ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਮੋਹਾਲੀ ਪਹੁੰਚੀ ਜਾਪਾਨ ਦੀ ਹਾਕੀ ਟੀਮ, ਢੋਲ-ਭੰਗੜੇ ਅਤੇ ਰਵਾਇਤੀ ਹਾਰ ਪਾ ਕੇ ਕੀਤਾ ਗਿਆ ਨਿੱਘਾ ਸਵਾਗਤ

Updated On: 

23 Oct 2026 14:42 PM IST

Asian Champions Trophy: ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਜਾਪਾਨ ਦੀ ਪੁਰਸ਼ ਹਾਕੀ ਟੀਮ ਮੋਹਾਲੀ ਪਹੁੰਚ ਗਈ ਹੈ। 18 ਮੈਂਬਰੀ ਟੀਮ ਦਾ ਢੋਲ-ਭੰਗੜੇ ਅਤੇ ਰਵਾਇਤੀ ਹਾਰ ਪਾ ਕੇ ਪੰਜਾਬੀ ਅੰਦਾਜ਼ ਵਿੱਚ ਸਵਾਗਤ ਕੀਤਾ ਗਿਆ।

ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਮੋਹਾਲੀ ਪਹੁੰਚੀ ਜਾਪਾਨ ਦੀ ਹਾਕੀ ਟੀਮ, ਢੋਲ-ਭੰਗੜੇ ਅਤੇ ਰਵਾਇਤੀ ਹਾਰ ਪਾ ਕੇ ਕੀਤਾ ਗਿਆ ਨਿੱਘਾ ਸਵਾਗਤ

ਮੋਹਾਲੀ ਪਹੁੰਚੀ ਜਾਪਾਨ ਦੀ ਹਾਕੀ ਟੀਮ

ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਜਾਪਾਨ ਦੀ ਪੁਰਸ਼ ਹਾਕੀ ਟੀਮ ਮੋਹਾਲੀ ਪਹੁੰਚ ਗਈ ਹੈ। 18 ਮੈਂਬਰੀ ਟੀਮ ਦਾ ਢੋਲ-ਭੰਗੜੇ ਅਤੇ ਰਵਾਇਤੀ ਹਾਰ ਪਾ ਕੇ ਪੰਜਾਬੀ ਅੰਦਾਜ਼ ਵਿੱਚ ਸਵਾਗਤ ਕੀਤਾ ਗਿਆ। ਇਹ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੋਹਾਲੀ ਵਿੱਚ ਖੇਡਿਆ ਜਾਵੇਗਾ। ਖੇਡ ਵਿਭਾਗ ਦੇ ਅਧਿਕਾਰੀਆਂ ਨੇ ਹਵਾਈ ਅੱਡੇ ‘ਤੇ ਢੋਲ ਦੀ ਥਾਪ ‘ਤੇ ਭੰਗੜਾ ਪਾ ਕੇ, ਰਵਾਇਤੀ ਹਾਰ ਪਾ ਕੇ ਅਤੇ ਪੰਜਾਬੀ ਮਹਿਮਾਨਨਿਵਾਜ਼ੀ ਨਾਲ ਟੀਮ ਦਾ ਨਿੱਘਾ ਸਵਾਗਤ ਕੀਤਾ। ਇਸ ਪਿਆਰ ਭਰੇ ਸਵਾਗਤ ਤੋਂ ਖੁਸ਼ ਹੋਏ ਮਹਿਮਾਨ ਖਿਡਾਰੀਆਂ ਨੇ ਮੇਜ਼ਬਾਨਾਂ ਦਾ ਧੰਨਵਾਦ ਕੀਤਾ ਅਤੇ ਹਾਕੀ ਦੇ ਮੱਕਾ ਵਜੋਂ ਮਸ਼ਹੂਰ ਪੰਜਾਬ ਦੀ ਧਰਤੀ ‘ਤੇ ਖੇਡਣ ਲਈ ਆਪਣਾ ਉਤਸ਼ਾਹ ਵੀ ਜ਼ਾਹਰ ਕੀਤਾ।

