ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਭਾਰਤੀ ਖੇਡ ਜਗਤ ‘ਚ ਹਲਚਲ, ਮੈਚ ਫਿਕਸਿੰਗ ਕਾਰਨ 24 ਖਿਡਾਰੀਆਂ ‘ਤੇ ਪਾਬੰਦੀ, 3 ਟੀਮਾਂ ‘ਤੇ ਹੋਈ ਕਾਰਵਾਈ

Mizoram Premier League: ਮਿਜ਼ੋਰਮ ਫੁੱਟਬਾਲ ਐਸੋਸੀਏਸ਼ਨ ਨੇ ਮਿਜ਼ੋਰਮ ਪ੍ਰੀਮੀਅਰ ਲੀਗ-11 'ਚ ਮੈਚ ਫਿਕਸਿੰਗ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਇਸ ਐਸੋਸੀਏਸ਼ਨ ਨੇ 24 ਖਿਡਾਰੀਆਂ ਸਮੇਤ ਤਿੰਨ ਕਲੱਬਾਂ ਅਤੇ ਤਿੰਨ ਕਲੱਬ ਅਧਿਕਾਰੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਵਿੱਚੋਂ 2 ਖਿਡਾਰੀਆਂ ਨੂੰ ਉਮਰ ਭਰ ਲਈ ਪਾਬੰਦੀ ਦਾ ਸਾਹਮਣਾ ਕਰਨਾ ਪਿਆ ਹੈ।

ਭਾਰਤੀ ਖੇਡ ਜਗਤ ‘ਚ ਹਲਚਲ, ਮੈਚ ਫਿਕਸਿੰਗ ਕਾਰਨ 24 ਖਿਡਾਰੀਆਂ ‘ਤੇ ਪਾਬੰਦੀ, 3 ਟੀਮਾਂ ‘ਤੇ ਹੋਈ ਕਾਰਵਾਈ
ਮੈਚ ਫਿਕਸਿੰਗ ਕਾਰਨ 24 ਖਿਡਾਰੀਆਂ ‘ਤੇ ਪਾਬੰਦੀ (ਫੋਟੋ- Stephen Pond – FIFA/FIFA via Getty Images)
Follow Us
tv9-punjabi
| Published: 08 Nov 2024 07:28 AM

Major Match-Fixing Scandal: ਭਾਰਤੀ ਖੇਡ ਜਗਤ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇਸ ਵਾਰ ਫੁੱਟਬਾਲ ‘ਚ ਮੈਚ ਫਿਕਸਿੰਗ ਕਾਰਨ ਹਲਚਲ ਮਚ ਗਈ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇਸ ਮੈਚ ਫਿਕਸਿੰਗ ‘ਚ ਸਿਰਫ ਖਿਡਾਰੀ ਹੀ ਨਹੀਂ ਸਗੋਂ ਟੀਮਾਂ ਵੀ ਸ਼ਾਮਲ ਸਨ, ਜਿਨ੍ਹਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਦਰਅਸਲ, ਮਿਜ਼ੋਰਮ ਫੁਟਬਾਲ ਐਸੋਸੀਏਸ਼ਨ (ਐਮਐਫਏ) ਨੇ ਹਾਲ ਹੀ ਵਿੱਚ ਖ਼ਤਮ ਹੋਈ ਮਿਜ਼ੋਰਮ ਪ੍ਰੀਮੀਅਰ ਲੀਗ-11 ਵਿੱਚ ਮੈਚ ਵਿੱਚ ਧਾਂਦਲੀ ਦੇ ਦੋਸ਼ ਵਿੱਚ ਤਿੰਨ ਕਲੱਬਾਂ, ਤਿੰਨ ਕਲੱਬ ਅਧਿਕਾਰੀਆਂ ਅਤੇ 24 ਖਿਡਾਰੀਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਇਨ੍ਹਾਂ ‘ਚੋਂ ਕੁਝ ਖਿਡਾਰੀਆਂ ‘ਤੇ ਉਮਰ ਭਰ ਲਈ ਪਾਬੰਦੀ ਵੀ ਲੱਗ ਚੁੱਕੀ ਹੈ।

