ਜੈਨਿਕ ਸਿਨਰ ਨੇ ਪਹਿਲੀ ਵਾਰ Austrailian Open ਜਿੱਤਿਆ, ਡੈਨੀਲ ਮੇਦਵੇਦੇਵ ਫਾਈਨਲ ਵਿੱਚ ਹਾਰੇ
ਇਟਲੀ ਦੇ ਜੈਨਿਕ ਸਿਨਰ ਨੇ ਆਸਟ੍ਰੇਲੀਅਨ ਓਪਨ 2024 ਵਿੱਚ ਪੁਰਸ਼ ਸਿੰਗਲਜ਼ ਦਾ ਖਿਤਾਬ ਜਿੱਤ ਲਿਆ ਹੈ। 28 ਜਨਵਰੀ (ਐਤਵਾਰ) ਨੂੰ ਮੈਲਬੋਰਨ ਪਾਰਕ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਸਿਨਰ ਨੇ ਤੀਜਾ ਦਰਜਾ ਪ੍ਰਾਪਤ ਰੂਸ ਦੇ ਡੇਨੀਲ ਮੇਦਵੇਦੇਵ ਨੂੰ 3-6, 3-6, 6-4, 6-4, 6-3 ਨਾਲ ਹਰਾਇਆ। ਸਿਨਰ ਇਹ ਖਿਤਾਬ ਜਿੱਤਣ ਵਾਲੇ ਪਹਿਲਾ ਇਤਾਲਵੀ ਖਿਡਾਰੀ ਹੈ। ਫਾਈਨਲ ਮੁਕਾਬਲਾ ਤਿੰਨ ਘੰਟੇ 44 ਮਿੰਟ ਤੱਕ ਚੱਲਿਆ।

ਫਾਈਨਲ ਮੈਚ ਵਿੱਚ ਚੌਥਾ ਦਰਜਾ ਪ੍ਰਾਪਤ ਸਿਨਰ ਸ਼ੁਰੂ ਵਿੱਚ ਰੂਸੀ ਖਿਡਾਰੀ ਖ਼ਿਲਾਫ਼ ਸੰਘਰਸ਼ ਕਰਦੇ ਨਜ਼ਰ ਆਏ, ਪਰ ਜਿਵੇਂ-ਜਿਵੇਂ ਮੈਚ ਅੱਗੇ ਵਧਿਆ ਉਨ੍ਹਾਂ ਨੇ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ। ਸਿਨਰ ਨੇ ਪਹਿਲੇ ਦੋ ਸੈੱਟ ਗੁਆਉਣ ਤੋਂ ਬਾਅਦ ਆਖਰੀ ਤਿੰਨ ਸੈੱਟ ਜਿੱਤ ਕੇ ਮੇਦਵੇਦੇਵ ਦਾ ਸੁਪਨਾ ਤੋੜ ਦਿੱਤਾ। ਮੇਦਵੇਦੇਵ ਨੂੰ ਆਸਟ੍ਰੇਲੀਅਨ ਓਪਨ ਵਿੱਚ ਤੀਜੀ ਵਾਰ ਫਾਈਨਲ ਮੈਚ ਵਿੱਚ ਹਾਰ ਝੱਲਣੀ ਪਈ ਹੈ। ਉਹ 2021 ਅਤੇ 2022 ਵਿੱਚ ਵੀ ਖਿਤਾਬ ਜਿੱਤਣ ਤੋਂ ਖੁੰਝ ਗਏ ਸਨ।
ਸਿਨਰ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਫਾਈਨਲ ਵਿੱਚ ਪਹੁੰਚੇ ਸੀ ਅਤੇ ਉਨ੍ਹਾਂ ਨੇ ਪਹਿਲਾ ਹੀ ਫਾਈਨਲ ਜਿੱਤਿਆ। ਜੇਕਰ ਦੇਖਿਆ ਜਾਵੇ ਤਾਂ 10 ਸਾਲ ਬਾਅਦ ਆਸਟ੍ਰੇਲੀਅਨ ਓਪਨ ਪੁਰਸ਼ ਸਿੰਗਲਜ਼ ‘ਚ ਨਵਾਂ ਚੈਂਪੀਅਨ ਨਜ਼ਰ ਆਇਆ ਹੈ। ਪਿਛਲੀ ਵਾਰ 2014 ਵਿੱਚ ਸਵਿਟਜ਼ਰਲੈਂਡ ਦੇ ਸਟੈਨਿਸਲਾਸ ਵਾਵਰਿੰਕਾ ਨੇ ਇਹ ਕਾਰਨਾਮਾ ਕੀਤਾ ਸੀ। 2014 ਤੋਂ, ਸਿਰਫ ਰੋਜਰ ਫੈਡਰਰ, ਨੋਵਾਕ ਜੋਕੋਵਿਚ ਅਤੇ ਰਾਫੇਲ ਨਡਾਲ ਹੀ ਚੈਂਪੀਅਨ ਬਣ ਰਹੇ ਸਨ।
ਜੈਨਿਕ ਸਿਨਰ ਨੇ ਸੈਮੀਫਾਈਨਲ ‘ਚ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਹਰਾ ਕੇ ਵੱਡਾ ਹੰਗਾਮਾ ਕੀਤਾ। ਸੈਮੀਫਾਈਨਲ ‘ਚ ਜੋਕੋਵਿਚ ਨੂੰ ਸਿਨਰ ਹੱਥੋਂ 1-6, 2-6, 7-6 (8-6), 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 22 ਸਾਲਾ ਸਿਨਰ ਹਾਲ ਹੀ ਦੇ ਸਮੇਂ ‘ਚ ਜ਼ਬਰਦਸਤ ਫਾਰਮ ‘ਚ ਹੈ। ਸਿਨਰ ਨੇ ਪਿਛਲੇ 21 ਮੈਚਾਂ ਵਿੱਚੋਂ 20 ਵਿੱਚ ਜਿੱਤ ਦਰਜ ਕੀਤੀ ਹੈ। ਸਿਨਰ ਨੇ ਅਕਤੂਬਰ ਤੋਂ ਲੈ ਕੇ ਹੁਣ ਤੱਕ ਦੋ ਏਟੀਪੀ ਖਿਤਾਬ ਅਤੇ ਡੇਵਿਸ ਜਿੱਤੇ ਹਨ। ਮੇਦਵੇਦੇਵ ਨੇ ਦੂਜੇ ਸੈਮੀਫਾਈਨਲ ਮੈਚ ਵਿੱਚ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੂੰ 5-7, 3-6, 7-6(4), 7-6(5), 6-3 ਨਾਲ ਹਰਾਇਆ।