ਮਨੂ ਭਾਕਰ ਦੀ ਸ਼ਾਨਦਾਰ ਜਿੱਤ, ਪੈਰਿਸ ਓਲੰਪਿਕ ‘ਚ ਇਕ ਹੋਰ ਤਮਗਾ ਜਿੱਤਣ ਦਾ ਮੌਕਾ, ਜਾਣੋ ਕਦੋਂ ਹੋਵੇਗਾ ਮੈਚ

Updated On: 

29 Jul 2024 14:16 PM IST

ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਇੱਕ ਹੋਰ ਓਲੰਪਿਕ ਤਮਗਾ ਜਿੱਤਣ ਦੀ ਉਮੀਦ ਜਗਾਈ ਹੈ। ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦੇ ਤਗ਼ਮੇ ਲਈ ਕੁਆਲੀਫਾਈ ਕੀਤਾ। ਉਨ੍ਹਾਂ ਦੇ ਸਾਥੀ ਸਰਬਜੋਤ ਸਿੰਘ ਨੇ ਵੀ ਕਮਾਲ ਦੀ ਖੇਡ ਦਿਖਾਈ।

ਮਨੂ ਭਾਕਰ ਦੀ ਸ਼ਾਨਦਾਰ ਜਿੱਤ, ਪੈਰਿਸ ਓਲੰਪਿਕ ਚ ਇਕ ਹੋਰ ਤਮਗਾ ਜਿੱਤਣ ਦਾ ਮੌਕਾ, ਜਾਣੋ ਕਦੋਂ ਹੋਵੇਗਾ ਮੈਚ

ਮਨੂ ਭਾਕਰ (Pic Credit: PTI)

Follow Us On

ਪੈਰਿਸ ਓਲੰਪਿਕ ‘ਚ ਦੇਸ਼ ਨੂੰ ਪਹਿਲਾ ਤਮਗਾ ਦਿਵਾਉਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਇਕ ਵਾਰ ਫਿਰ ਕਮਾਲ ਕਰ ਦਿੱਤਾ ਹੈ। 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਮਨੂ ਭਾਕਰ ਨੇ ਹੁਣ ਮਿਕਸਡ ਟੀਮ ਈਵੈਂਟ ‘ਚ ਵੀ ਤਮਗੇ ਦੀ ਉਮੀਦ ਜਗਾਈ ਹੈ। ਮਨੂ ਭਾਕਰ ਅਤੇ ਸਰਬਜੋਤ ਸਿੰਘ ਮਿਕਸਡ ਈਵੈਂਟ ‘ਚ ਤੀਜੇ ਸਥਾਨ ‘ਤੇ ਰਹੇ, ਹੁਣ ਇਹ ਦੋਵੇਂ ਕਾਂਸੀ ਦੇ ਤਗਮੇ ਦੇ ਮੁਕਾਬਲੇ ‘ਚ ਦੱਖਣੀ ਕੋਰੀਆ ਦੇ ਨਿਸ਼ਾਨੇਬਾਜ਼ਾਂ ਨਾਲ ਭਿੜਨਗੇ | ਮਨੂ ਭਾਕਰ ਅਤੇ ਸਰਬਜੋਤ ਦਾ ਬ੍ਰਾਂਜ ਮੈਡਲ ਮੈਚ ਮੰਗਲਵਾਰ ਨੂੰ ਦੁਪਹਿਰ 1 ਵਜੇ ਹੋਵੇਗਾ।

ਰਿਦਮ-ਅਰਜੁਨ ਟੀਮ ਬਾਹਰ

ਰਿਦਮ ਸਾਂਗਵਾਨ ਅਤੇ ਅਰਜੁਨ ਚੀਮਾ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਵੀ ਭਿੜ ਰਹੇ ਸਨ। ਦੋਵਾਂ ਖਿਡਾਰੀਆਂ ਦੀ ਸ਼ੁਰੂਆਤ ਚੰਗੀ ਸੀ ਪਰ ਮੱਧ ਵਿਚ ਉਨ੍ਹਾਂ ਦੀ ਲੈਅ ਵਿਗੜ ਗਈ ਅਤੇ ਉਹ ਕੁੱਲ 576-14x ਨਾਲ 10ਵੇਂ ਸਥਾਨ ‘ਤੇ ਰਹੇ। ਦੂਜੇ ਪਾਸੇ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ 580-2x ਸਕੋਰ ਕੀਤਾ।

ਮਨੂ ਨੇ ਇਤਿਹਾਸਕ ਕਾਂਸੀ ਤਮਗਾ ਜਿੱਤਿਆ

ਮਨੂ ਨੇ ਐਤਵਾਰ ਨੂੰ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉਹ ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣੀ। ਉਨ੍ਹਾਂ ਨੇ 12 ਸਾਲ ਬਾਅਦ ਭਾਰਤ ਨੂੰ ਓਲੰਪਿਕ ਸ਼ੂਟਿੰਗ ਰੇਂਜ ‘ਤੇ ਤਮਗਾ ਦਿਵਾਇਆ।