RCB vs PBKS Final ਤੋਂ ਪਹਿਲਾਂ ਅਹਿਮਦਾਬਾਦ ਵਿੱਚ ਮੀਂਹ, ਮੈਚ ਤੇ ਵੀ ਹੋਵੇਗਾ ਅਸਰ? ਜਾਣੋ ਕੀ ਹੈ Weather Report

kusum-chopra
Updated On: 

03 Jun 2025 18:04 PM IST

RCB vs PBKS Final Weather Report:: ਅਹਿਮਦਾਬਾਦ ਵਿੱਚ ਜਦੋਂ ਦੋ ਦਿਨ ਪਹਿਲਾਂ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਦੂਜਾ ਕੁਆਲੀਫਾਇਰ ਮੈਚ ਖੇਡਿਆ ਗਿਆ ਸੀ, ਉਸ ਸਮੇਂ ਵੀ ਮੀਂਹ ਪਿਆਸੀ। ਉਦੋਂ ਮੈਚ ਢਾਈ ਘੰਟੇ ਬਾਅਦ ਸ਼ੁਰੂ ਹੋ ਸਕਿਆ ਸੀ। ਪਰ ਕੀ ਇਸ ਮੈਚ 'ਤੇ ਮੌਸਮ ਦੀ ਟੇਢੀ ਨਜ਼ਰ ਤਾਂ ਨਹੀਂ ਹੈ? ਇਹ ਸਵਾਲ ਇਸ ਲਈ ਉੱਠ ਰਿਹਾ ਹੈ ਕਿਉਂਕਿ ਅਹਿਮਦਾਬਾਦ ਵਿੱਚ ਦਿਨ ਵੇਲੇ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ।

RCB vs PBKS Final ਤੋਂ ਪਹਿਲਾਂ ਅਹਿਮਦਾਬਾਦ ਵਿੱਚ ਮੀਂਹ, ਮੈਚ ਤੇ ਵੀ ਹੋਵੇਗਾ ਅਸਰ? ਜਾਣੋ ਕੀ ਹੈ Weather Report

RCB vs PBKS Final ਤੋਂ ਪਹਿਲਾਂ ਅਹਿਮਦਾਬਾਦ 'ਚ ਮੀਂਹ

Follow Us On

ਦੋ ਮਹੀਨੇ ਅਤੇ ਲਗਭਗ 11 ਦਿਨਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ, IPL ਦਾ 18ਵਾਂ ਸੀਜ਼ਨ ਆਪਣੀ ਮੰਜ਼ਿਲ ‘ਤੇ ਪਹੁੰਚ ਗਿਆ ਹੈ। IPL 2025 ਦਾ ਫਾਈਨਲ ਮੰਗਲਵਾਰ, 3 ਜੂਨ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਇੱਕ ਅਜਿਹਾ ਫਾਈਨਲ ਹੋਣ ਜਾ ਰਿਹਾ ਹੈ, ਜਿਸਦੀ ਪ੍ਰਸ਼ੰਸਕ ਪਿਛਲੇ ਕਈ ਸਾਲਾਂ ਤੋਂ ਉਡੀਕ ਕਰ ਰਹੇ ਹਨ। ਨਾ ਸਿਰਫ ਲੰਬੇ ਸਮੇਂ ਬਾਅਦ ਇੱਕ ਨਵਾਂ ਚੈਂਪੀਅਨ ਮਿਲਣਾ ਯਕੀਨੀ ਹੈ, ਬਲਕਿ ਦੋ ਅਜਿਹੀਆਂ ਟੀਮਾਂ ਟਕਰਾ ਰਹੀਆਂ ਹਨ, ਜੋ ਪਹਿਲੇ ਸੀਜ਼ਨ ਤੋਂ ਲੀਗ ਦਾ ਹਿੱਸਾ ਹਨ ਅਤੇ ਅੱਜ ਤੱਕ ਖਿਤਾਬ ਨਹੀਂ ਜਿੱਤ ਸਕੀਆਂ ਹਨ। ਹਰ ਕੋਈ ਇਹ ਜਾਣਨ ਲਈ ਉਤਸੁਕ ਹੈ ਕਿ ਰਾਇਲ ਚੈਲੇਂਜਰਜ਼ ਬੰਗਲੌਰ ਜਾਂ ਪੰਜਾਬ ਕਿੰਗਜ਼ ਵਿਚਕਾਰ ਕਿਸ ਦਾ ਖਾਤਾ ਖੁੱਲ੍ਹੇਗਾ। ਪਰ ਕੀ ਇਸ ਮੈਚ ‘ਤੇ ਮੌਸਮ ਦੀ ਟੇਢੀ ਨਜ਼ਰ ਤਾਂ ਨਹੀਂ ਹੈ? ਇਹ ਸਵਾਲ ਇਸ ਲਈ ਉੱਠ ਰਿਹਾ ਹੈ ਕਿਉਂਕਿ ਅਹਿਮਦਾਬਾਦ ਵਿੱਚ ਦਿਨ ਵੇਲੇ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ।

