IPL 2023 ਤੋਂ ਪ੍ਰੇਸ਼ਾਨ ਹੋ ਰਿਹਾ ਪਾਕਿਸਤਾਨ, ਜਾਣੋ ਕੀ ਹੈ ਸਭ ਤੋਂ ਵੱਡੀ ਕ੍ਰਿਕਟ ਲੀਗ ਨੂੰ ਲੈ ਕੇ ਮਾਹੌਲ, Video
IPL 2023 ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਲੀਗ ਨੂੰ ਲੈ ਕੇ ਪੂਰਾ ਭਾਰਤ ਉਤਸ਼ਾਹਿਤ ਹੈ ਪਰ ਦੂਜੇ ਪਾਸੇ ਪਾਕਿਸਤਾਨ ਰੋ ਰਿਹਾ ਹੈ। ਪਾਕਿਸਤਾਨ ਨੂੰ IPL 'ਚ ਆਪਣੇ ਖਿਡਾਰੀਆਂ ਦੀ ਕਮੀ ਮਹਿਸੂਸ ਹੋ ਰਹੀ ਹੈ। ਪਾਕਿਸਤਾਨ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ ਵਿੱਚ ਖੇਡਣ ਲਈ ਤਰਸ ਰਿਹਾ ਹੈ ਜਿਸ ਵਿੱਚ ਜ਼ਿਆਦਾਤਰ ਕ੍ਰਿਕਟ ਖੇਡਣ ਵਾਲੇ ਦੇਸ਼ਾਂ ਦੇ ਖਿਡਾਰੀ ਦਾਖਲ ਹੁੰਦੇ ਹਨ।
Indian Premier League 2023: ਪਾਕਿਸਤਾਨ ਦੇ ਲੋਕ ਕਹਿੰਦੇ ਹਨ ਕਿ ਲੀਗ ਬਹੁਤ ਵਧੀਆ ਹੈ, ਪਰ ਅਸੀਂ ਇਸ ਵਿੱਚ ਨਹੀਂ ਖੇਡ ਸਕਦੇ। ਪਾਕਿਸਤਾਨੀ ਲੋਕਾਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਪਾਕਿਸਤਾਨੀ ਖਿਡਾਰੀ ਲੀਗ ‘ਚ ਖੇਡਣ, ਤਾਂ ਜੋ ਉਨ੍ਹਾਂ ਦੇ ਦੇਸ਼ ਦਾ ਅਕਸ ਚੰਗਾ ਹੋਵੇ। ਪਾਕਿਸਤਾਨ ਵਿੱਚ ਆਈਪੀਐਲ ਟੀਮ ਅਤੇ ਭਾਰਤੀ ਖਿਡਾਰੀਆਂ ਦੀ ਫੈਨ ਫਾਲੋਇੰਗ ਬਹੁਤ ਚੰਗੀ ਹੈ। ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਵਿਰਾਟ ਕੋਹਲੀ (Virat Kohli) ਦੇ ਉੱਥੇ ਕਾਫੀ ਪ੍ਰਸ਼ੰਸਕ ਹਨ।
ਖਿਡਾਰੀ ਲਾਈਨ ‘ਚ ਹੋਣਗੇ ਖੜੇ
ਇੱਕ ਪਾਕਿਸਤਾਨੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਜੇਕਰ ਪਾਕਿਸਤਾਨੀ ਖਿਡਾਰੀਆਂ ਨੂੰ ਆਈਪੀਐਲ (Indian Premier League) ਖੇਡਣ ਦਾ ਮੌਕਾ ਮਿਲਦਾ ਹੈ ਤਾਂ ਉਹ ਸਾਰੇ ਲਾਈਨ ਵਿੱਚ ਖੜ੍ਹੇ ਹੋਣਗੇ। ਪਾਕਿਸਤਾਨ ਨੇ ਆਈਪੀਐਲ ਸ਼ੁਰੂ ਹੁੰਦਿਆਂ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਆਥਿਰ ਇਹ ਵਿਵਾਦ ਕਦੋਂ ਖਤਮ ਹੋਵੇਗਾ, ਤਾਂ ਜੋ ਉਨ੍ਹਾਂ ਦੇ ਖਿਡਾਰੀ ਵੀ ਖੇਡ ਸਕਣ।
ਏਸ਼ੀਆ ਕੱਪ ਨੂੰ ਲੈ ਕੇ ਪਰੇਸ਼ਾਨ
ਪਾਕਿਸਤਾਨ ਇਸ ਕਾਰਨ ਹੋਰ ਵੀ ਨਾਰਾਜ਼ ਹੈ ਕਿਉਂਕਿ ਭਾਰਤ ਨੇ ਪਾਕਿਸਤਾਨ ਵਿੱਚ ਹੋਣ ਵਾਲੇ ਏਸ਼ੀਆ ਕੱਪ ਵਿੱਚ ਖੇਡਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਭਾਰਤ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਨਾਲ ਨਿਰਪੱਖ ਸਥਾਨ ‘ਤੇ ਹੀ ਏਸ਼ੀਆ ਕੱਪ ਖੇਡੇਗਾ। ਏਨ੍ਹਾ ਹੀ ਨਹੀਂ ਇਸ ਲੀਗ ‘ਚ ਖੇਡਣ ਕਾਰਨ ਕਈ ਵੱਡੇ ਕੀਵੀ ਖਿਡਾਰੀ ਪਾਕਿਸਤਾਨ ਦੌਰੇ ‘ਤੇ ਨਹੀਂ ਜਾ ਰਹੇ ਹਨ।
IPL ਨੂੰ ਲੈ ਕੇ ਕਿਊਂ ਰੋ ਰਿਹਾ ਪਾਕਿਸਤਾਨ ?
ਨਿਊਜ਼ੀਲੈਂਡ ਦੀ ਟੀਮ (Team New Zealand) ਨੇ ਅਗਲੇ ਮਹੀਨੇ ਪਾਕਿਸਤਾਨ ਨਾਲ 5 ਟੀ-20 ਅਤੇ 5 ਵਨਡੇ ਮੈਚਾਂ ਦੀ ਸੀਰੀਜ਼ ਖੇਡਣੀ ਹੈ ਪਰ ਕੀਵੀ ਟੀਮ ਆਪਣੇ ਸਟਾਰ ਖਿਡਾਰੀਆਂ ਜਿਵੇਂ ਕੇਨ ਵਿਲੀਅਮਸਨ, ਟਿਕ ਸਾਊਦੀ ਤੋਂ ਬਿਨਾਂ ਪਾਕਿਸਤਾਨ ਜਾਵੇਗੀ। ਇਸ ਕਾਰਨ ਪਾਕਿਸਤਾਨ ਵੀ ਆਈ.ਪੀ.ਐੱਲ. ਨੂੰ ਲੈ ਕੇ ਰੋ ਰਿਹਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