ਸਾਨੂੰ ਭਾਂਡੇ ਮਾਂਜਣੇ ਪਏ… ਪਾਕਿਸਤਾਨੀ ਕਪਤਾਨ ਨੇ ਸੁਣਾਈ ਹੱਡਬੀਤੀ, ਹੋਟਲ ‘ਚ ਹੋਇਆ ਬੇਹੱਦ ਸ਼ਰਮਨਾਕ ਸਲੂਕ

Updated On: 

19 Feb 2026 10:44 AM IST

ਪਾਕਿਸਤਾਨ ਦੀ ਰਾਸ਼ਟਰੀ ਹਾਕੀ ਟੀਮ ਦੇ ਹਾਲ ਹੀ ਦੇ ਆਸਟ੍ਰੇਲੀਆ ਦੌਰੇ ਨੇ ਦੇਸ਼ ਦੇ ਖੇਡ ਪ੍ਰਸ਼ਾਸਨ ਦੀਆਂ ਨਾਕਾਮੀਆਂ ਨੂੰ ਪੂਰੀ ਦੁਨੀਆ ਸਾਹਮਣੇ ਨੰਗਾ ਕਰ ਦਿੱਤਾ ਹੈ। FIH ਪ੍ਰੋ ਲੀਗ ਦੇ ਦੂਜੇ ਪੜਾਅ ਲਈ ਗਈ ਟੀਮ ਨੂੰ ਨਾ ਸਿਰਫ਼ ਮੈਦਾਨ ਅੰਦਰ ਹਾਰ ਦਾ ਸਾਹਮਣਾ ਕਰਨਾ ਪਿਆ, ਸਗੋਂ ਮੈਦਾਨ ਤੋਂ ਬਾਹਰ ਵੀ ਬੇਹੱਦ ਅਪਮਾਨਜਨਕ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ।

ਸਾਨੂੰ ਭਾਂਡੇ ਮਾਂਜਣੇ ਪਏ... ਪਾਕਿਸਤਾਨੀ ਕਪਤਾਨ ਨੇ ਸੁਣਾਈ ਹੱਡਬੀਤੀ, ਹੋਟਲ ਚ ਹੋਇਆ ਬੇਹੱਦ ਸ਼ਰਮਨਾਕ ਸਲੂਕ

(Photo- AI generated)

ਪਾਕਿਸਤਾਨ ਦੀ ਰਾਸ਼ਟਰੀ ਹਾਕੀ ਟੀਮ ਦੇ ਹਾਲ ਹੀ ਦੇ ਆਸਟ੍ਰੇਲੀਆ ਦੌਰੇ ਨੇ ਦੇਸ਼ ਦੇ ਖੇਡ ਪ੍ਰਸ਼ਾਸਨ ਦੀਆਂ ਨਾਕਾਮੀਆਂ ਨੂੰ ਪੂਰੀ ਦੁਨੀਆ ਸਾਹਮਣੇ ਨੰਗਾ ਕਰ ਦਿੱਤਾ ਹੈ। FIH ਪ੍ਰੋ ਲੀਗ ਦੇ ਦੂਜੇ ਪੜਾਅ ਲਈ ਗਈ ਟੀਮ ਨੂੰ ਨਾ ਸਿਰਫ਼ ਮੈਦਾਨ ਅੰਦਰ ਹਾਰ ਦਾ ਸਾਹਮਣਾ ਕਰਨਾ ਪਿਆ, ਸਗੋਂ ਮੈਦਾਨ ਤੋਂ ਬਾਹਰ ਵੀ ਬੇਹੱਦ ਅਪਮਾਨਜਨਕ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਟੀਮ ਦੇ ਕਪਤਾਨ ਸ਼ਕੀਲ ਅੰਮਾਦ ਬੱਟ ਨੇ ਲਾਹੌਰ ਹਵਾਈ ਅੱਡੇ ‘ਤੇ ਪਹੁੰਚਦਿਆਂ ਹੀ ਮੀਡੀਆ ਸਾਹਮਣੇ ਫੈਡਰੇਸ਼ਨ ਦੀਆਂ ਕਰਤੂਤਾਂ ਦੇ ਕਈ ਵੱਡੇ ਖੁਲਾਸੇ ਕੀਤੇ ਹਨ।

