Asian Games 2026: ਕੌਣ ਹਨ ਸੁਚਿਕਾ ਤਰੀਆਲ, ਜਿਨ੍ਹਾਂ ਭਾਰਤ ਲਈ ਪੱਕਾ ਕੀਤਾ ਪਹਿਲਾ ਤਗ਼ਮਾ? 12 ਸਾਲ ਦੀ ਉਮਰ ‘ਚ ਹੋਈ ਛੇੜਛਾੜ ਦੀ ਸ਼ਿਕਾਰ
Asian Games 2026: ਏਸ਼ੀਅਨ ਗੇਮਜ਼ 2026 ਵਿੱਚ ਭਾਰਤ ਦੀ ਝੋਲੀ ਵਿੱਚ ਪਹਿਲਾ ਤਗ਼ਮਾ ਆਉਣਾ ਪੱਕਾ ਹੋ ਚੁੱਕਾ ਹੈ। ਦੇਸ਼ ਦਾ ਇਹ ਮਾਣ ਭਾਰਤ ਦੀ ਧੀ ਸੁਚਿਕਾ ਤਰੀਆਲ ਨੇ ਵਧਾਇਆ ਹੈ। 36 ਸਾਲਾ ਸੁਚਿਕਾ ਤਰੀਆਲ ਨੇ ਉਸ ਖੇਡ ਵਿੱਚ ਦੇਸ਼ ਲਈ ਪਹਿਲਾ ਇਤਿਹਾਸਕ ਤਗ਼ਮਾ ਯਕੀਨੀ ਬਣਾਇਆ ਹੈ, ਜਿਸ ਨੂੰ ਏਸ਼ੀਅਨ ਗੇਮਜ਼ 2026 ਵਿੱਚ ਪਹਿਲੀ ਵਾਰ ਸ਼ਾਮਲ (ਡੈਬਿਊ) ਕੀਤਾ ਗਿਆ ਹੈ। ਇਹ ਖੇਡ ਹੈ ਐੱਮਐੱਮਏ (MMA) ਯਾਨੀ ਮਿਕਸਡ ਮਾਰਸ਼ਲ ਆਰਟਸ।
ਏਸ਼ੀਅਨ ਗੇਮਜ਼ 2026 ਵਿੱਚ ਭਾਰਤ ਦੀ ਝੋਲੀ ਵਿੱਚ ਪਹਿਲਾ ਤਗ਼ਮਾ ਆਉਣਾ ਪੱਕਾ ਹੋ ਚੁੱਕਾ ਹੈ। ਦੇਸ਼ ਦਾ ਇਹ ਮਾਣ ਭਾਰਤ ਦੀ ਧੀ ਸੁਚਿਕਾ ਤਰੀਆਲ ਨੇ ਵਧਾਇਆ ਹੈ। 36 ਸਾਲਾ ਸੁਚਿਕਾ ਤਰੀਆਲ ਨੇ ਉਸ ਖੇਡ ਵਿੱਚ ਦੇਸ਼ ਲਈ ਪਹਿਲਾ ਇਤਿਹਾਸਕ ਤਗ਼ਮਾ ਯਕੀਨੀ ਬਣਾਇਆ ਹੈ, ਜਿਸ ਨੂੰ ਏਸ਼ੀਅਨ ਗੇਮਜ਼ 2026 ਵਿੱਚ ਪਹਿਲੀ ਵਾਰ ਸ਼ਾਮਲ (ਡੈਬਿਊ) ਕੀਤਾ ਗਿਆ ਹੈ। ਇਹ ਖੇਡ ਹੈ ਐੱਮਐੱਮਏ (MMA) ਯਾਨੀ ਮਿਕਸਡ ਮਾਰਸ਼ਲ ਆਰਟਸ।
ਇਸ ਮੁਕਾਬਲੇ ਦੇ ਮਹਿਲਾ 60 ਕਿੱਲੋਗ੍ਰਾਮ ਭਾਰ ਵਰਗ ਦੇ ਕੁਆਰਟਰ ਫ਼ਾਈਨਲ ਵਿੱਚ ਸੁਚਿਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੰਗੋਲੀਆ ਦੀ ਮਜ਼ਬੂਤ ਅਥਲੀਟ ਨੂੰ ਧੂੜ ਚਟਾਈ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਸੁਚਿਕਾ ਨੇ ਨਾ ਸਿਰਫ਼ ਸੈਮੀਫ਼ਾਈਨਲ ਵਿੱਚ ਪ੍ਰਵੇਸ਼ ਕੀਤਾ, ਸਗੋਂ ਭਾਰਤ ਲਈ ਖ਼ੇਡਾਂ ਦਾ ਪਹਿਲਾ ਤਗ਼ਮਾ ਵੀ ਪੱਕਾ ਕਰ ਦਿੱਤਾ ਹੈ।
ਤਗ਼ਮਾ ਪੱਕਾ, ਪਰ ਰੰਗ ਕਿਹੜਾ ਹੋਵੇਗਾ?