ਮੈਚ ਫਿਕਸਿੰਗ ਕਾਰਨ 24 ਖਿਡਾਰੀਆਂ ‘ਤੇ ਪਾਬੰਦੀ

ਤਿੰਨ ਕਲੱਬਾਂ – ਸਿਹਫਿਰ ਵੇਂਗਲੁਨ ਐਫਸੀ, ਐਫਸੀ ਬੈਥਲਹੇਮ ਅਤੇ ਰਾਮਹਲੂਨ ਅਥਲੈਟਿਕ ਐਫਸੀ – ਨੂੰ ਮਿਜ਼ੋਰਮ ਪ੍ਰੀਮੀਅਰ ਲੀਗ ਵਿੱਚ ਮੈਚਾਂ ਦੇ ਨਤੀਜਿਆਂ ਵਿੱਚ ਹੇਰਾਫੇਰੀ ਕਰਨ ਦੇ ਦੋਸ਼ ਵਿੱਚ ਤਿੰਨ ਮੈਚ ਅਧਿਕਾਰੀਆਂ ਦੇ ਨਾਲ ਤਿੰਨ ਸਾਲਾਂ ਲਈ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਵੱਖ-ਵੱਖ ਪੱਧਰਾਂ ‘ਤੇ ਖਿਡਾਰੀਆਂ ‘ਤੇ ਪਾਬੰਦੀ ਲਗਾਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪਾਬੰਦੀਸ਼ੁਦਾ ਖਿਡਾਰੀਆਂ ਵਿੱਚ ਰਾਮਹੁਨ ਐਟਲੇਟਿਕੋ ਐਫਸੀ ਦੇ ਲੀਗ ਦੇ ਟਾਪ ਸਕੋਰਰ ਫੇਲਿਕਸ ਲਾਲਰੂਤਸਾੰਗਾ ਵੀ ਹਨ, ਜਿਨ੍ਹਾਂ ਨੇ ਅੱਠ ਗੋਲ ਕੀਤੇ ਸਨ।

ਮਿਜ਼ੋਰਮ ਫੁੱਟਬਾਲ ਐਸੋਸੀਐਸ਼ਨ ਨੇ ਇਨ੍ਹਾਂ 24 ਖਿਡਾਰੀਆਂ ‘ਚੋਂ 2 ‘ਤੇ ਉਮਰ ਭਰ ਲਈ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਚਾਰ ਖਿਡਾਰੀਆਂ ‘ਤੇ ਪੰਜ ਸਾਲ ਦੀ ਪਾਬੰਦੀ, 10 ਖਿਡਾਰੀਆਂ ‘ਤੇ ਤਿੰਨ ਸਾਲ ਦੀ ਪਾਬੰਦੀ ਅਤੇ ਅੱਠ ਖਿਡਾਰੀਆਂ ‘ਤੇ ਇੱਕ ਸਾਲ ਦੀ ਪਾਬੰਦੀ ਲਗਾਈ ਗਈ ਹੈ। ਮਿਜ਼ੋਰਮ ਫੁੱਟਬਾਲ ਐਸੋਸੀਐਸ਼ਨ ਨੇ ਮੰਨਿਆ ਕਿ ਘੁਟਾਲਾ ਲੀਗ ਦੀ ਸਾਖ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਅੱਗੇ ਵਧਣ ਦੀ ਆਪਣੀ ਵਚਨਬੱਧਤਾ ‘ਤੇ ਜ਼ੋਰ ਦਿੱਤਾ।