ਹੋਟਲ ਵਿੱਚ ਭਾਂਡੇ ਮਾਂਜਣ ਲਈ ਮਜਬੂਰ ਹੋਏ ਖਿਡਾਰੀ

ਪਾਕਿਸਤਾਨੀ ਕਪਤਾਨ ਸ਼ਕੀਲ ਅੰਮਾਦ ਬੱਟ ਨੇ ਹੈਰਾਨ ਕਰਨ ਵਾਲਾ ਖੁਲਾਸਾ ਕਰਦਿਆਂ ਦੱਸਿਆ ਕਿ ਆਸਟ੍ਰੇਲੀਆ ਵਿੱਚ ਟੀਮ ਕੋਲ ਰਹਿਣ ਲਈ ਹੋਟਲ ਤੱਕ ਨਹੀਂ ਸੀ। ਉਨ੍ਹਾਂ ਕਿਹਾ, “ਹੁਣ ਪਾਣੀ ਸਿਰ ਤੋਂ ਉੱਪਰ ਲੰਘ ਚੁੱਕਾ ਹੈ। ਅਸੀਂ ਮੌਜੂਦਾ ਫੈਡਰੇਸ਼ਨ ਪ੍ਰਬੰਧਨ ਦੇ ਹੇਠਾਂ ਖੇਡਣਾ ਜਾਰੀ ਨਹੀਂ ਰੱਖ ਸਕਦੇ। ਜਦੋਂ ਖਿਡਾਰੀਆਂ ਨੂੰ ਮੈਚ ਖੇਡਣ ਜਾਣ ਤੋਂ ਪਹਿਲਾਂ ਰਸੋਈ ਦੀ ਸਫਾਈ ਕਰਨੀ ਪਵੇ ਅਤੇ ਜੂਠੇ ਭਾਂਡੇ ਮਾਂਜਣੇ ਪੈਣ, ਤਾਂ ਤੁਸੀਂ ਸਾਡੇ ਤੋਂ ਚੰਗੇ ਨਤੀਜਿਆਂ ਦੀ ਉਮੀਦ ਕਿਵੇਂ ਕਰ ਸਕਦੇ ਹੋ?”

ਸੜਕਾਂ ‘ਤੇ ਭਟਕਦੀ ਰਹੀ ਟੀਮ

ਦੌਰੇ ਦੌਰਾਨ ਖਿਡਾਰੀਆਂ ਨੂੰ ਕਈ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਿਡਨੀ ਹਵਾਈ ਅੱਡੇ ‘ਤੇ ਕੈਨਬਰਾ ਜਾਣ ਵਾਲੀ ਉਡਾਣ ਲਈ ਟੀਮ ਨੂੰ 14 ਘੰਟੇ ਇੰਤਜ਼ਾਰ ਕਰਨਾ ਪਿਆ। ਜਦੋਂ ਟੀਮ ਹੋਟਲ ਪਹੁੰਚੀ ਤਾਂ ਪਤਾ ਲੱਗਿਆ ਕਿ ਪਾਕਿਸਤਾਨ ਹਾਕੀ ਫੈਡਰੇਸ਼ਨ (PHF) ਨੇ ਐਡਵਾਂਸ ਪੇਮੈਂਟ ਹੀ ਨਹੀਂ ਕੀਤੀ ਸੀ, ਜਿਸ ਕਾਰਨ ਬੁਕਿੰਗ ਰੱਦ ਹੋ ਗਈ। ਖਿਡਾਰੀ ਅਤੇ ਸਟਾਫ ਘੰਟਿਆਂ ਬੱਧੀ ਸੜਕਾਂ ‘ਤੇ ਭਟਕਦੇ ਰਹੇ। ਬਾਅਦ ਵਿੱਚ ਸਥਾਨਕ ਪਾਕਿਸਤਾਨੀ ਲੋਕਾਂ ਦੀ ਮਦਦ ਨਾਲ ਰਹਿਣ ਦਾ ਪ੍ਰਬੰਧ ਹੋਇਆ।

ਕਪਤਾਨ ਨੇ ਹੋਰ ਦੱਸਿਆ ਕਿ Airbnb ਰਾਹੀਂ ਸਿਰਫ਼ 10 ਦਿਨਾਂ ਦੀ ਬੁਕਿੰਗ ਸੀ, ਜਦਕਿ ਟੀਮ ਨੇ 13 ਦਿਨ ਰੁਕਣਾ ਸੀ। ਬਾਕੀ ਦਿਨਾਂ ਲਈ ਉਨ੍ਹਾਂ ਨੂੰ ਬੇਹੱਦ ਘੱਟ ਸਹੂਲਤਾਂ ਵਾਲੇ ਸਸਤੇ ਹੋਟਲ ਵਿੱਚ ਸ਼ਿਫਟ ਹੋਣਾ ਪਿਆ। ਦੂਜੇ ਪਾਸੇ, ਪਾਕਿਸਤਾਨ ਸਪੋਰਟਸ ਬੋਰਡ (PSB) ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਹੋਟਲ ਦੇ ਪ੍ਰਬੰਧਾਂ ਲਈ ਫੈਡਰੇਸ਼ਨ ਨੂੰ 1 ਕਰੋੜ ਰੁਪਏ ਤੋਂ ਵੱਧ ਦਿੱਤੇ ਸਨ, ਪਰ ਫੈਡਰੇਸ਼ਨ ਨੇ ਉਸ ਪੈਸੇ ਦੀ ਸਹੀ ਵਰਤੋਂ ਨਹੀਂ ਕੀਤੀ।

