈ ਪ੍ਰੇਰਿਤ ਕੀਤਾ। ਸਤਨਾਮ ਨੇ ਬਾਅਦ ਵਿੱਚ ਰੋਪੜ ਵਿੱਚ ਰੋਇੰਗ ਅਕੈਡਮੀ ਵਿੱਚ ਸਿਖਲਾਈ ਲਈ।

ਉਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਉਹ 2018 ਯੂਥ ਓਲੰਪਿਕ ਵਿੱਚ ਵੀ ਭਾਰਤੀ ਟੀਮ ਦਾ ਹਿੱਸਾ ਸਨ। ਸੀਨੀਅਰ ਪੱਧਰ ‘ਤੇ, ਉਨ੍ਹਾਂ ਨੇ ਹਾਂਗਜ਼ੂ ਏਸ਼ੀਅਨ ਖੇਡਾਂ ਵਿੱਚ ਕਵਾਡਰਪਲ ਸਕਲਸ ਵਿੱਚ ਬ੍ਰਾਂਜ ਮੈਡਲ ਜਿੱਤਿਆ ਅਤੇ ਹੁਣ ਆਈਚੀ-ਨਾਗੋਆ ਵਿੱਚ ਡਬਲ ਸਕਲਸ ਵਿੱਚ ਮੈਡਲ ਹਾਸਿਲ ਕੀਤਾ ਹੈ।

ਮਾਂ ਨੇ ਸਿਲਾਈ ਕਰਕੇ ਸਾਂਭਿਆ ਘਰ, ਪਿਤਾ ਬੋਲੇ – ਪੁੱਤਰ ਦੀ ਮਿਹਨਤ ਰੰਗ ਲਿਆਈ

ਸਤਨਾਮ ਦੇ ਪਰਿਵਾਰ ਦੀ ਵਿੱਤੀ ਸਥਿਤੀ ਚੰਗੀ ਨਹੀਂ ਸੀ। ਉਨ੍ਹਾਂ ਦੀ ਮਾਂ, ਹਰਜੀਤ ਕੌਰ ਘਰ ਵਿੱਚ ਸਿਲਾਈ ਦਾ ਕੰਮ ਕਰਦੀ ਸੀ। ਪਿਤਾ ਕਿਸਾਨ ਹਨ। ਸੀਮਤ ਸਾਧਨਾਂ ਦੇ ਬਾਵਜੂਦ, ਪਰਿਵਾਰ ਨੇ ਸਤਨਾਮ ਦੀ ਪੜ੍ਹਾਈ ਅਤੇ ਖੇਡਾਂ ਨੂੰ ਜਾਰੀ ਰੱਖਿਆ। ਪਿਤਾ ਅਮਰੀਕ ਸਿੰਘ ਦੇ ਅਨੁਸਾਰ, ਮੈਡਲ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਬਹੁਤ ਖੁਸ਼ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਸਾਲਾਂ ਦੀ ਸਖ਼ਤ ਮਿਹਨਤ ਦਾ ਸਿੱਟਾ ਏਸ਼ੀਅਨ ਖੇਡਾਂ ਦੇ ਮੈਡਲ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਪਰਿਵਾਰ ਦੇ ਅਨੁਸਾਰ, ਸਤਨਾਮ ਬਾਅਦ ਵਿੱਚ ਨੇਵੀ ਵਿੱਚ ਭਰਤੀ ਹੋ ਗਏ। ਆਪਣੇ ਵੱਡੇ ਭਰਾ ਤੋਂ ਪ੍ਰੇਰਿਤ ਹੋ ਕੇ, ਉਨ੍ਹਾਂ ਨੇ ਦੇਸ਼ ਦੀ ਸੇਵਾ ਦਾ ਰਸਤਾ ਚੁਣਿਆ ਅਤੇ ਆਪਣਾ ਰੋਇੰਗ ਕਰੀਅਰ ਜਾਰੀ ਰੱਖਿਆ। ਸਤਨਾਮ ਦੀ ਪ੍ਰਾਪਤੀ ਮਾਨਸਾ ਦੀ ਰੋਇੰਗ ਪਰੰਪਰਾ ਨੂੰ ਵੀ ਅੱਗੇ ਵਧਾਉਂਦੀ ਹੈ। ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਖਿਡਾਰੀਆਂ ਨੇ ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਕਈ ਮੈਡਲ ਜਿੱਤੇ ਹਨ।

Loading...
Unable to load recommendations.
Follow Us
Related Stories
ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਮੋਹਾਲੀ ਪਹੁੰਚੀ ਜਾਪਾਨ ਦੀ ਹਾਕੀ ਟੀਮ, ਢੋਲ-ਭੰਗੜੇ ਅਤੇ ਰਵਾਇਤੀ ਹਾਰ ਪਾ ਕੇ ਕੀਤਾ ਗਿਆ ਨਿੱਘਾ ਸਵਾਗਤ
IND vs NZ: ਭਾਰਤ ਦੀ ਨਿਊਜ਼ੀਲੈਂਡ ‘ਤੇ ਰਿਕਾਰਡ ਤੋੜ ਜਿੱਤ, ਸੰਜੂ ਸੈਮਸਨ ਅਤੇ ਨਮਨ ਧੀਰ ਨੇ ਚੇਜ਼ ਕੀਤਾ 226 ਦੌੜਾਂ ਦਾ ਟੀਚਾ
ਹਰਮਨਪ੍ਰੀਤ ਕੌਰ ਦੀ 91 ਦੌੜਾਂ ਦੀ ਧਮਾਕੇਦਾਰ ਪਾਰੀ ਤੋਂ ਬਾਅਦ ਲਾਈਵ ਇੰਟਰਵਿਊ ‘ਚ ਛਲਕੇ ਹੰਝੂ, ਜਾਣੋ ਕਿਉਂ ਹੋਈ ਭਾਵੁਕ
ਅੰਮ੍ਰਿਤਸਰ ‘ਚ ਅੱਜ ਹੋਵੇਗਾ ਹਾਕੀ ਦਾ ਸ਼ੋਅ ਮੈਚ, ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ-2026 ਦੇ ਪ੍ਰਚਾਰ ਲਈ ਇਕੱਠੇ ਹੋਣਗੇ 200 ਖਿਡਾਰੀ
Asian Para Games: 6 ਸਾਲ ਦੀ ਉਮਰ ‘ਚ ਕੱਟਿਆ ਸੀ ਹੱਥ, ਹੁਣ ਏਸ਼ੀਅਨ ਪੈਰਾ ਗੇਮਜ਼ ਵਿੱਚ ਦੋ ਗੋਲਡ ਜਿੱਤ ਕੇ ਰਚਿਆ ਇਤਿਹਾਸ
ਪ੍ਰਗਿਆਨ ਓਝਾ ਬਣੇ ਟੀਮ ਇੰਡੀਆ ਦੇ ਨਵੇਂ ਚੀਫ ਸੈਲੇਕਟਰ, ਸਚਿਨ ਦੇ ਆਖਰੀ ਮੈਚ ਵਿੱਚ ਖਤਮ ਹੋ ਗਿਆ ਸੀ ਕਰੀਅਰ