ਮਿਜ਼ੋਰਮ ਫੁੱਟਬਾਲ ਐਸੋਸੀਐਸ਼ਨ ਨੇ ਬਿਆਨ ਜਾਰੀ ਕੀਤਾ

ਮਿਜ਼ੋਰਮ ਫੁੱਟਬਾਲ ਐਸੋਸੀਐਸ਼ਨ ਨੇ ਆਪਣੇ ਬਿਆਨ ‘ਚ ਕਿਹਾ, ‘ਕੁਝ ਸ਼ਰਾਰਤੀ ਅਨਸਰਾਂ ਦੀਆਂ ਇਹ ਗਤੀਵਿਧੀਆਂ ਸਾਡੇ ਮੁੱਲਾਂ ਦੀ ਗੰਭੀਰ ਉਲੰਘਣਾ ਨੂੰ ਦਰਸਾਉਂਦੀਆਂ ਹਨ, ਸਾਡੀ ਖੇਡ ਦੀ ਅਖੰਡਤਾ ਨੂੰ ਕਮਜ਼ੋਰ ਕਰਦੀਆਂ ਹਨ ਤੇ ਮਿਜ਼ੋਰਮ ਫੁੱਟਬਾਲ ਦਾ ਉਤਸ਼ਾਹ ਨਾਲ ਸਮਰਥਨ ਕਰਨ ਵਾਲੇ ਪ੍ਰਸ਼ੰਸਕਾਂ ਦਾ ਅਪਮਾਨ ਕਰਦੀਆਂ ਹਨ। ਇਨ੍ਹਾਂ ਖੋਜਾਂ ਦੇ ਨਤੀਜੇ ਵਜੋਂ, ਅਸੀਂ ਸ਼ਾਮਲ ਲੋਕਾਂ ‘ਤੇ ਸਖ਼ਤ ਜ਼ੁਰਮਾਨੇ ਲਗਾਏ ਹਨ। ਅਸੀਂ ਸਾਰੇ ਪ੍ਰਸ਼ੰਸਕਾਂ, ਭਾਈਵਾਲਾਂ ਤੇ ਹਿੱਸੇਦਾਰਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਅਜਿਹੀ ਕਿਸੇ ਵੀ ਘਟਨਾ ਨੂੰ ਦੁਬਾਰਾ ਵਾਪਰਨ ਤੋਂ ਰੋਕਣ ਲਈ ਹਰ ਸੰਭਵ ਉਪਾਅ ਕਰ ਰਹੇ ਹਾਂ। MFA ਆਪਣੇ ਰੈਗੂਲੇਟਰੀ ਢਾਂਚੇ ਨੂੰ ਵਧਾਏਗਾ ਅਤੇ ਸਾਡੇ ਮੁਕਾਬਲਿਆਂ ਦੀ ਨਿਰਪੱਖਤਾ ਦੀ ਰੱਖਿਆ ਲਈ ਨਿਗਰਾਨੀ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰੇਗਾ।

ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਕੀ ਹੈ ਰਾਏਪੁਰ ਕਨੈਕਸ਼ਨ?
ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਕੀ ਹੈ ਰਾਏਪੁਰ ਕਨੈਕਸ਼ਨ?...
Punjab By Election: Giddarbaha ਗਿੱਦੜਬਾਹਾ ਸੀਟ 'ਤੇ ਪ੍ਰਚਾਰ ਕਰਨ ਪਹੁੰਚੇ ਰਵਨੀਤ ਬਿੱਟੂ, ਅਗਲਾ ਸੀਐਮ ਬਣਨ ਦਾ ਠੋਕਿਆ ਦਾਅਵਾ!
Punjab By Election: Giddarbaha ਗਿੱਦੜਬਾਹਾ ਸੀਟ 'ਤੇ ਪ੍ਰਚਾਰ ਕਰਨ ਪਹੁੰਚੇ ਰਵਨੀਤ ਬਿੱਟੂ, ਅਗਲਾ ਸੀਐਮ ਬਣਨ ਦਾ ਠੋਕਿਆ ਦਾਅਵਾ!...
Jammu & Kashmir: ਕਸ਼ਮੀਰ ਦੀ ਹਸੀਨਾ ਨੇ ਪੰਜਾਬ 'ਚ ਮਚਾਇਆ ਗਦਰ, ਕਰਦੀ ਸੀ ਅਜਿਹਾ ਕਾਂਡ, ਪਹੁੰਚ ਗਈ ਜੇਲ੍ਹ
Jammu & Kashmir: ਕਸ਼ਮੀਰ ਦੀ ਹਸੀਨਾ ਨੇ ਪੰਜਾਬ 'ਚ ਮਚਾਇਆ ਗਦਰ, ਕਰਦੀ ਸੀ ਅਜਿਹਾ ਕਾਂਡ, ਪਹੁੰਚ ਗਈ ਜੇਲ੍ਹ...
ਖਰਾਬ ਫਾਰਮ ਨਾਲ ਆਸਟ੍ਰੇਲੀਆ ਜਾ ਰਹੇ ਕੋਹਲੀ ਦੇ ਨਾਂ ਇੱਕ ਫੈਨ ਦਾ Open Letter
ਖਰਾਬ ਫਾਰਮ ਨਾਲ ਆਸਟ੍ਰੇਲੀਆ ਜਾ ਰਹੇ ਕੋਹਲੀ ਦੇ ਨਾਂ ਇੱਕ ਫੈਨ ਦਾ Open Letter...
ਟਰੰਪ ਨੇ ਬਣਾਈ 7 ਵਿੱਚੋਂ 5 ਸਵਿੰਗ ਵਿੱਚ ਚੰਗੀ ਬੜ੍ਹਤ, ਮੀਡੀਆ ਰਿਪੋਰਟਾਂ ਦਾ ਦਾਅਵਾ
ਟਰੰਪ ਨੇ ਬਣਾਈ 7 ਵਿੱਚੋਂ 5 ਸਵਿੰਗ ਵਿੱਚ ਚੰਗੀ ਬੜ੍ਹਤ, ਮੀਡੀਆ ਰਿਪੋਰਟਾਂ ਦਾ ਦਾਅਵਾ...
ਅਲਮੋੜਾ ਚ ਬੱਸ ਖੱਡ ਚ ਡਿੱਗੀ, 36 ਯਾਤਰੀਆਂ ਦੀ ਮੌਤ, 3 ਨੂੰ ਕੀਤਾ ਗਿਆ ਏਅਰਲਿਫਟ
ਅਲਮੋੜਾ ਚ ਬੱਸ ਖੱਡ ਚ ਡਿੱਗੀ, 36 ਯਾਤਰੀਆਂ ਦੀ ਮੌਤ, 3 ਨੂੰ ਕੀਤਾ ਗਿਆ ਏਅਰਲਿਫਟ...
ਕੈਨੇਡਾ 'ਚ ਹਿੰਦੂ ਮੰਦਰ 'ਤੇ ਖਾਲਿਸਤਾਨੀ ਹਮਲਾ, ਭਾਰਤ ਸਰਕਾਰ ਨੇ ਕੀਤੀ ਨਿੰਦਾ, ਟਰੂਡੋ ਨੇ ਕੀ ਕਿਹਾ?
ਕੈਨੇਡਾ 'ਚ ਹਿੰਦੂ ਮੰਦਰ 'ਤੇ ਖਾਲਿਸਤਾਨੀ ਹਮਲਾ, ਭਾਰਤ ਸਰਕਾਰ ਨੇ ਕੀਤੀ ਨਿੰਦਾ, ਟਰੂਡੋ ਨੇ ਕੀ ਕਿਹਾ?...