ਦੋ ਦਿਨ ਪਹਿਲਾਂ, ਅਹਿਮਦਾਬਾਦ ਦੇ ਇਸੇ ਮੈਦਾਨ ‘ਤੇ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਕੁਆਲੀਫਾਇਰ-2 ਖੇਡਿਆ ਗਿਆ ਸੀ। ਉਸ ਮੈਚ ਵਿੱਚ ਮੀਂਹ ਦਾ ਵੱਡਾ ਅਸਰ ਪਿਆ ਸੀ। ਜਿਵੇਂ ਹੀ ਦੋਵੇਂ ਟੀਮਾਂ ਟਾਸ ਤੋਂ ਬਾਅਦ ਮੈਦਾਨ ‘ਤੇ ਆਈਆਂ, ਮੀਂਹ ਪੈਣਾ ਸ਼ੁਰੂ ਹੋ ਗਿਆ। ਇਸ ਕਾਰਨ, ਠੀਕ ਢਾਈ ਘੰਟੇ ਦੇ ਲੰਬੇ ਇੰਤਜ਼ਾਰ ਤੋਂ ਬਾਅਦ, ਮੈਚ ਰਾਤ 9:45 ਵਜੇ ਸ਼ੁਰੂ ਹੋ ਸਕਿਆ ਸੀ। ਹੁਣ ਫਾਈਨਲ ਵੀ ਉਸੇ ਸਥਾਨ ‘ਤੇ ਖੇਡਿਆ ਜਾ ਰਿਹਾ ਹੈ ਅਤੇ ਦੇਸ਼ ਵਿੱਚ ਮਾਨਸੂਨ ਦੇ ਆਉਣ ਕਾਰਨ, ਮੌਸਮ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ, ਇਸ ਲਈ ਪ੍ਰਸ਼ੰਸਕਾਂ ਦੇ ਮਨ ਵਿੱਚ ਵੀ ਇਹੀ ਸਵਾਲ ਹੈ ਕਿ ਕੀ ਅੱਜ ਦੇ ਮੈਚ ਵਿੱਚ ਮੀਂਹ ਪਵੇਗਾ?

ਅਹਿਮਦਾਬਾਦ ਵਿੱਚ ਮੀਂਹ ਸ਼ੁਰੂ, ਮੈਚ ਦੌਰਾਨ ਕਿਹੋ ਜਿਹਾ ਰਹੇਗਾ ਮੌਸਮ ?

ਇਸਦਾ ਜਵਾਬ ਮੌਸਮ ਦੀ ਭਵਿੱਖਬਾਣੀ ਵਿੱਚ ਛੁਪਿਆ ਹੋਇਆ ਹੈ। ਅੱਜ ਅਹਿਮਦਾਬਾਦ ਵਿੱਚ ਸ਼ਾਮ 4 ਵਜੇ ਦੇ ਕਰੀਬ ਮੀਂਹ ਪਿਆ ਹੈ, ਪਰ ‘ਮੌਸਮ ਦੀ ਭਵਿੱਖਬਾਣੀ’ ਦੇਣ ਵਾਲੀ ਮਸ਼ਹੂਰ ਵੈੱਬਸਾਈਟ AccuWeather ਦੇ ਅਨੁਸਾਰ, ਸ਼ਾਮ ਅਤੇ ਰਾਤ ਦੌਰਾਨ ਅਹਿਮਦਾਬਾਦ ਦਾ ਮੌਸਮ ਬਹੁਤ ਸਾਫ਼ ਹੈ। ਸ਼ਾਮ 7 ਵਜੇ ਤਾਪਮਾਨ ਲਗਭਗ 35 ਡਿਗਰੀ ਸੈਲਸੀਅਸ ਰਹੇਗਾ ਅਤੇ ਮੀਂਹ ਦੀ ਸੰਭਾਵਨਾ ਜ਼ੀਰੋ ਹੈ। ਇਸੇ ਤਰ੍ਹਾਂ, ਰਾਤ 12 ਵਜੇ ਤੱਕ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਹੈ ਅਤੇ ਮੌਸਮ ਕ੍ਰਿਕਟ ਲਈ ਇੱਕਦਮ ਸਹੀ ਰਹੇਗਾ। ਗਰਮੀ ਅਤੇ ਨਮੀ ਹੋਵੇਗੀ ਪਰ ਇਸ ਨਾਲ ਮੈਚ ਕਿਵੇਂ ਰੁੱਕ ਸਕਦਾ ਹੈ। ਇਸ ਲਈ, ਬੰਗਲੁਰੂ ਅਤੇ ਪੰਜਾਬ ਦੇ ਪ੍ਰਸ਼ੰਸਕ ਬਿਨਾਂ ਕਿਸੇ ਡਰ ਜਾਂ ਪਰੇਸ਼ਾਨੀ ਦੇ ਇਸ ਇਤਿਹਾਸਕ ਫਾਈਨਲ ਨੂੰ ਦੇਖ ਸਕਣਗੇ।

ਮੀਂਹ ਪੈਣ ਦੀ ਸਥਿਤੀ ਵਿੱਚ ਕਿਵੇਂ ਹੋਵੇਗਾ ਮੈਚ ਦਾ ਫੈਸਲਾ ?

