KL Rahul ਵਿਕਟ ਦੇ ਪਿੱਛੇ ਬਣੇ ‘ਚੀਤਾ’, ਸਟੀਵ ਸਮਿਥ ਨੂੰ ਚੁਕਾਉਣੀ ਪਈ ਗਲਤੀ ਦੀ ਵੱਡੀ ਕੀਮਤ, ਦੇਖੋ Video

Published: 

17 Mar 2023 18:04 PM

IND Vs AUS: ਕੇਐੱਲ ਰਾਹੁਲ ਦੇ ਸਿਤਾਰੇ ਡਿੱਗਦੇ ਜਾ ਰਹੇ ਹਨ, ਟੈਸਟ ਸੀਰੀਜ਼ ਦੇ ਆਖਰੀ ਦੋ ਮੈਚਾਂ 'ਚ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ। ਹਾਲਾਂਕਿ ਵਨਡੇ ਸੀਰੀਜ਼ ਦੇ ਪਹਿਲੇ ਮੈਚ 'ਚ ਇਹ ਖਿਡਾਰੀ ਵਿਕਟਕੀਪਰ-ਬੱਲੇਬਾਜ਼ ਵਜੋਂ ਖੇਡਿਆ।

KL Rahul ਵਿਕਟ ਦੇ ਪਿੱਛੇ ਬਣੇ ਚੀਤਾ, ਸਟੀਵ ਸਮਿਥ ਨੂੰ ਚੁਕਾਉਣੀ ਪਈ ਗਲਤੀ ਦੀ ਵੱਡੀ ਕੀਮਤ, ਦੇਖੋ Video

IND VS AUS: ਕੇਐੱਲ ਰਾਹੁਲ ਨੇ ਆਸਟ੍ਰੇਲੀਆ ਖਿਲਾਫ ਸਭ ਤੋਂ ਵਧੀਆ ਕੈਚ ਕੀਤਾ

Follow Us On

IND Vs AUS Match: ਟੀਮ ਇੰਡੀਆ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਵਿਕਟਕੀਪਰ ਈਸ਼ਾਨ ਕਿਸ਼ਨ ਨੂੰ ਮੌਕਾ ਦਿੱਤਾ। ਪਰ ਕਪਤਾਨ ਹਾਰਦਿਕ ਪੰਡਯਾ ਨੇ ਕੇਐਲ ਰਾਹੁਲ ਨੂੰ ਵਿਕਟਕੀਪਿੰਗ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਕੇਐੱਲ ਰਾਹੁਲ ਨੂੰ ਵਿਕਟਕੀਪਿੰਗ ਕਰਦੇ ਦੇਖ ਕੇ ਕਈ ਪ੍ਰਸ਼ੰਸਕ ਹੈਰਾਨ ਸਨ ਪਰ ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਦੇਖਦੇ ਹੋਏ ਇਸ ਖਿਡਾਰੀ ਨੂੰ ਵਿਕਟਕੀਪਰ (Wicketkeeper) ਬਣਾਇਆ ਗਿਆ। ਵੈਸੇ ਕੇਐੱਲ ਰਾਹੁਲ ਨੇ ਵਿਕਟਕੀਪਿੰਗ ‘ਚ ਕਿਸੇ ਨੂੰ ਨਿਰਾਸ਼ ਨਹੀਂ ਕੀਤਾ। ਇਸ ਖਿਡਾਰੀ ਨੇ ਨਾ ਸਿਰਫ ਟੀਮ ਲਈ ਬਾਈ ਦੀਆਂ ਦੌੜਾਂ ਨੂੰ ਰੋਕਿਆ, ਸਗੋਂ ਉਸ ਨੇ ਸਟੀਵ ਸਮਿਥ ਦਾ ਸਭ ਤੋਂ ਵਧੀਆ ਕੈਚ ਵੀ ਲਿਆ।

ਕੇਐਲ ਰਾਹੁਲ ਨੇ ਸ਼ਾਨਦਾਰ ਕੀਤੀ ਵਿਕਟਕੀਪਿੰਗ

ਦੱਸ ਦੇਈਏ ਕਿ ਕੇਐਲ ਰਾਹੁਲ (KL Rahul) ਨੇ ਮੈਚ ਵਿੱਚ ਦੋ ਕੈਚ ਲਏ। ਅਖਿਰ ਵਿੱਚ ਉਸ ਨੇ ਐਡਮ ਜੰਪਾ ਦਾ ਕੈਚ ਵੀ ਫੜ ਲਿਆ। ਰਾਹੁਲ ਨੇ ਨਾ ਸਿਰਫ਼ ਕੈਚ ਫੜੇ ਸਗੋਂ ਕਈ ਦੌੜਾਂ ਵੀ ਰੋਕੀਆਂ। ਰਾਹੁਲ ਨੇ ਘੱਟੋ-ਘੱਟ ਤਿੰਨ ਚਾਰ ਚੌਕੇ ਰੋਕੇ। ਰਵੀ ਸ਼ਾਸਤਰੀ ਵੀ ਰਾਹੁਲ ਦੀ ਵਿਕਟਕੀਪਿੰਗ ਦੇ ਪ੍ਰਸ਼ੰਸਕ ਬਣ ਗਏ ਅਤੇ ਉਨ੍ਹਾਂ ਨੇ ਇਸ ਖਿਡਾਰੀ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਵਿਕਟਕੀਪਰ ਦੇ ਤੌਰ ‘ਤੇ ਖਿਡਾਉਣ ਦੀ ਮੰਗ ਕੀਤੀ।

ਵਨਡੇ ਵਿਸ਼ਵ ਕੱਪ ਲਈ ਕੇਐਲ ਰਾਹੁਲ ਦੀ ਅਹਿਮ ਭੂਮਿਕਾ

ਸਮਾਂ ਦੱਸੇਗਾ ਕਿ ਕੇਐਲ ਰਾਹੁਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਖੇਡਣਗੇ ਜਾਂ ਨਹੀਂ, ਪਰ ਵਨਡੇ ਵਿਸ਼ਵ ਕੱਪ ਵਿੱਚ ਇਸ ਖਿਡਾਰੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋਣ ਵਾਲੀ ਹੈ। ਇਹ ਖਿਡਾਰੀ ਮੱਧਕ੍ਰਮ ‘ਚ ਬੱਲੇਬਾਜ਼ੀ ਦੇ ਨਾਲ-ਨਾਲ ਵਿਕਟਕੀਪਿੰਗ ਦੀ ਭੂਮਿਕਾ ਨਿਭਾ ਸਕਦਾ ਹੈ। ਵਿਕਟਕੀਪਰ ਬੱਲੇਬਾਜ਼ ਵਜੋਂ ਰਾਹੁਲ ਦਾ ਪ੍ਰਦਰਸ਼ਨ ਵੀ ਚੰਗਾ ਰਿਹਾ ਹੈ ਅਤੇ ਉਸ ਦੇ ਵਿਕਟ ਕੀਪਿੰਗ ਹੁਨਰ ਵਿੱਚ ਵੀ ਸੁਧਾਰ ਹੋਇਆ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version