AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

News9 Indian Tigers & Tigresses: ਮਾਹਿਲਪੁਰ ਦੇ ਮੈਦਾਨ ‘ਚ ਦਿਖਿਆ ਫੁੱਟਬਾਲ ਦਾ ਜੁਨੂੰਨ, ਟਰਾਇਲ ਲਈ ਖਿਡਾਰੀਆਂ ਦੀ ਲੱਗੀ ਭਾਰੀ ਭੀੜ

News9 Indian Tigers & Tigresses: ਪੰਜਾਬ ਆਪਣੀ ਅਮੀਰ ਖੇਡ ਵਿਰਾਸਤ ਲਈ ਵਿਸ਼ਵ ਭਰ ਵਿੱਚ ਮਸ਼ਹੂਰ ਹੈ ਅਤੇ ਹੁਣ ਇੱਕ ਵਾਰ ਫਿਰ ਇੱਥੋਂ ਦੇ ਮੈਦਾਨ ਫੁੱਟਬਾਲ ਦੇ ਜੁਨੂੰਨ ਨਾਲ ਗੂੰਜ ਉੱਠੇ ਹਨ। ਜਰਮਨੀ ਦੀ ਮਸ਼ਹੂਰ ਫੁੱਟਬਾਲ ਲੀਗ 'ਬੁੰਡੇਸਲੀਗਾ' ਦੇ ਸਹਿਯੋਗ ਨਾਲ ਟੀਵੀ9 ਨੈੱਟਵਰਕ ਵੱਲੋਂ ਚਲਾਏ ਜਾ ਰਹੇ 'ਨਿਊਜ਼ 9 ਇੰਡੀਅਨ ਟਾਈਗਰਜ਼ ਐਂਡ ਟਾਈਗਰੈੱਸ ਸੀਜ਼ਨ 2' ਦੇ ਤਹਿਤ ਹੋਸ਼ਿਆਰਪੁਰ ਦੇ ਇਤਿਹਾਸਕ ਪਿੰਡ ਮਾਹਿਲਪੁਰ ਵਿੱਚ ਵਿਸ਼ੇਸ਼ ਟਰਾਇਲ ਕਰਵਾਏ ਗਏ।

News9 Indian Tigers & Tigresses: ਮਾਹਿਲਪੁਰ ਦੇ ਮੈਦਾਨ 'ਚ ਦਿਖਿਆ ਫੁੱਟਬਾਲ ਦਾ ਜੁਨੂੰਨ, ਟਰਾਇਲ ਲਈ ਖਿਡਾਰੀਆਂ ਦੀ ਲੱਗੀ ਭਾਰੀ ਭੀੜ
ਮਾਹਿਲਪੁਰ ‘ਚ ਦਿਖਿਆ ਫੁੱਟਬਾਲ ਦਾ ਜਨੂਨ, ਟਰਾਇਲ ਲਈ ਖਿਡਾਰੀਆਂ ਦੀ ਲੱਗੀ ਭਾਰੀ ਭੀੜ
tv9-punjabi
| Updated On: 07 Feb 2026 18:04 PM IST

ਪੰਜਾਬ ਆਪਣੀ ਅਮੀਰ ਖੇਡ ਵਿਰਾਸਤ ਲਈ ਵਿਸ਼ਵ ਭਰ ਵਿੱਚ ਮਸ਼ਹੂਰ ਹੈ ਅਤੇ ਹੁਣ ਇੱਕ ਵਾਰ ਫਿਰ ਇੱਥੋਂ ਦੇ ਮੈਦਾਨ ਫੁੱਟਬਾਲ ਦੇ ਜੁਨੂੰਨ ਨਾਲ ਗੂੰਜ ਉੱਠੇ ਹਨ। ਜਰਮਨੀ ਦੀ ਮਸ਼ਹੂਰ ਫੁੱਟਬਾਲ ਲੀਗ ‘ਬੁੰਡੇਸਲੀਗਾ’ ਦੇ ਸਹਿਯੋਗ ਨਾਲ ਟੀਵੀ9 ਨੈੱਟਵਰਕ ਵੱਲੋਂ ਚਲਾਏ ਜਾ ਰਹੇ ‘ਨਿਊਜ਼ 9 ਇੰਡੀਅਨ ਟਾਈਗਰਜ਼ ਐਂਡ ਟਾਈਗਰੈੱਸ ਸੀਜ਼ਨ 2’ ਦੇ ਤਹਿਤ ਹੋਸ਼ਿਆਰਪੁਰ ਦੇ ਇਤਿਹਾਸਕ ਪਿੰਡ ਮਾਹਿਲਪੁਰ ਵਿੱਚ ਵਿਸ਼ੇਸ਼ ਟਰਾਇਲ ਕਰਵਾਏ ਗਏ। ਇਸ ਮੁਹਿੰਮ ਦਾ ਮੁੱਖ ਮਕਸਦ ਜ਼ਮੀਨੀ ਪੱਧਰ ਤੋਂ ਫੁੱਟਬਾਲ ਦੀਆਂ ਉੱਭਰਦੀਆਂ ਪ੍ਰਤਿਭਾਵਾਂ ਦੀ ਪਛਾਣ ਕਰਨਾ ਹੈ।

