AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Punjab Kings Players List For IPL 2024: ਹਰਸ਼ਲ ‘ਤੇ ਪੰਜਾਬ ਨੇ ਖਰਚ ਕੀਤੀ ਵੱਡੀ ਰਕਮ, ਨਿਲਾਮੀ ਤੋਂ ਬਾਅਦ ਇਸ ਤਰ੍ਹਾਂ ਹੈ ਟੀਮ

ਪੰਜਾਬ ਕਿੰਗਜ਼ 2014 'ਚ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਫਾਈਨਲ 'ਚ ਪਹੁੰਚੀ ਸੀ ਪਰ ਖਿਤਾਬ ਨਹੀਂ ਜਿੱਤ ਸਕੀ ਸੀ। ਇਸ ਟੀਮ ਨੇ ਹੁਣ ਤੱਕ ਸਿਰਫ਼ ਇੱਕ ਵਾਰ ਹੀ ਆਈਪੀਐਲ ਫਾਈਨਲ ਖੇਡਿਆ ਹੈ। ਇਸ ਵਾਰ ਟੀਮ ਆਪਣਾ ਪਹਿਲਾ IPL ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ। ਹਰਸ਼ਲ ਤੋਂ ਇਲਾਵਾ, ਫਰੈਂਚਾਇਜ਼ੀ ਨੇ ਰਿਲੇ ਰੂਸੋ ਅਤੇ ਕ੍ਰਿਸ ਵੋਕਸ 'ਤੇ ਵੀ ਵੱਡੀ ਰਕਮ ਖਰਚ ਕੀਤੀ।

Punjab Kings Players List For IPL 2024: ਹਰਸ਼ਲ 'ਤੇ ਪੰਜਾਬ ਨੇ ਖਰਚ ਕੀਤੀ ਵੱਡੀ ਰਕਮ, ਨਿਲਾਮੀ ਤੋਂ ਬਾਅਦ ਇਸ ਤਰ੍ਹਾਂ ਹੈ ਟੀਮ
(Photo Credit: BCCI Photo)
tv9-punjabi
| Updated On: 20 Dec 2023 11:21 AM IST
Share

Punjab Kings IPL Auction Squad 2024: ਆਈਪੀਐੱਲ ਨਿਲਾਮੀ ‘ਚ ਅਕਸਰ ਵੱਡੀਆਂ-ਵੱਡੀਆਂ ਖਰੀਦਾਰੀ ਕਰਨ ਅਤੇ ਖਿਡਾਰੀਆਂ ਨੂੰ ਮਹਿੰਗੇ ਮੁੱਲ ‘ਤੇ ਖਰੀਦਣ ਲਈ ਮਸ਼ਹੂਰ ਪੰਜਾਬ ਕਿੰਗਜ਼ ਇਸ ਵਾਰ ਬਹੁਤੀ ਮਹਿੰਗੀ ਸਾਬਤ ਨਹੀਂ ਹੋਈ। ਹਾਲਾਂਕਿ, ਇਸ ਫ੍ਰੈਂਚਾਇਜ਼ੀ ਨੇ ਕਈ ਖਿਡਾਰੀਆਂ ‘ਤੇ ਬੋਲੀ ਲਗਾਈ ਅਤੇ ਕੁਝ ਨੂੰ ਉੱਚ ਕੀਮਤ ‘ਤੇ ਖਰੀਦਿਆ। ਪ੍ਰੀਤੀ ਜ਼ਿੰਟਾ ਅਤੇ ਨੇਸ ਵਾਡੀਆ ਦੀ ਮਲਕੀਅਤ ਵਾਲੀ ਇਸ ਫਰੈਂਚਾਈਜ਼ੀ ਨੇ ਸਭ ਤੋਂ ਵੱਧ 11.75 ਕਰੋੜ ਰੁਪਏ ਭਾਰਤੀ ਆਲਰਾਊਂਡਰ ਹਰਸ਼ਲ ਪਟੇਲ ‘ਤੇ ਖਰਚ ਕੀਤੇ, ਜਿਸ ਨੇ ਹੈਰਾਨ ਕਰ ਦਿੱਤਾ। ਇਸ ਤੋਂ ਇਲਾਵਾ ਉਸ ਨੇ ਕ੍ਰਿਸ ਵੋਕਸ ਅਤੇ ਰਿਲੇ ਰੂਸੋ ਨੂੰ ਵੀ ਵੱਡੀ ਰਕਮ ਦਿੱਤੀ ਸੀ।