ਚੋਟੀ ਦੇ ਪੱਧਰ ਦੇ ਹਾਕੀ ਮੁਕਾਬਲੇ ਦੇਖਣ ਨੂੰ ਮਿਲਣਗੇ

ਏਸ਼ੀਅਨ ਚੈਂਪੀਅਨਜ਼ ਟਰਾਫੀ ਦੌਰਾਨ ਟੀਮਾਂ ਦੇ ਠਹਿਰਨ, ਅਭਿਆਸ ਸੈਸ਼ਨਾਂ ਅਤੇ ਆਵਾਜਾਈ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਪਹਿਲੀ ਵਾਰ ਪੰਜਾਬ ਵਿੱਚ ਕਰਵਾਈ ਜਾ ਰਹੀ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਏਸ਼ੀਆ ਦੇ ਪ੍ਰਮੁੱਖ ਦੇਸ਼ਾਂ ਦੀ ਸ਼ਮੂਲੀਅਤ ਨਾਲ ਚੋਟੀ ਦੇ ਪੱਧਰ ਦੇ ਹਾਕੀ ਮੁਕਾਬਲੇ ਦੇਖਣ ਨੂੰ ਮਿਲਣਗੇ।

ਵਿਸ਼ਵ ਪੱਧਰੀ ਸਹੂਲਤਾਂ ਅਤੇ ਮਹਿਮਾਨਨਿਵਾਜ਼ੀ ਯਕੀਨੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਗਾਤਾਰ ਯਤਨਾਂ ਸਦਕਾ ਪੰਜਾਬ ਦੀ ਧਰਤੀ ਪਹਿਲੀ ਵਾਰ ਕਿਸੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਗਵਾਹ ਬਣ ਰਹੀ ਹੈ। ਪੰਜਾਬ ਸਰਕਾਰ ਨੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਲਈ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੇ ਮਿਆਰ ਮੁਤਾਬਕ ਵਿਸ਼ਵ ਪੱਧਰੀ ਸਹੂਲਤਾਂ, ਸੁਰੱਖਿਆ ਅਤੇ ਮਹਿਮਾਨਨਿਵਾਜ਼ੀ ਯਕੀਨੀ ਬਣਾਈ ਹੈ।

27 ਅਕਤੂਬਰ ਨੂੰ ਸੁਰਜੀਤ ਹਾਕੀ ਸਟੇਡੀਅਮ ਵਿੱਚ ਹੋਵੇਗਾ ਆਗਾਜ਼

ਜਾਪਾਨ ਅਤੇ ਮੇਜ਼ਬਾਨ ਭਾਰਤ ਤੋਂ ਇਲਾਵਾ ਦੱਖਣੀ ਕੋਰੀਆ, ਚੀਨ, ਮਲੇਸ਼ੀਆ ਅਤੇ ਬੰਗਲਾਦੇਸ਼ ਦੀਆਂ ਟੀਮਾਂ ਵੀ ਏਸ਼ੀਅਨ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਹਨ। ਇਹ ਟੂਰਨਾਮੈਂਟ 27 ਅਕਤੂਬਰ ਨੂੰ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਫਾਈਨਲ ਮੁਕਾਬਲਾ 5 ਨਵੰਬਰ ਨੂੰ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਜਾਪਾਨ ਦੀ ਟੀਮ ਦੇ ਖਿਡਾਰੀ

ਜਾਪਾਨ ਦੀ ਟੀਮ ਵਿੱਚ ਯਾਮਾਦਾ ਸ਼ੋਟਾ, ਤਨਾਕਾ ਸੇਰੇਨ, ਵਾਤਾਨਾਬੇ ਜੂਨ, ਮਾਤਸੁਮੋਤੋ ਕਾਜ਼ੂਮਾਸਾ, ਨਾਗਾਈ ਯੂਮਾ, ਯਾਮਾਸ਼ਿਤਾ ਮਨਾਬੂ, ਫੁਜੀਸ਼ਿਮਾ ਰਾਇਕੀ (ਕਪਤਾਨ), ਨਾਗਾਯੋਸ਼ੀ ਕੇਨ, ਸੈਤੋ ਹੀਰੋ, ਕਾਸ਼ੀਵਾਗੀ ਰੇਨ, ਤਨਾਕਾ ਸੁਬਾਸਾ, ਓਕਾ ਰਯੋਮਾ, ਕਾਵਾਮੁਰਾ ਯੂਸੁਕੇ, ਕੁਰੋਦਾ ਕਿਸ਼ੋ (ਗੋਲਕੀਪਰ), ਯਾਮਾਨਾਕਾ ਮੋਤੋਯਾ, ਓਚਾਈ ਹਾਰੂਕੀ, ਕਿਤਾਗਾਵਾ ਤਾਕੁਮੀ (ਗੋਲਕੀਪਰ) ਅਤੇ ਫੁਕੁਦਾ ਕੇਂਟਾਰੋ ਸ਼ਾਮਲ ਹਨ।

Loading...
Unable to load recommendations.
Follow Us