IPL 2025: ਸੰਜੂ ਸੈਮਸਨ ਦੀ ਜਗ੍ਹਾ ਰਿਆਨ ਪਰਾਗ ਬਣੇ ਕਪਤਾਨ, ਰਾਜਸਥਾਨ ਰਾਇਲਜ਼ ਦਾ ਵੱਡਾ ਫੈਸਲਾ
IPL 2025: ਇਸ ਵਾਰ ਆਈਪੀਐਲ 2025 (IPL 2025) ਸੀਜ਼ਨ ਵਿੱਚ, ਕੁੱਝ ਟੀਮਾਂ ਨੇ ਆਪਣੇ ਕਪਤਾਨ ਬਦਲੇ ਹਨ, ਜਿਸ ਵਿੱਚ ਰਿਆਨ ਪਰਾਗ ਦਾ ਨਾਂਅ ਵੀ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ, ਫ਼ਰਕ ਇਹ ਹੈ ਕਿ ਰਿਆਨ ਪਰਾਗ ਪੂਰੇ ਸੀਜ਼ਨ ਲਈ ਟੀਮ ਦੇ ਕਪਤਾਨ ਨਹੀਂ ਹੋਣਗੇ, ਪਰ ਪਹਿਲੇ ਕੁੱਝ ਮੈਚਾਂ ਲਈ ਟੀਮ ਦੀ ਅਗਵਾਈ ਕਰਨਗੇ।

ਆਈਪੀਐਲ 2025 (IPL 2025) ਸੀਜ਼ਨ ਤੋਂ ਪਹਿਲਾਂ ਰਾਜਸਥਾਨ ਰਾਇਲਜ਼ (Rajasthan Royals) ‘ਤੇ ਇੱਕ ਵੱਡੀ ਆਫ਼ਤ ਆ ਗਈ ਹੈ। ਟੀਮ ਦੇ ਕਪਤਾਨ ਸੰਜੂ ਸੈਮਸਨ ਆਪਣੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ। ਇਸ ਕਾਰਨ ਰਾਜਸਥਾਨ ਰਾਇਲਜ਼(Rajasthan Royals) ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਕਪਤਾਨੀ ਬਦਲ ਦਿੱਤੀ ਹੈ ਅਤੇ ਟੀਮ ਦੀ ਕਮਾਨ ਸਟਾਰ ਆਲਰਾਊਂਡਰ ਰਿਆਨ ਪਰਾਗ ਨੂੰ ਸੌਂਪ ਦਿੱਤੀ ਹੈ। ਸੈਮਸਨ ਇਸ ਸਮੇਂ ਦੌਰਾਨ ਰਿਆਨ ਪਰਾਗ ਦੀ ਕਪਤਾਨੀ ਵਿੱਚ ਖੇਡਦੇ ਨਜ਼ਰ ਆਉਣਗੇ। ਰਾਜਸਥਾਨ ਰਾਇਲਜ਼ (Rajasthan Royals) ਦਾ ਪਹਿਲਾ ਮੈਚ 23 ਮਾਰਚ ਨੂੰ ਸਨਰਾਈਜ਼ਰਜ਼ ਹੈਦਰਾਬਾਦ (Sunrisers Hyderabad)ਵਿਰੁੱਧ ਹੈ। ਪਹਿਲੀ ਵਾਰ ਰਿਆਨ ਪਰਾਗ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲਣਗੇ।
ਰਿਆਨ 3 ਮੈਚਾਂ ਲਈ ਬਣੇ ਕਪਤਾਨ
ਸੰਜੂ ਸੈਮਸਨ, ਜੋ ਪਿਛਲੇ ਕੁੱਝ ਹਫ਼ਤਿਆਂ ਤੋਂ ਉਂਗਲ ਦੀ ਸੱਟ ਤੋਂ ਪੀੜਤ ਹਨ, ਅਜੇ ਤੱਕ ਇਸ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ। ਸੈਮਸਨ ਨੂੰ ਬੀਸੀਸੀਆਈ ਦੇ ਸੈਂਟਰ ਆਫ਼ ਐਕਸੀਲੈਂਸ ਤੋਂ ਬੱਲੇਬਾਜ਼ੀ ਕਰਨ ਦੀ ਇਜਾਜ਼ਤ ਮਿਲ ਗਈ ਹੈ ਪਰ ਅਜੇ ਤੱਕ ਵਿਕਟਕੀਪਿੰਗ ਲਈ ਹਰੀ ਝੰਡੀ ਨਹੀਂ ਮਿਲੀ ਹੈ। ਅਜਿਹੀ ਸਥਿਤੀ ਵਿੱਚ, ਰਾਜਸਥਾਨ ਰਾਇਲਜ਼ (Rajasthan Royals) ਨੇ ਕਪਤਾਨੀ ਬਦਲਣ ਦਾ ਫੈਸਲਾ ਕੀਤਾ ਹੈ। ਫਰੈਂਚਾਇਜ਼ੀ ਨੇ ਵੀਰਵਾਰ, 20 ਮਾਰਚ ਨੂੰ ਐਲਾਨ ਕੀਤਾ ਕਿ ਰਿਆਨ ਪਰਾਗ ਪਹਿਲੇ 3 ਮੈਚਾਂ ਲਈ ਟੀਮ ਦੀ ਅਗਵਾਈ ਕਰਨਗੇ, ਜਦੋਂ ਕਿ ਸੰਜੂ ਸੈਮਸਨ ਬੱਲੇਬਾਜ਼ ਵਜੋਂ ਖੇਡਣਾ ਜਾਰੀ ਰੱਖਣਗੇ। ਹਾਲਾਂਕਿ, ਸੰਜੂ ਪੂਰੀ ਤਰ੍ਹਾਂ ਫਿੱਟ ਹੋਣ ਤੋਂ ਬਾਅਦ ਕਪਤਾਨ ਵਜੋਂ ਵਾਪਸੀ ਕਰਨਗੇ।