Lawrence Bishnoi Threat : ਮੁੰਬਈ ਪੁਲਿਸ ਨੇ ਗੈਂਗਸਟਰ ਅਨਮੋਲ ਬਿਸ਼ਨੋਈ 'ਤੇ ਕੱਸਣਾ ਸ਼ੁਰੂ ਕਰ ਦਿੱਤਾ ਹੈ ਸ਼ਿਕੰਜਾ , ਭਾਰਤ ਲਿਆਉਣ 'ਚ ਜੁਟੀਆਂ ਏਜੰਸੀਆਂ
Lawrence Bishnoi Threat : ਮੁੰਬਈ ਪੁਲਿਸ ਨੇ ਗੈਂਗਸਟਰ ਅਨਮੋਲ ਬਿਸ਼ਨੋਈ 'ਤੇ ਕੱਸਣਾ ਸ਼ੁਰੂ ਕਰ ਦਿੱਤਾ ਹੈ ਸ਼ਿਕੰਜਾ , ਭਾਰਤ ਲਿਆਉਣ 'ਚ ਜੁਟੀਆਂ ਏਜੰਸੀਆਂ...
Amritsar: ਘਰ 'ਚ ਲੱਗੀ ਭਿਆਨਕ ਅੱਗ, ਹੁਣ ਪੀੜਤ ਪਰਿਵਾਰ ਨੇ ਕਹੀ ਇਹ ਗੱਲ
Amritsar: ਘਰ 'ਚ ਲੱਗੀ ਭਿਆਨਕ ਅੱਗ, ਹੁਣ ਪੀੜਤ ਪਰਿਵਾਰ ਨੇ ਕਹੀ ਇਹ ਗੱਲ...
Diwali:ਚੰਡੀਗੜ੍ਹ ਦੇ ਇਸ ਗਊਸ਼ਾਲਾ 'ਚ ਮਿਲਦੇ ਹਨ ਖਾਸ ਦੀਵੇ, ਜਾਣੋ ਕੀ ਹੈ ਖਾਸੀਅਤ
Diwali:ਚੰਡੀਗੜ੍ਹ ਦੇ ਇਸ ਗਊਸ਼ਾਲਾ 'ਚ ਮਿਲਦੇ ਹਨ ਖਾਸ ਦੀਵੇ, ਜਾਣੋ ਕੀ ਹੈ ਖਾਸੀਅਤ...
Ayodhya Deepotsav 2024: 25 ਲੱਖ ਦੀਵਿਆਂ ਨਾਲ ਜਗਮਗ ਹੋਈ ਰਾਮ ਦੀ ਪੈੜੀ, ਬਣ ਗਿਆ World Record
Ayodhya Deepotsav 2024: 25 ਲੱਖ ਦੀਵਿਆਂ ਨਾਲ ਜਗਮਗ ਹੋਈ ਰਾਮ ਦੀ ਪੈੜੀ, ਬਣ ਗਿਆ World Record...
ਜੇਕਰ ਤੁਸੀਂ ਚੰਡੀਗੜ੍ਹ 'ਚ ਦੀਵਾਲੀ 'ਤੇ ਮਠਿਆਈਆਂ ਖਰੀਦ ਰਹੇ ਹੋ ਤਾਂ ਇਹ ਰਿਪੋਰਟ ਜ਼ਰੂਰ ਦੇਖੋ
ਜੇਕਰ ਤੁਸੀਂ ਚੰਡੀਗੜ੍ਹ 'ਚ ਦੀਵਾਲੀ 'ਤੇ ਮਠਿਆਈਆਂ ਖਰੀਦ ਰਹੇ ਹੋ ਤਾਂ ਇਹ ਰਿਪੋਰਟ ਜ਼ਰੂਰ ਦੇਖੋ...
ਅਯੁੱਧਿਆ 'ਚ 31 ਅਕਤੂਬਰ ਨੂੰ ਮਨਾਈ ਜਾਵੇਗੀ ਦੀਵਾਲੀ, ਦੇਖੋ ਖੂਬਸੂਰਤ ਤਸਵੀਰਾਂ
ਅਯੁੱਧਿਆ 'ਚ 31 ਅਕਤੂਬਰ ਨੂੰ ਮਨਾਈ ਜਾਵੇਗੀ ਦੀਵਾਲੀ, ਦੇਖੋ ਖੂਬਸੂਰਤ ਤਸਵੀਰਾਂ...
ਸਲਮਾਨ ਖਾਨ ਨੂੰ ਇੱਕ ਵਾਰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੁੰਬਈ ਟ੍ਰੈਫਿਕ ਪੁਲਿਸ ਨੂੰ ਭੇਜਿਆ ਗਿਆ ਇਹ ਮੈਸੇਜ
ਸਲਮਾਨ ਖਾਨ ਨੂੰ ਇੱਕ ਵਾਰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੁੰਬਈ ਟ੍ਰੈਫਿਕ ਪੁਲਿਸ ਨੂੰ ਭੇਜਿਆ ਗਿਆ ਇਹ ਮੈਸੇਜ...