ਪੰਜਾਬ ਦੇ 23 ਜ਼ਿਲ੍ਹਿਆਂ ਤੋਂ ਪਹੁੰਚੇ ਸੈਂਕੜੇ ਖਿਡਾਰੀ

ਮਾਹਿਲਪੁਰ ਦੇ ਫੁੱਟਬਾਲ ਮੈਦਾਨਾਂ ਵਿੱਚ ਸਵੇਰ ਤੋਂ ਹੀ ਨੌਜਵਾਨ ਖਿਡਾਰੀਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਤੋਂ ਸੈਂਕੜੇ ਬੱਚੇ, ਲੜਕੇ ਅਤੇ ਲੜਕੀਆਂ ਇਸ ਟਰਾਇਲ ਦਾ ਹਿੱਸਾ ਬਣਨ ਲਈ ਪਹੁੰਚੇ। ਟੀਵੀ9 ਨੈੱਟਵਰਕ ਅਤੇ ਪੰਜਾਬ ਸਰਕਾਰ ਦੇ ਸਾਂਝੇ ਸਹਿਯੋਗ ਨਾਲ ਹੋਏ ਇਨ੍ਹਾਂ ਟਰਾਇਲਾਂ ਵਿੱਚ ਲੜਕੇ ਅਤੇ ਲੜਕੀਆਂ ਲਈ ਵੱਖ-ਵੱਖ ਸੈਸ਼ਨ ਰੱਖੇ ਗਏ ਸਨ ਤਾਂ ਜੋ ਹਰ ਖਿਡਾਰੀ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਬਰਾਬਰ ਮੌਕਾ ਮਿਲ ਸਕੇ। ਬੱਚਿਆਂ ਦੀਆਂ ਅੱਖਾਂ ਵਿੱਚ ਆਪਣੇ ਦੇਸ਼ ਲਈ ਫੁੱਟਬਾਲ ਖੇਡਣ ਦਾ ਸੁਪਨਾ ਸਾਫ਼ ਝਲਕ ਰਿਹਾ ਸੀ।

