ਹਾਰਦਿਕ ਪਾਂਡਿਆ ਨੂੰ ਬਣਾਓ ਭਾਰਤੀ ਕ੍ਰਿਕੇਟ ਟੀਮ ਦਾ ਕਪਤਾਨ: ਸੁਨੀਲ ਗਵਾਸਕਰ।
ਮੁੰਬਈ: ਹਾਰਦਿਕ ਪਾਂਡਿਆ ਨੂੰ ਭਾਰਤੀ ਕ੍ਰਿੱਕੇਟ ਟੀਮ
(Indian Cricket) ਦੀ ਕਮਾਨ ਸੌਂਪ ਦਿੱਤੇ ਜਾਣ ਦੀ ਜ਼ੋਰਦਾਰ ਸੰਭਾਵਨਾ ਬਣਦੀ ਨਜ਼ਰ ਆ ਰਹੀ ਹੈ, ਕਿਉਂਕਿ ਉਸ ਨੇ ਭਾਰਤੀ ਟੀਮ ਦੇ ਕੰਮ ਚਲਾਊ ਕਪਤਾਨ ਅਤੇ ਆਈਪੀਐਲ ਦੀ ਫ੍ਰੈਂਚਾਇਜ਼ੀ ਗੁਜਰਾਤ ਟਾਇਟਨਸ ਦੇ ਕਪਤਾਨ ਵਜੋਂ ਬੇਹਦ ਸ਼ਾਨਦਾਰ ਖੇਡ ਦਿਖਾਇਆ ਹੈ। ਹੋਰ ਤਾਂ ਹੋਰ, ਭਾਰਤੀ ਟੀਮ ਦੇ
ਸਾਬਕਾ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ (Former opener Sunil Gavaskar) ਵੀ ਹਾਰਦਿਕ ਪਾਂਡਿਆਂ ਨੂੰ ਭਾਰਤੀ ਕ੍ਰਿਕੇਟ ਟੀਮ ਦਾ ਅਗਲਾ ਕਪਤਾਨ ਬਣਾ ਦਿੱਤੇ ਜਾਣ ਦੀ ਜ਼ੋਰਦਾਰ ਹਿਮਾਇਤ ਕਰਦੇ ਨਜ਼ਰ ਆਉਂਦੇ ਹਨ, ਪਰ ਇੱਕ ਸ਼ਰਤ ਨਾਲ।
ਟੀਮ ਇੰਡੀਆ ਨੇ ਟੈਸਟ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂ ਕੀਤੀ
ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਦੇ ਨਾਲ ਹਾਲੀਆ ਬਾਰਡਰ-ਗਵਾਸਕਾਰ ਟਰਾਫੀ ਦੀ ਚਾਰ ਟੈਸਟ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ। ਉਹਨਾਂ ਨੇ ਨਾਗਪੁਰ ਵਿੱਚ ਖੇਡੇ ਗਏ ਪਹਿਲੇ ਹੀ ਮੈਚ ਵਿੱਚ ਸੈਂਕੜਾ ਜੜ੍ਹ ਕੇ ਆਪਣੇ ਸ਼ਾਨਦਾਰ ਖੇਡ ਦੀ ਝਲਕ ਪੇਸ਼ ਕੀਤੀ ਅਤੇ ਉਹ ਮੈਚ ਭਾਰਤੀ ਟੀਮ ਨੇ ਇੱਕ ਪਾਰੀ ਅਤੇ 132 ਦੌੜਾਂ ਨਾਲ ਜਿੱਤ ਲਿਆ ਸੀ। ਉਸ ਤੋਂ ਬਾਅਦ ਭਾਰਤੀ ਟੀਮ ਨੇ ਦਿੱਲੀ ਟੈਸਟ ਮੈਚ ਵਿੱਚ ਵੀ ਕੰਗਾਰੂਆਂ ਨੂੰ 6 ਵਿਕਟਾਂ ਨਾਲ ਮਾਤ ਦੇ ਕੇ ਲੜੀ ਵਿੱਚ ਬੇਜੋਡ਼ ਬੜ੍ਹਤ ਬਣਾ ਲਈ ਸੀ। ਅਹਿਮਦਾਬਾਦ ਟੈਸਟ ਮੈਚ ਬਰਾਬਰੀ ਤੇ ਛੁਟਣ ਮਗਰੋਂ ਭਾਰਤੀ ਟੀਮ ਨੇ ਚਾਰ ਟੈਸਟ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂ ਕਰ ਲਈ ਹੈ।