ਆਪਣੇ ਪਹਿਲੇ ਖ਼ਿਤਾਬ ਦੀ ਉਡੀਕ ਕਰ ਰਹੀ ਪੰਜਾਬ ਕਿੰਗਜ਼ ਨੇ ਨਿਲਾਮੀ ਤੋਂ ਪਹਿਲਾਂ 17 ਖਿਡਾਰੀਆਂ ਨੂੰ ਰਿਟੇਨ ਕੀਤਾ ਸੀ। ਅਜਿਹੇ ‘ਚ ਉਸ ਨੂੰ 25 ਦੀ ਟੀਮ ਪੂਰੀ ਕਰਨ ਲਈ 8 ਖਿਡਾਰੀਆਂ ਦੀ ਲੋੜ ਸੀ। ਇਸ ਦੇ ਲਈ ਉਸ ਨੇ ਕਰੀਬ 30 ਕਰੋੜ ਰੁਪਏ ਦੀ ਨਿਲਾਮੀ ਪਰਸ ਵੀ ਕੀਤਾ ਸੀ। ਫ੍ਰੈਂਚਾਇਜ਼ੀ ਆਪਣਾ ਪੂਰਾ ਪਰਸ ਨਹੀਂ ਖਰਚ ਸਕੀ ਪਰ 8 ਖਿਡਾਰੀਆਂ ਨੂੰ ਖਰੀਦ ਕੇ ਟੀਮ ਨੂੰ ਪੂਰਾ ਕਰ ਲਿਆ।

ਨਿਲਾਮੀ ਵਿੱਚ ਖਰੀਦੇ ਗਏ ਖਿਡਾਰੀ

ਹਰਸ਼ਲ ਪਟੇਲ (ਭਾਰਤ) – 11.75 ਕਰੋੜ, ਰਾਇਲੇ ਰੂਸੋ (ਦੱਖਣੀ ਅਫਰੀਕਾ) – 8 ਕਰੋੜ, ਕ੍ਰਿਸ ਵੋਕਸ (ਇੰਗਲੈਂਡ) – 4.20 ਕਰੋੜ, ਤਨਯ ਥਿਆਗਰਾਜਨ (ਭਾਰਤ) – 20 ਲੱਖ, ਵਿਸ਼ਵਨਾਥ ਪ੍ਰਤਾਪ ਸਿੰਘ (ਭਾਰਤ) – 20 ਲੱਖ, ਆਸ਼ੂਤੋਸ਼ ਸ਼ਰਮਾ ( ਭਾਰਤ)-20 ਲੱਖ, ਸ਼ਸ਼ਾਂਕ ਸਿੰਘ (ਭਾਰਤ)-20 ਲੱਖ, ਪ੍ਰਿੰਸ ਚੌਧਰੀ (ਭਾਰਤ)-20 ਲੱਖ।

ਕੁੱਲ ਮਿਲਾ ਕੇ ਪੰਜਾਬ ਕਿੰਗਜ਼ ਨੇ ਇਸ ਨਿਲਾਮੀ ਵਿੱਚ 8 ਖਿਡਾਰੀਆਂ ਨੂੰ ਖਰੀਦਿਆ ਅਤੇ ਇਸ ਲਈ 24.95 ਕਰੋੜ ਰੁਪਏ ਖਰਚ ਕੀਤੇ। ਟੀਮ ਵਿੱਚ ਨਿਯਮਾਂ ਮੁਤਾਬਕ 8 ਵਿਦੇਸ਼ੀ ਖਿਡਾਰੀਆਂ ਸਮੇਤ ਕੁੱਲ 25 ਖਿਡਾਰੀ ਹਨ। ਇਸ ਨਿਲਾਮੀ ਤੋਂ ਬਾਅਦ ਵੀ ਫਰੈਂਚਾਇਜ਼ੀ ਕੋਲ 4.15 ਕਰੋੜ ਰੁਪਏ ਬਚੇ ਸਨ।

ਨਿਲਾਮੀ ਤੋਂ ਬਾਅਦ ਪੰਜਾਬ ਦੀ ਟੀਮ

ਸ਼ਿਖਰ ਧਵਨ (ਕਪਤਾਨ), ਜੌਨੀ ਬੇਅਰਸਟੋ, ਪ੍ਰਭਸਿਮਰਨ ਸਿੰਘ (ਵਿਕਟਕੀਪਰ), ਜਿਤੇਸ਼ ਸ਼ਰਮਾ (ਵਿਕਟਕੀਪਰ), ਸਿਕੰਦਰ ਰਜ਼ਾ, ਰਿਸ਼ੀ ਧਵਨ, ਲਿਆਮ ਲਿਵਿੰਗਸਟਨ, ਅਥਰਵ ਟੇਡੇ, ਅਰਸ਼ਦੀਪ ਸਿੰਘ, ਨਾਥਨ ਐਲਿਸ, ਸੈਮ ਕੁਰਾਨ, ਕਾਗਿਸੋ ਰਬਾਡਾ, ਹਰਪ੍ਰੀਤ ਬਰਾੜ, , ਹਰਪ੍ਰੀਤ ਭਾਟੀਆ, ਵਿਦਵਥ ਕਵਾਰੱਪਾ, ਸ਼ਿਵਮ ਸਿੰਘ, ਹਰਸ਼ਲ ਪਟੇਲ, ਕ੍ਰਿਸ ਵੋਕਸ, ਰਿਲੇ ਰੂਸੋ, ਤਨਯ ਥਿਆਗਰਾਜਨ, ਵਿਸ਼ਵਨਾਥ ਪ੍ਰਤਾਪ ਸਿੰਘ, ਆਸ਼ੂਤੋਸ਼ ਸ਼ਰਮਾ, ਸ਼ਸ਼ਾਂਕ ਸਿੰਘ, ਪ੍ਰਿੰਸ ਚੌਧਰੀ।

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...