ਪਰ ਮੌਸਮ ਕਿਸੇ ਵੀ ਸਮੇਂ ਬਦਲ ਸਕਦਾ ਹੈ। ਇਸ ਲਈ, ਜੇਕਰ ਮੀਂਹ ਕਾਰਨ ਮੈਚ ਪ੍ਰਭਾਵਿਤ ਹੁੰਦਾ ਹੈ, ਤਾਂ ਵੀ ਉਸ ਲਈ ਨਿਯਮਾਂ ਵਿੱਚ ਪ੍ਰਬੰਧ ਕੀਤੇ ਗਏ ਹਨ। ਆਈਪੀਐਲ ਪਲੇਇੰਗ ਕੰਡੀਸ਼ੰਸ ਦੇ ਅਨੁਸਾਰ, ਜੇਕਰ ਮੰਗਲਵਾਰ ਰਾਤ ਨੂੰ ਹੋਣ ਵਾਲਾ ਫਾਈਨਲ ਮੀਂਹ ਕਾਰਨ ਰੁਕਦਾ ਹੈ, ਤਾਂ ਇਸਦੇ ਲਈ 120 ਮਿੰਟ ਯਾਨੀ 2 ਘੰਟੇ ਵਾਧੂ ਸਮੇਂ ਦਾ ਪ੍ਰਬੰਧ ਹੈ। ਕੁਆਲੀਫਾਇਰ-2 ਵਾਂਗ, ਜੇਕਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮੀਂਹ ਪੈਂਦਾ ਹੈ, ਤਾਂ ਰਾਤ 9:45 ਵਜੇ ਤੱਕ ਕੋਈ ਓਵਰ ਨਹੀਂ ਕੱਟਿਆ ਜਾਵੇਗਾ। ਜੇਕਰ ਇਸ ਸਮੇਂ ਤੱਕ ਵੀ ਮੈਚ ਸ਼ੁਰੂ ਨਹੀਂ ਹੋ ਸਕਿਆ, ਤਾਂ ਓਵਰ ਕੱਟਣੇ ਸ਼ੁਰੂ ਹੋ ਜਾਣਗੇ।

ਕਿਸੇ ਵੀ ਕੀਮਤ ‘ਤੇ, ਮੰਗਲਵਾਰ ਨੂੰ ਹੀ ਨਤੀਜਾ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਸ ਲਈ ਘੱਟੋ-ਘੱਟ 5-5 ਓਵਰ ਖੇਡਣਾ ਜ਼ਰੂਰੀ ਹੈ। ਇਸ ਲਈ, ਕੱਟ-ਆਫ ਸਮਾਂ ਯਾਨੀ ਕਿ 5-5 ਓਵਰਾਂ ਦੇ ਮੈਚ ਲਈ ਸਮਾਂ ਸੀਮਾ ਰਾਤ 11:56 ਵਜੇ ਤੱਕ ਹੈ। ਜੇਕਰ ਇਹ ਵੀ ਸੰਭਵ ਨਹੀਂ ਹੈ, ਤਾਂ ਸੁਪਰ ਓਵਰ ਰਾਹੀਂ ਮੈਚ ਦਾ ਨਤੀਜਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਸ ਲਈ ਆਖਰੀ ਸਮਾਂ ਸੀਮਾ ਰਾਤ 12:50 ਵਜੇ ਦੀ ਹੈ। ਜੇਕਰ ਅਜਿਹਾ ਵੀ ਨਹੀਂ ਹੁੰਦਾ ਹੈ, ਤਾਂ ਮੈਚ ਰਿਜ਼ਰਵ ਦਿਨ ਯਾਨੀ ਬੁੱਧਵਾਰ, 4 ਜੂਨ ਨੂੰ ਪੂਰਾ ਕੀਤਾ ਜਾਵੇਗਾ। ਜੇਕਰ ਰਿਜ਼ਰਵ ਦਿਨ ‘ਤੇ ਵੀ ਨਤੀਜਾ ਨਹੀਂ ਨਿਕਲਦਾ ਹੈ, ਤਾਂ ਪੰਜਾਬ ਕਿੰਗਜ਼ ਨੂੰ ਅੰਕ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕਰਨ ਦੇ ਆਧਾਰ ‘ਤੇ ਜੇਤੂ ਮੰਨਿਆ ਜਾਵੇਗਾ।