ਇੱਕ ਰੋਜ਼ਾ ਮੈਚਾਂ ਦਾ ਮੁੰਬਈ ਵਿੱਚ ਪਹਿਲਾ ਮੈਚ 17 ਮਾਰਚ ਨੂੰ
ਹੁਣ ਭਾਰਤ ਅਤੇ ਆਸਟ੍ਰੇਲੀਆ ਦੇ ਵਿੱਚਕਾਰ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਸ਼ੁਰੂ ਹੋਣ ਵਾਲੀ ਹੈ, ਜਿਸ ਦਾ ਪਹਿਲਾ ਮੈਚ 17 ਮਾਰਚ ਨੂੰ ਖੇਡਿਆ ਜਾਵੇਗਾ। ਆਸਟ੍ਰੇਲੀਆ ਦੇ ਖ਼ਿਲਾਫ਼ ਇਹ ਇੱਕ ਰੋਜ਼ਾ ਲੜੀ ਵਰਲਡ ਕੱਪ-2023 ਦੀ ਤਿਆਰਿਆਂ ਦੇ ਲਿਹਾਜ਼ ਨਾਲ ਬੜੀ ਅਹਿਮ ਹੋਵੇਗੀ। ਸੁਨੀਲ ਗਵਾਸਕਰ ਦਾ ਕਹਿਣਾ ਹੈ ਕਿ ਹਾਰਦਿਕ ਪਾਂਡਿਆ ਵਿੱਚ ਭਾਰਤੀ ਟੀਮ ਦੀ ਕਪਤਾਨੀ ਸਹਿਣ ਦੀ ਸਾਰੀਆਂ ਖੂਬੀਆਂ ਮੌਜੂਦ ਹਨ, ਅਤੇ ਟੀਮ ਦੇ ਹੋਰ ਖਿਡਾਰੀਆਂ ਨਾਲ ਉਹਨਾਂ ਦੇ ਸਬੰਧ ਬੇਜੋੜ ਹਨ, ਖਾਸਕਰ ਉਦੋਂ ਜਦੋਂ ਹਾਰਦਿਕ ਪਾਂਡਿਆ ਮੈਦਾਨ ਤੇ ਆਪਣੇ ਸਾਥੀ ਖਿਡਾਰੀਆਂ ਦਾ ਹੌਂਸਲਾ ਵਧਾਉਂਦਿਆਂ ਉਹਨਾਂ ਦੇ ਨਾਲ ਗਲਬਹਿਆਂ ਕਰਦੇ ਨਜ਼ਰ ਆਉਂਦੇ ਹਨ।
ਹਾਰਦਿਕ ਪਾਂਡਿਆ ਨੂੰ ਕਮਾਨ ਸੌਂਪੇ ਜਾਣ ਦੀ ਗੱਲ ਪੱਕੀ
ਗਵਾਸਕਰ ਦਾ ਕਹਿਣਾ ਹੈ ਕਿ ਹਾਰਦਿਕ ਪਾਂਡਿਆ ਦੀ ਕਪਤਾਨੀ ਵਾਲੀ ਭਾਰਤੀ ਵਨ-ਡੇ ਟੀਮ ਨੇ ਜੇਕਰ ਮੁੰਬਈ ਵਿੱਚ ਖੇਡਿਆ ਜਾਣ ਵਾਲਾ ਪਹਿਲਾ ਇਕ ਰੋਜ਼ਾ ਕ੍ਰਿਕੇਟ ਮੈਚ ਜਿੱਤ ਲਿਆ, ਤਾਂ ਇਹ ਗੱਲ ਪੱਕੀ ਹੈ ਕਿ ਵਰਲਡ ਕੱਪ-2023 ਤੋਂ ਬਾਅਦ ਹਾਰਦਿਕ ਪਾਂਡਿਆ ਨੂੰ ਭਾਰਤੀ ਕ੍ਰਿਕਟ ਟੀਮ ਦੀ ਕਮਾਨ ਸੌਂਪੇ ਜਾਣ ਤੋਂ ਕੋਈ ਨਹੀਂ ਰੋਕ ਸਕਦਾ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