ਸੁਚਿਕਾ ਤਰੀਆਲ ਨੇ ਭਾਰਤ ਲਈ ਪਹਿਲਾ ਤਗ਼ਮਾ ਤਾਂ ਪੱਕਾ ਕਰ ਦਿੱਤਾ ਹੈ, ਪਰ ਇਸ ਦਾ ਰੰਗ ਕਿਹੜਾ ਹੋਵੇਗਾ, ਇਸ ਦਾ ਫ਼ੈਸਲਾ ਏਸ਼ੀਅਨ ਗੇਮਜ਼ 2026 ਵਿੱਚ ਉਨ੍ਹਾਂ ਦੇ ਅਗਲੇ ਪ੍ਰਦਰਸ਼ਨ ‘ਤੇ ਨਿਰਭਰ ਕਰੇਗਾ। ਫ਼ਿਲਹਾਲ ਘੱਟੋ-ਘੱਟ ਕਾਂਸੀ ਦਾ ਤਗ਼ਮਾ ਪੱਕਾ ਕਰ ਚੁੱਕੀ ਸੁਚਿਕਾ ਹੁਣ ਮੰਗਲਵਾਰ ਨੂੰ ਸੈਮੀਫ਼ਾਈਨਲ ਮੁਕਾਬਲੇ ਲਈ ਮੈਦਾਨ ਵਿੱਚ ਉਤਰੇਗੀ। ਜੇਕਰ ਉਹ ਸੈਮੀਫ਼ਾਈਨਲ ਜਿੱਤਣ ਵਿੱਚ ਕਾਮਯਾਬ ਰਹਿੰਦੀ ਹੈ, ਤਾਂ ਉਹ ਸੋਨ ਤਗ਼ਮੇ (ਗੋਲਡ ਮੈਡਲ) ਦੇ ਮੁਕਾਬਲੇ ਲਈ ਭਿੜੇਗੀ।
12 ਸਾਲ ਦੀ ਉਮਰ ‘ਚ ਹੋਈ ਛੇੜਛਾੜ ਨੇ ਬਦਲੀ ਜ਼ਿੰਦਗੀ
ਹਰਿਆਣਾ ਦੇ ਰੋਹਤਕ ਦੀ ਰਹਿਣ ਵਾਲੀ ਸੁਚਿਕਾ ਤਰੀਆਲ ਦੀ ਇਹ ਸਫ਼ਲਤਾ ਸੰਘਰਸ਼ਾਂ ਵਿੱਚੋਂ ਨਿਕਲੀ ਹੈ। ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਵੱਲੋਂ ਜਾਰੀ ਕੀਤੀ ਗਈ ਇੱਕ ਪ੍ਰੈੱਸ ਰਿਲੀਜ਼ ਮੁਤਾਬਕ, ਮਹਿਜ਼ 12 ਸਾਲ ਦੀ ਉਮਰ ਵਿੱਚ ਸੁਚਿਕਾ ਛੇੜਛਾੜ ਦੀ ਘਟਨਾ ਦਾ ਸ਼ਿਕਾਰ ਹੋਈ ਸੀ। ਉਸ ਮੰਦਭਾਗੀ ਘਟਨਾ ਨੇ ਉਨ੍ਹਾਂ ਨੂੰ ਆਪਣੀ ਆਤਮ-ਰੱਖਿਆ ਲਈ ਜੂਡੋ ਅਪਣਾਉਣ ਲਈ ਮਜਬੂਰ ਕੀਤਾ। ਹਾਲਾਂਕਿ, ਉਸ ਵੇਲੇ ਸੁਚਿਕਾ ਨੂੰ ਇਹ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਇੱਕ ਦਿਨ ਉਹ ਦੇਸ਼ ਦੀ ਮਸ਼ਹੂਰ ਐੱਮਐੱਮਏ ਅਥਲੀਟ ਅਤੇ ਨੌਜਵਾਨਾਂ ਦੀ ਆਈਕਨ ਬਣੇਗੀ, ਜਿਸ ਨੂੰ ਇੰਸਟਾਗ੍ਰਾਮ ‘ਤੇ ਲੱਖਾਂ ਲੋਕ ਫ਼ਾਲੋ ਕਰਨਗੇ ਅਤੇ ਉਹ ਕੌਮਾਂਤਰੀ ਮੰਚ ‘ਤੇ ਭਾਰਤ ਦੀ ਨੁਮਾਇੰਦਗੀ ਕਰੇਗੀ।
ਸੁਚਿਕਾ ਤਰੀਆਲ ਦਾ MMA ਸਫ਼ਰ
ਸੁਚਿਕਾ ਤਰੀਆਲ ਨੇ ਸਾਲ 2017 ਵਿੱਚ ਸ਼ਾਨਦਾਰ ਜਿੱਤ ਨਾਲ ਐੱਮਐੱਮਏ ਵਿੱਚ ਡੈਬਿਊ ਕੀਤਾ ਸੀ। ਇਸ ਉਪਰੰਤ ਉਨ੍ਹਾਂ ਨੇ ਲਗਭਗ 7 ਸਾਲਾਂ ਦਾ ਲੰਮਾ ਬ੍ਰੇਕ ਲਿਆ। ਇਸ ਲੰਮੇ ਵਕਫ਼ੇ ਮਗਰੋਂ ਦਸੰਬਰ 2024 ਵਿੱਚ ਬਹਿਰੀਨ ਵਿਖੇ ਹੋਏ ‘BRAVE CF 92’ ਮੁਕਾਬਲੇ ਰਾਹੀਂ ਉਨ੍ਹਾਂ ਨੇ ਪੇਸ਼ੇਵਰ ਐੱਮਐੱਮਏ ਵਿੱਚ ਜ਼ਬਰਦਸਤ ਵਾਪਸੀ ਕਰਦਿਆਂ ਜਿੱਤ ਹਾਸਲ ਕੀਤੀ। ਭਾਰਤ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਵੱਲੋਂ ਸਨਮਾਨਿਤ ਹੋ ਚੁੱਕੀ ਸੁਚਿਕਾ ਨੇ ਇਸ ਸਾਲ ਜਨਵਰੀ ਅਤੇ ਮਈ ਮਹੀਨੇ ਦੌਰਾਨ ਆਯੋਜਿਤ ਹੋਈਆਂ ਏਸ਼ੀਅਨ ਐੱਮਐੱਮਏ ਚੈਂਪੀਅਨਸ਼ਿਪਾਂ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਸੁਚਿਕਾ ਤਰੀਆਲ ਜਿਸ ਉਮੀਦ ਅਤੇ ਮਨਸੂਬੇ ਨਾਲ ਜਾਪਾਨ ਪਹੁੰਚੀ ਸੀ, ਉਸ ਦੀ ਕਾਮਯਾਬ ਇਬਾਰਤ ਲਿਖਣੀ ਉਨ੍ਹਾਂ ਨੇ ਸ਼ੁਰੂ ਕਰ ਦਿੱਤੀ ਹੈ। ਹੁਣ ਪੂਰੇ ਦੇਸ਼ ਨੂੰ ਇੰਤਜ਼ਾਰ ਹੈ ਕਿ ਉਹ ਇਸ ਤਗ਼ਮੇ ਨੂੰ ਸੁਨਹਿਰੀ ਰੂਪ ਵਿੱਚ ਤਬਦੀਲ ਕਰਕੇ ਤਿਰੰਗਾ ਲਹਿਰਾਉਣ।