ਪੇਸ਼ੇਵਰ ਪਲੇਟਫਾਰਮ ਮਿਲਣ ਨਾਲ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ

ਟਰਾਇਲ ਦੇਣ ਆਏ ਨੌਜਵਾਨ ਖਿਡਾਰੀਆਂ ਨੇ ਆਪਣੀ ਖ਼ੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪਹਿਲੀ ਵਾਰ ਇੰਨਾ ਵੱਡਾ ਅਤੇ ਪੇਸ਼ੇਵਰ ਮੰਚ ਮਿਲਿਆ ਹੈ। ਇੱਕ ਨੌਜਵਾਨ ਖਿਡਾਰੀ ਨੇ ਕਿਹਾ, “ਅਸੀਂ ਬਹੁਤ ਖ਼ੁਸ਼ ਹਾਂ ਕਿ ਟੀਵੀ9 ਦੀ ਟੀਮ ਸਾਡੇ ਇਲਾਕੇ ਵਿੱਚ ਟਰਾਇਲ ਲੈਣ ਪਹੁੰਚੀ ਹੈ। ਅਜਿਹੇ ਪਲੇਟਫਾਰਮ ਨਾਲ ਸਾਡਾ ਹੌਸਲਾ ਹੋਰ ਵਧਦਾ ਹੈ ਅਤੇ ਹੁਣ ਮਹਿਸੂਸ ਹੁੰਦਾ ਹੈ ਕਿ ਅਸੀਂ ਵੀ ਕੌਮਾਂਤਰੀ ਪੱਧਰ ਤੱਕ ਪਹੁੰਚ ਸਕਦੇ ਹਾਂ।” ਖਿਡਾਰੀਆਂ ਦੇ ਨਾਲ ਆਏ ਕੋਚਾਂ ਨੇ ਵੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਉਪਰਾਲੇ ਬੱਚਿਆਂ ਨੂੰ ਮੋਬਾਈਲ ਫੋਨਾਂ ਦੀ ਦੁਨੀਆ ਤੋਂ ਬਾਹਰ ਕੱਢ ਕੇ ਮੈਦਾਨਾਂ ਨਾਲ ਜੋੜਨ ਵਿੱਚ ਸਹਾਈ ਹੋਣਗੇ।

ਕੌਮਾਂਤਰੀ ਪੱਧਰ ਦੀ ਟ੍ਰੇਨਿੰਗ ਦਾ ਮਿਲੇਗਾ ਮੌਕਾ

‘ਨਿਊਜ਼ 9 ਇੰਡੀਅਨ ਟਾਈਗਰਜ਼ ਐਂਡ ਟਾਈਗਰੈੱਸ’ ਪ੍ਰੋਗਰਾਮ ਦਾ ਮੁੱਖ ਟੀਚਾ ਚੁਣੇ ਗਏ ਬਿਹਤਰੀਨ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਪ੍ਰਦਾਨ ਕਰਨਾ ਹੈ। ਜ਼ਿਕਰਯੋਗ ਹੈ ਕਿ ਇਸ ਦੇ ਪਹਿਲੇ ਸੀਜ਼ਨ ਵਿੱਚ ਦੇਸ਼ ਭਰ ਵਿੱਚੋਂ 12 ਲੜਕੀਆਂ ਅਤੇ 16 ਲੜਕਿਆਂ ਦੀ ਚੋਣ ਕੀਤੀ ਗਈ ਸੀ। ਇਹ ਖਿਡਾਰੀ ਭਾਰਤੀ ਕੋਚਾਂ ਦੀ ਨਿਗਰਾਨੀ ਹੇਠ ਆਸਟਰੀਆ ਅਤੇ ਜਰਮਨੀ ਦਾ ਦੌਰਾ ਕਰ ਚੁੱਕੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਵਧਾਇਆ ਸੀ ਖਿਡਾਰੀਆਂ ਦਾ ਹੌਸਲਾ

ਇਸ ਮੁਹਿੰਮ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਾਰਚ 2025 ਵਿੱਚ ਨਵੀਂ ਦਿੱਲੀ ਵਿਖੇ ਹੋਏ ‘ਵਟ ਇੰਡੀਆ ਥਿੰਕਸ ਟੂਡੇ’ (WITT 2025) ਗਲੋਬਲ ਸਮਿਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਇਨ੍ਹਾਂ ਨੌਜਵਾਨ ਫੁੱਟਬਾਲਰਾਂ ਨੂੰ ਵਿਦਾਇਗੀ ਦਿੱਤੀ ਸੀ। ਯੂਰਪੀ ਦੌਰੇ ਤੋਂ ਵਾਪਸੀ ‘ਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਅਤੇ ਆਸਟਰੀਆ ਦੀ ਰਾਜਦੂਤ ਕੈਥਰੀਨਾ ਵੀਜ਼ਰ ਨੇ ਵੀ ਇਨ੍ਹਾਂ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਸੀ। ਹੁਣ ਸੀਜ਼ਨ 2 ਰਾਹੀਂ ਪੰਜਾਬ ਦੀ ਧਰਤੀ ਤੋਂ ਨਵੇਂ ਸਿਤਾਰਿਆਂ ਦੀ ਤਲਾਸ਼ ਜਾਰੀ ਹੈ।

Follow Us
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ...
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ...
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ...
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...