ਮੈਦਾਨ ‘ਤੇ ਵੀ ਮਿਲੀ ਕਰਾਰੀ ਹਾਰ

ਮੈਦਾਨੀ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਪਾਕਿਸਤਾਨੀ ਟੀਮ ਆਸਟ੍ਰੇਲੀਆ ਅਤੇ ਜਰਮਨੀ ਦੇ ਖਿਲਾਫ ਖੇਡੇ ਗਏ ਸਾਰੇ ਮੈਚ ਹਾਰ ਗਈ। ਪਹਿਲੇ ਮੈਚ ਵਿੱਚ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 2-3 ਨਾਲ ਹਰਾਇਆ। ਇਸ ਪੂਰੀ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਜੋ ਕਿ PHF ਦੇ ਮੁੱਖ ਸਰਪ੍ਰਸਤ ਵੀ ਹਨ, ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਪੀ.ਐੱਸ.ਬੀ. ਦੇ ਡਾਇਰੈਕਟਰ ਜਨਰਲ ਨੂਰ ਉਸ ਸਬਾਹ ਨੇ ਕਿਹਾ ਹੈ ਕਿ ਇਸ ਸ਼ਰਮਨਾਕ ਘਟਨਾ ਦੀ ਪੂਰੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।

Loading...
Unable to load recommendations.
Follow Us
Related Stories
Asian Games 2026: ਬੰਗਲਾਦੇਸ਼ ‘ਤੇ ਇਤਿਹਾਸਕ ਜਿੱਤ ਨਾਲ ਭਾਰਤੀ ਟੀਮ ਫ਼ਾਈਨਲ ‘ਚ, ਹੁਣ ਗੋਲਡ ਮੈਡਲ ਲਈ ਸ਼੍ਰੀਲੰਕਾ ਨਾਲ ਹੋਵੇਗੀ ਟੱਕਰ
Asian Games 2026: ਕੌਣ ਹਨ ਸੁਚਿਕਾ ਤਰੀਆਲ, ਜਿਨ੍ਹਾਂ ਭਾਰਤ ਲਈ ਪੱਕਾ ਕੀਤਾ ਪਹਿਲਾ ਤਗ਼ਮਾ? 12 ਸਾਲ ਦੀ ਉਮਰ ‘ਚ ਹੋਈ ਛੇੜਛਾੜ ਦੀ ਸ਼ਿਕਾਰ
ਮਾਂ ਨੇ ਵਾਹਿਗੁਰੂ ਅੱਗੇ ਕੀਤੀ ਸੀ ਅਰਦਾਸ, ਪੁੱਤਰ ਨੇ ਜੂਨੀਅਰ ਹਾਕੀ ‘ਚ ਜਿੱਤਿਆ ਗੋਲਡ, ਹੁਣ ਭਾਰਤੀ ਸੀਨੀਅਰ ਟੀਮ ‘ਚ ਜਗ੍ਹਾ ਬਣਾਉਣ ਦਾ ਟੀਚਾ
ਜਲੰਧਰ ਦੇ ਪ੍ਰਭਦੀਪ ਨੇ ਜੂਨੀਅਰ ਏਸ਼ੀਆ ਕੱਪ ‘ਚ ਮਚਾਈ ਧਮਾਲ, ਡੈਬਿਊ ਟੂਰਨਾਮੈਂਟ ਵਿੱਚ ਭਾਰਤ ਨੂੰ ਦਿਵਾਇਆ ਸੋਨ ਤਗਮਾ ​
ਫਰੀਦਕੋਟ ਤੋਂ ਨਮਨ ਧੀਰ ਦੀ ਟੀਮ ਇੰਡੀਆ ‘ਚ ਐਂਟਰੀ, ਵੈਸਟਇੰਡੀਜ਼ ਖਿਲਾਫ ਵਨ ਡੇਅ ਸੀਰੀਜ਼ ਲਈ ਮਿਲਿਆ ਪਹਿਲਾ ਮੌਕਾ
Team India Selection: ਟੀਮ ਇੰਡੀਆ ਦਾ ਐਲਾਨ, ਪੰਤ ਨੂੰ ਨਹੀਂ ਮਿਲੀ ਜਗ੍ਹਾ, 2 ਨਵੇਂ ਖਿਡਾਰੀਆਂ ਦੀ ਐਂਟਰੀ