View this post on Instagram
ਸੰਜੂ ਸੈਮਸਨ ਨੇ ਖੁਦ ਪੂਰੀ ਟੀਮ ਦੇ ਸਾਹਮਣੇ ਰਿਆਨ ਪਰਾਗ ਨੂੰ ਕਪਤਾਨੀ ਦੇਣ ਦਾ ਐਲਾਨ ਕੀਤਾ। ਸੰਜੂ ਸੈਮਸਨ ਨੂੰ ਪਿਛਲੇ ਮਹੀਨੇ ਇੰਗਲੈਂਡ ਖਿਲਾਫ ਪੰਜਵੇਂ ਟੀ-20 ਮੈਚ ਦੌਰਾਨ ਉਂਗਲ ‘ਤੇ ਸੱਟ ਲੱਗ ਗਈ ਸੀ। ਇਸ ਤੋਂ ਬਾਅਦ, ਉਹ ਮੈਦਾਨ ਤੋਂ ਬਾਹਰ ਚੱਲੇ ਗਏ ਸਨ। ਹਾਲਾਂਕਿ, ਬੀਸੀਸੀਆਈ ਦੀ ਮੈਡੀਕਲ ਟੀਮ ਦੁਆਰਾ ਬੱਲੇਬਾਜ਼ੀ ਲਈ ਫਿੱਟ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਉਹ ਹਾਲ ਹੀ ਵਿੱਚ ਰਾਜਸਥਾਨ ਰਾਇਲਜ਼ (Rajasthan Royals) ਦੀ ਟ੍ਰੇਨਿਗ ਵਿੱਚ ਵਾਪਸ ਆਏ। ਪਰ ਸਵਾਲ ਉਹਨਾੰ ਦੀ ਵਿਕਟਕੀਪਿੰਗ ਬਾਰੇ ਸੀ, ਜਿੱਥੇ ਉਹ ਅਜੇ ਵੀ ਬੀਸੀਸੀਆਈ ਤੋਂ ਫਿਟਨੈਸ ਸਰਟੀਫਿਕੇਟ ਪ੍ਰਾਪਤ ਕਰਨ ਦੀ ਉਡੀਕ ਕਰ ਰਹੇ ਹਨ।
ਇਹ ਵੀ ਪੜ੍ਹੋ
ਰਿਆਨ ਪਹਿਲੀ ਵਾਰ ਕਪਤਾਨੀ ਕਰਨਗੇ
ਰਿਆਨ ਪਰਾਗ ਪਹਿਲੀ ਵਾਰ ਰਾਜਸਥਾਨ ਰਾਇਲਜ਼ (Rajasthan Royals) ਦੀ ਕਪਤਾਨੀ ਕਰਨਗੇ। ਉਹਨਾਂ ਨੇ ਪਹਿਲਾਂ ਕਦੇ ਵੀ ਆਈਪੀਐਲ (IPL) ਵਿੱਚ ਕਿਸੇ ਟੀਮ ਦੀ ਕਪਤਾਨੀ ਨਹੀਂ ਕੀਤੀ। ਉਨ੍ਹਾਂ ਦੀ ਅਗਵਾਈ ਹੇਠ, ਰਾਜਸਥਾਨ ਰਾਇਲਜ਼ (Rajasthan Royals) 23 ਮਾਰਚ ਨੂੰ ਹੈਦਰਾਬਾਦ, 26 ਮਾਰਚ ਨੂੰ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਅਤੇ 30 ਮਾਰਚ ਨੂੰ ਚੇਨਈ ਸੁਪਰ ਕਿੰਗਜ਼ (Chennai Super Kings) ਦਾ ਸਾਹਮਣਾ ਕਰੇਗੀ। ਰਿਆਨ ਨੂੰ ਇਸ ਵੇਲੇ ਸਿਰਫ਼ 3 ਮੈਚਾਂ ਲਈ ਕਪਤਾਨੀ ਮਿਲੀ ਹੈ, ਪਰ ਜੇਕਰ ਸੈਮਸਨ ਨੂੰ ਪੂਰੀ ਤਰ੍ਹਾਂ ਫਿੱਟ ਐਲਾਨੇ ਜਾਣ ਵਿੱਚ ਦੇਰੀ ਹੁੰਦੀ ਹੈ, ਤਾਂ ਉਹ ਇਨ੍ਹਾਂ ਮੈਚਾਂ ਤੋਂ ਬਾਅਦ ਵੀ ਟੀਮ ਦੀ ਵਾਗਡੋਰ ਸੰਭਾਲ ਸਕਦੇ ਹਨ। ਰਿਆਨ ਪਹਿਲਾਂ ਘਰੇਲੂ ਕ੍ਰਿਕਟ ਵਿੱਚ ਆਪਣੀ ਟੀਮ ਅਸਾਮ ਦੀ ਕਪਤਾਨੀ ਕਰ ਚੁੱਕੇ ਹਨ।